(Source: ECI/ABP News/ABP Majha)
Punjab News: ਪਾਕਿ ਸਰਹੱਦ ਨੇੜੇ ਪੰਜਾਬ 'ਚ ਵਧੀ ਨਸ਼ੇ ਤੇ ਹਥਿਆਰਾਂ ਦੀ ਤਸਕਰੀ, ਸੁਰੱਖਿਆ ਏਜੰਸੀਆਂ ਚੌਕਸ
Punjab News: ਪਾਕਿਸਤਾਨ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਦੀ ਰਾਖੀ ਲਈ ਤਾਇਨਾਤ ਬੀਐਸਐਫ ਨੇ ਇਸ ਸਾਲ ਹੁਣ ਤੱਕ 10 ਡਰੋਨ ਡੇਗ ਦਿੱਤੇ ਹਨ, ਡਰੋਨਾਂ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਲਗਾਤਾਰ ਹੋ ਰਹੀ ਹੈ।
Punjab News: ਪੰਜਾਬ ਵਿਚ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਕਈ ਥਾਵਾਂ 'ਤੇ ਇਸ ਸਾਲ ਡਰੋਨਾਂ ਰਾਹੀਂ 150 ਤੋਂ ਵੱਧ ਨਸ਼ੀਲੇ ਪਦਾਰਥ, ਹਥਿਆਰ ਅਤੇ ਗੋਲਾ ਬਾਰੂਦ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਵਿੱਚ ਨਸ਼ਿਆਂ, ਹਥਿਆਰਾਂ ਅਤੇ ਗੋਲਾ ਬਾਰੂਦ ਦੀ ਤਸਕਰੀ ਲਈ ਡਰੋਨ ਦੀ ਵਰਤੋਂ ਦਾ ਪਹਿਲਾ ਮਾਮਲਾ 2019 ਵਿੱਚ ਸਾਹਮਣੇ ਆਇਆ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਲੱਗਦੀ 553 ਕਿਲੋਮੀਟਰ ਦੀ ਸਰਹੱਦ ਦੀ ਰੱਖਿਆ ਵਿੱਚ ਤਾਇਨਾਤ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ ਇਸ ਸਾਲ 10 ਡਰੋਨ ਡੇਗੇ, ਜਿਨ੍ਹਾਂ ਵਿੱਚੋਂ ਤਿੰਨ ਨੂੰ ਪਿਛਲੇ ਹਫ਼ਤੇ ਮਾਰ ਸੁੱਟਿਆ ਗਿਆ। ਇਸ ਤੋਂ ਇਲਾਵਾ ਕਈ ਡਰੋਨਾਂ ਦੀ ਘੁਸਪੈਠ ਨੂੰ ਨਾਕਾਮ ਕੀਤਾ ਗਿਆ ਹੈ।
ਹੁਣ ਤੱਕ 150 ਤੋਂ ਵੱਧ ਡਰੋਨ ਗਤੀਵਿਧੀਆਂ ਦਾ ਲੱਗਿਆ ਪਤਾ ਅਧਿਕਾਰੀਆਂ ਨੇ ਕਿਹਾ, "ਹੁਣ ਤੱਕ, 150 ਤੋਂ ਵੱਧ ਡਰੋਨ ਗਤੀਵਿਧੀਆਂ ਦਾ ਪਤਾ ਲਗਾਇਆ ਗਿਆ ਹੈ।" ਉਨ੍ਹਾਂ ਕਿਹਾ ਕਿ 14 ਅਕਤੂਬਰ ਨੂੰ ਅੰਮ੍ਰਿਤਸਰ ਦੇ ਸ਼ਾਹਪੁਰ ਸਰਹੱਦੀ ਚੌਕੀ ਨੇੜੇ ਇਕ ਡਰੋਨ ਨੂੰ ਡੇਗਿਆ ਗਿਆ ਸੀ ਅਤੇ 16 ਅਤੇ 17 ਅਕਤੂਬਰ ਨੂੰ ਅੰਮ੍ਰਿਤਸਰ ਸੈਕਟਰ ਵਿਚ ਦੋ ਡਰੋਨ ਡੇਗੇ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੀ ਹਮਾਇਤ ਪ੍ਰਾਪਤ ਤਸਕਰ ਚੀਨੀ ਡਰੋਨਾਂ ਦੀ ਵਰਤੋਂ ਕਰ ਰਹੇ ਹਨ, ਜਿਨ੍ਹਾਂ ਦੀ ਆਵਾਜ਼ ਬਹੁਤ ਘੱਟ ਹੈ ਅਤੇ ਉਹ ਬਹੁਤ ਉੱਚੀ ਉਡਾਣ ਭਰ ਸਕਦੇ ਹਨ। ਉਨ੍ਹਾਂ ਕਿਹਾ ਕਿ 14 ਅਕਤੂਬਰ ਨੂੰ ਜਿਸ ਡਰੋਨ ਨੂੰ ਡੇਗਿਆ ਗਿਆ, ਉਹ ਕਵਾਡਕਾਪਟਰ (ਡੀਜੇਆਈ ਮੈਟ੍ਰਿਕਸ) ਸੀ।
ਡਰੋਨਾਂ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ
ਉਨ੍ਹਾਂ ਕਿਹਾ ਕਿ ਜ਼ਿਆਦਾਤਰ ਡਰੋਨ ਗਤੀਵਿਧੀਆਂ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਖੇਤਰਾਂ ਵਿੱਚ ਕੇਂਦਰਿਤ ਹਨ। ਹਾਲਾਂਕਿ ਫਿਰੋਜ਼ਪੁਰ ਅਤੇ ਗੁਰਦਾਸਪੁਰ ਖੇਤਰਾਂ ਵਿੱਚ ਵੀ ਡਰੋਨ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਹਨ। ਫੋਰਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਬੀਐਸਐਫ ਨੇ ਪੰਜਾਬ ਪੁਲਿਸ ਨਾਲ ਤਾਲਮੇਲ ਕਰਕੇ ਤਰਨਤਾਰਨ ਖੇਤਰ ਵਿੱਚ ਨਸ਼ਿਆਂ ਅਤੇ ਹਥਿਆਰਾਂ ਦੀ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪਿਛਲੇ ਮਹੀਨੇ, ਬੀਐਸਐਫ ਨੇ ਅੰਤਰਰਾਸ਼ਟਰੀ ਸਰਹੱਦ ਨੇੜੇ ਪਾਕਿਸਤਾਨ ਤੋਂ ਤਸਕਰੀ ਕੀਤੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਨੂੰ ਇਕੱਠਾ ਕਰਨ ਲਈ ਆ ਰਹੇ ਭਾਰਤੀ ਤਸਕਰਾਂ ਨੂੰ ਗੋਲੀ ਮਾਰਨ ਦਾ ਫੈਸਲਾ ਕੀਤਾ ਸੀ। ਬੀਐਸਐਫ ਅਧਿਕਾਰੀ ਨੇ ਕਿਹਾ, "ਜੇਕਰ ਕੋਈ ਤਸਕਰ ਖੇਪ ਇਕੱਠਾ ਕਰਨ ਜਾਂ ਹਮਲਾ ਕਰਨ ਲਈ ਆਉਂਦਾ ਹੈ, ਤਾਂ ਕਾਨੂੰਨ ਸਾਨੂੰ ਤਸਕਰ 'ਤੇ ਗੋਲੀ ਚਲਾਉਣ ਦੀ ਇਜਾਜ਼ਤ ਦਿੰਦਾ ਹੈ।"
BSF ਡਰੋਨ ਨੂੰ ਮਾਰਨ ਵਾਲੇ ਜਵਾਨਾਂ ਨੂੰ ਸਨਮਾਨਿਤ ਕਰੇਗੀ
ਫੋਰਸ ਨੇ ਭਾਰਤੀ ਖੇਤਰ ਵਿੱਚ ਦਾਖਲ ਹੋਣ ਵਾਲੇ ਡਰੋਨਾਂ ਨੂੰ ਡੇਗਣ ਲਈ ਆਪਣੇ ਕਰਮਚਾਰੀਆਂ ਨੂੰ ਇਨਾਮ ਦੇਣ ਦਾ ਵੀ ਫੈਸਲਾ ਕੀਤਾ ਹੈ। ਇਸ ਸਾਲ ਅਪ੍ਰੈਲ ਵਿੱਚ, ਬੀਐਸਐਫ ਨੇ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਗੋਲਾ ਬਾਰੂਦ ਦੀ ਤਸਕਰੀ ਲਈ ਡਰੋਨ ਦੀ ਵਰਤੋਂ ਕਰਨ ਦੀ ਸੂਚਨਾ ਦੇਣ ਵਾਲੇ ਨੂੰ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।