(Source: ECI/ABP News)
Punjab Corona: ਪੰਜਾਬ 'ਚ ਕੋਰੋਨਾ ਦੇ 5778 ਨਵੇਂ ਕੇਸ, 39 ਲੋਕਾਂ ਦੀ ਮੌਤ
24 ਘੰਟਿਆਂ ਅੰਦਰ 5778 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਪੰਜਾਬ 'ਚ ਮੌਜੂਦਾ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ ਇਸ ਵਕਤ 45645 ਐਕਟਿਵ ਕੋਰੋਨਾ ਮਰੀਜ਼ ਹਨ।
![Punjab Corona: ਪੰਜਾਬ 'ਚ ਕੋਰੋਨਾ ਦੇ 5778 ਨਵੇਂ ਕੇਸ, 39 ਲੋਕਾਂ ਦੀ ਮੌਤ Punjab Corona, 5778 new cases of corona in Punjab, 39 deaths Punjab Corona: ਪੰਜਾਬ 'ਚ ਕੋਰੋਨਾ ਦੇ 5778 ਨਵੇਂ ਕੇਸ, 39 ਲੋਕਾਂ ਦੀ ਮੌਤ](https://feeds.abplive.com/onecms/images/uploaded-images/2022/01/23/d552d8faf0debb5c5200fcd5b9a27b14_original.png?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦਿਨੋਂ-ਦਿਨ ਰਫ਼ਤਾਰ ਫੜ੍ਹਦਾ ਜਾ ਰਿਹਾ ਹੈ।ਪੰਜਾਬ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ ਨਵੇਂ ਮਾਮਲਿਆਂ ਨੇ ਪ੍ਰਸ਼ਾਸਨ ਦੀ ਨੀਂਦ ਇੱਕ ਵਾਰ ਫਿਰ ਉੱਡਾ ਦਿੱਤੀ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ 24 ਘੰਟਿਆਂ ਅੰਦਰ 5778 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਪੰਜਾਬ 'ਚ ਮੌਜੂਦਾ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ ਇਸ ਵਕਤ 45645 ਐਕਟਿਵ ਕੋਰੋਨਾ ਮਰੀਜ਼ ਹਨ।24 ਜਨਵਰੀ ਦੇ ਅੰਕੜਿਆਂ ਮੁਤਾਬਿਕ ਸੂਬੇ 'ਚ 39 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ।
ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਮੁਤਾਬਿਕ ਅੰਮ੍ਰਿਤਸਰ-5, ਬਠਿੰਡਾ-1, ਫਤਿਹਗੜ੍ਹ ਸਾਹਿਬ-2, ਫਿਰੋਜ਼ਪੁਰ-3, ਗੁਰਦਾਸਪੁਰ-3, ਹੁਸ਼ਿਆਰਪੁਰ-2, ਜਲੰਧਰ-4, ਕਪੂਰਥਲਾ 1, ਲੁਧਿਆਣਾ-7, ਮਾਨਸਾ-1, ਮੁਕਤਸਰ-1, ਪਟਿਆਲਾ-6 ਅਤੇ SAS ਨਗਰ-3 ਦੀ ਮੌਤ ਹੋਈ ਹੈ।ਇਸ ਵਿਚਾਲੇ ਚੰਗੀ ਖ਼ਬਰ ਇਹ ਹੈ ਕਿ 6479 ਕੋਰੋਨਾ ਮਰੀਜ਼ ਸਿਹਤਯਾਬ ਵੀ ਹੋਏ ਹਨ। ਕੋਰੋਨਾ ਕਾਰਨ ਪੰਜਾਬ ਵਿੱਚ 26 ਮਰੀਜ਼ ਗੰਭੀਰ ਹੋਣ ਕਾਰਨ ICU 'ਚ ਹਨ ਅਤੇ 6 ਹੋਰ ਵੈਂਟੀਲੇਟਰ 'ਤੇ ਹਨ।ਪੰਜਾਬ 'ਚ ਹੁਣ ਤੱਕ ਕੋਰੋਨਾ ਨਾਲ 719142 ਮਰੀਜ਼ ਸੰਕਰਮਿਤ ਹੋ ਚੁੱਕੇ ਹਨ।ਜਦਕਿ 17023 ਕੋਰੋਨਾਂ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਕੋਰੋਨਾ ਤੋਂ ਬਚਾਅ ਲਈ ਇਨ੍ਹਾਂ ਸਾਵਧਾਨੀਆਂ ਦਾ ਰੱਖੋ ਖਿਆਲ
*ਡਬਲ ਮਾਸਕਿੰਗ ਦਾ ਇਸਤਮਾਲ ਕਰੋ
*ਹੱਥਾਂ ਨੂੰ ਸਾਫ ਰੱਖੋ
*ਥੋੜੇ-ਥੋੜੇ ਸਮੇਂ ਬਾਅਦ ਹੱਥਾਂ ਨੂੰ ਸਾਬਣ ਨਾਲ ਧੋਵੋ
*ਸੈਨੇਟਾਈਜ਼ਰ ਨਾਲ ਹੱਥ ਸਾਫ ਕਰੋ
*ਛਿੱਕ ਮਾਰਦੇ ਅਤੇ ਖੰਗਦੇ ਹੋਏ ਮੁੰਹ ਨੂੰ ਹਮੇਸ਼ਾ ਢੱਕ ਕੇ ਰੱਖੋ
*ਸਰਦੀ ਜੁਕਾਮ ਅਤੇ ਫਲੂ ਵਾਲੇ ਲੋਕਾਂ ਤੋ ਦੂਰੀ ਬਣਾ ਕੇ ਰੱਖੋ
*6 ਫੁੱਟ ਦੀ ਦੂਰੀ ਦਾ ਪਾਲਣ ਕਰੋ
*ਕੋਰੋਨਾ ਨਿਯਮਾਂ ਦਾ ਖਿਆਲ ਰੱਖੋ ਅਤੇ ਹਦਾਇਤਾਂ ਦਾ ਪਾਲਣ ਕਰੋ
*ਵੈਕਸੀਨ ਲਗਵਾਓ
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)