(Source: ECI/ABP News)
ਹਾਈਕਮਾਨ ਦੀ ਘੁਰਕੀ ਮਗਰੋਂ ਵੀ ਕਾਂਗਰਸ 'ਚ ਘਮਸਾਣ, ਨਵਜੋਤ ਸਿੱਧੂ ਤੇ ਜਾਖੜ ਨੇ ਦਾਗੇ ਤਿੱਖੇ ਬਿਆਨ
ਹਾਈਕਮਾਨ ਦੀ ਹਦਾਇਤ ਦੇ ਬਾਵਜੂਦ ਨਵਜੋਤ ਸਿੱਧੂ ਨੇ ਕੈਪਟਨ ਸਰਕਾਰ ਉੱਪਰ ਮੁੜ ਸਵਾਲ ਉਠਾਏ ਹਨ। ਬੇਅਦਬੀ ਮਾਮਲਿਆਂ ਵਿੱਚ ਨਿਆਂ ਨਾ ਮਿਲਣ ਤੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਹੁੰਦਿਆਂ ਦੇਖ ਨਵਜੋਤ ਸਿੱਧੂ ਨੇ ਪਾਰਟੀ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਆਪਣੇ ਸਾਥੀਆਂ ਤੇ ਵਿਧਾਇਕਾਂ ਨੂੰ ਆਖਿਆ ਹੈ ਕਿ ਉਹ ਦਿੱਲੀ ਜਾਣ ਤੇ ਕਾਂਗਰਸ ਹਾਈ ਕਮਾਂਡ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਉਣ।

ਚੰਡੀਗੜ੍ਹ: ਪੰਜਾਬ ਕਾਂਗਰਸ ਦਾ ਕਲੇਸ਼ ਵਧਣ ਮਗਰੋਂ ਹਾਈਕਮਾਨ ਨੇ ਮੋਰਚਾ ਸੰਭਾਲਿਆ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਦੋਵਾਂ ਧੜਿਆਂ ਦੇ ਲੀਡਰਾਂ ਨੂੰ ਫੋਨ ਕਰਕੇ ਸ਼ਾਂਤ ਰਹਿਣ ਲਈ ਕਿਹਾ ਹੈ। ਇਸ ਦੇ ਬਾਵਜੂਦ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਦਾ ਗੁੱਸਾ ਠੰਢਾ ਨਹੀਂ ਹੋਇਆ। ਉਹ ਲਗਾਤਾਰ ਕੈਪਟਨ ਸਰਕਾਰ ਉੱਪਰ ਹਮਲੇ ਕਰ ਰਹੇ ਹਨ।
ਹਾਈਕਮਾਨ ਦੀ ਹਦਾਇਤ ਦੇ ਬਾਵਜੂਦ ਨਵਜੋਤ ਸਿੱਧੂ ਨੇ ਕੈਪਟਨ ਸਰਕਾਰ ਉੱਪਰ ਮੁੜ ਸਵਾਲ ਉਠਾਏ ਹਨ। ਬੇਅਦਬੀ ਮਾਮਲਿਆਂ ਵਿੱਚ ਨਿਆਂ ਨਾ ਮਿਲਣ ਤੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਹੁੰਦਿਆਂ ਦੇਖ ਨਵਜੋਤ ਸਿੱਧੂ ਨੇ ਪਾਰਟੀ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਆਪਣੇ ਸਾਥੀਆਂ ਤੇ ਵਿਧਾਇਕਾਂ ਨੂੰ ਆਖਿਆ ਹੈ ਕਿ ਉਹ ਦਿੱਲੀ ਜਾਣ ਤੇ ਕਾਂਗਰਸ ਹਾਈ ਕਮਾਂਡ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਉਣ।
In 2019, I began & ended my Election Campaign in Punjab seeking - Justice for Sacrilege of Guru Granth Sahib Ji & punishing the culprits & the ONE shielding them... Now, Our MLAs & Party Workers must go to Delhi & speak the Truth of Punjab to our High Command, as I regularly do ! pic.twitter.com/2fSZr8DXBN
— Navjot Singh Sidhu (@sherryontopp) May 20, 2021
ਸਿੱਧੂ ਆਪਣੇ ਸੋਸ਼ਲ ਮੀਡੀਆ ਚੈਨਲ ਰਾਹੀਂ ਲਗਾਤਾਰ ਆਪਣੀ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾ ਰਹੇ ਹਨ ਤੇ ਲਗਾਤਾਰ ਇਸ ਮੁੱਦੇ ਨੂੰ ਉਭਾਰ ਰਹੇ ਹਨ। ਉਨ੍ਹਾਂ ਲਿਖਿਆ ਹੈ ਕਿ 2019 ਦੀਆਂ ਚੋਣਾਂ ਵੇਲੇ ਉਨ੍ਹਾਂ ਚੋਣ ਪ੍ਰਚਾਰ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਖਿਲਾਫ ਕਾਰਵਾਈ ਤੇ ਪੀੜਤਾਂ ਨੂੰ ਨਿਆਂ ਦੇਣ ਦੀ ਮੰਗ ਨਾਲ ਸ਼ੁਰੂ ਕੀਤਾ ਸੀ। ਇਸੇ ਮੰਗ ਨਾਲ ਹੀ ਪ੍ਰਚਾਰ ਖਤਮ ਕੀਤਾ ਸੀ। ਉਹ ਉਸ ਵੇਲੇ ਤੋਂ ਲਗਾਤਾਰ ਇਸ ਮਾਮਲੇ ਵਿਚ ਨਿਆਂ ਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ ਪਰ ਇੱਕ ਵਿਅਕਤੀ ਉਨ੍ਹਾਂ ਨੂੰ ਬਚਾਅ ਰਿਹਾ ਹੈ।
ਜਾਖੜ ਦਾ ਬਾਗੀਆਂ 'ਤੇ ਹਮਲਾ
ਉਧਰ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਸਾਬਕਾ ਪ੍ਰਦੇਸ਼ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਅਸਿੱਧਾ ਹੱਲਾ ਬੋਲਦਿਆਂ ਕਿਹਾ ਕਿ ਇਸ ਸਮੇਂ ਅਜਿਹੇ ਨੇਤਾਵਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਜੋ ਹਮੇਸ਼ਾ ਮੌਕੇ ਦੀ ਭਾਲ ’ਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਲੋਕਾਂ ਨੂੰ ਕੋਵਿਡ-19 ਦੇ ਕਹਿਰ ਤੋਂ ਬਚਾਉਣਾ ਹੈ ਤੇ ਇਸ ਅਸਲ ਮੁੱਦੇ ਤੋਂ ਧਿਆਨ ਭਟਕਾਉਣ ਦੇ ਇਰਾਦੇ ਲੋਕ ਹਿੱਤ ਨਹੀਂ ਕਹੇ ਜਾ ਸਕਦੇ।
ਸੁਨੀਲ ਜਾਖੜ ਨੇ ਕਿਹਾ ਕਿ ਹਾਈ ਕੋਰਟ ਦੇ ਸਿੱਟ ਦੀ ਜਾਂਚ ਸਬੰਧੀ ਆਏ ਫ਼ੈਸਲੇ ਤੋਂ ਬਾਅਦ ਬੇਸ਼ੱਕ ਲੋਕਾਂ ਦੇ ਮਨਾਂ ਵਿੱਚ ਇਸ ਕੇਸ ਨੂੰ ਲੈ ਕੇ ਫਿਕਰਾਂ ਪੈਦਾ ਹੋਈਆਂ ਹਨ ਪਰ ਪੰਜਾਬ ਸਰਕਾਰ ਤੇ ਕਾਂਗਰਸ ਹਾਈ ਕਮਾਂਡ ਇਸ ਮੁੱਦੇ ਨੂੰ ਲੈ ਕੇ ਪੂਰੀ ਗੰਭੀਰ ਹੈ ਤੇ ਇਸ ਕੇਸ ਵਿੱਚ ਇਨਸਾਫ ਲਾਜ਼ਮੀ ਹੋਵੇਗਾ।
ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਜੋ ਲੋਕ ਮੌਕਾ ਲੱਭ ਕੇ ਵਿਹਾਰ ਕਰ ਰਹੇ ਹਨ ਉਸ ਨੂੰ ਕਿਸੇ ਤਰੀਕੇ ਵੀ ਠੀਕ ਨਹੀਂ ਕਿਹਾ ਜਾ ਸਕਦਾ ਹੈ। ਉਨ੍ਹਾਂ ਅਲਟੀਮੇਟਮ ਦੇ ਕੇ ਝੂਠੀ ਵਾਹਵਾਹੀ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਨੇਤਾਵਾਂ ਤੇ ਪਾਰਟੀ ਆਗੂਆਂ ਨੂੰ ਕਿਹਾ ਕਿ ਇਨ੍ਹਾਂ ਦੀਆਂ ਪਾਰਟੀ ਦੀ ਸਾਖ ਖਰਾਬ ਕਰਨ ਵਾਲੀਆਂ ਕਾਰਵਾਈਆਂ ’ਤੇ ਪਾਰਟੀ ਹਾਈ ਕਮਾਂਡ ਨਿਗਾਹ ਰੱਖ ਰਹੀ ਹੈ ਤੇ ਅਜਿਹੇ ਨੇਤਾਵਾਂ ਦਾ ਸਾਥ ਘਾਟੇ ਵਾਲਾ ਸੌਦਾ ਹੀ ਸਾਬਤ ਹੋਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
