Punjab Breaking News LIVE : ਬਠਿੰਡਾ ਛਾਉਣੀ 'ਚ ਵਾਪਰੀ ਵੱਡੀ ਘਟਨਾ, 4 ਜਵਾਨਾਂ ਦੀ ਮੌਤ, ਕਣਕ ਦੇ ਭਾਅ 'ਚ ਕਟੌਤੀ ਦੀ ਸ਼ਰਤ ਤੋਂ ਭੜਕੇ ਕਿਸਾਨ
Punjab Breaking News LIVE : ਬਠਿੰਡਾ ਛਾਉਣੀ 'ਚ ਵਾਪਰੀ ਵੱਡੀ ਘਟਨਾ, 4 ਜਵਾਨਾਂ ਦੀ ਮੌਤ, ਕਣਕ ਦੇ ਭਾਅ 'ਚ ਕਟੌਤੀ ਦੀ ਸ਼ਰਤ ਤੋਂ ਭੜਕੇ ਕਿਸਾਨ, ਸਾਬਕਾ CM ਚੰਨੀ ਨੂੰ ਵਿਜੀਲੈਂਸ ਦਾ ਨੋਟਿਸ
Background
Punjab Breaking News LIVE Updates : ਬਠਿੰਡਾ ਦਾ ਆਰਮੀ ਏਰੀਆ ਸੀਲ ਕਰ ਦਿੱਤਾ ਗਿਆ ਹੈ। ਬਠਿੰਡਾ ਛਾਉਣੀ ਵਿੱਚ ਕਿਸੇ ਘਟਨਾ ਮਗਰੋਂ ਕਿਸੇ ਨੂੰ ਵੀ ਛਾਉਣੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਫੌਜ ਵੀ ਪੁਲਿਸ ਨੂੰ ਕੁਝ ਨਹੀਂ ਦੱਸ ਰਹੀ। ਗੋਲੀਬਾਰੀ ਦੀ ਘਟਨਾ ਦੱਸੀ ਜਾ ਰਹੀ ਹੈ। ਫੌਜ ਆਪਣੇ ਪੱਧਰ 'ਤੇ ਮਾਮਲੇ ਨੂੰ ਹੈਂਡਲ ਕਰ ਰਹੀ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਛਾਉਣੀ 'ਚ ਸਵੇਰੇ 5 ਵਜੇ ਗੋਲੀਬਾਰੀ ਹੋਈ ਹੈ। ਇਸ ਫਾਇਰਿੰਗ 'ਚ 4 ਜਵਾਨਾਂ ਦੀ ਮੌਤ ਹੋ ਗਈ ਹੈ।
ਸਾਬਕਾ CM ਚਰਨਜੀਤ ਚੰਨੀ ਨੂੰ ਵਿਜੀਲੈਂਸ ਨੇ ਕੀਤਾ ਤਲਬ, ਆਮਦਨ ਤੋਂ ਵੱਧ ਜਾਇਦਾਦ ਦਾ ਹੈ ਮਾਮਲਾ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਸ਼ਿਕੰਜਾ ਕੱਸ ਲਿਆ ਹੈ। ਬਿਊਰੋ ਨੇ ਉਸ ਨੂੰ ਨੋਟਿਸ ਜਾਰੀ ਕੀਤਾ ਹੈ। ਵਿਜੀਲੈਂਸ ਵੱਲੋਂ ਚੰਨੀ ਨੂੰ ਬੁੱਧਵਾਰ ਸਵੇਰੇ 10:30 ਵਜੇ ਤਲਬ ਕੀਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਚੰਨੀ ਨੂੰ ਵਿਜੀਲੈਂਸ ਵੱਲੋਂ ਤਲਬ ਕੀਤਾ ਗਿਆ ਹੈ।
ਵਿਜੀਲੈਂਸ ਪੱਖ ਤੋਂ ਵੀ ਪੁੱਛਗਿੱਛ ਲਈ ਪੂਰੀ ਰਣਨੀਤੀ ਤਿਆਰ ਕਰ ਲਈ ਗਈ ਹੈ। ਉਸ ਦੀ ਜਾਇਦਾਦ ਦੇ ਵੇਰਵੇ ਵੀ ਇਕੱਠੇ ਕੀਤੇ ਗਏ ਹਨ। ਤਾਂ ਜੋ ਜਦੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇ। ਦੱਸ ਦਈਏ ਕਿ ਉਨ੍ਹਾਂ ਨੂੰ ਆਪਣੀ ਜਾਇਦਾਦ ਦਾ ਵੇਰਵਾ ਦੇਣ ਲਈ ਵੀ ਕਿਹਾ ਗਿਆ ਹੈ। ਇੱਥੇ ਇਹ ਚੇਤੇ ਰਹੇ ਕਿ ਵਿਜੀਲੈਂਸ ਨੇ ਅਜੇ ਤੱਕ ਚੰਨੀ ਖਿਲਾਫ ਕੋਈ ਕੇਸ ਦਰਜ ਨਹੀਂ ਕੀਤਾ ਹੈ।
ਜ਼ਿਕਰ ਕਰ ਦਈਏ ਕਿ ਜਦੋਂ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਸਨ। ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵਿਦੇਸ਼ ਚਲੇ ਗਏ ਸਨ। ਇਸ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਸੀ ਕਿ ਚੰਨੀ ਵਿਦੇਸ਼ ਭੱਜ ਗਿਆ ਹੈ। ਹਾਲਾਂਕਿ ਚੰਨੀ ਨੇ ਉਸ ਸਮੇਂ ਕਿਹਾ ਸੀ ਕਿ ਉਨ੍ਹਾਂ ਦੀਆਂ ਅੱਖਾਂ ਦਾ ਇਲਾਜ ਚੱਲ ਰਿਹਾ ਹੈ, ਇਸੇ ਲਈ ਉਹ ਵਿਦੇਸ਼ ਆਏ ਸਨ, ਜਿਸ ਤੋਂ ਬਾਅਦ ਚੰਨੀ ਪਰਤ ਆਏ ਸਨ। ਆਪਣੇ ਖੇਤਰ ਵਿੱਚ ਵੀ ਸਰਗਰਮ ਹੋ ਗਿਆ। ਹਾਲਾਂਕਿ ਇਸ ਦੌਰਾਨ ਵਿਜੀਲੈਂਸ ਵੱਲੋਂ ਚਰਨਜੀਤ ਚੰਨੀ ਦੇ ਖ਼ਿਲਾਫ਼ ਐਲਓਸੀ ਜਾਰੀ ਕਰ ਦਿੱਤਾ ਗਿਆ ਸੀ।
Punjab News: ਦੇਸ਼ ਦੇ ਲੋਕਾਂ ਦੀ ਇੱਛਾ ਕੇਜਰੀਵਾਲ ਪ੍ਰਧਾਨ ਮੰਤਰੀ ਬਣਨ: ਅਨਮੋਲ ਗਗਨ ਮਾਨ
ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਦਾਅਵਾ ਕੀਤਾ ਹੈ ਦੇਸ਼ ਦੇ ਲੋਕਾਂ ਦੀ ਇੱਛਾ ਹੈ ਕਿ ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇਸ਼ ਦੇ ਪ੍ਰਧਾਨ ਮੰਤਰੀ ਬਣਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਸੀਐਮ ਕੇਜਰੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਕੌਮੀ ਪਾਰਟੀ ਬਣ ਗਈ ਹੈ।
Sangrur News: ਭਾਈਚਾਰਕ ਸਾਂਝ ਦੀ ਮਿਸਾਲ! ਰੋਜ਼ਾ ਇਫਤਾਰ ਮੌਕੇ ਫ਼ਿਰਕਾਪ੍ਰਸਤ ਤਾਕਤਾਂ ਨੂੰ ਖਾਸ ਸੁਨੇਹਾ
ਮੁਸਲਿਮ ਫੈਡਰੇਸ਼ਨ ਆਫ਼ ਪੰਜਾਬ ਵੱਲੋਂ ਸਥਾਨਕ ਵੱਡੀ ਈਦਗਾਹ ਵਿੱਚ ਰੋਜ਼ਾ ਇਫ਼ਤਾਰ ਪਾਰਟੀ ਕੀਤੀ ਗਈ। ਇਸ ਵਿੱਚ ਸਥਾਨਕ ਵਿਧਾਇਕ ਡਾ. ਜਮੀਲ-ਉਰ-ਰਹਿਮਾਨ, ਹਲਕਾ ਅਮਰਗੜ੍ਹ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਮੁਫ਼ਤੀ ਇਰਤਕਾ-ਉਲ-ਹਸਨ ਕਾਂਧਲਵੀ (ਮੁਫ਼ਤੀ ਏ ਆਜ਼ਮ ਪੰਜਾਬ), ਮੁਹੰਮਦ ਯੂਨਸ, ਅਰਸ਼ਦ ਡਾਲੀ, ਸਤਨਾਮ ਪੰਜਾਬੀ (ਪੰਜਾਬੀ ਗਾਇਕ) ਨੇ ਸ਼ਿਰਕਤ ਕੀਤੀ।






















