Lok Sabha Election: ਆਖ਼ਰ ਕੇਜਰੀਵਾਲ ਦੇ ਹੱਕ 'ਚ ਬੋਲੇ ਪੰਜਾਬ ਦੇ ਕਾਂਗਰਸੀ ! ਕਿਹਾ-ਅੰਗਰੇਜ਼ਾ ਤੋਂ ਵੀ ਮਾੜੀ ਕਰ ਰਹੀ ਭਾਜਪਾ
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਾਡਾ ਪੰਜਾਬ ਵਿੱਚ ਜੋ ਵੀ ਉਨ੍ਹਾਂ ਨਾਲ ਚੱਲਦਾ ਹੋਵੇ ਪਰ ਇਹ ਲੋਕਤੰਤਰ ਲਈ ਬਹੁਤ ਹੀ ਖ਼ਤਰਨਾਕ ਗੱਲ ਹੈ। ਅੰਗਰੇਜ਼ਾ ਨੇ ਵੀ ਕਦੇ ਇੰਝ ਨਹੀਂ ਕੀਤਾ ਜੋ ਹੁਣ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ। ਇਹ ਦੇ ਬਹੁਤ ਮਾੜੇ ਸਿੱਟੇ ਸਾਹਮਣੇ ਆਉਣਗੇ।
Punjab Politics: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਨੇ 15 ਅਪ੍ਰੈਲ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਜਿਸ ਤੋਂ ਬਾਅਦ ਅਗਲੇ 15 ਦਿਨ ਹੁਣ ਕੇਜਰੀਵਾਲ ਦਾ ਟਿਕਾਣਾ ਦਿੱਲੀ ਦੀ ਤਿਹਾੜ ਜੇਲ੍ਹ ਹੋਵੇਗੀ ਪਰ ਇਸ ਸਭ ਵਿਚਾਲੇ ਵੱਡੀ ਖ਼ਬਰ ਇਹ ਹੈ ਕਿ ਪੰਜਾਬ ਦੇ ਕਾਂਗਰਸੀ ਲੀਡਰਾਂ ਨੇ ਕੇਜਰੀਵਾਲ ਦੀ ਗ੍ਰਿਫ਼ਤਾਰੀ ਉੱਤੇ ਚੁੱਪੀ ਵੱਟੀ ਰੱਖੀ ਹੈ ਉਹ ਵੀ ਹੁਣ ਕੇਜਰੀਵਾਲ ਦੇ ਹੱਕ ਵਿੱਚ ਕਿਤੇ ਨਾ ਕਿਤੇ ਖੜ੍ਹੇ ਜਾਪ ਰਹੇ ਹਨ।
#WATCH | Delhi: On Delhi Chief Minister Arvind Kejriwal being sent to Tihar Jail, Congress leader Sukhjinder Singh Randhawa says, "This is very dangerous for democracy. The British never did what the BJP government is doing..." pic.twitter.com/xZmLtdhfIS
— ANI (@ANI) April 1, 2024
ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਾਡਾ ਪੰਜਾਬ ਵਿੱਚ ਜੋ ਵੀ ਉਨ੍ਹਾਂ ਨਾਲ ਚੱਲਦਾ ਹੋਵੇ ਪਰ ਇਹ ਲੋਕਤੰਤਰ ਲਈ ਬਹੁਤ ਹੀ ਖ਼ਤਰਨਾਕ ਗੱਲ ਹੈ। ਅੰਗਰੇਜ਼ਾ ਨੇ ਵੀ ਕਦੇ ਇੰਝ ਨਹੀਂ ਕੀਤਾ ਜੋ ਹੁਣ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ। ਇਹ ਦੇ ਬਹੁਤ ਮਾੜੇ ਸਿੱਟੇ ਸਾਹਮਣੇ ਆਉਣਗੇ।
#WATCH | On Union Minister Hardeep Singh Puri filing complaint with ECI against Congress leader Rahul Gandhi, Punjab Congress President Amarinder Singh Raja Warring says, "What was the need for Hardeep Singh Puri to go? He could have called them (EC)..."
— ANI (@ANI) April 1, 2024
On Delhi Chief Minister… pic.twitter.com/QMSUn3SgQ0
ਉੱਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਜਾਂਚ ਕਰਨੀ ਹੈ ਤਾਂ ਉਸ ਦੀ ਸਮਾਂ ਸੀਮਾ ਹੁੰਦੀ ਹੈ, ਹੁਣ ਚੋਣ ਜ਼ਾਬਤਾ ਲੱਗ ਜਾਣ ਤੋਂ ਬਾਅਦ ਕਾਰਵਾਈ ਕਰਨਾ ਮਾੜੀ ਗੱਲ ਹੈ। ਵੜਿੰਗ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਨੂੰ ਚੋਣ ਲੜਨ ਦੇਣਾ ਚਾਹੀਦਾ ਹੈ ਤੇ ਬਾਅਦ ਵਿੱਚ ਜਾਂਚ ਕਰਦੇ ਰਹਿਣਾ, ਦੇਸ਼ ਦੇ ਲੋਕਾਂ ਨੂੰ ਲਗਦਾ ਹੈ ਕਿ ਤੁਸੀਂ ਏਜੰਸੀਆਂ ਦੀ ਦੁਰਵਰਤੋਂ ਕਰ ਰਹੇ ਹੋ ਤੇ ਦੂਜੀਆਂ ਪਾਰਟੀਆਂ ਨੂੰ ਡਰਾ ਰਹੇ ਹੋ, ਤੁਸੀਂ ਜਾਂਚ ਕਰਦੇ ਰਹਿਣਾ ਕਿਸਨੇ ਰੋਕਿਆ ਹੈ ਪਰ ਹੁਣ ਨਿਰਪੱਖ ਚੋਣ ਹੋ ਲੈਣ ਦਿਓ।