![ABP Premium](https://cdn.abplive.com/imagebank/Premium-ad-Icon.png)
Punjab Cabinet Expansion : ਪੰਜਾਬ ਕੈਬਨਿਟ ਦਾ ਕੱਲ੍ਹ ਹੋਵੇਗਾ ਵਿਸਥਾਰ; ਇਨ੍ਹਾਂ ਨਾਵਾਂ 'ਤੇ ਲੱਗ ਸਕਦੀ ਮੋਹਰ! ਸ਼ਾਮ 5 ਵਜੇ ਦਾ ਸਹੁੰ ਚੁੱਕ ਪ੍ਰੋਗਰਾਮ
ਸੰਗਰੂਰ ਲੋਕ ਸਭਾ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ 'ਤੇ ਮੰਤਰੀ ਮੰਡਲ ਵਿਸਥਾਰ ਲਈ ਦਬਾਅ ਵਧ ਗਿਆ ਹੈ। ਦੱਸ ਦਈਏ ਕਿ ਕਈ ਅਜਿਹੇ ਵਿਭਾਗ ਹਨ ਜੋ ਮੁੱਖ ਮੰਤਰੀ ਕੋਲ ਹਨ। ਰੁ
![Punjab Cabinet Expansion : ਪੰਜਾਬ ਕੈਬਨਿਟ ਦਾ ਕੱਲ੍ਹ ਹੋਵੇਗਾ ਵਿਸਥਾਰ; ਇਨ੍ਹਾਂ ਨਾਵਾਂ 'ਤੇ ਲੱਗ ਸਕਦੀ ਮੋਹਰ! ਸ਼ਾਮ 5 ਵਜੇ ਦਾ ਸਹੁੰ ਚੁੱਕ ਪ੍ਰੋਗਰਾਮ Punjab Cabinet Expansion: Punjab Cabinet to be expanded tomorrow; These names can be stamped! Oath-taking program at 5 p.m. Punjab Cabinet Expansion : ਪੰਜਾਬ ਕੈਬਨਿਟ ਦਾ ਕੱਲ੍ਹ ਹੋਵੇਗਾ ਵਿਸਥਾਰ; ਇਨ੍ਹਾਂ ਨਾਵਾਂ 'ਤੇ ਲੱਗ ਸਕਦੀ ਮੋਹਰ! ਸ਼ਾਮ 5 ਵਜੇ ਦਾ ਸਹੁੰ ਚੁੱਕ ਪ੍ਰੋਗਰਾਮ](https://feeds.abplive.com/onecms/images/uploaded-images/2022/07/03/736cc0cde40944c7db616d1bff800df5_original.jpg?impolicy=abp_cdn&imwidth=1200&height=675)
ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਕੈਬਨਿਟ ਦਾ ਕੱਲ੍ਹ ਵਿਸਥਾਰ ਹੋਵੇਗਾ। ਸੋਮਵਾਰ ਨੂੰ ਪੰਜਾਬ ਰਾਜ ਭਵਨ 'ਚ ਪੰਜ ਨਵੇਂ ਮੰਤਰੀ ਸਹੁੰ ਚੁੱਕਣਗੇ। ਭਗਵੰਤ ਮਾਨ ਦੇ ਮੰਤਰੀ ਮੰਡਲ ਦਾ ਇਹ ਪਹਿਲਾ ਵਿਸਥਾਰ ਹੈ। ਜ਼ਿਕਰਯੋਗ ਹੈ ਕਿ ਇਸ ਲਈ ਸ਼ਾਮ 5 ਵਜੇ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਮੰਤਰੀ ਮੰਡਲ 'ਚ 4 ਜਾਂ 5 ਨਵੇਂ ਮੈਂਬਰ ਸ਼ਾਮਲ ਕੀਤੇ ਜਾ ਸਕਦੇ ਹਨ। ਇਸ ਵਿੱਚ ਇੱਕ ਮਹਿਲਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੀ ਹੋ ਸਕਦੇ ਹਨ।
ਪੰਜਾਬ ਦੇ ਰਾਜਪਾਲ ਨਵੇਂ ਮੰਤਰੀਆਂ ਨੂੰ ਸਹੁੰ ਚਕਾਉਣਗੇ। ਮੰਨਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਹਿੰਦੂ ਚਿਹਰੇ ਅਮਨ ਅਰੋੜਾ, ਸਰਵਜੀਤ ਮਾਣੂਕੇ, ਬੁੱਧਰਾਮ ਦੇ ਨਾਮ ਵੀ ਚਰਚਾ ‘ਚ ਹਨ। ਮਾਝਾ ਤੋਂ ਇੰਦਰਬੀਰ ਨਿੱਜਰ ਨੂੰ ਥਾਂ ਮਿਲ ਸਕਦੀ ਹੈ।
ਇਸ ਦੌਰਾਨ ਦਿੱਗਜ਼ਾਂ ਨੂੰ ਹਰਾਉਣ ਵਾਲਿਆਂ ਨੂੰ ਕੁਰਸੀ ਮਿਲਣ ਦੀ ਆਸ ਹੈ ਤੇ ਮੌਜੂਦਾ ਮੰਤਰੀਆਂ ਦੀ ਕਾਰਗੁਜ਼ਾਰੀ ਦੀ ਵੀ ਸਮੀਖਿਆ ਹੋ ਰਹੀ ਹੈ। ਵਿਜੇ ਸਿੰਗਲਾ ਨੂੰ ਕੱਢਣ ਕਰਕੇ ਸਿਹਤ ਮੰਤਰੀ ਦੀ ਕੁਰਸੀ ਵੀ ਖਾਲੀ ਹੈ। ਹੁਣ ਦੇਖਿਆ ਜਾਵੇਗਾ ਕਿ ਸਿਹਤ ਮੰਤਰੀ ਦੀ ਕੁਰਸੀ ਕਿਸ ਨੂੰ ਮਿਲਦੀ ਹੈ। ਮੁੱਖ ਮੰਤਰੀ ਸਣੇ ਮੌਜੂਦਾ ਵੇਲੇ ‘ਚ ਕੈਬਨਿਟ ‘ਚ 9 ਮੰਤਰੀ ਹਨ, 4 ਮੰਤਰੀ ਮਾਝਾ, 4 ਮਾਲਵਾ ਤੇ 1 ਦੋਆਬਾ ਤੋਂ ਹੈ।
ਸੰਗਰੂਰ ਲੋਕ ਸਭਾ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ 'ਤੇ ਮੰਤਰੀ ਮੰਡਲ ਵਿਸਥਾਰ ਲਈ ਦਬਾਅ ਵਧ ਗਿਆ ਹੈ। ਦੱਸ ਦਈਏ ਕਿ ਕਈ ਅਜਿਹੇ ਵਿਭਾਗ ਹਨ ਜੋ ਮੁੱਖ ਮੰਤਰੀ ਕੋਲ ਹਨ। ਰੁਝੇਵਿਆਂ ਕਾਰਨ ਉਹ ਕਈ ਵਿਭਾਗਾਂ ਵੱਲ ਧਿਆਨ ਨਹੀਂ ਦੇ ਪਾ ਰਹੇ ਹਨ। ਦਬਾਅ ਘਟਾਉਣ ਲਈ ਮੰਤਰੀ ਮੰਡਲ ਦਾ ਵਿਸਥਾਰ ਜ਼ਰੂਰੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)