ਪੜਚੋਲ ਕਰੋ

Punjab Breaking News Live 20 June: ਅੱਜ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਕਿਸਾਨਾਂ ਨੇ ਕੇਂਦਰ ਦੇ 14 ਫਸਲਾਂ 'ਤੇ MSP ਵਧਾਉਣ ਦੇ ਫੈਸਲੇ ਨੂੰ ਨਕਾਰਿਆ, ਪੰਜਾਬ 'ਚ ਬਿਜਲੀ ਦੀ ਮੰਗ ਵਿੱਚ ਰਿਕਾਰਡ ਤੋੜ ਵਾਧਾ

Punjab Breaking News Live 20 June: ਅੱਜ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਕਿਸਾਨਾਂ ਨੇ ਕੇਂਦਰ ਦੇ 14 ਫਸਲਾਂ 'ਤੇ MSP ਵਧਾਉਣ ਦੇ ਫੈਸਲੇ ਨੂੰ ਨਕਾਰਿਆ, ਪੰਜਾਬ 'ਚ ਬਿਜਲੀ ਦੀ ਮੰਗ ਵਿੱਚ ਰਿਕਾਰਡ ਤੋੜ ਵਾਧਾ

LIVE

Key Events
Punjab Breaking News Live 20 June: PUNBUS Employees strike, farmers reject Centre's decision to increase MSP on 14 crops, record breaking increase in electricity demand in Punjab Punjab Breaking News Live 20 June: ਅੱਜ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਕਿਸਾਨਾਂ ਨੇ ਕੇਂਦਰ ਦੇ 14 ਫਸਲਾਂ 'ਤੇ MSP ਵਧਾਉਣ ਦੇ ਫੈਸਲੇ ਨੂੰ ਨਕਾਰਿਆ, ਪੰਜਾਬ 'ਚ ਬਿਜਲੀ ਦੀ ਮੰਗ ਵਿੱਚ ਰਿਕਾਰਡ ਤੋੜ ਵਾਧਾ
Punjab Breaking News

Background

12:51 PM (IST)  •  20 Jun 2024

Punjab News: ਹਨ੍ਹੇਰੀ ਨੇ ਬੁਝਾਇਆ ਘਰ ਦਾ ਚਿਰਾਗ਼ ! ਬਿਜਲੀ ਦਾ ਖੰਭਾ ਡਿੱਗਣ ਨਾਲ ਹੋਈ ਮੌਤ, ਮਾਂ ਲਈ ਲੈਣ ਜਾ ਰਿਹਾ ਸੀ ਦਵਾਈ

Punjab Weather: ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਸਰਹਿੰਦ ਰੇਲਵੇ ਸਟੇਸ਼ਨ ਨੇੜੇ ਬੀਤੀ ਰਾਤ ਤੂਫਾਨ ਦੌਰਾਨ ਇੱਕ ਦਰੱਖਤ ਬਿਜਲੀ ਦੇ ਖੰਭੇ 'ਤੇ ਡਿੱਗ ਗਿਆ ਜਿਸ ਕਾਰਨ ਖੰਭਾ ਟੁੱਟ ਗਿਆ ਤੇ ਇੱਕ ਵਿਅਕਤੀ ਹੇਠਾਂ ਦੱਬ ਗਿਆ। ਇਸ ਦੌਰਾਨ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 40 ਸਾਲਾ ਸਤਪਾਲ ਕੁਮਾਰ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਚਰਨਜੀਤ ਨੇ ਦੱਸਿਆ ਕਿ ਬੀਤੀ ਰਾਤ ਸਤਪਾਲ ਆਪਣੀ ਮਾਂ ਲਈ ਦਵਾਈ ਲੈਣ ਘਰੋਂ ਨਿਕਲਿਆ ਸੀ। ਇਸੇ ਦੌਰਾਨ ਤੂਫ਼ਾਨ ਸ਼ੁਰੂ ਹੋ ਗਿਆ। ਪਿੱਪਲ ਦਾ ਵੱਡਾ ਦਰੱਖਤ ਟੁੱਟ ਕੇ ਬਿਜਲੀ ਦੇ ਖੰਭੇ 'ਤੇ ਡਿੱਗ ਗਿਆ ਅਤੇ ਖੰਭਾ ਟੁੱਟ ਕੇ ਸਤਪਾਲ 'ਤੇ ਡਿੱਗ ਗਿਆ। ਲੋਕਾਂ ਨੇ ਬੜੀ ਮੁਸ਼ੱਕਤ ਨਾਲ ਸਤਪਾਲ ਨੂੰ ਖੰਭੇ ਹੇਠੋਂ ਕੱਢ ਕੇ ਫਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਪਹੁੰਚਾਇਆ।

11:55 AM (IST)  •  20 Jun 2024

Punjab Weather Update: ਮੌਸਮ ਵਿਭਾਗ ਦਾ ਅਲਰਟ! ਬੱਸ ਦੋ ਦਿਨ ਗਰਮੀ ਤੋਂ ਰਾਹਤ, 23 ਜੂਨ ਮਗਰੋਂ ਮੁੜ ਅੰਬਰੋਂ ਵਰ੍ਹੇਗੀ ਅੱਗ

ਮੌਸਮ ਵਿਭਾਗ 19 ਤੇ 20 ਜੂਨ ਨੂੰ ਬਾਰਸ਼ ਤੇ ਤੇਜ਼ ਹਵਾਵਾਂ ਤੋਂ ਬਾਅਦ 21 ਤੇ 22 ਜੂਨ ਨੂੰ ਗਰਮੀ ਤੋਂ ਰਾਹਤ ਮਿਲੇਗੀ ਪਰ 23 ਜੂਨ ਤੋਂ ਬਾਅਦ ਪੰਜਾਬ ਵਿੱਚ ਇੱਕ ਵਾਰ ਫਿਰ ਹੀਟਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਰਾਜਸਥਾਨ ਦੇ ਨਾਲ ਲੱਗਦੇ ਪੱਛਮੀ ਮਾਲਵੇ ਦੇ ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮਾਨਸਾ ਤੇ ਬਠਿੰਡਾ ਵਿੱਚ ਹੀਟ ਵੇਵ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਦੱਸ ਦਈਏ ਕਿ ਪੰਜਾਬ 'ਚ ਬੁੱਧਵਾਰ ਸ਼ਾਮ ਨੂੰ ਹੋਈ ਬਾਰਸ਼ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਰਾਤ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਕੱਲ੍ਹ ਸ਼ਾਮ ਤੱਕ ਪਠਾਨਕੋਟ ਵਿੱਚ 9.5 ਮਿਲੀਮੀਟਰ ਤੇ ਅੰਮ੍ਰਿਤਸਰ ਵਿੱਚ ਦੋ ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਅੱਜ ਵੀਰਵਾਰ ਨੂੰ ਪੰਜਾਬ 'ਚ ਤੇਜ਼ ਹਵਾਵਾਂ, ਤੂਫਾਨ ਤੇ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਕਈ ਜ਼ਿਲ੍ਹਿਆਂ ਵਿੱਚ 40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

10:42 AM (IST)  •  20 Jun 2024

Arvind Kejriwal Bail Plea: ਜੇਲ੍ਹ 'ਚ ਰਹਿਣਗੇ ਕੇਜਰੀਵਾਲ ਜਾਂ ਆਉਣਗੇ ਬਾਹਰ, ਅੱਜ ਹੋਵੇਗਾ ਫੈਸਲਾ

Arvind Kejriwal Bail Plea Hearing: ਅੱਜ ਯਾਨੀ ਵੀਰਵਾਰ (20 ਜੂਨ 2024) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਬਹੁਤ ਮਹੱਤਵਪੂਰਨ ਦਿਨ ਹੈ, ਜੋ ਦਿੱਲੀ ਸ਼ਰਾਬ ਨੀਤੀ ਘੁਟਾਲੇ ਮਾਮਲੇ ਵਿੱਚ ਜੇਲ੍ਹ ਵਿੱਚ ਹਨ। ਰਾਊਸ ਐਵੇਨਿਊ ਕੋਰਟ ਵੀਰਵਾਰ ਨੂੰ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰੇਗੀ। ਇਸ ਤੋਂ ਪਹਿਲਾਂ ਇਸ ਮਾਮਲੇ ਦੀ ਸੁਣਵਾਈ ਬੁੱਧਵਾਰ (19 ਜੂਨ 2024) ਨੂੰ ਹੋਈ ਸੀ। ਸੁਣਵਾਈ ਤੋਂ ਬਾਅਦ ਰਾਊਜ਼ ਐਵੇਨਿਊ ਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 3 ਜੁਲਾਈ ਤੱਕ ਵਧਾ ਦਿੱਤੀ ਹੈ। ਕੇਜਰੀਵਾਲ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਨ੍ਹਾਂ ਦੀ ਨਿਆਂਇਕ ਹਿਰਾਸਤ ਬੁੱਧਵਾਰ ਨੂੰ ਖਤਮ ਹੋਣੀ ਸੀ।

10:24 AM (IST)  •  20 Jun 2024

Jalandhar By Poll: ਜ਼ਿਮਨੀ ਚੋਣ ਲਈ ਮੈਦਾਨ ਹੋਇਆ ਤਿਆਰ, ਕਾਂਗਰਸ ਨੇ ਵੀ ਉਤਾਰਿਆ ਉਮੀਦਵਾਰ, ਹੁਣ ਅਕਾਲੀ ਦਲ 'ਤੇ ਸਭ ਦੀ ਨਜ਼ਰ

Jalandhar By Poll: ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਲਈ  ਕਾਂਗਰਸ ਨੇ ਸੁਰਿੰਦਰ ਕੌਰ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਉਨ੍ਹਾਂ ਦੇ ਨਾਮ 'ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੋਹਰ ਲਗਾਈ। ਬੀਤੇ ਦਿਨ ਜਲੰਧਰ 3 ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਦਾਖ਼ਲ ਹੋਈਆਂ ਸਨ। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਬੁੱਧਵਾਰ ਨੂੰ ਲੋਕਤਾਂਤਰਿਕ ਲੋਕ ਰਾਜਿਅਮ ਪਾਰਟੀ ਵੱਲੋਂ ਇੰਦਰਜੀਤ ਸਿੰਘ ਅਤੇ ਦੋ ਆਜ਼ਾਦ ਉਮੀਦਵਾਰਾਂ ਰਾਜ ਕੁਮਾਰ ਅਤੇ ਵਿਸ਼ਾਲ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। 

Load More
New Update
Advertisement
Advertisement
Advertisement

ਟਾਪ ਹੈਡਲਾਈਨ

PAN ਤੋਂ ਬਾਅਦ VOTER ID ਨੂੰ ਵੀ ਕਰਨਾ ਹੋਵੇਗਾ AADHAR ਨਾਲ ਲਿੰਕ? ਜਾਣ ਲਓ ਨਵਾਂ ਨਿਯਮ
PAN ਤੋਂ ਬਾਅਦ VOTER ID ਨੂੰ ਵੀ ਕਰਨਾ ਹੋਵੇਗਾ AADHAR ਨਾਲ ਲਿੰਕ? ਜਾਣ ਲਓ ਨਵਾਂ ਨਿਯਮ
ਰਾਤ ਨੂੰ ਸੌਣ ਤੋਂ ਪਹਿਲਾਂ ਨਹੀਂ ਕਰਦੇ ਬੁਰਸ਼, ਤਾਂ ਬਿਮਾਰ ਹੋ ਸਕਦਾ ਤੁਹਾਡਾ ਦਿਲ, ਹੋ ਸਕਦੀ ਆਹ ਪਰੇਸ਼ਾਨੀ
ਰਾਤ ਨੂੰ ਸੌਣ ਤੋਂ ਪਹਿਲਾਂ ਨਹੀਂ ਕਰਦੇ ਬੁਰਸ਼, ਤਾਂ ਬਿਮਾਰ ਹੋ ਸਕਦਾ ਤੁਹਾਡਾ ਦਿਲ, ਹੋ ਸਕਦੀ ਆਹ ਪਰੇਸ਼ਾਨੀ
Punjab News: ਕੇਜਰੀਵਾਲ ਨੇ ਨਸ਼ਿਆਂ ਵਿਰੁੱਧ ਆਰ-ਪਾਰ ਦੀ ਲੜਾਈ ਦਾ ਕੀਤਾ ਐਲਾਨ, ਜਾਰੀ ਕੀਤਾ ਹੈਲਪਲਾਈਨ ਨੰਬਰ, ਕਿਹਾ-ਪੰਜਾਬ ਛੱਡਕੇ ਭੱਜ ਰਹੇ ਨੇ ਅਪਰਾਧੀ
Punjab News: ਕੇਜਰੀਵਾਲ ਨੇ ਨਸ਼ਿਆਂ ਵਿਰੁੱਧ ਆਰ-ਪਾਰ ਦੀ ਲੜਾਈ ਦਾ ਕੀਤਾ ਐਲਾਨ, ਜਾਰੀ ਕੀਤਾ ਹੈਲਪਲਾਈਨ ਨੰਬਰ, ਕਿਹਾ-ਪੰਜਾਬ ਛੱਡਕੇ ਭੱਜ ਰਹੇ ਨੇ ਅਪਰਾਧੀ
Akali Dal Recruitment: ਗਿਆਨੀ ਹਰਪ੍ਰੀਤ ਸਿੰਘ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਮੈਂਬਰ, ਹੁਣ ਜਾਣ ਲਵੋ ਅਗਲੀ ਪਲਾਨਿੰਗ
Akali Dal Recruitment: ਗਿਆਨੀ ਹਰਪ੍ਰੀਤ ਸਿੰਘ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਮੈਂਬਰ, ਹੁਣ ਜਾਣ ਲਵੋ ਅਗਲੀ ਪਲਾਨਿੰਗ
Advertisement
ABP Premium

ਵੀਡੀਓਜ਼

ਖੂਨ ਖੌਲੇਗਾ ਫ਼ਿਲਮ ਅਕਾਲ ਦਾ ਟ੍ਰੇਲਰ ਵੇਖ , ਆ ਗਿਆ ਪੰਜਾਬੀ ਫ਼ਿਲਮਾਂ ਦਾ  ਸੁਨਿਹਰਾ ਦੌਰਅਸੀਂ ਕੌਮ ਨੂੰ ਜਵਾਬ ਦਿਆਂਗੇ, ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਇੰਨਬਿੰਨ ਪਾਲਨਾ ਕਰਾਂਗੇਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਬਾਕੀ ਤਖ਼ਤ ਸਾਹਿਬਾਨ ਨਾਲ ਜੋੜਨ ਦੀ ਮੰਗਜੇ ਹਿਮਾਚਲ ਵਾਲਿਆਂ ਪੰਜਾਬ ਵੜਨਾ ਤਾਂ ਵਾਹਨਾਂ 'ਤੇ ਸੰਤ ਭਿੰਡਰਾਵਾਲਾ ਦੇ ਪੋਸਟਰ ਲਾ ਕੇ ਆਓ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PAN ਤੋਂ ਬਾਅਦ VOTER ID ਨੂੰ ਵੀ ਕਰਨਾ ਹੋਵੇਗਾ AADHAR ਨਾਲ ਲਿੰਕ? ਜਾਣ ਲਓ ਨਵਾਂ ਨਿਯਮ
PAN ਤੋਂ ਬਾਅਦ VOTER ID ਨੂੰ ਵੀ ਕਰਨਾ ਹੋਵੇਗਾ AADHAR ਨਾਲ ਲਿੰਕ? ਜਾਣ ਲਓ ਨਵਾਂ ਨਿਯਮ
ਰਾਤ ਨੂੰ ਸੌਣ ਤੋਂ ਪਹਿਲਾਂ ਨਹੀਂ ਕਰਦੇ ਬੁਰਸ਼, ਤਾਂ ਬਿਮਾਰ ਹੋ ਸਕਦਾ ਤੁਹਾਡਾ ਦਿਲ, ਹੋ ਸਕਦੀ ਆਹ ਪਰੇਸ਼ਾਨੀ
ਰਾਤ ਨੂੰ ਸੌਣ ਤੋਂ ਪਹਿਲਾਂ ਨਹੀਂ ਕਰਦੇ ਬੁਰਸ਼, ਤਾਂ ਬਿਮਾਰ ਹੋ ਸਕਦਾ ਤੁਹਾਡਾ ਦਿਲ, ਹੋ ਸਕਦੀ ਆਹ ਪਰੇਸ਼ਾਨੀ
Punjab News: ਕੇਜਰੀਵਾਲ ਨੇ ਨਸ਼ਿਆਂ ਵਿਰੁੱਧ ਆਰ-ਪਾਰ ਦੀ ਲੜਾਈ ਦਾ ਕੀਤਾ ਐਲਾਨ, ਜਾਰੀ ਕੀਤਾ ਹੈਲਪਲਾਈਨ ਨੰਬਰ, ਕਿਹਾ-ਪੰਜਾਬ ਛੱਡਕੇ ਭੱਜ ਰਹੇ ਨੇ ਅਪਰਾਧੀ
Punjab News: ਕੇਜਰੀਵਾਲ ਨੇ ਨਸ਼ਿਆਂ ਵਿਰੁੱਧ ਆਰ-ਪਾਰ ਦੀ ਲੜਾਈ ਦਾ ਕੀਤਾ ਐਲਾਨ, ਜਾਰੀ ਕੀਤਾ ਹੈਲਪਲਾਈਨ ਨੰਬਰ, ਕਿਹਾ-ਪੰਜਾਬ ਛੱਡਕੇ ਭੱਜ ਰਹੇ ਨੇ ਅਪਰਾਧੀ
Akali Dal Recruitment: ਗਿਆਨੀ ਹਰਪ੍ਰੀਤ ਸਿੰਘ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਮੈਂਬਰ, ਹੁਣ ਜਾਣ ਲਵੋ ਅਗਲੀ ਪਲਾਨਿੰਗ
Akali Dal Recruitment: ਗਿਆਨੀ ਹਰਪ੍ਰੀਤ ਸਿੰਘ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਮੈਂਬਰ, ਹੁਣ ਜਾਣ ਲਵੋ ਅਗਲੀ ਪਲਾਨਿੰਗ
ਪਤੀ ਰੋਟੀ ਖਾਣ ਆਇਆ ਘਰ ਤਾਂ ਉੱਡ ਗਏ ਹੋਸ਼, ਮੰਜ਼ਰ ਵੇਖ ਮੱਚ ਗਿਆ ਚੀਕ ਚੀਹਾੜਾ
ਪਤੀ ਰੋਟੀ ਖਾਣ ਆਇਆ ਘਰ ਤਾਂ ਉੱਡ ਗਏ ਹੋਸ਼, ਮੰਜ਼ਰ ਵੇਖ ਮੱਚ ਗਿਆ ਚੀਕ ਚੀਹਾੜਾ
ਪੰਜਾਬ ਵਾਲਿਆਂ ਨੂੰ ਸਰਕਾਰ ਦਾ ਤੋਹਫ਼ਾ, ਮਿਲ ਗਈ ਆਹ ਵੱਡੀ ਸਹੂਲਤ
ਪੰਜਾਬ ਵਾਲਿਆਂ ਨੂੰ ਸਰਕਾਰ ਦਾ ਤੋਹਫ਼ਾ, ਮਿਲ ਗਈ ਆਹ ਵੱਡੀ ਸਹੂਲਤ
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਅਕਾਲੀ ਦਲ ਦੀ ਭਰਤੀ ਮੁਹਿੰਮ ਹੋਈ ਸ਼ੁਰੂ, ਦੇਖੋ ਤਸਵੀਰਾਂ
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਅਕਾਲੀ ਦਲ ਦੀ ਭਰਤੀ ਮੁਹਿੰਮ ਹੋਈ ਸ਼ੁਰੂ, ਦੇਖੋ ਤਸਵੀਰਾਂ
ਛੇਤੀ-ਛੇਤੀ ਨਿਪਟਾ ਲਓ ਸਾਰੇ ਕੰਮ, ਚਾਰ ਦਿਨ ਬੈਂਕ ਰਹਿਣਗੇ ਬੰਦ
ਛੇਤੀ-ਛੇਤੀ ਨਿਪਟਾ ਲਓ ਸਾਰੇ ਕੰਮ, ਚਾਰ ਦਿਨ ਬੈਂਕ ਰਹਿਣਗੇ ਬੰਦ
Embed widget