ਪੜਚੋਲ ਕਰੋ

Farm Laws: ਅਮਿਤ ਸ਼ਾਹ ਮਗਰੋਂ ਪੀਐਮ ਮੋਦੀ ਨੂੰ ਮਿਲਣਗੇ ਕੈਪਟਨ, ਕੀ ਵਾਪਸ ਹੋਣਗੇ ਖੇਤੀ ਕਾਨੂੰਨ?

ਮੰਨਿਆ ਜਾ ਰਿਹਾ ਹੈ ਕਿ ਕੈਪਟਨ ਆਜ਼ਾਦੀ ਦਿਵਸ ਤੋਂ ਪਹਿਲਾਂ ਖੇਤੀ ਕਾਨੂੰਨਾਂ ਤੇ ਪੰਜਾਬ ਦੀ ਸੁਰੱਖਿਆ ਸਥਿਤੀ 'ਤੇ ਮੋਦੀ ਨਾਲ ਵਿਚਾਰ ਕਰਨਗੇ, ਨਾਲ ਹੀ ਉਨ੍ਹਾਂ ਅਤੇ ਨਵਜੋਤ ਸਿੱਧੂ ਨਾਲ ਵਿਵਾਦ ਨੂੰ ਲੈ ਕੇ ਵੀ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ।

ਮਨਵੀਰ ਕੌਰ ਰੰਧਾਵਾ ਦੀ ਰਿਪੋਰਟ

ਚੰਡੀਗੜ੍ਹ: ਪੰਜਾਬ ਦੀ ਸਿਆਸਤ (Punajab politice) 'ਚ ਹਰ ਦਿਨ ਨਵੀਆਂ ਚਰਚਾ ਹੋ ਰਹੀਆਂ ਹਨ। ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਕੈਪਟਨ ਨੇ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ (Amit Shah) ਨਾਲ ਵੀ ਮੁਲਾਕਾਤ ਕੀਤੀ। ਖ਼ਬਰਾਂ ਹਨ ਕਿ ਕੈਪਟਨ ਨੇ ਸ਼ਾਹ ਨਾਲ ਮੁਲਾਕਾਤ ਦੌਰਾਨ ਖੇਤੀ ਕਾਨੂੰਨਾਂ (Reaple Farm Laws) ਨੂੰ ਰੱਦ ਕਰਨ ਦੀ ਅਪੀਲ ਕੀਤੀ।

ਦੱਸ ਦਈਏ ਕਿ ਇਸ ਸਮਾਂ ਕੇਂਦਰ ਸਰਕਾਰ (Central Government) ਲਈ ਵੀ ਬੇਹੱਦ ਅਹਿਮ ਹੈ, ਕਿਉਂਕਿ ਪੰਜਾਬ ਸਣੇ ਹੋਰ ਪੰਜ ਸੂਬਿਆਂ 'ਚ ਵਿਧਾਨ ਸਭਾ ਚੋਣਾਂ (Punjab Election) ਹਨ ਜਿਨ੍ਹਾਂ 'ਚ ਆਪਣੀ ਸਾਖ਼ ਕਾਇਮ ਰੱਖਣ ਲਈ ਭਾਜਪਾ ਸਰਕਾਰ ਨੂੰ ਸੋਚ ਸਮਝ ਕੇ ਕਦਮ ਚੁੱਕਣ ਦੀ ਲੋੜ ਹੈ। ਇਨ੍ਹਾਂ ਸਭ ਦੇ ਮੱਦੇਨਜ਼ਰ ਹੁਣ ਚਰਚਾ ਹੋ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੂੰ ਮਿਲਣ ਦੀ ਵੀ ਸੰਭਾਵਨਾ ਹੈ।

ਇਸ ਦੇ ਨਾਲ ਹੀ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕੈਪਟਨ ਆਜ਼ਾਦੀ ਦਿਵਸ ਤੋਂ ਪਹਿਲਾਂ ਖੇਤੀਬਾੜੀ ਕਾਨੂੰਨਾਂ ਤੇ ਪੰਜਾਬ ਦੀ ਸੁਰੱਖਿਆ ਸਥਿਤੀ 'ਤੇ ਮੋਦੀ ਨਾਲ ਵਿਚਾਰ-ਵਟਾਂਦਰਾ ਕਰਨਗੇ, ਪਰ ਜਿਸ ਤਰੀਕੇ ਨਾਲ ਉਨ੍ਹਾਂ ਦਾ ਨਵਜੋਤ ਸਿੱਧੂ ਨਾਲ ਵਿਵਾਦ ਚੱਲ ਰਿਹਾ ਹੈ, ਉਸ ਨੂੰ ਲੈ ਕੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ।

ਉਧਰ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਨਾ ਸਿਰਫ ਪੰਜਾਬ ਵਿੱਚ ਬਲਕਿ ਦੂਜੇ ਸੂਬਿਆਂ ਦੇ ਕਿਸਾਨਾਂ ਵਿੱਚ ਵੀ ਕਾਫੀ ਨਾਰਾਜ਼ਗੀ ਹੈ। ਅਮਰਿੰਦਰ ਨੇ ਚਿੰਤਾ ਜ਼ਾਹਰ ਕੀਤੀ ਕਿ ਸਰਹੱਦ ਪਾਰੋਂ ਦੁਸ਼ਮਣ ਭਾਰਤ ਸਰਕਾਰ ਵਿਰੁੱਧ ਅਸੰਤੁਸ਼ਟੀ ਦਾ ਲਾਭ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਕਿਸਾਨਾਂ ਦੇ ਮਸਲੇ ਦਾ ਸਥਾਈ ਤੇ ਛੇਤੀ ਨਿਪਟਾਰਾ ਹੋਣਾ ਚਾਹੀਦਾ ਹੈ।

ਕੈਪਟਨ ਨੇ ਕਿਹਾ ਕਿ ਪੰਜਾਬ ਦੇ 5 ਕਿਸਾਨ ਆਗੂਆਂ ਦੀ ਜਾਨ ਨੂੰ ਖਤਰਾ ਹੈ। ਇਨ੍ਹਾਂ ਆਗੂਆਂ ਨੇ ਪੰਜਾਬ ਤੇ ਹਰਿਆਣਾ ਪੁਲਿਸ ਦੀ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਲਈ ਕੇਂਦਰ ਨੂੰ ਇਨ੍ਹਾਂ ਨੇਤਾਵਾਂ ਦੀ ਸੁਰੱਖਿਆ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਕੈਪਟਨ ਨੇ ਕਿਹਾ ਕਿ ਪੰਜਾਬ ਵਿੱਚ ਸਥਿਤ ਆਰਐਸਐਸ ਦਫਤਰ, ਆਰਐਸਐਸ, ਭਾਜਪਾ ਤੇ ਸ਼ਿਵ ਸੈਨਾ ਦੇ ਨੇਤਾ, ਰਾਜ ਦੇ ਮੰਦਰ, ਬੱਸਾਂ ਤੇ ਰੇਲ ਗੱਡੀਆਂ ਅੱਤਵਾਦੀਆਂ ਦੇ ਖਤਰੇ ਵਿੱਚ ਹਨ।

ਨਿਊਜ਼ ਏਜੰਸੀ ਏਐਨਆਈ ਦੇ ਸੂਤਰਾਂ ਮੁਤਾਬਕ, ਕੈਪਟਨ ਨੇ ਕਿਹਾ ਕਿ ਸਿੱਧੂ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਦੀ ਆਲੋਚਨਾ ਕਰ ਰਹੇ ਹਨ, ਉਹ ਚੰਗਾ ਨਹੀਂ ਤੇ ਇਸ ਨਾਲ ਲੋਕਾਂ ਵਿੱਚ ਅਕਸ ਖਰਾਬ ਹੁੰਦਾ ਹੈ। ਕੈਪਟਨ ਦੀ ਸ਼ਿਕਾਇਤ 'ਤੇ ਸੋਨੀਆ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ।

ਦੱਸ ਦੇਈਏ ਕਿ ਸਿੱਧੂ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਸੋਨੀਆ ਨਾਲ ਕੈਪਟਨ ਦੀ ਇਹ ਪਹਿਲੀ ਮੁਲਾਕਾਤ ਸੀ। ਇਸ ਤੋਂ ਬਾਅਦ ਹਰੀਸ਼ ਰਾਵਤ ਨੇ ਦੱਸਿਆ ਕਿ ਸੋਨੀਆ ਨੇ ਕੈਪਟਨ ਤੇ ਸਿੱਧੂ ਨੂੰ ਮਤਭੇਦਾਂ ਦੀ ਬਜਾਏ ਮਿਲ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ: ਟੀਮ ਇੰਡੀਆ ਤੋਂ ਛੇਤੀ ਹੀ ਵੱਖ ਹੋ ਜਾਣਗੇ ਕੋਚ Ravi Shastri, ਜਾਣੋ ਕੌਣ ਬਣ ਸਕਦਾ ਨਵਾਂ ਕੋਚ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-07-2024)
Weather: ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਆਰੇਂਜ ਅਲਰਟ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ
Weather: ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਆਰੇਂਜ ਅਲਰਟ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ
Amritpal Singh: ਅੱਜ ਸੰਸਦ 'ਚ ਸਹੁੰ ਚੁੱਕਣਗੇ ਅੰਮ੍ਰਿਤਪਾਲ ਸਿੰਘ, ਆਰਮੀ ਪਲੇਨ 'ਚ ਲਿਆਂਦਾ ਜਾਵੇਗਾ ਦਿੱਲੀ, ਸਹੁੰ ਚੁੱਕਦਿਆਂ ਹੀ ਹੋੋਵੇਗੀ ਵਾਪਸੀ
Amritpal Singh: ਅੱਜ ਸੰਸਦ 'ਚ ਸਹੁੰ ਚੁੱਕਣਗੇ ਅੰਮ੍ਰਿਤਪਾਲ ਸਿੰਘ, ਆਰਮੀ ਪਲੇਨ 'ਚ ਲਿਆਂਦਾ ਜਾਵੇਗਾ ਦਿੱਲੀ, ਸਹੁੰ ਚੁੱਕਦਿਆਂ ਹੀ ਹੋੋਵੇਗੀ ਵਾਪਸੀ
Health: ਲੀਵਰ ਕੈਂਸਰ ਦੇ ਸ਼ੁਰੂਆਤੀ ਸਟੇਜ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Health: ਲੀਵਰ ਕੈਂਸਰ ਦੇ ਸ਼ੁਰੂਆਤੀ ਸਟੇਜ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Advertisement
ABP Premium

ਵੀਡੀਓਜ਼

Bhagwant Mann| '25 ਸਾਲ ਵਾਲੇ ਨਾਲ ਹੁਣ 25 ਬੰਦੇ ਨਹੀਂ ਹੈਗੇ'Amritpal Singh| ਅੰਮ੍ਰਿਤਪਾਲ ਪਹੁੰਚਿਆ ਦਿੱਲੀ, ਵੇਖੋ ਕਾਫ਼ਲਾ, ਚੁੱਕੇਗਾ ਸਹੁੰBeas water Level alert | ਬਿਆਸ ਨਦੀ 'ਚ ਆਇਆ ਹੜ੍ਹ -  70 ਸਾਲਾ ਬਜ਼ੁਰਗ ਔਰਤ ਰੁੜ੍ਹੀBarnala Roadways Bus Accident | ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਦੀ ਟਰੱਕ ਨਾਲ ਟੱਕਰ, ਕਈ ਜਖ਼ਮੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-07-2024)
Weather: ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਆਰੇਂਜ ਅਲਰਟ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ
Weather: ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਆਰੇਂਜ ਅਲਰਟ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ
Amritpal Singh: ਅੱਜ ਸੰਸਦ 'ਚ ਸਹੁੰ ਚੁੱਕਣਗੇ ਅੰਮ੍ਰਿਤਪਾਲ ਸਿੰਘ, ਆਰਮੀ ਪਲੇਨ 'ਚ ਲਿਆਂਦਾ ਜਾਵੇਗਾ ਦਿੱਲੀ, ਸਹੁੰ ਚੁੱਕਦਿਆਂ ਹੀ ਹੋੋਵੇਗੀ ਵਾਪਸੀ
Amritpal Singh: ਅੱਜ ਸੰਸਦ 'ਚ ਸਹੁੰ ਚੁੱਕਣਗੇ ਅੰਮ੍ਰਿਤਪਾਲ ਸਿੰਘ, ਆਰਮੀ ਪਲੇਨ 'ਚ ਲਿਆਂਦਾ ਜਾਵੇਗਾ ਦਿੱਲੀ, ਸਹੁੰ ਚੁੱਕਦਿਆਂ ਹੀ ਹੋੋਵੇਗੀ ਵਾਪਸੀ
Health: ਲੀਵਰ ਕੈਂਸਰ ਦੇ ਸ਼ੁਰੂਆਤੀ ਸਟੇਜ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Health: ਲੀਵਰ ਕੈਂਸਰ ਦੇ ਸ਼ੁਰੂਆਤੀ ਸਟੇਜ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Hair Oiling : ਆਓ ਜਾਣਦੇ ਹਾਂ ਕਿ  ਮਾਨਸੂਨ ਦੌਰਾਨ ਵਾਲਾਂ 'ਚ ਤੇਲ ਲਗਾਉਣਾ ਚਾਹੀਦਾ ਹੈ ਜਾਂ ਨਹੀਂ
Hair Oiling : ਆਓ ਜਾਣਦੇ ਹਾਂ ਕਿ ਮਾਨਸੂਨ ਦੌਰਾਨ ਵਾਲਾਂ 'ਚ ਤੇਲ ਲਗਾਉਣਾ ਚਾਹੀਦਾ ਹੈ ਜਾਂ ਨਹੀਂ
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Embed widget