ਕੇਂਦਰੀ ਬਿਜਲੀ ਮੰਤਰੀ ਨੂੰ ਮਿਲੇ ਭਗਵੰਤ ਮਾਨ, ਬਿਜਲੀ-ਕੋਲੇ 'ਤੇ ਹੋਈ ਚਰਚਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਮੰਤਰੀ ਆਰ.ਕੇ.ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ 'ਚ ਬਿਜਲੀ ਅਤੇ ਕੋਲੇ ਨੂੰ ਲੈ ਕੇ ਚਰਚਾ ਹੋਈ।
ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਮੰਤਰੀ ਆਰ.ਕੇ.ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ 'ਚ ਬਿਜਲੀ ਅਤੇ ਕੋਲੇ ਨੂੰ ਲੈ ਕੇ ਚਰਚਾ ਹੋਈ।ਦਿਨਾਂ 'ਚ ਬਿਜਲੀ ਦੀ ਕਿੱਲਤ ਦੀ ਸਮੱਸਿਆ ਦੱਸੀ ਗਈ।ਮੀਟਿੰਗ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨੂੰ ਕਿਹਾ, "ਅਸੀਂ ਜੂਨ ਤੋਂ ਸਤੰਬਰ ਤੱਕ 1500 ਮੈਗਾਵਾਟ ਬਿਜਲੀ ਦੀ ਮੰਗ ਕੀਤੀ ਹੈ। ਅਸੀਂ ਕੇਂਦਰ ਨੂੰ ਅਨਾਜ ਦਿੰਦੇ ਹਾਂ, ਸਾਨੂੰ ਕੇਂਦਰ ਤੋਂ ਬਿਜਲੀ ਮਿਲਣੀ ਚਾਹੀਦੀ ਹੈ।"
ਮਾਨ ਨੇ ਕਿਹਾ ਕਿ ਕੋਲੇ ਦੀ ਮੰਗ ਵੀ ਵੱਧ ਗਈ ਹੈ ਇਸ ਲਈ ਅਸੀਂ ਕੋਲੇ ਦੀ ਵੀ ਮੰਗ ਕੀਤੀ ਹੈ।ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਨੂੰ ਵੀ ਜਾਗਰੂਕ ਕਰਾਂਗੇ, ਕਿਉਂਕਿ ਪਾਣੀ ਦਾ ਲੈਵਲ ਕਾਫੀ ਘੱਟ ਗਿਆ ਹੈ।ਮਾਨ ਨੇ ਕਿਹਾ ਅਸੀਂ ਪੰਜਾਬ ਵਿੱਚ ਬਿਜਲੀ ਦੀ ਕਿਲੱਤ ਨਹੀਂ ਆਉਣ ਦੇਵਾਂਗੇ।
ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਯਾਨੀ ਸੋਮਵਾਰ ਨੂੰ ਦਿੱਲੀ ਪਹੁੰਚੇ। ਜਿੱਥੇ ਉਨ੍ਹਾਂ ਨੇ ਰਾਜਧਾਨੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਮੁਹੱਲਾ ਕਲੀਨਿਕ ਦਾ ਦੌਰਾ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਦਿੱਲੀ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਦੇ ਮੁਹੱਲਾ ਕਲੀਨਿਕ ਦਾ ਦੌਰਾ ਕੀਤਾ।ਦੱਸ ਦੇਈਏ ਕਿ ਦਿੱਲੀ ਵਿੱਚ ਖੁੱਲੇ ਮੁਹੱਲਾ ਕਲੀਨਿਕ ਦੀ ਪੂਰੀ ਦੁਨੀਆ ਨੇ ਤਾਰੀਫ ਕੀਤੀ ਹੈ।
ਮੁਹੱਲਾ ਕਲੀਨਿਕ ਵਿੱਚ ਪਹੁੰਚ ਕੇ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ ਵੀ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਪੰਜਾਬ ਦੀ ਬਿਹਤਰੀ ਲਈ ਜੋ ਵੀ ਚੰਗੇ ਕੰਮ ਕੀਤੇ ਜਾਣਗੇ, ਅਸੀਂ ਉਨ੍ਹਾਂ ਤੋਂ ਜ਼ਰੂਰ ਸਿੱਖਾਂਗੇ।ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ ਭਗਵੰਤ ਮਾਨ ਦੀ ਦਿੱਲੀ ਫੇਰੀ ਦਾ ਮਕਸਦ ਪੰਜਾਬ ਵਿੱਚ ਦਿੱਲੀ ਮਾਡਲ ਵਾਂਗ ਸਿਹਤ ਤੇ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ।