ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕਾਂਗਰਸ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਆਰਥਿਕ ਸਥਿਤੀ ਹੋਈ ਡਾਵਾਂਡੋਲ : ਤਲਬੀਰ ਗਿੱਲ
ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਨੇ ਵਾਰਡ ਨੰਬਰ 65 ਵਿਖੇ ਇਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵੱਡੀ ਗਿਣਤੀ ’ਚ ਕਈ ਕੱਟੜ ਕਾਂਗਰਸੀ ਪਰਿਵਾਰਾਂ ਦਾ ਅਕਾਲੀ ਦਲ ’ਚ ਸ਼ਾਮਿਲ ਹੋਣ ਸਮੇਂ ਕੀਤਾ।
![ਕਾਂਗਰਸ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਆਰਥਿਕ ਸਥਿਤੀ ਹੋਈ ਡਾਵਾਂਡੋਲ : ਤਲਬੀਰ ਗਿੱਲ Punjab Election 2022 : Congress families joined SAD In Ward No. 65 Amritsar ਕਾਂਗਰਸ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਆਰਥਿਕ ਸਥਿਤੀ ਹੋਈ ਡਾਵਾਂਡੋਲ : ਤਲਬੀਰ ਗਿੱਲ](https://feeds.abplive.com/onecms/images/uploaded-images/2022/02/10/0fea00e85745b5c7d43d88362429aa98_original.jpg?impolicy=abp_cdn&imwidth=1200&height=675)
Talbir Singh Gill
ਅੰਮ੍ਰਿਤਸਰ : ਸੂਬੇ ’ਚ ਹਵਾਵਾਂ ਅਕਾਲੀ-ਬਸਪਾ ਗਠਜੋੜ ਦੇ ਹੱਕ ’ਚ ਝੂਲਣ ਲੱਗ ਪਈਆਂ ਹਨ, ਜਿਸ ਕਾਰਨ ਵਿਰੋਧੀ ਬੁਖਲਾਹਟ ’ਚ ਆ ਗਏ ਹਨ। ਕਿਉਂਕਿ ਰਵਾਇਤੀ ਪਾਰਟੀ ਦੇ ਪਰਿਵਾਰਾਂ ਤੇ ਆਮ ਲੋਕਾਂ ਦਾ ਧੜਾਧੜ ਸ਼੍ਰੋਮਣੀ-ਬਸਪਾ ਗਠਜੋੜ ਨਾਲ ਜੁੜਣਾ ‘ਗਠਜੋੜ’ ਪਾਰਟੀ ਦੀ ਮਜ਼ਬੂਤ ਸਾਖ ਨੂੰ ਉਜਾਗਰ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਨੇ ਵਾਰਡ ਨੰਬਰ 65 ਵਿਖੇ ਇਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵੱਡੀ ਗਿਣਤੀ ’ਚ ਕਈ ਕੱਟੜ ਕਾਂਗਰਸੀ ਪਰਿਵਾਰਾਂ ਦਾ ਅਕਾਲੀ ਦਲ ’ਚ ਸ਼ਾਮਿਲ ਹੋਣ ਸਮੇਂ ਕੀਤਾ।
ਉਨ੍ਹਾਂ ਕਿਹਾ ਕਿ ਸੂਬੇ ’ਚ ਕਾਂਗਰਸ ਪਾਰਟੀ ਨੇ ਹੋਂਦ ’ਚ ਆਉਣ ਉਪਰੰਤ ਲੋਕਾਂ ਨਾਲ ਕੀਤੇ ਗਏ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ, ਜੇਕਰ ਕੁਝ ਕੀਤਾ ਹੈ ਤਾਂ ਹਮੇਸ਼ਾਂ ਗੱਫ਼ਿਆਂ ਅਤੇ ਲੁਭਾਉਣੇ ਵਾਅਦਿਆਂ ਦਾ ਜਾਲ ਹੀ ਲੋਕਾਂ ਲਈ ਬੁੰਨਿ੍ਹਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕਾਰਜਕਾਲ ਸਮੇਂ ਪੰਜਾਬ ਦੀ ਆਰਥਿਕ ਸਥਿਤੀ ਹਮੇਸ਼ਾਂ ਹੀ ਡਾਵਾਂਡੋਲ ਹੋਈ ਅਤੇ ਆਮ ਜਨਤਾ ਨੂੰ ਹਰ ਵਰ ਪ੍ਰੇਸ਼ਾਨੀਆਂ ਦਾ ਹੀ ਸਾਹਮਣਾ ਕਰਨਾ ਪਿਆ।
ਇਸ ਮੌਕੇ ਸ: ਗਿੱਲ ਨੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਹੋਣ ਵਾਲੇ ਮਨਜਿੰਦਰ ਸਿੰਘ, ਜਰਨਜੀਤ ਸਿੰਘ, ਹਰਵਿੰਦਰ ਸਿੰਘ, ਜਾਨ ਸਿੰਘ, ਗੁਰਮੇਜ ਸਿੰਘ, ਮਲਕੀਤ ਸਿੰਘ, ਜਸਬੀਰ ਸਿੰਘ ਆਦਿ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕਰਦਿਆਂ ਕਿਹਾ ਕਿ ਅਕਾਲੀ ਦਲ ਪਾਰਟੀ ’ਚ ਸ਼ਾਮਿਲ ਹੋਣ ਵਾਲੇ ਹਰੇਕ ਵਰਕਰ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਂਦਾ ਹੈ ਅਤੇ ਹਮੇਸ਼ਾਂ ਦਿੱਤਾ ਜਾਂਦਾ ਰਹੇਗਾ।
ਇਸ ਮੌਕੇ ਗਿੱਲ ਨੇ ਕਿਹਾ ਕਿ ਉਹ ਦੱਖਣੀ ਹਲਕੇ ਦੇ ਵਿਕਾਸ ਲਈ ਦਿਨ ਰਾਤ ਇਕ ਕਰਕੇ ਮਿਹਨਤ ਕਰਨ ਲਈ ਵਚਨਬੱਧ ਹਨ ਅਤੇ ਹਮੇਸ਼ਾਂ ਹਲਕੇ ਦੇ ਲੋਕਾਂ ਦਾ ਮੁਸ਼ਕਿਲਾਂ ਦਾ ਹੱਲ ਕਰਨਾ ਉਨ੍ਹਾਂ ਦਾ ਮਕਸਦ ਰਹੇਗਾ। ਉਨ੍ਹਾਂ ਇਸ ਮੌਕੇ ਉਨ੍ਹਾਂ 20 ਫਰਵਰੀ ਨੂੰ ਪਾਰਟੀ ਦੇ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਬਾ ਕੇ ਵੱਡੀ ਗਿਣਤੀ ਨਾਲ ਜਿਤਾਉਣ ਦੀ ਲੋਕਾਂ ਨੂੰ ਅਪੀਲ ਵੀ ਕੀਤੀ। ਇਸ ਮੌਕੇ ਦਲਜੀਤ ਸਿੰਘ ਚਾਹਲ, ਲਾਭ ਸਿੰਘ ਕੰਗ, ਜਥੇਦਾਰ ਮੁਖਤਿਆਰ ਸਿੰਘ, ਹਰਪਾਲ ਸਿੰਘ, ਹਰਪਾਲ ਸਿੰਘ ਚਾਹਲ ਸਮੇਤ ਹੋਰ ਅਕਾਲੀ ਵਰਕਰ ਹਾਜ਼ਰ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)