CM ਭਗਵੰਤ ਮਾਨ ਦਾ ਕਿੱਧਰ ਇਸ਼ਾਰਾ? ਠੰਢਾ ਮਤਲਬ ਕੋਕਾ ਕੋਲਾ...ਚੌਥੀ ਪਾਸ ਮਤਲਬ…ਦੇਸ਼ ਸਮਝਦਾਰ ਹੈ ਸਭ ਸਮਝਦੇ ਨੇ!
ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਵਿਅੰਗ ਕੀਤਾ ਹੈ...ਜਿਵੇਂ ਕਹਿੰਦੇ ਨੇ ਕਿ ਠੰਢਾ ਮਤਲਬ ਕੋਕਾ ਕੋਲਾ..ਓਵੇਂ ਹੀ ਅੱਜ ਕੱਲ੍ਹ ਧਾਰਨਾ ਬਣੀ ਹੋਈ ਹੈ ਅਨਪੜ੍ਹ ਮਤਲਬ ਜਾਂ ਚੌਥੀ ਪਾਸ ਮਤਲਬ…ਦੇਸ਼ ਸਮਝਦਾਰ ਹੈ ਸਭ ਸਮਝਦੇ ਨੇ!
CM Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੱਧ ਪ੍ਰਦੇਸ਼ ਵਿੱਚ ਜਾ ਕੇ ਬੀਜੇਪੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਪਰ ਤਿੱਖੇ ਹਮਲੇ ਬੋਲ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਨੂੰ ਆਜ਼ਾਦ ਹੋਏ ਤੋਂ ਬਾਅਦ ਕਿਸੇ ਵੀ ਨੇਤਾ ਦਾ ਬੇਟਾ ਬੇਰੁਜ਼ਗਾਰ ਦੇਖਿਆ ਹੈ? ਜਾਂ ਤਾਂ ਕੋਈ ਚੇਅਰਮੈਨ ਲੱਗਿਆ ਹੋਇਆ ਹੋਵੇਗਾ ਜਾਂ ਸਿਆਸਤ ‘ਚ ਹੀ ਹੋਵੇਗਾ ਜਾਂ ਫਿਰ ਕ੍ਰਿਕਟ ‘ਚ ਕਿਸੇ ਵੱਡੀ ਕੁਰਸੀ ‘ਤੇ ਹੋਵੇਗਾ…ਸਾਡੇ ਦੇਸ਼ ਦੇ ਨੌਜਵਾਨ ਵੱਡੀਆਂ ਵੱਡੀਆਂ ਡਿਗਰੀਆਂ ਲੈਕੇ ਧਰਨਿਆਂ ‘ਤੇ ਬੈਠੇ ਹਨ।
ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਵਿਅੰਗ ਕੀਤਾ ਹੈ...ਜਿਵੇਂ ਕਹਿੰਦੇ ਨੇ ਕਿ ਠੰਢਾ ਮਤਲਬ ਕੋਕਾ ਕੋਲਾ..ਓਵੇਂ ਹੀ ਅੱਜ ਕੱਲ੍ਹ ਧਾਰਨਾ ਬਣੀ ਹੋਈ ਹੈ ਅਨਪੜ੍ਹ ਮਤਲਬ ਜਾਂ ਚੌਥੀ ਪਾਸ ਮਤਲਬ…ਦੇਸ਼ ਸਮਝਦਾਰ ਹੈ ਸਭ ਸਮਝਦੇ ਨੇ!
ਸ਼ਨੀਵਾਰ ਨੂੰ ਵੀ ਸੀਐਮ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕਹਿੰਦੇ ਹਾਂ ਕਿ ਬਿਜਲੀ ਮੁਫ਼ਤ ਦਿੱਤੀ ਜਾਵੇਗੀ, ਮੁਹੱਲਾ ਕਲੀਨਿਕਾਂ ਵਿੱਚ ਇਲਾਜ ਮੁਫ਼ਤ ਮਿਲੇਗਾ, ਦਿੱਲੀ-ਪੰਜਾਬ ਦੀਆਂ ਬੱਸਾਂ ਵਿੱਚ ਔਰਤਾਂ ਦਾ ਸਫ਼ਰ ਵੀ ਮੁਫ਼ਤ ਹੋਏਗਾ, ਦਿੱਲੀ ਵਿੱਚ ਪਾਣੀ ਵੀ ਮੁਫ਼ਤ ਹੈ ਤਾਂ ਉੱਪਰ ਵਾਲੇ ਜਨਾਬ ਕਹਿੰਦੇ ਹਨ..ਉਹ ਰਿਉੜੀਆਂ ਦਿੰਦੇ ਹਨ, ਇਹ ਦੇਸ਼ ਲਈ ਚੰਗਾ ਨਹੀਂ। ਸੀਐਮ ਮਾਨ ਨੇ ਕਿਹਾ ਕਿ ਜੇਕਰ ਅਸੀਂ 300 ਯੂਨਿਟ ਮੁਫਤ ਬਿਜਲੀ ਦਈਏ ਤਾਂ ਰੇਵੜੀ ਤਾਂ ਫਿਰ 15 ਲੱਖ ਵਾਲਾ ਕਿੱਥੇ ਹੈ? ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਹਰ ਗੱਲ ਤੋਂ ਮੁੱਕਰਨ ਦਾ ਦੋਸ਼ ਲਾਇਆ।
ਜਿਵੇਂ ਕਹਿੰਦੇ ਨੇ ਕਿ ਠੰਢਾ ਮਤਲਬ ਕੋਕਾ ਕੋਲਾ..ਓਵੇਂ ਹੀ ਅੱਜ ਕੱਲ੍ਹ ਧਾਰਨਾ ਬਣੀ ਹੋਈ ਹੈ ਅਨਪੜ੍ਹ ਮਤਲਬ ਜਾਂ ਚੌਥੀ ਪਾਸ ਮਤਲਬ…ਦੇਸ਼ ਸਮਝਦਾਰ ਹੈ ਸਭ ਸਮਝਦੇ ਨੇ! pic.twitter.com/nr9zkkVRV0
— Bhagwant Mann (@BhagwantMann) August 20, 2023
'ਕੀ ਚਾਹ ਬਣਾਉਣੀ ਆਉਂਦੀ ਹੈ?'
ਪੀਐਮ ਮੋਦੀ 'ਤੇ ਚੁਟਕੀ ਲੈਂਦਿਆਂ ਸੀਐਮ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਸੰਸਦ 'ਚ ਵੀ ਬੋਲਿਆ ਸੀ ਕਿ 15 ਲੱਖ ਦੀ ਰਕਮ ਲਿਖਦਿਆਂ ਸਿਆਹੀ ਸੁੱਕ ਜਾਂਦੀ ਹੈ.. ਕਾਲੇ ਧਨ ਦੀ ਗੱਲ ਕਰਦੇ ਹੀ ਕਲਮ ਬੰਦ ਹੋ ਜਾਂਦੀ ਹੈ...ਹਰ ਗੱਲ ਜੁਮਲਾ ਨਿਕਲੀ, ਹੁਣ ਇੱਕ ਇਹ ਵੀ ਸ਼ੱਕ ਹੈ ਕਿ, ਕੀ ਚਾਹ ਬਣਾਉਣੀ ਆਉਂਦੀ?
ਸੀਐਮ ਮਾਨ ਨੇ ਕਿਹਾ, ਮੈਨੂੰ ਨਹੀਂ ਲੱਗਦਾ ਕਿ ਚਾਹ ਬਣਾਉਣੀ ਆਉਂਦੀ ਹੈ? ਕੋਈ ਚੀਜ਼ ਤਾਂ ਦੇਸ਼ ਨੂੰ ਸੱਚ ਦੱਸੋ, ਸਾਰਾ ਦੇਸ਼ ਵੇਚ ਦਿੱਤਾ, ਤੇਲ ਵੇਚ ਦਿੱਤਾ, LIC ਵੇਚ ਦਿੱਤਾ, ਰੇਲਵੇ ਵੇਚ ਦਿੱਤੀ, ਏਅਰਪੋਰਟ ਵੇਚ ਦਿੱਤਾ ਪਰ ਖਰੀਦਿਆ ਕੀ ਸਿਰਫ ਥੋੜ੍ਹਾ ਜਿਹਾ ਮੀਡੀਆ। ਸੀਐਮ ਮਾਨ ਨੇ ਪੀਐਮ ਮੋਦੀ 'ਤੇ ਖਰੀਦੋ-ਫਰੋਖਤ ਦਾ ਦੋਸ਼ ਲਗਾਉਂਦਿਆ ਕਿਹਾ ਕਿ ਉਹ ਖਰੀਦੋ-ਫਰੋਖਤ ਵੀ ਕਰਦੇ ਹਨ। ਵਿਧਾਇਕ ਖਰੀਦਦੇ ਹਨ, ਕਿਸੇ ਦੇ 5 ਤੇ ਕਿਸੇ ਦੇ 10, ਉਹ ਸਿਰਫ ਇਹ ਜਾਣਦੇ ਹਨ।