Harsimrat vs Raghav: ਹਰਸਿਮਰਤ ਬਾਦਲ ਤੇ ਰਾਘਵ ਚੱਢਾ ਭਿੜੇ, ਵਿਕਟਾਂ ਵੇਚਣ ਦੇ ਇਲਜ਼ਾਮ 'ਤੇ ਮਜੀਠੀਆ ਬਾਰੇ ਤਿੱਖੇ ਸਵਾਲ
Punjab Election 2022: ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ, ਸੂਬੇ 'ਚ 14 ਫਰਵਰੀ ਨੂੰ ਵੋਟਾਂ ਪੈਣਗੀਆਂ ਇਸ ਦੇ ਨਾਲ ਹੀ 10 ਮਾਰਚ ਨੂੰ ਚੋਣਾਂ ਦਾ ਨਤੀਜਾ ਐਲਾਨਿਆ ਜਾਵੇਗਾ।
ਚੰਡੀਗੜ੍ਹ: ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਜੰਗ ਤਿਖੀ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਟਿਕਟਾਂ ਵੇਚਣ ਦਾ ਇਲਜ਼ਾਮ ਲਾਇਆ ਤਾਂ ਆਮ ਆਦਮੀ ਪਾਰਟੀ ਨੇ ਮਜੀਠੀਆ ਦੇ ਨਸ਼ਾ ਤਸਕਰੀ ਕੇਸ ਨੂੰ ਉਠਾਉਂਦਿਆਂ ਕਾਂਗਰਸ ਨਾਲ ਡੀਲ ਹੋਣ ਦੀ ਗੱਲ ਕਹੀ ਹੈ।
ਦਰਅਸਲ ਹਰਸਿਮਰਤ ਬਾਦਲ ਨੇ ਟਵੀਟ ਕਰਕੇ ਕਿਹਾ ਕਿ @ArvindKejriwal ਲਈ, ਚੋਣਾਂ ਇੱਕ 'ਪੈਸਾ ਕਮਾਉਣ' ਦਾ ਧੰਦਾ ਹੈ। ਜੇਕਰ ਪੰਜਾਬੀਆਂ ਨੂੰ ਵੋਟਾਂ ਲਈ ਲੁਭਾਉਣਾ ਕਾਫੀ ਨਹੀਂ ਸੀ ਤਾਂ ਹੁਣ ਉਹ ਪਾਰਟੀ ਟਿਕਟਾਂ ਵੇਚ ਕੇ ਲੋਕਤੰਤਰ ਦਾ ਮਜ਼ਾਕ ਉਡਾ ਰਹੇ ਹਨ। ਇਹ ਬਾਹਰਲੇ ਲੋਕ ਦਿੱਲੀ ਦੀਆਂ ਕਠਪੁਤਲੀਆਂ ਦੀ ਵਰਤੋਂ ਕਰਕੇ ਪੰਜਾਬ 'ਤੇ ਰਾਜ ਕਰਨ ਦੇ ਸੁਪਨੇ ਦੇਖਦੇ ਹਨ। ਪੰਜਾਬੀਓ ਸਾਵਧਾਨ!
For @ArvindKejriwal, the elections are a 'money-making' business. If luring Pbis for votes was not enough, he is now minting money by selling party tickets, making a mockery of democracy. These outsiders dream of ruling Punjab using Delhi-controlled puppets. Beware Pbis! pic.twitter.com/8E3zKONNQJ
— Harsimrat Kaur Badal (@HarsimratBadal_) January 10, 2022
ਇਸ ਦਾ ਜਵਾਬ ਦਿੰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਰਾਘਵ ਚੱਢਾ ਨੇ ਕਿਹਾ ਹੈ ਕਿ ਮੈਡਮ, ਤੁਸੀਂ ਲੋਕਾਂ ਨੇ ਪੰਜਾਬ ਵੇਚ ਦਿੱਤਾ, ਪੰਜਾਬੀਆਂ ਦਾ ਭਵਿੱਖ ਵੇਚ ਦਿੱਤਾ। ਆਉਣ ਵਾਲੀਆਂ ਚੋਣਾਂ ਵਿੱਚ ਲੋਕ ਤੁਹਾਡੇ ਇੱਕ-ਇੱਕ ਗੁਨਾਹ ਦਾ ਬਦਲਾ ਲੈਣਗੇ। ਕਾਂਗਰਸ ਤੁਹਾਡੇ ਨਾਲ ਮਿਲੀ ਹੋਈ ਹੈ। ਸਾਰੇ ਪੰਜਾਬ ਨੇ ਦੇਖਿਆ ਚੰਨੀ ਜੀ ਨੇ ਤੁਹਾਡੇ ਭਰਾ ਨੂੰ ਬਚਾ ਲਿਆ। ਚੰਨੀ ਨਾਲ ਤੁਹਾਡੀ ਕੀ ਡੀਲ ਸੀ? ਅਗਾਊਂ ਜ਼ਮਾਨਤ ਦੇ ਬਾਅਦ ਵੀ ਗ੍ਰਿਫਤਾਰੀ ਨਹੀਂ ਹੋਈ?
मैडम,आप लोगों ने पंजाब बेच दिया,पंजाबियों का भविष्य बेच दिया।आने वाले चुनाव में पंजाबी आपके एक एक गुनाह का बदला लेंगे।
— Raghav Chadha (@raghav_chadha) January 11, 2022
कांग्रेस आपसे मिली हुई थी।सारे पंजाब ने देखा चन्नी जी ने आपके भाई को बचाया।क्या deal थी आपकी चन्नी से?Anticipatory bail रिजेक्ट होने के बाद भी गिरफ़्तार नहीं की? https://t.co/1P8nr6XJRd
ਇਹ ਵੀ ਪੜ੍ਹੋ: Used Cars: ਇਹ ਮਰਸੀਡੀਜ਼-ਬੈਂਜ਼ ਕਾਰ ਸਿਰਫ 6.5 ਲੱਖ ਰੁਪਏ 'ਚ ਖਰੀਦਣ ਦਾ ਮੌਕਾ, ਜਾਣੋ ਘੱਟ ਕੀਮਤ ਦਾ ਕੀ ਕਾਰਨ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: