Punjab Breaking News LIVE, 08 July 2024: ਪੰਜਾਬ 'ਚ ਪੈਣ ਵਾਲਾ ਜ਼ਬਰਦਸਤ ਮੀਂਹ, ਰਿਆਣਾ ਰੋਡਵੇਜ਼ ਦੀ ਪਲਟੀ ਬੱਸ, ਹਰਿਆਣਾ ਦੇ ਸਿੱਖਾਂ ਨੇ ਕਾਂਗਰਸ ਤੇ ਭਾਜਪਾ ਨੂੰ ਪਾਈਆਂ ਭਾਜੜਾ
Punjab Breaking News LIVE, 08 July 2024: ਪੰਜਾਬ 'ਚ ਪੈਣ ਵਾਲਾ ਜ਼ਬਰਦਸਤ ਮੀਂਹ, ਰਿਆਣਾ ਰੋਡਵੇਜ਼ ਦੀ ਪਲਟੀ ਬੱਸ, ਹਰਿਆਣਾ ਦੇ ਸਿੱਖਾਂ ਨੇ ਕਾਂਗਰਸ ਤੇ ਭਾਜਪਾ ਨੂੰ ਪਾਈਆਂ ਭਾਜੜਾ
LIVE
Background
Punjab Breaking News LIVE, 08 July 2024: ਪੰਜਾਬ ਵਿੱਚ ਪਿਛਲੇ 10 ਦਿਨਾਂ ਤੋਂ ਮਾਨਸੂਨ (Monsoon) ਸਰਗਰਮ ਹੈ। ਇਸ ਦੇ ਬਾਵਜੂਦ ਸੂਬੇ ਦੇ 4 ਜ਼ਿਲ੍ਹਿਆਂ ਵਿੱਚ ਸੋਕੇ ਦੀ ਸਥਿਤੀ ਬਰਕਰਾਰ ਹੈ। ਇੱਥੇ 30 ਤੋਂ 45 ਡਿਗਰੀ ਤੱਕ ਘੱਟ ਤੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ। ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਆਮ ਅਤੇ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਸ ਸਾਲ ਮਾਨਸੂਨ ਆਮ ਨਾਲੋਂ ਵੱਧ ਰਹੇਗਾ। ਇਸ ਦੇ ਨਾਲ ਹੀ ਅੱਜ ਵਿਭਾਗ ਨੇ ਹਿਮਾਚਲ ਨਾਲ ਲੱਗਦੇ 4 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ਪੰਜਾਬ (Punjab Weather) ਵਿੱਚ 1 ਤੋਂ 7 ਜੁਲਾਈ ਤੱਕ 64% ਜ਼ਿਆਦਾ ਬਾਰਿਸ਼ ਹੋਈ ਹੈ। ਪਿਛਲੇ 7 ਦਿਨਾਂ ਵਿੱਚ ਪੰਜਾਬ ਵਿੱਚ 45.1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ, ਜਦੋਂ ਕਿ ਇੱਥੇ ਔਸਤਨ 27.5 ਮਿਲੀਮੀਟਰ ਮੀਂਹ ਪਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਸੋਕੇ ਦੀ ਸਥਿਤੀ ਬਰਕਰਾਰ ਹੈ।
Punjab Weather Update: ਪੰਜਾਬ 'ਚ ਪੈਣ ਵਾਲਾ ਜ਼ਬਰਦਸਤ ਮੀਂਹ, ਇੱਕ ਹਫ਼ਤੇ 'ਚ 64% ਵਰ੍ਹੇ ਬੱਦਲ
Accident News: ਪੰਚਕੂਲਾ ਦੇ ਪਿੰਜੌਰ ਨੇੜੇ ਹਰਿਆਣਾ ਰੋਡਵੇਜ਼ ਦੀ ਬੱਸ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਹਾਦਸੇ ਵਿੱਚ 40 ਤੋਂ ਵੱਧ ਸਕੂਲੀ ਬੱਚੇ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਪਿੰਜੌਰ ਦੇ ਹਸਪਤਾਲ ਅਤੇ ਸੈਕਟਰ 6 ਦੇ ਸਿਵਲ ਹਸਪਤਾਲ ਪੰਚਕੂਲਾ ਲਿਆਂਦਾ ਗਿਆ ਹੈ। ਔਰਤ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਹੋਇਆਂ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
Accident News: ਹਰਿਆਣਾ ਰੋਡਵੇਜ਼ ਦੀ ਪਲਟੀ ਬੱਸ, 40 ਤੋਂ ਵੱਧ ਸਕੂਲ ਬੱਚੇ ਹੋਏ ਜ਼ਖ਼ਮੀ
Assembly Election Update: ਹਰਿਆਣਾ 'ਚ ਨਵੰਬਰ ਵਿੱਚ ਵਿਧਾਨ ਸਭਾ ਚੋਣਾਂ ਚੋਣ ਜਾ ਰਹੀਆਂ ਹਨ। ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਸਮੀਕਰਨ ਬਦਲਣੇ ਵਾਲੇ ਹਨ ਅਤੇ ਇਲੈਕਸ਼ਨ ਤੋਂ ਪਹਿਲਾਂ ਹੀ ਹਰਿਆਣਾ ਵਿੱਚ ਰਹਿੰਦੇ ਸਿੱਖ ਭਾਈਚਾਰੇ ਨੇ ਕਾਂਗਰਸ ਅਤੇ ਭਾਜਪਾ ਨੂੰ ਭਾਜੜਾਂ ਪਾ ਦਿੱਤੀਆਂ ਹਨ। ਐਤਵਾਰ ਨੂੰ ਕਰਨਾ ਵਿੱਚ ਸਿੱਖ ਭਾਈਚਾਰੇ ਨੇ ਇੱਕ ਵੱਡਾ ਇਕੱਠ ਕਰਕੇ ਬੈਠਕ ਕੀਤੀ। ਜਿਸ ਵਿੱਚ ਉਸ ਨੇ ਸਿਆਸੀ ਪਾਰਟੀਆਂ ਤੋਂ ਸਿਆਸੀ ਹਿੱਸੇਦਾਰੀ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵਿਧਾਨ ਸਭਾ ਵਿੱਚ 16 ਤੋਂ 20 ਸੀਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਲੋਕ ਸਭਾ ਦੀਆਂ 2 ਅਤੇ ਰਾਜ ਸਭਾ ਦੀਆਂ ਖਾਲੀ ਪਈਆਂ ਸੀਟਾਂ ਵੀ ਸਿੱਖਾਂ ਨੂੰ ਦਿੱਤੀਆਂ ਜਾਣ।ਉਸ ਦਾ ਕਹਿਣਾ ਹੈ ਕਿ ਹਰਿਆਣਾ ਦੇ ਸਿੱਖਾਂ ਦਾ ਕੋਈ ਨੁਮਾਇੰਦਾ ਨਾ ਤਾਂ ਲੋਕ ਸਭਾ ਵਿਚ ਅਤੇ ਨਾ ਹੀ ਰਾਜ ਸਭਾ ਵਿਚ ਹੈ। ਸਾਡੇ ਸੂਬੇ ਵਿੱਚ 18 ਲੱਖ ਵੋਟਰ ਹਨ। ਇਸ ਲਈ ਸਾਡੇ ਅਧਿਕਾਰ ਹਨ।
Punjab News: ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਦੇ ਪੁੱਤਰ ਨੇ ਕੀਤਾ ਵੱਡਾ ਜ਼ਮੀਨ ਘੁਟਾਲਾ, ਆਪ ਨੇ ਸਬੂਤ ਕੀਤੇ ਪੇਸ਼
land scam: ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ (AAP) ਨੇ ਕਾਂਗਰਸ ਪਾਰਟੀ ਦੀ ਉਮੀਦਵਾਰ ਸੁਰਿੰਦਰ ਕੌਰ ਦੇ ਬੇਟੇ 'ਤੇ ਜ਼ਮੀਨ ਘੁਟਾਲੇ ਦਾ ਦੋਸ਼ ਲਗਾਇਆ ਹੈ। AAP ਪਾਰਟੀ ਨੇ ਕਿਹਾ ਕਿ ਉਨਾਂਂ ਦੇ ਬੇਟੇ ਕਰਨ ਨੇ ਸੀਨੀਅਰ ਡਿਪਟੀ ਮੇਅਰ ਵਜੋਂ ਆਪਣੀ ਮਾਂ ਦੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਇਸ ਦਾ ਵਿੱਤੀ ਫਾਇਦਾ ਉਠਾਇਆ। ਇਸ ਮਾਮਲੇ ਦਾ ਖੁਲਾਸਾ ਕਰਦਿਆਂ ‘ਆਪ’ ਆਗੂ ਪਵਨ ਕੁਮਾਰ ਟੀਨੂੰ ਨੇ ਦੱਸਿਆ ਕਿ ਦਿਓਲ ਨਗਰ ਵਿੱਚ ਕੋਕਾ ਕੋਲਾ ਕੰਪਨੀ ਦੀ 125 ਮਰਲੇ ਜ਼ਮੀਨ ਸੀ। ਪਹਿਲਾਂ ਉਸ ਜ਼ਮੀਨ 'ਤੇ ਕੋਕਾ ਕੋਲਾ ਡਿਪੂ ਸੀ। ਕੰਪਨੀ ਨੇ ਉਸ ਨੂੰ ਕਮਰਸ਼ੀਅਲ ਸ਼੍ਰੇਣੀ ਵਿੱਚ ਕਰਵਾਇਆ ਸੀ। ਜਦੋਂ ਸੁਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ ਸਨ ਤਾਂ ਉਨ੍ਹਾਂ ਦੇ ਪੁੱਤਰ ਕਰਨ ਨੇ ਉਹ ਜ਼ਮੀਨ ਕੋਕਾ ਕੋਲਾ ਕੰਪਨੀ ਤੋਂ ਖਰੀਦੀ ਸੀ। ਹੁਣ ਉਹ ਉਸ ਕਮਰਸ਼ੀਅਲ ਜ਼ਮੀਨ ਨੂੰ ਰਿਹਾਇਸ਼ੀ ਪਲਾਟ ਵਿੱਚ ਤਬਦੀਲ ਕਰਕੇ ਨਾਜਾਇਜ਼ ਤੌਰ ’ਤੇ ਵੇਚ ਰਿਹਾ ਹੈ। ਪ੍ਰੈਸ ਕਾਨਫਰੰਸ ਵਿੱਚ ਟੀਨੂੰ ਦੇ ਨਾਲ ਆਪ ਆਗੂ ਰਾਜਵਿੰਦਰ ਕੌਰ ਥਿਆੜਾ ਵੀ ਮੌਜੂਦ ਸਨ।
Ali Raza News: ਗੁਰਦਾਸਪੁਰ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਢੇਰ, ਪਾਕਿਸਤਾਨ 'ਚ ਭਰੇ ਬਾਜ਼ਾਰ ਸਿਰ 'ਤੇ ਮਾਰੀਆਂ ਗੋਲੀਆਂ
Ali Raza Pakistan News: ਪੰਜਾਬ ਦੇ ਗੁਰਦਾਸਪੁਰ ਵਿੱਚ ਸਾਲ 2015 'ਚ ਹੋਏ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਦਾ ਪਾਕਿਸਤਾਨ ਵਿੱਚ ਬੀਤੇ ਦਿਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੁਰਦਾਸਪੁਰ ਅੱਤਵਾਦੀ ਹਮਲੇ ਦਾ ਮੁੱਖ ਸਾਜ਼ਿਸ਼ਕਰਤਾ ਅਲੀ ਰਜ਼ਾ ਸੀ। ਜਿਸ 'ਤੇ ਪਾਕਿਸਤਾਨ ਦੇ ਕਰਾਚੀ (Karachi) ਵਿੱਚ ਹਮਲਾ ਕੀਤਾ ਗਿਆ। ਅਲੀ ਰਜ਼ਾ (Ali Raza) ਕਰਾਚੀ ਪੁਲਿਸ ਵਿੱਚ ਬਤੌਰ DSP ਸੀ। ਇਸ ਤੋਂ ਇਲਾਵਾ ਇਸ ਦੇ ਪਾਕਿਸਤਾਨ ਦੀ ਖੂਫ਼ੀਆ ਏਜੰਸੀ ISI (Inter-Services Intelligence) ਨਾਲ ਵੀ ਸਬੰਧ ਸਨ। ਅਲੀ ਰਜ਼ਾ ਮੌਜੂਦਾ ਸਮੇਂ Counter Terrorism Department (CTD) ਸਿੰਧ ਵਿੱਚ ਤਾਇਨਾਤ ਸੀ। ਪਾਕਿਸਤਾਨ ਦੇ ARY News ਦੀ ਰਿਪੋਰਟ ਦੇ ਮੁਤਾਬਕ ਕਰਾਚੀ ਵਿੱਚ ਅਲੀ ਰਜ਼ਾ 'ਤੇ ਅਣਪਛਾਤਿਆਂ ਨੇ ਹਮਲਾ ਕੀਤਾ ਹੈ। ਹਮਲਾਵਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸਨ ਅਤੇ ਅਲੀ ਰਜ਼ਾ ਨੂੰ ਦੇਖਦੇ ਸਾਰ ਹੀ ਉਸ 'ਤੇ ਅਨ੍ਹੇਵਾਹ ਗੋਲੀਆ ਚਲਾ ਦਿੱਤੀਆਂ। ਸਿਰ ਵਿੱਚ ਗੋਲੀਆਂ ਲੱਗਣ ਕਾਰਨ ਅਲੀ ਰਜ਼ਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਘਟਨਾ ਕਰਾਚੀ ਦੇ ਕਰੀਮਾਬਾਦ ਵਿੱਚ ਵਾਪਰੀ ਹੈ। ਗੋਲੀਆ ਲੱਗਣ ਕਾਰਨ ਅਲੀ ਰਜ਼ਾ ਦਾ ਦੋਸਤ ਮੱਕਾਰ ਵੀ ਗੰਭੀਰ ਜ਼ਖਮੀ ਹੋ ਗਿਆ ਹੈ। ਜਿਸ ਦਾ ਇਲਾਜ ਜਾਰੀ ਹੈ।
ਅੱਜ ਤੋਂ 2 ਦਿਨ ਤੱਕ ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ, ਕਰ ਲਵੋ ਬੰਦੋਬਸਤ
ਪੰਜਾਬ ਵਿਚ ਜ਼ਿਮਨੀ ਚੋਣਾਂ ਨੂੰ ਲੈਕੇ ਸ਼ਰਾਬ ਦਾ ਸੇਵਨ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ ਕਿ ਜਲੰਧਰ ਦੇ ਸਾਰੇ ਸ਼ਰਾਬ ਦੇ ਠੇਕੇ 8 ਜੁਲਾਈ ਸ਼ਾਮ 5 ਵਜੇ ਤੋਂ ਬੰਦ ਰਹਿਣਗੇ। ਇਹ ਠੇਕੇ ਹੁਣ ਚੋਣਾਂ ਵਾਲੇ ਦਿਨ ਭਾਵ 10 ਜੁਲਾਈ ਹੀ ਸ਼ਾਮ 7 ਵਜੇ ਤੋਂ ਬਾਅਦ ਖੁੱਲ੍ਹਣਗੇ। ਹਾਲਾਂਕਿ ਇਸ ਨੂੰ ਲੈ ਕੇ ਜਲੰਧਰ ਦੇ ਸਾਰੇ ਠੇਕਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਜੋ ਵੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
Firing in Punjab: ਗੁਰਦਾਸਪੁਰ 'ਚ ਚੱਲੀਆਂ ਤਾੜ-ਤਾੜ ਗੋਲੀਆਂ, ਪਾਣੀ ਲਈ ਚਾਰ ਲੋਕ ਭੁੰਨ੍ਹ ਸੁੱਟੇ, 7 ਜ਼ਖ਼ਮੀ
Firing in Punjab: ਗੁਰਦਾਸਪੁਰ ਤੋਂ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ। ਇੱਥੇ ਦੋ ਧਿਰਾਂ ਵੱਲੋਂ ਕੀਤੀ ਗਈ ਅੰਨ੍ਹੇਵਾਹ ਫਾਇਰਿੰਗ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਸੱਤ ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਧਿਰਾਂ ਨੇ 60 ਰਾਊਂਡ ਫਾਇਰ ਕੀਤੇ। ਇਹ ਲੜਾਈ ਰਜਬਾਹੇ ਦੀ ਪਾਣੀ ਨੂੰ ਲੈ ਕੇ ਹੋਈ।ਦਰਅਸਲ ਸ੍ਰੀਹਰਗੋਬਿੰਦਪੁਰ ਦੇ ਲਾਈਟ ਚੌਂਕ ਵਿਖੇ ਸਰਕਾਰੀ ਪਾਣੀ ਵਾਲੀ ਖਾਲ (ਰਾਜਬਾਹਾ) ਨੂੰ ਲੈ ਕੇ ਐਤਵਾਰ ਸ਼ਾਮ ਨੂੰ ਦੋਵੇਂ ਧੜੇ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਦੋਵਾਂ ਧਿਰਾਂ ਨੇ ਇਕ ਦੂਜੇ 'ਤੇ ਕਰੀਬ 60 ਰਾਉਂਡ ਫਾਇਰ ਕੀਤੇ। ਫਾਇਰਿੰਗ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਸੱਤ ਲੋਕ ਜ਼ਖਮੀ ਹੋ ਗਏ। ਜ਼ਖਮੀਆਂ 'ਚੋਂ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
Documents Verification: ਦਸਤਾਵੇਜ਼ ਤਸਦੀਕ ਕਰਵਾਉਣ ਲਈ ਹੁਣ ਪਟਵਾਰੀਆਂ ਦੇ ਦਫ਼ਤਰਾਂ 'ਚ ਨਹੀਂ ਮਾਰਨੇ ਪੈਣਗੇ ਚੱਕਰ, ਘਰ ਬੈਠੇ ਹੋਵੇਗਾ ਮਸਲਾ ਹੱਲ
ਪੰਜਾਬ ਦੇ ਪ੍ਰਸ਼ਾਸਨਿਕ ਸੁਧਾਰ ਅਤੇ ਜਨ-ਸ਼ਿਕਾਇਤਾਂ ਬਾਰੇ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਆਨਲਾਈਨ ਵੈਰੀਫਿਕੇਸ਼ਨ ਲਈ ਸਾਰੇ ਪਟਵਾਰੀਆਂ ਦੀਆਂ ਲੌਗਇਨ ਆਈ.ਡੀਜ਼. ਬਣਾਈਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਪਟਵਾਰੀਆਂ ਨੂੰ ਆਨਲਾਈਨ ਸਿਸਟਮ ਵਿੱਚ ਸ਼ਾਮਲ ਕਰਨ ਨਾਲ ਬਿਨੈਕਾਰਾਂ ਨੂੰ ਹੁਣ ਆਪਣੀ ਵੈਰੀਫਿਕੇਸ਼ਨ ਰਿਪੋਰਟਾਂ ‘ਤੇ ਮੋਹਰ ਅਤੇ ਦਸਤਖ਼ਤ ਕਰਵਾਉਣ ਲਈ ਪਟਵਾਰੀ ਦੇ ਦਫ਼ਤਰ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਦੱਸਿਆ ਕਿ ਇੱਕ ਵਾਰ ਬਿਨੈ-ਪੱਤਰ ਜਮ੍ਹਾਂ ਕਰਵਾਉਣ 'ਤੇ ਉਸ ਅਰਜ਼ੀ ਨੂੰ ਸਬੰਧਤ ਦਫ਼ਤਰ ਦੁਆਰਾ ਸਬੰਧਤ ਪਟਵਾਰੀ ਨੂੰ ਆਨਲਾਈਨ ਭੇਜਿਆ ਜਾਵੇਗਾ। ਐਤਵਾਰ ਨੂੰ ਕਰਨਾ ਵਿੱਚ ਸਿੱਖ ਭਾਈਚਾਰੇ ਨੇ ਇੱਕ ਵੱਡਾ ਇਕੱਠ ਕਰਕੇ ਬੈਠਕ ਕੀਤੀ। ਜਿਸ ਵਿੱਚ ਉਸ ਨੇ ਸਿਆਸੀ ਪਾਰਟੀਆਂ ਤੋਂ ਸਿਆਸੀ ਹਿੱਸੇਦਾਰੀ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵਿਧਾਨ ਸਭਾ ਵਿੱਚ 16 ਤੋਂ 20 ਸੀਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਲੋਕ ਸਭਾ ਦੀਆਂ 2 ਅਤੇ ਰਾਜ ਸਭਾ ਦੀਆਂ ਖਾਲੀ ਪਈਆਂ ਸੀਟਾਂ ਵੀ ਸਿੱਖਾਂ ਨੂੰ ਦਿੱਤੀਆਂ ਜਾਣ। ਉਸ ਦਾ ਕਹਿਣਾ ਹੈ ਕਿ ਹਰਿਆਣਾ ਦੇ ਸਿੱਖਾਂ ਦਾ ਕੋਈ ਨੁਮਾਇੰਦਾ ਨਾ ਤਾਂ ਲੋਕ ਸਭਾ ਵਿਚ ਅਤੇ ਨਾ ਹੀ ਰਾਜ ਸਭਾ ਵਿਚ ਹੈ। ਸਾਡੇ ਸੂਬੇ ਵਿੱਚ 18 ਲੱਖ ਵੋਟਰ ਹਨ। ਇਸ ਲਈ ਸਾਡੇ ਅਧਿਕਾਰ ਹਨ। ਮੀਟਿੰਗ ਤੋਂ ਬਾਅਦ ਸਿੱਖ ਭਾਈਚਾਰੇ ਦੇ ਆਗੂਆਂ ਪ੍ਰੀਤਪਾਲ ਪੰਨੂ ਅਤੇ ਜਗਦੀਪ ਔਲਖ ਨੇ ਦੱਸਿਆ ਕਿ ਹਰਿਆਣਾ ਪੱਧਰ 'ਤੇ ਇਕ ਕਮੇਟੀ ਬਣਾਈ ਜਾਵੇਗੀ, ਜਿਸ ਦੇ 51 ਮੈਂਬਰ ਜਾਂ 101 ਮੈਂਬਰ ਵੀ ਹੋ ਸਕਦੇ ਹਨ।