Punjab Coronavirus Case: ਪੰਜਾਬ 'ਚ ਕੋਰੋਨਾ ਦਾ ਕਹਿਰ, ਪਿਛਲੇ 24 ਘੰਟਿਆਂ 'ਚ ਨਵੇਂ ਕੇਸਾਂ 'ਚ ਰਿਕਾਰਡ ਵਾਧਾ
ਮੌਜੂਦਾ ਸਮੇਂ ਪੰਜਾਬ 'ਚ 48,231 ਐਕਟਿਵ ਕੇਸ ਹਨ। ਜੇਕਰ ਕੁੱਲ ਅੰਕੜੇ ਦੀ ਗੱਲ ਕਰੀਏ ਤਾਂ ਹੁਣ ਤਕ ਕੁੱਲ 5,56089 ਲੋਕ ਪੌਜ਼ੇਟਿਵ ਹੋ ਚੁੱਕੇ ਹਨ। ਹੁਣ ਤਕ ਕੋਰੋਨਾ ਨਾਲ ਮਰਨ ਵਾਲਿਆਂ ਦਾ ਕੁੱਲ ਅੰਕੜਾ 14,004 ਹੈ।
ਚੰਡੀਗੜ੍ਹ: ਪੰਜਾਬ 'ਚ ਪਿਛਲੇ ਦਿਨਾਂ ਤੋਂ ਲਗਾਤਾਰ ਕੋਰੋਨਾ ਪੌਜ਼ੇਟਿਵ ਕੇਸਾਂ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਪਰ ਇਸ ਦੇ ਬਾਵਜੂਦ ਨਵੇਂ ਕੇਸਾਂ ਦਾ ਸਿਲਸਿਲਾ ਜਾਰੀ ਹੈ। ਪਿਛਲੇ 24 ਘੰਟਿਆਂ 'ਚ ਸੂਬੇ 'ਚ 5,995 ਨਵੇਂ ਪਾਜ਼ੇਟਿਵ ਕੇਸ ਪਾਏ ਗਏ ਜਦਕਿ 178 ਮਰੀਜ਼ਾਂ ਦੀ ਮੌਤ ਹੋ ਗਈ। ਸੂਬੇ 'ਚ ਬੁੱਧਵਾਰ ਤੋਂ ਕਿਤੇ ਜ਼ਿਆਦਾ ਕੇਸ ਵੀਰਵਾਰ ਦਰਜ ਕੀਤੇ ਗਏ।
ਮੌਜੂਦਾ ਸਮੇਂ ਪੰਜਾਬ 'ਚ 48,231 ਐਕਟਿਵ ਕੇਸ ਹਨ। ਜੇਕਰ ਕੁੱਲ ਅੰਕੜੇ ਦੀ ਗੱਲ ਕਰੀਏ ਤਾਂ ਹੁਣ ਤਕ ਕੁੱਲ 5,56,089 ਲੋਕ ਪੌਜ਼ੇਟਿਵ ਹੋ ਚੁੱਕੇ ਹਨ। ਹੁਣ ਤਕ ਕੋਰੋਨਾ ਨਾਲ ਮਰਨ ਵਾਲਿਆਂ ਦਾ ਕੁੱਲ ਅੰਕੜਾ 14,004 ਹੈ। ਤਾਜ਼ਾ ਹਾਲਾਤ ਮੁਤਾਬਕ 5,809 ਮਰੀਜ਼ ਆਕਸੀਜਨ ਸਪੋਰਟ ਤੇ ਹਨ ਜਦਕਿ 358 ਦੀ ਹਾਲਤ ਗੰਭੀਰ ਹੈ ਤੇ ਉਹ ਵੈਂਟੀਲੇਟਰ 'ਤੇ ਹਨ।
Punjab reports 3,914 new COVID-19 positive cases, 5,995 recoveries, and 178 deaths in the last 24 hours.
— ANI (@ANI) May 27, 2021
Total positive cases: 5,56,089
Active cases: 48,231 pic.twitter.com/JvRtGYICg5
ਪੰਜਾਬ ਸਰਕਾਰ ਨੇ ਵਧਾਈ ਸਖ਼ਤੀ
ਪੰਜਾਬ ਵਿੱਚ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਉਣ ਦੇ ਮੱਦੇਨਜ਼ਰ, ਮਾਹਰਾਂ ਦੀ ਸਲਾਹ 'ਤੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪਾਬੰਦੀਆਂ ਨੂੰ 10 ਜੂਨ ਤੱਕ ਵਧਾ ਦਿੱਤਾ ਹੈ। ਹਾਲਾਂਕਿ, ਕੁਝ ਰਿਆਇਤਾਂ ਵੀ ਦਿੱਤੀਆਂ ਗਈਆਂ ਹਨ। ਨਿੱਜੀ ਗੱਡੀਆਂ ਤੋਂ ਸੀਮਤ ਗਿਣਤੀ ਯਾਤਰੀਆਂ ਨੂੰ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਹਸਪਤਾਲਾਂ 'ਚ ਚੋਣਵੇਂ ਸਰਜਰੀਆਂ ਅਤੇ ਓਪੀਡੀ ਦੀ ਵੀ ਆਗਿਆ ਦਿੱਤੀ ਗਈ ਹੈ। ਇਸ ਦੇ ਨਾਲ, ਆਕਸੀਜਨ ਦੀ ਗੈਰ-ਡਾਕਟਰੀ ਵਰਤੋਂ ਦੀ ਆਗਿਆ ਹੈ।
ਇਸ ਦੇ ਨਾਲ ਹੀ ਸਾਰੇ ਨਿੱਜੀ ਹਸਪਤਾਲਾਂ ਨੂੰ ਰੇਟ ਲਿਸਟ ਗੇਟ ਦੇ ਬਾਹਰ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਅਮਰਿੰਦਰ ਸਿੰਘ ਨੇ ਆਦੇਸ਼ ਦਿੱਤਾ ਹੈ ਕਿ ਸਾਰੇ ਹਸਪਤਾਲਾਂ ਦੇ ਐਂਟਰੀ ਗੇਟ 'ਤੇ (11x5) ਬੋਰਡ ਲਗਾ ਕੇ ਰੇਟ ਲਗਾਏ ਜਾਣ।
ਪੰਜਾਬ ਵਿੱਚ ਹੁਣ ਤੱਕ ਬਲੈਕ ਫੰਗਸ ਜਾਂ mucoramiosis ਦੇ 188 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਅਮਰਿੰਦਰ ਸਿੰਘ ਨੇ ਐਮਪੋਟਰੀਸਿਨ ਦੀ ਘਾਟ ਕਾਰਨ ਬਲੈਕ ਫੰਗਸ ਦੇ ਇਲਾਜ ਲਈ ਹੋਰ ਵਿਕਲਪਕ ਦਵਾਈਆਂ ਦੀ ਉਪਲਬਧਤਾ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਇਲਾਜ ਪ੍ਰੋਟੋਕੋਲ ਦਾ ਫੈਸਲਾ ਮਾਹਰ ਸਮੂਹ ਦੁਆਰਾ ਕੀਤਾ ਗਿਆ ਹੈ।