Punjab Breaking News LIVE: ਅਕਾਲੀ ਦਲ 'ਚ ਹੁਣ ਨਹੀਂ ਚੱਲੇਗੀ ਸਿਫਾਰਿਸ਼, ਬਾਦਲ ਨੇ ਕੀਤਾ ਐਲਾਨ, ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ 19 ਨਵੰਬਰ ਨੂੰ ਅਰਦਾਸ
Punjab Breaking News LIVE: ਅਕਾਲੀ ਦਲ 'ਚ ਹੁਣ ਨਹੀਂ ਚੱਲੇਗੀ ਸਿਫਾਰਿਸ਼, ਬਾਦਲ ਨੇ ਕੀਤਾ ਐਲਾਨ, ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ 19 ਨਵੰਬਰ ਨੂੰ ਅਰਦਾਸ, ਨੌਜਵਾਨਾਂ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਪੁੱਜਣ ਦਾ ਸੱਦਾ
LIVE
Background
Punjab Breaking News LIVE, 15 November, 2023: 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 19 ਨਵੰਬਰ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ ਕੀਤੀ ਜਾਵੇਗੀ। ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਸਿੱਖ ਸੰਗਤਾਂ ਖਾਸ ਕਰਕੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਵੱਡੀ ਗਿਣਤੀ ਵਿੱਚ 19 ਨਵੰਬਰ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਪੁੱਜਣ।
'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਅੰਮ੍ਰਿਤ ਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਸਮੇਤ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 19 ਨਵੰਬਰ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਇਸੇ ਤਰ੍ਹਾਂ ਇੱਕ ਅਰਦਾਸ ਸਮਾਗਮ ਸ੍ਰੀ ਅਕਾਲ ਤਖਤ ਵਿਖੇ ਕੀਤਾ ਗਿਆ ਸੀ। Amritsar News: ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ 19 ਨਵੰਬਰ ਨੂੰ ਅਰਦਾਸ, ਨੌਜਵਾਨਾਂ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਪੁੱਜਣ ਦਾ ਸੱਦਾ
ਹੁਣ ਯੂਥ ਅਕਾਲੀ ਦਲ ਵਿੱਚ ਬਲਾਕ ਜਾਂ ਜ਼ਿਲ੍ਹਾ ਪ੍ਰਧਾਨ ਚੁਣਨ ਲਈ ਕਿਸੇ ਸਿਫਾਰਸ਼ ਦੀ ਲੋੜ ਨਹੀਂ ਪਵੇਗੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਨੌਜਵਾਨਾਂ ਨੂੰ ਜੋੜਨ ਲਈ ਆਨਲਾਈਨ ਡਰਾਈਵ ਸ਼ੁਰੂ ਕੀਤੀ ਹੈ। ਇਸ ਦੇ ਨਾਲ ਹੀ ਇਹ ਐਲਾਨ ਕੀਤਾ ਗਿਆ ਹੈ ਕਿ ਆਉਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਪੰਚਾਇਤੀ ਚੋਣਾਂ ਵਿੱਚ ਨੌਜਵਾਨਾਂ ਨੂੰ 50 ਫੀਸਦੀ ਟਿਕਟਾਂ ਦਿੱਤੀਆਂ ਜਾਣਗੀਆਂ।
ਅਕਾਲੀ ਦਲ 'ਚ ਹੁਣ ਨਹੀਂ ਚੱਲੇਗੀ ਸਿਫਾਰਿਸ਼
ਲੁਧਿਆਣਾ ਵਿੱਚ ਯੂਥ ਅਕਾਲੀ ਦਲ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਯੂਥ ਅਕਾਲੀ ਦਲ ਦੀ ਵਿਸ਼ਵ ਭਰ ਵਿਚ ਭਰਤੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਫੈਸਲਾ ਲਿਆ ਹੈ ਕਿ ਨੌਜਵਾਨਾਂ ਨੂੰ ਸਾਰੇ ਅਹੁਦਿਆਂ ’ਤੇ 50 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ ਤੇ ਮੈਰਿਟ ਦੇ ਆਧਾਰ ’ਤੇ ਅਹੁਦੇ ਦਿੱਤੇ ਜਾਣਗੇ। Sukhbir Badal: ਅਕਾਲੀ ਦਲ 'ਚ ਹੁਣ ਨਹੀਂ ਚੱਲੇਗੀ ਸਿਫਾਰਿਸ਼, ਬਾਦਲ ਨੇ ਕੀਤਾ ਐਲਾਨ, ਪ੍ਰਧਾਨਾਂ ਦੀ ਚੋਣ ਇੰਝ ਹੋਵੇਗੀ
ਚੰਡੀਗੜ੍ਹੀਆਂ ਲਈ ਖੁਸ਼ਖਬਰੀ
ਚੰਡੀਗੜ੍ਹੀਆਂ ਲਈ ਖੁਸ਼ਖਬਰੀ ਹੈ। ਹੁਣ ਦਿੱਲੀ ਹਵਾਈ ਅੱਡੇ ਤੱਕ ਕੰਡੀਸ਼ਨਡ ਬੱਸ ਸੇਵਾ ਸ਼ੁਰੂ ਹੋ ਗਈ ਹੈ। ਇਸ ਬੱਸ ਵਿੱਚ ਸਿਰਫ 485 ਰੁਪਏ ਕਿਰਾਏ ਨਾਲ ਹੀ ਦਿੱਲੀ ਹਵਾਈ ਅੱਡੇ ਤੱਕ ਸਫਰ ਕੀਤਾ ਜਾ ਸਕੇਗਾ। ਇਹ ਬੱਸਾਂ ਚੰਡੀਗੜ੍ਹ ਦੇ ਸੈਕਟਰ-17 ਬੱਸ ਸਟੈਂਡ ਤੋਂ ਚੱਲਣਗੀਆਂ। Chandigarh News: ਚੰਡੀਗੜ੍ਹੀਆਂ ਲਈ ਖੁਸ਼ਖਬਰੀ! 800 ਨਹੀਂ ਸਗੋਂ ਸਿਰਫ਼ 485 'ਚ ਦਿੱਲੀ ਏਅਰਪੋਰਟ ਤੱਕ ਦੀ ਸਵਾਰੀ
Moga Firing: ਮੋਗਾ 'ਚ ਜੂਆ ਖੇਡਦੇ ਸਮੇਂ ਵੱਧ ਗਿਆ ਝਗੜਾ, ਚੱਲੀਆਂ ਗੋਲੀਆਂ, ਇੱਕ ਦੀ ਮੌਤ ਦੂਜਾ ਜ਼ਖਮੀ
ਮੋਗਾ ਦੇ ਰਤਨ ਸਿਨੇਮਾ ਨੇੜੇ ਬੀਤੀ ਦੇਰ ਰਾਤ ਦੋ ਦੀ ਧਿਰਾਂ ਵਿਚਾਲੇ ਆਪਸੀ ਰੰਜਿਸ਼ ਕਾਰਨ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੂਸਰਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਦੋਵਾਂ ਧੜਿਆਂ ਦੀ ਕਿਸੇ ਗੱਲ ਨੂੰ ਲੈ ਕੇ ਪੁਰਾਣੀ ਰੰਜਿਸ਼ ਚੱਲ ਰਹੀ ਸੀ ਅਤੇ ਬੀਤੇ ਦਿਨ ਇਨ੍ਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਅਤੇ ਇਹ ਲੜਾਈ ਇੰਨੀ ਵੱਧ ਗਈ ਕਿ ਗੋਲੀਆਂ ਚਲਾ ਦਿੱਤੀਆਂ ਗਈਆਂ। ਜਿਸ ਵਿਚ ਦੋਵਾਂ ਧਿਰਾਂ ਦਾ ਇੱਕ ਇੱਕ ਵਿਅਕਤੀ ਜ਼ਖਮੀ ਹੋ ਗਿਆ ਸੀ।
Moga Firing: ਮੋਗਾ 'ਚ ਜੂਆ ਖੇਡਦੇ ਸਮੇਂ ਵੱਧ ਗਿਆ ਝਗੜਾ, ਚੱਲੀਆਂ ਗੋਲੀਆਂ, ਇੱਕ ਦੀ ਮੌਤ ਦੂਜਾ ਜ਼ਖਮੀ
ਮੋਗਾ ਦੇ ਰਤਨ ਸਿਨੇਮਾ ਨੇੜੇ ਬੀਤੀ ਦੇਰ ਰਾਤ ਦੋ ਦੀ ਧਿਰਾਂ ਵਿਚਾਲੇ ਆਪਸੀ ਰੰਜਿਸ਼ ਕਾਰਨ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੂਸਰਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਦੋਵਾਂ ਧੜਿਆਂ ਦੀ ਕਿਸੇ ਗੱਲ ਨੂੰ ਲੈ ਕੇ ਪੁਰਾਣੀ ਰੰਜਿਸ਼ ਚੱਲ ਰਹੀ ਸੀ ਅਤੇ ਬੀਤੇ ਦਿਨ ਇਨ੍ਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਅਤੇ ਇਹ ਲੜਾਈ ਇੰਨੀ ਵੱਧ ਗਈ ਕਿ ਗੋਲੀਆਂ ਚਲਾ ਦਿੱਤੀਆਂ ਗਈਆਂ। ਜਿਸ ਵਿਚ ਦੋਵਾਂ ਧਿਰਾਂ ਦਾ ਇੱਕ ਇੱਕ ਵਿਅਕਤੀ ਜ਼ਖਮੀ ਹੋ ਗਿਆ ਸੀ।
Minister Video: ਪੰਜਾਬ ਦੇ ਇੱਕ ਹੋਰ ਕੈਬਨਿਟ ਮੰਤਰੀ ਦੀ ਅਸ਼ਲੀਲੀ ਵੀਡੀਓ ਮਜੀਠੀਆ ਹੱਥ ਲੱਗੀ ! ਕੌਣ ਹੈ ਉਹ ਮੰਤਰੀ ?
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਤੋਂ ਬਾਅਦ ਪੰਜਾਬ ਦੇ ਇੱਕ ਹੋਰ ਕੈਬਨਿਟ ਮੰਤਰੀ ਵੀਡੀਓ ਵਿਰੋਧੀ ਧਿਰਾਂ ਦੇ ਹੱਥ ਲੱਗ ਗਈ ਹੈ। ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਬਿਨਾ ਨਾਮ ਲਏ ਕਿਹਾ ਕਿ ਇਹ ਮੰਤਰੀ ਮਾਲਵੇ ਦੇ ਨਾਲ ਨਾਲ ਮਾਝੇ ਵਿੱਚ ਵੀ ਐਕਟਿਵ ਹੈ। ਇਸ ਦੀ ਵੀਡੀਓ ਮੈਨੂੰ ਕਿਸੇ ਨੇ ਇੱਕ ਨਿੱਜੀ ਪ੍ਰੋਗਰਾਮ ਵਿੱਚ ਦਿੱਤੀ ਸੀ। ਜਿਸ ਨੂੰ ਦੇਖ ਕੇ ਮੈਂ ਇਸ ਵੀਡੀਓ ਨੂੰ ਪੈਨ ਡਰਾਈਵ ਵਿੱਚ ਸੇਵ ਕਰਕੇ ਗਿਫ਼ਟ ਪੈਕ ਕਰ ਲਿਆ ਸੀ।
ਅੱਜ ਮੀਜੀਠੀਆ ਓਹੀ ਪੈਨ ਡਰਾਈਵ ਗਿਫ਼ਟ ਪੈਕ ਵਿੱਚ ਲੈ ਕੇ ਚੰਡੀਗੜ੍ਹ ਆਪਣੇ ਹੈੱਡ ਆਫਿਸ ਪਹੁੰਚੇ ਅਤੇ ਪ੍ਰੈਸ ਕਾਨਫੰਰਸ ਕੀਤੀ। ਬਿਕਰਮ ਮਜੀਠੀਆ ਨੇ ਕਿਹਾ ਕਿ ਮੈਂ ਹਾਲੇ ਤੱਕ ਇਹ ਵੀਡੀਓ ਜਨਤਕ ਨਹੀਂ ਕਰਾਂਗਾ। ਕਿਉਂਕਿ ਇਸ ਦੀ ਜਾਣਕਾਰੀ ਸੀਐਮ ਭਗਵੰਤ ਮਾਨ ਨੂੰ ਵੀ ਹੈ। ਇਸ ਲਈ ਮੈਂ ਇੰਤਜ਼ਾਰ ਕਰਾਂਗਾ ਕਿ ਸੀਐਮ ਭਗਵੰਤ ਮਾਨ ਉਸ ਮੰਤਰੀ ਖਿਲਾਫ਼ ਕਾਰਵਾਈ ਕਰੇ।
Amritsar News: ਸਿੱਖ ਸੰਗਤ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਵਾਉਣ ਨੂੰ ਮੱਠਾ ਹੁੰਗਾਰਾ, ਫਾਰਮ ਭਰਨ ਦਾ ਅੱਜ ਆਖਰੀ ਦਿਨ
ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਅਗਾਮੀ ਚੋਣਾਂ ਲਈ ਵੋਟਰ ਬਣਾਉਣ ਲਈ ਤੈਅ ਸਮਾਂ-ਸੀਮਾ ਅੱਜ ਖਤਮ ਹੋ ਰਹੀ ਹੈ ਪਰ ਹੁਣ ਤਕ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਲਈ ਵੋਟਰ ਫਾਰਮ ਭਰਨ ਨੂੰ ਮੱਠਾ ਹੁੰਗਾਰਾ ਮਿਲਿਆ ਹੈ। ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਯੋਗ ਉਮੀਦਵਾਰ 21 ਅਕਤੂਬਰ ਤੋਂ 15 ਨਵੰਬਰ ਤੱਕ ਵੋਟਰ ਬਣਨ ਖਾਤਰ ਅਰਜ਼ੀਆਂ ਦੇ ਸਕਦੇ ਹਨ। ਵੋਟਰ ਬਣਨ ਦੀ ਪ੍ਰਕਿਰਿਆ ਨੂੰ ਮੱਠੇ ਹੁੰਗਾਰੇ ਦਾ ਇੱਕ ਕਾਰਨ ਇਹ ਸ਼ਰਤ ਵੀ ਦੱਸੀ ਗਈ ਕਿ ਬਿਨੈਕਾਰ ਨੂੰ ਫਾਰਮ ਜਮ੍ਹਾਂ ਕਰਵਾਉਣ ਲਈ ਖੁਦ ਹਾਜ਼ਰ ਹੋਣਾ ਪੈਂਦਾ ਹੈ।
Amritsar News: ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ 19 ਨਵੰਬਰ ਨੂੰ ਅਰਦਾਸ, ਨੌਜਵਾਨਾਂ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਪੁੱਜਣ ਦਾ ਸੱਦਾ
'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 19 ਨਵੰਬਰ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ ਕੀਤੀ ਜਾਵੇਗੀ। ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਸਿੱਖ ਸੰਗਤਾਂ ਖਾਸ ਕਰਕੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਵੱਡੀ ਗਿਣਤੀ ਵਿੱਚ 19 ਨਵੰਬਰ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਪੁੱਜਣ।