Punjab Breaking News LIVE: ਪੰਜਾਬ ਦੀ ਆਬੋ-ਹਵਾ ਮੁੜ ਜ਼ਹਿਰੀਲੀ, AQI ਫਿਰ 300 ਤੋਂ ਪਾਰ, ਬਾਰਸ਼ ਦੇ ਨਹੀਂ ਕੋਈ ਆਸਾਰ, ਰੇੜਕੇ ਤੋਂ ਬਾਅਦ ਪੰਜਾਬ ਸਰਕਾਰ ਸੱਦਣ ਜਾ ਰਹੀ ਸਰਦ ਰੁੱਤ ਇਜਲਾਸ, ਤਰੀਕਾਂ ਆ ਗਈਆਂ ਸਾਹਮਣੇ
Punjab Breaking : ਪੰਜਾਬ ਦੀ ਆਬੋ-ਹਵਾ ਮੁੜ ਜ਼ਹਿਰੀਲੀ, AQI ਫਿਰ 300 ਤੋਂ ਪਾਰ, ਬਾਰਸ਼ ਦੇ ਨਹੀਂ ਕੋਈ ਆਸਾਰ, ਰੇੜਕੇ ਤੋਂ ਬਾਅਦ ਪੰਜਾਬ ਸਰਕਾਰ ਸੱਦਣ ਜਾ ਰਹੀ ਸਰਦ ਰੁੱਤ ਇਜਲਾਸ, ਬੰਜਰ ਹੋ ਜਾਏਗੀ ਪੰਜ ਦਰਿਆਵਾਂ ਦੀ ਧਰਤੀ...
LIVE
Background
Punjab Breaking News LIVE, 15 November, 2023: ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ 3 ਤੋਂ 4 ਦਿਨ ਦਾ ਸਰਦ ਰੁੱਤ ਇਜਲਾਸ ਬੁਲਾਉਣ ਦਾ ਫੈਸਲਾ ਕਰਕੇ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਸੈਸ਼ਨ ਨਵੰਬਰ ਦੇ ਅੰਤ ਵਿੱਚ ਬੁਲਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਆਖਰੀ ਸੈਸ਼ਨ ਨੂੰ ਮੁਲਤਵੀ ਕਰਨਗੇ।
ਇਸ ਦੇ ਨਾਲ ਹੀ ਪੰਜਾਬ ਸਰਕਾਰ ਨਵਾਂ ਸੈਸ਼ਨ ਬੁਲਾਉਣ ਲਈ ਰਾਜਪਾਲ ਨੂੰ ਪ੍ਰਸਤਾਵ ਭੇਜੇਗੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਬਜਟ ਸੈਸ਼ਨ ਨੂੰ ਮੁਲਤਵੀ ਕਰਨ ਲਈ ਪੱਤਰ ਲਿਖਿਆ ਹੈ। ਇਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨਵਾਂ ਸੈਸ਼ਨ ਬੁਲਾਉਣ ਲਈ ਕੈਬਨਿਟ ਵਿੱਚ ਫੈਸਲਾ ਲਵੇਗੀ ਅਤੇ ਵਿਧਾਨ ਸਭਾ ਸਪੀਕਰ ਨੂੰ ਸੈਸ਼ਨ ਬੁਲਾਉਣ ਦੀ ਬੇਨਤੀ ਕਰੇਗੀ। ਸਪੀਕਰ ਰਾਜਪਾਲ ਨੂੰ ਸੈਸ਼ਨ ਬੁਲਾਉਣ ਲਈ ਪੱਤਰ ਲਿਖਣਗੇ ਅਤੇ ਉਸ ਤੋਂ ਬਾਅਦ ਨਵਾਂ ਸੈਸ਼ਨ ਬੁਲਾਇਆ ਜਾਵੇਗਾ। Vidhan Sabha: ਰੇੜਕੇ ਤੋਂ ਬਾਅਦ ਪੰਜਾਬ ਸਰਕਾਰ ਸੱਦਣ ਜਾ ਰਹੀ ਸਰਦ ਰੁੱਤ ਇਜਲਾਸ, ਤਰੀਕਾਂ ਆ ਗਈਆਂ ਸਾਹਮਣੇ, ਐਲਾਨ ਬਾਕੀ
ਬੰਜਰ ਹੋ ਜਾਏਗੀ ਪੰਜ ਦਰਿਆਵਾਂ ਦੀ ਧਰਤੀ
ਪੰਜ ਦਰਿਆਵਾਂ ਦੀ ਧਰਤੀ ਪੰਜਾਬ ਬੰਜਰ ਹੋਣ ਕਿਨਾਰੇ ਹੈ। ਇਹ ਖੁਲਾਸਾ ਇੱਕ ਤਾਜ਼ਾ ਅਧਿਐਨ ਵਿੱਚ ਹੋਇਆ ਹੈ। ਖੋਜ ਵਿੱਚ ਸਾਹਮਣੇ ਆਇਆ ਹੈ ਕਿ ਧਰਤੀ ਹੇਠੋਂ ਅੰਨ੍ਹੇਵਾਹ ਕੱਢੇ ਜਾ ਰਹੇ ਪਾਣੀ ਕਰਕੇ ਅਗਲੇ ਦੋ ਦਹਾਕਿਆਂ ਵਿੱਚ ਪੰਜਾਬ ਬੰਜਰ ਹੋ ਜਾਵੇਗਾ। ਦਰਅਸਲ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਅਧਿਐਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਲ 2039 ਤੱਕ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ 1000 ਫੁੱਟ ਤੱਕ ਡਿੱਗ ਜਾਵੇਗਾ, ਜੋ ਅੱਜ 450 ਫੁੱਟ ਤੱਕ ਪਹੁੰਚ ਗਿਆ ਹੈ। ਰਿਪੋਰਟ ਮੁਤਾਬਕ ਪੰਜਾਬ ਦਾ 78 ਫੀਸਦੀ ਖੇਤਰ ਡਾਰਕ ਜ਼ੋਨ ਬਣ ਗਿਆ ਹੈ ਤੇ ਸਿਰਫ 11.3 ਫੀਸਦੀ ਖੇਤਰ ਹੀ ਸੁਰੱਖਿਅਤ ਹੈ। ਅਜਿਹੀ ਹਾਲਤ ਵਿੱਚ ਪੰਜ ਦਰਿਆਵਾਂ ਦੀ ਧਰਤੀ ਦਾ ਵਜ਼ੂਦ ਖਤਮ ਹੋ ਜਾਏਗਾ। Punjab Water Level: ਬੰਜਰ ਹੋ ਜਾਏਗੀ ਪੰਜ ਦਰਿਆਵਾਂ ਦੀ ਧਰਤੀ, ਪੀਣ ਲਈ ਪਾਣੀ ਨੂੰ ਵੀ ਸਹਿਕਣਗੇ ਪੰਜਾਬੀ, ਤਾਜ਼ਾ ਅਧਿਐਨ 'ਚ ਹੋਸ਼ ਉਡਾਉਣ ਵਾਲੇ ਖੁਲਾਸੇ
ਪੰਜਾਬ ਦੀ ਆਬੋ-ਹਵਾ ਮੁੜ ਜ਼ਹਿਰੀਲੀ
ਪੰਜਾਬ ਦੀ ਆਬੋ-ਹਵਾ ਮੁੜ ਜ਼ਹਿਰੀਲੀ ਹੋ ਗਈ ਹੈ ਪਰ ਅਗਲੇ ਦਿਨੀਂ ਬਾਰਸ਼ ਦੀ ਕੋਈ ਉਮੀਦ ਨਹੀਂ। ਇਸ ਕਰਕੇ ਹਵਾ ਪ੍ਰਦੂਸ਼ਣ ਦਾ ਸੰਕਟ ਹੋਰ ਗਹਿਰਾ ਸਕਦਾ ਹੈ। ਹਵਾ ਦਾ ਪੱਧਰ ਇਸ ਹੱਦ ਤੱਕ ਖਰਾਬ ਹੋ ਗਿਆ ਹੈ ਕਿ ਬੁੱਧਵਾਰ ਨੂੰ AQI ਫਿਰ 300 ਨੂੰ ਪਾਰ ਕਰ ਗਿਆ। Punjab Weather: ਪੰਜਾਬ ਦੀ ਆਬੋ-ਹਵਾ ਮੁੜ ਜ਼ਹਿਰੀਲੀ, AQI ਫਿਰ 300 ਤੋਂ ਪਾਰ, ਬਾਰਸ਼ ਦੇ ਨਹੀਂ ਕੋਈ ਆਸਾਰ
Punjab News: ਪੰਜਾਬ ਨੇ ਪਹਿਲੀ ਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਲ ਫਾਂਸੀ ਚੜ੍ਹਨ ਵਾਲੇ ਛੇ ਹੋਰ ਸ਼ਹੀਦਾਂ ਨੂੰ ਯਾਦ ਕੀਤਾ- ਮਾਨ
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਉਨ੍ਹਾਂ ਦੀ ਯਾਦ ਵਿੱਚ ਪੰਜਾਬ ਪੁਲਿਸ ਵੱਲੋਂ ਕਰਵਾਈ ਵਿਸ਼ਾਲ ਨਸ਼ਾ ਵਿਰੋਧੀ ਸਾਈਕਲ ਰੈਲੀ ਨੂੰ ਝੰਡੀ ਵਿਖਾ ਕੇ ਰਵਾਨਾ ਕਰਨ ਤੋਂ ਪਹਿਲਾਂ ਆਪਣੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਉਤੇ ਮੁੱਢ ਤੋਂ ਧਾੜਵੀ ਹਮਲੇ ਕਰਦੇ ਰਹੇ ਹਨ ਪਰ ਪੰਜਾਬੀਆਂ ਨੇ ਹਮੇਸ਼ਾ ਹੀ ਇਨ੍ਹਾਂ ਹਮਲਿਆਂ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਹੁਣ ਨਸ਼ਾ-ਅੱਤਵਾਦ ਦੇ ਖਿਲਾਫ਼ ਜੰਗ ਲੜਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਨਸ਼ੇ ਫੈਲਾਉਣ ਲਈ ਪੰਜਾਬ ਵਿਰੋਧੀ ਤਾਕਤਾਂ ਫੰਡ ਦੇ ਰਹੀਆਂ ਹਨ ਜੋ ਸੂਬੇ ਨੂੰ ਪੱਟੜੀ ਤੋਂ ਲਾਹੁਣਾ ਚਾਹੁੰਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਨਸ਼ਿਆਂ ਤੋਂ ਮੁਕਤ ਹੋਵੇਗਾ ਜਿਸ ਲਈ ਹਰੇਕ ਪੰਜਾਬੀ ਨੂੰ ਤਹੱਈਆ ਕਰਨਾ ਚਾਹੀਦਾ ਹੈ।
Punjab News: ਸਾਨੂੰ ਪੰਜਾਬ ਦੇ ਸ਼ਹੀਦਾਂ ਦੀ ਗਿਣਤੀ ਕਰਨ ਦੀ ਲੋੜ ਨਹੀਂ ਹੈ ਹਰੇਕ ਪਿੰਡ ਦੀ ਮਿੱਟੀ ਉਤੇ ਇਨ੍ਹਾਂ ਨਾਇਕਾਂ ਦੇ ਨਿਸ਼ਾਨ ਨੇ-ਮਾਨ
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀਆਂ ਦੁਸ਼ਮਣ ਤਾਕਤਾਂ ਨਸ਼ੇੜੀਆਂ ਵਜੋਂ ਪੰਜਾਬੀਆਂ ਦਾ ਕੂੜ ਪ੍ਰਚਾਰ ਕਰਨ ਲਈ ਪੱਬਾਂ ਭਾਰ ਹਨ ਤਾਂ ਕਿ ਦੇਸ਼ ਸਾਹਮਣੇ ਸੂਬੇ ਦੀ ਗਲਤ ਤਸਵੀਰ ਪੇਸ਼ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਦੀਆਂ ਤੋਂ ਪੰਜਾਬ ਦੇਸ਼ ਦੀ ਖੜਗਭੁਜਾ ਰਿਹਾ ਹੈ ਅਤੇ ਇਸ ਨੂੰ ਦੇਸ਼ ਦਾ ਰਿਜ਼ਕ ਦੇਣ ਵਾਲਾ ਸੂਬਾ ਕਿਹਾ ਜਾਂਦਾ ਹੈ ਪਰ ਪੰਜਾਬੀਆਂ ਦੇ ਇਸ ਮਹਾਨ ਯੋਗਦਾਨ ਨੂੰ ਦਰਕਿਨਾਰ ਕਰਕੇ ਕੁਝ ਸਿਆਸੀ ਪਾਰਟੀਆਂ ਸੱਚੇ ਸਪੂਤਾਂ ਨੂੰ ਨਸ਼ੇੜੀ ਗਰਦਾਨ ਕੇ ਘਟੀਆ ਪ੍ਰਾਪੇਗੰਡਾ ਕਰ ਰਹੀਆਂ ਹਨ।
Beating Retreat Ceremony: ਭਾਰਤ-ਪਾਕਿਸਤਾਨ ਸਰਹੱਦ 'ਤੇ ਹੋਣ ਵਾਲੇ ਰੀਟਰੀਟ ਸਮਾਰੋਹ ਦਾ ਬਦਲਿਆ ਸਮਾਂ , ਜਾਣੋ ਕਿਉਂ ਲਿਆ ਗਿਆ ਫ਼ੈਸਲਾ ?
ਅੰਮ੍ਰਿਤਸਰ ਵਿੱਚ ਅਟਾਰੀ ਬਾਰਡਰ, ਫਾਜ਼ਲਿਕਾ ਵਿੱਚ ਸੈਦੇਕੇ ਚੌਂਕੀ ਅਤੇ ਫ਼ਿਰੋਜ਼ਪੁਰ, ਪੰਜਾਬ ਵਿੱਚ ਹੁਸੈਨੀਵਾਲਾ ਬਾਰਡਰ 'ਤੇ ਰੋਜ਼ਾਨਾ ਰੀਟਰੀਟ ਸਮਾਰੋਹ ਆਯੋਜਿਤ ਕੀਤੇ ਜਾਂਦੇ ਹਨ। ਇਨ੍ਹਾਂ ਸਰਹੱਦਾਂ 'ਤੇ ਰੋਜ਼ਾਨਾ ਸ਼ਾਮ 5 ਵਜੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਰਿਟਰੀਟ ਸਮਾਰੋਹ ਦਾ ਆਯੋਜਨ ਕੀਤਾ ਜਾਂਦਾ ਹੈ। ਪਰ ਹੁਣ ਸਰਹੱਦ 'ਤੇ ਰੀਟਰੀਟ ਸਮਾਰੋਹ ਦਾ ਸਮਾਂ ਬਦਲ ਦਿੱਤਾ ਗਿਆ ਹੈ। ਮੌਸਮ ਵਿੱਚ ਬਦਲਾਅ ਕਾਰਨ ਹੁਣ ਰੀਟਰੀਟ ਸੈਰੇਮਨੀ ਦਾ ਸਮਾਂ ਵੀ ਬਦਲ ਗਿਆ ਹੈ। ਰਿਟਰੀਟ ਸੈਰੇਮਨੀ ਪਹਿਲਾਂ ਸ਼ਾਮ 5 ਵਜੇ ਹੋਣੀ ਸੀ, ਹੁਣ ਸ਼ਾਮ 4:30 ਵਜੇ ਹੋਵੇਗੀ।
Train cancelled in Punjab: ਧੁੰਦ ਕਾਰਨ ਪੰਜਾਬ 'ਚ ਰੇਲਾਂ ਰੱਦ! ਅਗਲੇ ਕਈ ਮਹੀਨੇ ਨਹੀਂ ਚੱਲਣਗੀਆਂ ਟ੍ਰੇਨਾਂ
ਰੇਲਵੇ ਵਿਭਾਗ ਨੇ ਧੁੰਦ ਕਾਰਨ 26 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ। ਇਹ ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਰੱਦ ਹੋਣਗੀਆਂ, ਜਿਨ੍ਹਾਂ ’ਚ ਬਨਮਖੀ ਤੋਂ ਅੰਮ੍ਰਿਤਸਰ 14617 ਨੂੰ 3 ਦਸੰਬਰ ਤੋਂ 2 ਮਾਰਚ, ਅੰਮ੍ਰਿਤਸਰ ਤੋਂ ਬਨਮਖੀ 1 ਦਸੰਬਰ ਤੋਂ 29 ਫਰਵਰੀ ਤੱਕ ਰੱਦ ਕੀਤਾ ਹੈ।
ਇਸੇ ਤਰ੍ਹਾਂ ਚੰਡੀਗੜ੍ਹ-ਅੰਮ੍ਰਿਤਸਰ 12241 ਨੂੰ ਇਕ ਦਸੰਬਰ ਤੋਂ 29 ਫਰਵਰੀ, ਅੰਮ੍ਰਿਤਸਰ-ਚੰਡੀਗੜ੍ਹ 12242 ਨੂੰ 2 ਦਸੰਬਰ ਤੋਂ 3 ਮਾਰਚ, ਜੰਮੂ ਤਵੀ ਯੋਗ ਨਗਰੀ ਰਿਸ਼ੀਕੇਸ਼ 14606 ਨੂੰ 4 ਦਸੰਬਰ ਤੋਂ 26 ਫਰਵਰੀ, ਅੰਮ੍ਰਿਤਸਰ-ਲਖਨਊ 14616-15 ਨੂੰ 2 ਦਸੰਬਰ ਤੋਂ 24 ਫਰਵਰੀ, ਅੰਮ੍ਰਿਤਸਰ-ਜੈਨਗਰ 14674 ਨੂੰ 5 ਦਸੰਬਰ ਤੋਂ 27 ਫਰਵਰੀ ਤੱਕ ਰੱਦ ਕੀਤਾ ਹੈ।
Bandi Singh: ਬੰਦੀ ਸਿੰਘਾਂ ਦੀ ਰਿਹਾਈ ਲਈ ਐਕਸ਼ਨ ਮੋਡ 'ਚ ਸ਼੍ਰੋਮਣੀ ਕਮੇਟੀ, ਰਾਜਪਾਲ ਨਾਲ ਮੁਲਾਕਾਤ, ਗ੍ਰਹਿ ਮੰਤਰੀ ਨਾਲ ਵੀ ਹੋਏਗੀ ਮੀਟਿੰਗ
ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਮੁੜ ਸਰਗਮ ਹੋ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੂੰ ਇਸ ਸਬੰਧੀ ਆਦੇਸ਼ ਦਿੱਤਾ ਹੈ। ਇਹ ਹਿੱਲਜੁਲ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਅਲਟੀਮੇਟਮ ਮਗਰੋਂ ਸ਼ੁਰੂ ਹੋਈ ਹੈ। ਇਸ ਲੀ ਸ਼੍ਰੋਮਣੀ ਕਮੇਟੀ ਦਾ ਉੱਚ ਪੱਧਰੀ ਵਫ਼ਦ ਅੱਜ 16 ਨਵੰਬਰ ਨੂੰ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਨ ਜਾ ਰਿਹਾ ਹੈ।