Punjab Breaking News Live : ਪੰਜਾਬ ਕੈਬਨਿਟ ਮੀਟਿੰਗ ਦੇ ਵੱਡੇ ਫੈਸਲਿਆਂ 'ਤੇ ਲੱਗੀ ਮੋਹਰ, ਖੁਫੀਆ ਏਜੰਸੀਆਂ ਦਾ ਦਾਅਵਾ- ਅੰਮ੍ਰਿਤਪਾਲ ਵਿਸਾਖੀ 'ਤੇ ਕਰ ਸਕਦੈ ਸਰੈਂਡਰ
Punjab Breaking News Live : ਖੁਫੀਆ ਏਜੰਸੀਆਂ ਦਾ ਦਾਅਵਾ- ਅੰਮ੍ਰਿਤਪਾਲ ਵਿਸਾਖੀ 'ਤੇ ਕਰ ਸਕਦੈ ਸਰੈਂਡਰ, ਕੱਲ੍ਹ ਤੋਂ ਪੰਜਾਬੀਆਂ ਨੂੰ ਲੱਗੇਗਾ ਬਿਜਲੀ ਦਾ ਝਟਕਾ, ਜਥੇਦਾਰ ਦਾ ਬਿਆਨ, ਅੰਮ੍ਰਿਤਪਾਲ ਮਾਮਲਾ ਸਮਝ ਤੋਂ ਬਾਹਰ
Background
Punjab Breaking News Live : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਿਰੁੱਧ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀ ਕਾਰਵਾਈ ਤੋਂ ਬਾਅਦ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਇੱਕ ਯੂ-ਟਿਊਬ ਚੈਨਲ 'ਤੇ ਇੰਟਰਵਿਊ ਦਿੰਦੇ ਹੋਏ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਸਿੰਘ ਮਾਮਲੇ ਨੂੰ ਸਮਝ ਤੋਂ ਪਰੇ ਦੱਸਿਆ ਹੈ। ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਦੇ ਬੱਚਿਆਂ ਨਾਲ ਬਦਸਲੂਕੀ ਦੇ ਮਾਮਲੇ 'ਤੇ ਵੀ ਅਫਸੋਸ ਪ੍ਰਗਟ ਕੀਤਾ ਗਿਆ ਹੈ।
ਉਕਤ ਇੰਟਰਵਿਊ ਵਿੱਚ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਪੁੱਛਿਆ ਗਿਆ ਕਿ ਅੰਮ੍ਰਿਤਪਾਲ ਸਿੰਘ 6 ਮਹੀਨਿਆਂ ਵਿੱਚ ਪੰਜਾਬ ਆਇਆ ਸੀ ਅਤੇ ਹੁਣ ਇਹ ਸਥਿਤੀ ਪੈਦਾ ਹੋ ਰਹੀ ਹੈ। ਇਸ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦਾ ਮਾਮਲਾ ਸਮਝ ਤੋਂ ਬਾਹਰ ਹੈ। ਇਸ ਵਿੱਚ ਵੀ ਕੁਝ ਰਾਜਨੀਤੀ ਹੋ ਸਕਦੀ ਹੈ। ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਦੇ ਦਮਦਮਾ ਸਾਹਿਬ ਵਿਖੇ ਆਤਮ ਸਮਰਪਣ ਦੀਆਂ ਗੱਲਾਂ ਹੁੰਦੀਆਂ ਹਨ। ਇਹ ਦੇਖਣਾ ਬਾਕੀ ਹੈ ਕਿ ਇਹ ਗੱਲਾਂ ਮੀਡੀਆ ਜਾਂ ਸਰਕਾਰ ਤੱਕ ਕੌਣ ਪਹੁੰਚਾਉਂਦਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਜ਼ਬਾਤੀ ਹੋ ਕੇ ਚੁੱਕਿਆ ਗਿਆ ਕਦਮ ਕਦੇ ਵੀ ਫਲਦਾਇਕ ਨਹੀਂ ਹੋ ਸਕਦਾ। ਮੁੱਖ ਮੰਤਰੀ ਦੇ ਬੱਚੇ ਦੀ ਗੱਲ ਕੀਤੀ ਜਾ ਰਹੀ ਹੈ, ਇਹ ਗਲਤ ਹੈ। ਉਹ ਵੀ ਬੇਕਸੂਰ ਹਨ। ਉਨ੍ਹਾਂ ਦੇ ਬੱਚਿਆਂ ਦਾ ਕੀ ਕਸੂਰ ਹੈ। ਉਨ੍ਹਾਂ ਨੂੰ ਨਿਸ਼ਾਨਾ ਬਣਾਉਣਾ ਮੂਰਖਤਾ ਹੈ।
ਇਸ ਦੇ ਨਾਲ ਹੀ ਭਾਰਤੀ ਦੂਤਾਵਾਸਾਂ 'ਤੇ ਕੀਤੀ ਜਾ ਰਹੀ ਕਾਰਵਾਈ ਵੀ ਗਲਤ ਹੈ। ਜੇਕਰ ਵਿਰੋਧ ਕਰਨਾ ਹੀ ਹੈ ਤਾਂ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ, ਜਿਸ ਨਾਲ ਫਾਇਦਾ ਹੋਵੇ ਨਾ ਕਿ ਨੁਕਸਾਨ। ਅਜਿਹਾ ਕਰਕੇ ਅਸੀਂ ਵਿਰੋਧੀਆਂ ਨੂੰ ਪ੍ਰਚਾਰ ਕਰਨ ਦਾ ਮੌਕਾ ਦਿੰਦੇ ਹੋ।
'ਅੰਮ੍ਰਿਤਪਾਲ ਨੂੰ ਪਾਕਿਸਤਾਨ ਭੱਜ ਜਾਣਾ ਚਾਹੀਦੈ', ਲੋਕ ਸਭਾ ਮੈਂਬਰ ਸਿਮਰਨਜੀਤ ਮਾਨ ਬੋਲੇ- ਉਨ੍ਹਾਂ ਦੀ ਜਾਨ ਖ਼ਤਰੇ 'ਚ
ਲੋਕ ਸਭਾ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਅੰਮ੍ਰਿਤਪਾਲ ਸਿੰਘ ਨੂੰ ਪਾਕਿਸਤਾਨ ਜਾਣ ਦੀ ਸਲਾਹ ਦਿੱਤੀ ਹੈ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅੰਮ੍ਰਿਤਪਾਲ ਨੂੰ ਆਤਮ ਸਮਰਪਣ ਨਹੀਂ ਕਰਨਾ ਚਾਹੀਦਾ। ਉਹ ਰਾਵੀ ਦਰਿਆ ਪਾਰ ਕਰਕੇ ਪਾਕਿਸਤਾਨ ਚਲਾ ਜਾਵੇ।
ਸੰਗਰੂਰ ਤੋਂ ਲੋਕ ਸਭਾ ਮੈਂਬਰ ਮਾਨ ਨੇ ਕਿਹਾ, ਅਸੀਂ 1984 ਵਿੱਚ ਵੀ ਪਾਕਿਸਤਾਨ ਗਏ ਸੀ। ਕੀ ਅਸੀਂ ਨਹੀਂ ਗਏ ਸੀ? ਮਾਨ ਨੇ ਇਹ ਗੱਲਾਂ ਇੱਕ ਮੀਡੀਆ ਅਦਾਰੇ ਨਾਲ ਗੱਲਬਾਤ ਦੌਰਾਨ ਕਹੀਆਂ। ਉਹਨਾਂ ਅੱਗੇ ਕਿਹਾ, ਅੰਮ੍ਰਿਤਪਾਲ ਨੂੰ ਨੇਪਾਲ ਜਾਣ ਦੀ ਕੀ ਲੋੜ ਹੈ। ਉਸ ਨੂੰ ਗੁਆਂਢੀ ਮੁਲਕ (ਪਾਕਿਸਤਾਨ) ਜਾਣਾ ਚਾਹੀਦਾ ਹੈ।
Punjab News: ਨਵਾਂ ਮਹਿਕਮਾ ਮਿਲਦਿਆਂ ਹੀ ਲਾਲਜੀਤ ਭੁੱਲਰ ਨੇ ਪਹਿਲੀ ਮੀਟਿੰਗ ਵਿੱਚ ਹੀ ਕਰ ਦਿੱਤਾ ਵੱਡਾ ਐਲਾਨ
ਪੰਜਾਬ ਦੇ ਫ਼ੂਡ ਪ੍ਰੋਸੈਸਿੰਗ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਨਵੇਂ ਮਿਲੇ ਫ਼ੂਡ ਪ੍ਰੋਸੈਸਿੰਗ ਵਿਭਾਗ ਦੇ ਕੰਮਕਾਜ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਲਈ ਵਿਭਾਗ ਦੀ ਕਾਰਗੁਜ਼ਾਰੀ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ।
Operation Amritpal : ਅੰਮ੍ਰਿਤਪਾਲ ਦੀ ਵੀਡੀਓ ਤੋਂ ਬਾਅਦ ਤੇਜ਼ੀ ਹੋਈ ਪੰਜਾਬ ਪੁਲਿਸ ਕਾਰਵਾਈ, ਅੰਮ੍ਰਿਤਪਾਲ ਦਾ ਇੱਕ ਹੋਰ ਸਾਥੀ ਗ੍ਰਿਫਤਾਰ
ਪੁਲਿਸ ਨੇ ਅੱਜ (31 ਮਾਰਚ) ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੂੰ ਪਿਛਲੇ ਹਫ਼ਤੇ 18 ਮਾਰਚ ਤੋਂ ਪੰਜਾਬ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੋਗਾ ਸਿੰਘ 18 ਮਾਰਚ ਤੋਂ ਅੰਮ੍ਰਿਤਪਾਲ ਨੂੰ ਫਰਾਰ ਹੋਣ ਵਿਚ ਮਦਦ ਕਰ ਰਿਹਾ ਸੀ।






















