ਪੜਚੋਲ ਕਰੋ

Captain vs Randhawa: ਕੈਪਟਨ ਦੀ ਮਹਿਲਾ ਦੋਸਤੀ ਦੀ ਜਾਂਚ ਮਾਮਲੇ 'ਤੇ ਭਖੀ ਸਿਆਸਤ, ਰੰਧਾਵਾ ਅਤੇ ਕੈਪਟਨ ਆਹਮੋ-ਸਾਹਮਣੇ

Punjab News: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਪੰਜਾਬ ਸੁਰੱਖਿਅਤ ਹੱਥਾਂ 'ਚ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 2017 ਵਿੱਚ ਕੀਤੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹਿਣ ਲਈ ਅਮਰਿੰਦਰ 'ਤੇ ਨਿਸ਼ਾਨਾ ਸਾਧਿਆ।

Captain vs Punjab Minister: ਪੰਜਾਬ ਦੀ ਰਾਜਨੀਤਕ 'ਚ ਉਥਲ-ਪੁਥਲ ਅਜੇ ਖ਼ਤਮ ਨਹੀਂ ਹੋਈ ਹੈ। ਪੰਜਾਬ ਦੇ ਸਾਬਕਾ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਹਿਲਾ ਮਿੱਤਰ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਰਾਧਾਵਾ ਦੀ ਖੁਫੀਆ ਏਜੰਸੀ ਆਈਐਸਆਈ ਦੇ ਸਬੰਧਾਂ ਦੀ ਜਾਂਚ ਤੋਂ ਬਾਅਦ ਦੋਵਾਂ ਵਿਚਕਾਰ ਟਵੀਟ ਜੰਗ ਛਿੜ ਗਈ ਹੈ। ਹਾਲ ਹੀ ਵਿੱਚ ਆਪਣੇ ਇੱਕ ਟਵੀਟ ਵਿੱਚ ਉਪ ਮੁੱਖ ਮੰਤਰੀ ਨੇ ਕਿਹਾ ਸੀ, 'ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਹਨ ਕਿ ਪੰਜਾਬ ਨੂੰ ਆਈਐਸਆਈ ਤੋਂ ਖ਼ਤਰੇ ਹੈ। ਇਸ ਲਈ ਅਸੀਂ ਉਨ੍ਹਾਂ ਦੀ ਮਹਿਲਾ ਦੋਸਤ ਅਰੂਸਾ ਆਲਮ ਦੇ ISI ਨਾਲ ਸਬੰਧਾਂ ਦੀ ਵੀ ਜਾਂਚ ਕਰਾਂਗੇ।"

ਉਪ ਮੁੱਖ ਮੰਤਰੀ ਵੱਲੋਂ ਕੈਪਟਨ 'ਤੇ ਕੀਤੇ ਜਾ ਰਹੇ ਨਿੱਜੀ ਹਮਲਿਆਂ 'ਤੇ ਪਲਟਵਾਰ ਕਰਦਿਆਂ ਸਾਬਕਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਕਿਹਾ ਕਿ ਅਰੂਸਾ ਆਲਮ 16 ਸਾਲਾਂ ਤੋਂ ਕੇਂਦਰ ਦੀ ਮਨਜ਼ੂਰੀ ਨਾਲ ਭਾਰਤ ਆ ਰਹੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਡਿਪਟੀ ਸੀਐਮ ਰੰਧਾਵਾ ਨੂੰ ਸਵਾਲ ਕੀਤਾ ਕਿ ਕੀ ਉਹ ਇਹ ਦੋਸ਼ ਲਗਾ ਰਹੇ ਹਨ ਕਿ NDA ਅਤੇ ਪਿਛਲੀ ਯੂਪੀਏ ਸਰਕਾਰਾਂ ਦੀ ਆਈਐਸਆਈ ਨਾਲ ਮਿਲੀਭੁਗਤ ਸੀ।

ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਕਿਹਾ, 'ਸੁਖਜਿੰਦਰ ਸਿੰਘ ਤੁਸੀਂ ਮੇਰੇ ਮੰਤਰੀ ਮੰਡਲ ਵਿੱਚ ਰਹੇ। ਮੈਂ ਤੁਹਾਨੂੰ ਪਹਿਲਾਂ ਕਦੇ ਉਸ ਬਾਰੇ ਸ਼ਿਕਾਇਤ ਕਰਦੇ ਨਹੀਂ ਸੁਣਿਆ ਅਤੇ ਉਹ ਭਾਰਤ ਸਰਕਾਰ ਦੀ ਮਨਜ਼ੂਰੀ ਨਾਲ 16 ਸਾਲਾਂ ਤੋਂ ਆ ਰਹੀ ਸੀ। ਤਾਂ ਕੀ ਤੁਸੀਂ ਹੁਣ ਇਹ ਦੋਸ਼ ਲਗਾ ਰਹੇ ਹੋ ਕਿ ਪਿਛਲੇ 16 ਸਾਲਾਂ ਤੋਂ ਐਨਡੀਏ ਅਤੇ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਆਈਐਸਆਈ ਨਾਲ ਮਿਲੇ ਹੋਏ ਸੀ।"

ਸੋਨੀਆ ਗਾਂਧੀ ਨਾਲ ਸਾੰਝੀ ਕੀਤੀ ਤਸਵੀਰ

ਇਸ ਦੇ ਨਾਲ ਹੀ ਮੀਡੀਆ ਸਲਾਹਕਾਰ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਆਲਮ ਦੀ ਤਸਵੀਰ ਵੀ ਟਵੀਟ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, 'ਉਪ ਮੁੱਖ ਮੰਤਰੀ ਨਿੱਜੀ ਹਮਲੇ ਕਰ ਰਹੇ ਹਨ। ਇਲਜ਼ਾਮ ਲਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਇੱਕ ਮਹੀਨੇ 'ਚ ਬਰਗਾੜੀ ਮਾਮਲੇ 'ਤੇ ਕੀ ਕੀਤਾ ਹੈ। ਨਸ਼ਿਆਂ ਦੀ ਤਸਕਰੀ ਸਬੰਧੀ ਉਨ੍ਹਾਂ ਨੇ ਜੋ ਵਾਅਦੇ ਕੀਤੇ ਸੀ ਉਨ੍ਹਾਂ ਦਾ ਕੀ ਹੋਇਆ? ਇਨ੍ਹਾਂ 'ਤੇ ਕਾਰਵਾਈ ਕਰਨ ਦੀ ਬਜਾਏ, ਉਹ ਨਿੱਜੀ ਹਮਲੇ ਕਰ ਰਹੇ ਹਨ।"

ਕਾਨੂੰਨ ਅਤੇ ਵਿਵਸਥਾ 'ਤੇ ਧਿਆਨ ਦਿਓ

ਰੰਧਾਵਾ 'ਤੇ ਚੁਟਕੀ ਲੈਂਦਿਆਂ ਕੈਪਟਨ ਨੇ ਕਿਹਾ, "ਕਿਉਂਕਿ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਸੂਬਾ ਹਾਈ ਅਲਰਟ 'ਤੇ ਹੈ, ਉਪ ਮੁੱਖ ਮੰਤਰੀ ਨੂੰ ਬੇਲੋੜੀ ਜਾਂਚ ਕਰਨ ਦੀ ਬਜਾਏ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਰਗੇ ਮਾਮਲਿਆਂ ਦੀ ਜਾਂਚ ਕੀਤੀ ਜਾਵੇ, ਜਿਸ ਦਾ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ।"

ਇਹ ਵੀ ਪੜ੍ਹੋ: ਹਵਾਈ ਅੱਡਿਆਂ 'ਤੇ ਪ੍ਰਵਾਸੀ ਭਾਰਤੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਤਤਕਾਲ ਜਵਾਬ ਕੇਂਦਰ ਸਥਾਪਤ ਕੀਤੇ ਜਾਣਗੇ: ਪਰਗਟ ਸਿੰਘ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪਸ਼ੂ ਪਾਲਣ ਵਾਲਿਆਂ ਲਈ ਚੰਗੀ ਖਬਰ! ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ 'ਚ ਹੋਏ ਮੁਫ਼ਤ ਇਲਾਜ

EPFO ਦੇ 10 ਕਰੋੜ ਮੈਂਬਰਾਂ ਲਈ ਖੁਸ਼ਖਬਰੀ, ਸਰਕਾਰ ਨੇ ਕੀਤਾ ਇਹ ਵੱਡਾ ਬਦਲਾਅ, ਜਾਣੋ ਕੀ ਹੋਵੇਗਾ ਫਾਇਦਾ

40,50,60,70 ਜਿੰਨੇ ਮਰਜ਼ੀ ਹਜ਼ਾਰ ਹੋਵੇ ਤੁਹਾਡੀ ਤਨਖਾਹ...ਇੱਥੇ ਜਾਣੋ 8ਵੇਂ ਤਨਖਾਹ ਕਮਿਸ਼ਨ ਤੋਂ ਬਾਅਦ ਕਿੰਨਾ ਹੋਏਗਾ ਵਾਧਾ

SKM ਦੀ ਖਨੌਰੀ ਤੇ ਸ਼ੰਭੂ ਮੋਰਚੇ ਨਾਲ ਮੀਟਿੰਗ 'ਚ ਹੋਈ ਖਾਸ ਚਰਚਾ, ਸਰਵਣ ਸਿੰਘ ਪੰਧੇਰ ਨੇ ਪੂਰਨ ਏਕਤਾ ਨੂੰ ਲੈ ਕੇ ਦਿੱਤਾ ਜ਼ੋਰ

ABP Premium

ਵੀਡੀਓਜ਼

111 ਕਿਸਾਨਾਂ ਦਾ ਮਰਨ ਵਰਤ ਜਾਰੀ! ਸਮੇਂ ਦੀਆਂ ਸਰਕਾਰਾਂ ਨੂੰ ਦਿੱਤੀ ਚੇਤਾਵਨੀ ਕਿਹਾ....ਕੈਨੇਡਾ 'ਚ 20,000 ਪੰਜਾਬੀ ਵਿਦਿਆਰਥੀ ਲਾਪਤਾ! ਰਿਪੋਰਟ ਨੇ ਉਡਾਈ ਏਜੰਸੀਆਂ ਦੀ ਨੀਂਦਕੇਂਦਰ ਨੇ ਫੜੀ ਕਿਸਾਨਾਂ ਦੀ ਬਾਂਹ? ਖਨੌਰੀ ਪੁਹੰਚੇ ਕੇਂਦਰ ਦੇ ਆਗੂਅਰਵਿੰਦ ਕੇਜਰੀਵਾਲ 'ਤੇ  ਹਮਲਾ ਕਰਨ ਲਈ ਆਏ ਗੁੰਡੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪਸ਼ੂ ਪਾਲਣ ਵਾਲਿਆਂ ਲਈ ਚੰਗੀ ਖਬਰ! ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ 'ਚ ਹੋਏ ਮੁਫ਼ਤ ਇਲਾਜ
Punjab News: ਪਸ਼ੂ ਪਾਲਣ ਵਾਲਿਆਂ ਲਈ ਚੰਗੀ ਖਬਰ! ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ 'ਚ ਹੋਏ ਮੁਫ਼ਤ ਇਲਾਜ
EPFO ਦੇ 10 ਕਰੋੜ ਮੈਂਬਰਾਂ ਲਈ ਖੁਸ਼ਖਬਰੀ, ਸਰਕਾਰ ਨੇ ਕੀਤਾ ਇਹ ਵੱਡਾ ਬਦਲਾਅ, ਜਾਣੋ ਕੀ ਹੋਵੇਗਾ ਫਾਇਦਾ
EPFO ਦੇ 10 ਕਰੋੜ ਮੈਂਬਰਾਂ ਲਈ ਖੁਸ਼ਖਬਰੀ, ਸਰਕਾਰ ਨੇ ਕੀਤਾ ਇਹ ਵੱਡਾ ਬਦਲਾਅ, ਜਾਣੋ ਕੀ ਹੋਵੇਗਾ ਫਾਇਦਾ
40,50,60,70 ਜਿੰਨੇ ਮਰਜ਼ੀ ਹਜ਼ਾਰ ਹੋਵੇ ਤੁਹਾਡੀ ਤਨਖਾਹ...ਇੱਥੇ ਜਾਣੋ 8ਵੇਂ ਤਨਖਾਹ ਕਮਿਸ਼ਨ ਤੋਂ ਬਾਅਦ ਕਿੰਨਾ ਹੋਏਗਾ ਵਾਧਾ
40,50,60,70 ਜਿੰਨੇ ਮਰਜ਼ੀ ਹਜ਼ਾਰ ਹੋਵੇ ਤੁਹਾਡੀ ਤਨਖਾਹ...ਇੱਥੇ ਜਾਣੋ 8ਵੇਂ ਤਨਖਾਹ ਕਮਿਸ਼ਨ ਤੋਂ ਬਾਅਦ ਕਿੰਨਾ ਹੋਏਗਾ ਵਾਧਾ
SKM ਦੀ ਖਨੌਰੀ ਤੇ ਸ਼ੰਭੂ ਮੋਰਚੇ ਨਾਲ ਮੀਟਿੰਗ 'ਚ ਹੋਈ ਖਾਸ ਚਰਚਾ, ਸਰਵਣ ਸਿੰਘ ਪੰਧੇਰ ਨੇ ਪੂਰਨ ਏਕਤਾ ਨੂੰ ਲੈ ਕੇ ਦਿੱਤਾ ਜ਼ੋਰ
SKM ਦੀ ਖਨੌਰੀ ਤੇ ਸ਼ੰਭੂ ਮੋਰਚੇ ਨਾਲ ਮੀਟਿੰਗ 'ਚ ਹੋਈ ਖਾਸ ਚਰਚਾ, ਸਰਵਣ ਸਿੰਘ ਪੰਧੇਰ ਨੇ ਪੂਰਨ ਏਕਤਾ ਨੂੰ ਲੈ ਕੇ ਦਿੱਤਾ ਜ਼ੋਰ
ਅਮਰੀਕਾ ਦੀਆਂ ਪਹਾੜੀਆਂ 'ਤੇ ਕਿਸਨੇ ਲਿਖਿਆ Hollywood, ਜਾਣੋ ਕਿੰਨਾ ਆਇਆ ਸੀ ਖ਼ਰਚਾ ?

Instagram ਦੇ ਜਾਣ ਲਓ ਇਹ ਫੀਚਰ ਤਾਂ ਤੁਹਾਡੀਆਂ ਸਾਰੀਆਂ ਪੋਸਟਾਂ ਮਿੰਟਾਂ 'ਚ ਹੋਣਗੀਆਂ ਵਾਇਰਲ

ICC Champions Trophy 2025: ਚੈਂਪੀਅਨਜ਼ ਟਰਾਫੀ ਲਈ ਟੀਮ ਇੰਡੀਆ ਦਾ ਐਲਾਨ... ਯਸ਼ਸਵੀ-ਸ਼ਮੀ ਦੀ ਐਂਟਰੀ, ਸ਼ੁਭਮਨ ਗਿੱਲ 'ਤੇ ਵੱਡੀ ਜ਼ਿੰਮੇਵਾਰੀ

ਦਿਲਜੀਤ ਦੁਸਾਂਝ ਨੂੰ ਵੱਡਾ ਝਟਕਾ ! ਭਾਰਤ 'ਚ ਰਿਲੀਜ਼ ਨਹੀਂ ਹੋਵੇਗੀ 'ਪੰਜਾਬ 95', ਯੂਟਿਊਬ ਤੋਂ ਉੱਡਿਆ ਫਿਲਮ ਦਾ ਟੀਜ਼ਰ

Embed widget