(Source: Matrize)
Punjab BSF ਨੂੰ ਵੱਡੀ ਕਾਮਯਾਬੀ, ਫ਼ਿਰੋਜ਼ਪੁਰ ਸਰਹੱਦ 'ਤੇ ਦੋ ਪਾਕਿਸਤਾਨੀ ਘੁਸਪੈਠੀਏ ਢੇਰ
ਇਹ ਘੁਸਪੈਠੀਏ ਅਜਿਹੇ ਸਮੇਂ ਮਾਰੇ ਗਏ ਹਨ ਜਦੋਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਅਤੇ ਜੰਮੂ -ਕਸ਼ਮੀਰ ਦੀ ਸਰਹੱਦ 'ਤੇ ਪਾਕਿਸਤਾਨੀ ਡਰੋਨਾਂ ਦੀ ਸਰਗਰਮੀ ਵੇਖੀ ਜਾ ਰਹੀ ਹੈ। ਸਰਹੱਦ 'ਤੇ ਤਸਕਰ ਬਹੁਤ ਐਕਟਿਵ ਹਨ।
ਫ਼ਿਰੋਜ਼ਪੁਰ: ਪੰਜਾਬ ਦੀ ਫ਼ਿਰੋਜ਼ਪੁਰ ਸਰਹੱਦ 'ਤੇ ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਅੱਜ ਗੁਆਂਢੀ ਦੇਸ਼ ਪਾਕਿਸਤਾਨ ਦੇ ਦੋ ਘੁਸਪੈਠੀਆਂ ਨੂੰ ਮਾਰ ਮੁਕਾਇਆ। ਇਹ ਘਟਨਾ ਬੀਤੀ ਰਾਤ ਕਰੀਬ 9.45 ਵਜੇ ਵਾਪਰੀ। ਬੀਐਸਐਫ ਨੇ ਦੋਵਾਂ ਘੁਸਪੈਠੀਆਂ ਨੂੰ ਰੁਕਣ ਲਈ ਕਿਹਾ, ਪਰ ਦੋਵੇਂ ਬੀਐਸਐਫ ਦੀ ਚੇਤਾਵਨੀ ਨੂੰ ਨਜ਼ਰ ਅੰਦਾਜ਼ ਕਰਦੇ ਰਹੇ। ਇਸ ਤੋਂ ਬਾਅਦ ਬੀਐਸਐਫ ਨੇ ਦੋਵਾਂ ਨੂੰ ਮਾਰ ਦਿੱਤਾ।
ਫਿਰੋਜ਼ਪੁਰ ਸਰਹੱਦ 'ਤੇ ਬੀਐਸਐਫ ਦਾ ਸਰਚ ਆਪਰੇਸ਼ਨ ਜਾਰੀ
ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਬੀਐਸਐਫ ਨੇ ਹੁਣ ਫਿਰਜੋਪੁਰ ਸਰਹੱਦ ਦੇ ਆਸਪਾਸ ਦੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਇਹ ਘੁਸਪੈਠੀਏ ਅਜਿਹੇ ਸਮੇਂ ਮਾਰੇ ਗਏ ਹਨ ਜਦੋਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਅਤੇ ਜੰਮੂ -ਕਸ਼ਮੀਰ ਦੀ ਸਰਹੱਦ 'ਤੇ ਪਾਕਿਸਤਾਨੀ ਡਰੋਨਾਂ ਦੀ ਸਰਗਰਮੀ ਵੇਖੀ ਜਾ ਰਹੀ ਹੈ। ਸਰਹੱਦ 'ਤੇ ਤਸਕਰ ਬਹੁਤ ਸਰਗਰਮ ਹਨ।
ਫਿਲਹਾਲ ਬੀਐਸਐਫ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾ ਕੇ ਇਹ ਦੇਖਿਆ ਜਾ ਰਿਹਾ ਹੈ ਕਿ ਕੀ ਸਰਹੱਦ 'ਤੇ ਮਾਰੇ ਗਏ ਘੁਸਪੈਠੀਆਂ ਦੇ ਸਾਥੀਆਂ ਤਾਂ ਨਹੀਂ ਲੁੱਕੇ ਹੋਏ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਘੁਸਪੈਠੀਏ ਆਪਣੇ ਨਾਲ ਹਥਿਆਰ ਅਤੇ ਨਸ਼ੀਲੇ ਪਦਾਰਥ ਤਾਂ ਨਹੀਂ ਲੈ ਕੇ ਆਏ ਸੀ।
ਜੰਮੂ -ਕਸ਼ਮੀਰ ਵਿੱਚ ਵੀ ਅੱਜ ਦੋ ਅੱਤਵਾਦੀ ਮਾਰੇ ਗਏ
ਉਧਰ ਅੱਜ ਪੁਲਵਾਮਾ ਜ਼ਿਲ੍ਹੇ ਦੇ ਨਾਗਬੇਰਨ-ਤਰਸਰ ਜੰਗਲ ਖੇਤਰ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿੱਚ ਹੋਏ ਮੁਕਾਬਲੇ ਵਿੱਚ ਦੋ ਅੱਤਵਾਦੀ ਮਾਰੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਦੋ ਅੱਤਵਾਦੀਆਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲਣ 'ਤੇ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਦੇ ਨਾਗਬੇਰਨ-ਤਰਸਰ ਜੰਗਲ ਖੇਤਰ 'ਚ ਸ਼ਨੀਵਾਰ ਸਵੇਰੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੇ ਸਰਚ ਪਾਰਟੀ 'ਤੇ ਗੋਲੀਆਂ ਚਲਾਈਆਂ ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋਇਆ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ।
ਇਹ ਵੀ ਪੜ੍ਹੋ: Punjab School: ਪੰਜਾਬ 'ਚ 2 ਅਗਸਤ ਤੋਂ ਸਾਰੀਆਂ ਕਲਾਸਾਂ ਲਈ ਖੁਲ੍ਹ ਰਹੇ ਨੇ ਸਕੂਲ, ਰੱਖਣਾ ਪਵੇਗਾ ਖਾਸ ਖਿਆਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904