Punjab Congress Candidate List: ਟਿਕਟਾਂ ਦੀ ਵੰਡ ਤੋਂ ਬਾਅਦ ਪੰਜਾਬ ਕਾਂਗਰਸ 'ਚ ਬਗਾਵਤ, ਇਸ ਹਫ਼ਤੇ ਐਲਾਨੀ ਜਾਵੇਗੀ ਦੂਜੀ ਲਿਸਟ ‘ਤੇ ਸਭ ਦੀਆਂ ਨਜ਼ਰਾਂ
Punjab Election: ਪੰਜਾਬ ਸੱਤਾਧਾਰੀ ਪਾਰਟੀ ਕਾਂਗਰਸ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਪਾਰਟੀ ਨੇ ਸ਼ਨੀਵਾਰ ਨੂੰ ਪਹਿਲੀ ਸੂਚੀ 'ਚ 86 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਇਸ ‘ਚ ਚਾਰ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਹਨ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਲਈ ਸੱਤਾਧਾਰੀ ਪਾਰਟੀ ਕਾਂਗਰਸ ਪੂਰੀ ਤਰ੍ਹਾਂ ਤਿਆਰ ਹੈ। ਪਾਰਟੀ ਨੇ ਸ਼ਨੀਵਾਰ ਨੂੰ ਪਹਿਲੀ ਸੂਚੀ 'ਚ 86 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਇਸ ਵਿੱਚ ਲਗਪਗ ਸਾਰੇ ਵਿਧਾਇਕਾਂ ਅਤੇ ਸਾਰੇ ਮੰਤਰੀਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਅਜੇ ਤੱਕ 12 ਮੌਜੂਦਾ ਕਾਂਗਰਸ ਵਿਧਾਇਕ ਹਨ ਜਿਨ੍ਹਾਂ ਦੀਆਂ ਟਿਕਟਾਂ ਦਾ ਅਜੇ ਤੱਕ ਐਲਾਨ ਨਹੀਂ ਹੋਇਆ ਹੈ। ਅਜਿਹੇ 'ਚ ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਕਾਂਗਰਸ ਉਨ੍ਹਾਂ ਨੂੰ ਟਿਕਟ ਦੇਵੇਗੀ ਜਾਂ ਨਹੀਂ। ਸਭ ਦੀਆਂ ਨਜ਼ਰਾਂ ਇਸ 'ਤੇ ਟਿਕੀਆਂ ਹੋਈਆਂ ਹਨ।
ਇਨ੍ਹਾਂ 12 ਵਿਧਾਇਕਾਂ ਦੀਆਂ ਟਿਕਟਾਂ 'ਤੇ ਨਹੀਂ ਹੋਇਆ ਕੋਈ ਫੈਸਲਾ
ਲੁਧਿਆਣਾ ਜ਼ਿਲ੍ਹੇ ਦੇ ਗਿੱਲ ਵਿਧਾਨ ਸਭਾ ਹਲਕੇ ਤੋਂ ਕੁਲਦੀਪ ਵੈਦ, ਫਾਜ਼ਿਲਕਾ ਤੋਂ ਦਵਿੰਦਰ ਘੁਬਾਇਆ, ਜਲਾਲਾਬਾਦ ਤੋਂ ਰਮਿੰਦਰ ਆਵਲਾ, ਗੁਰਦਾਸਪੁਰ ਦੇ ਭੋਆ ਤੋਂ ਵਿਧਾਇਕ ਜੋਗਿੰਦਰ ਪਾਲ, ਸਤਰਾਣਾ ਪਤਾਰਾ ਤੋਂ ਨਿਰਮਲ ਸਿੰਘ, ਸਮਰਾਲਾ ਤੋਂ ਅਮਰੀਕ ਸਿੰਘ, ਨਵਾਂਸ਼ਹਿਰ ਤੋਂ ਅੰਗਦ ਸਿੰਘ, ਅਟਾਰੀ ਤੋਂ ਵਿਧਾਇਕ ਤਰਸੇਮ ਸਿੰਘ ਡੀਸੀ, ਖੇਮਕਰਨ ਤੋਂ ਸੁਖਪਾਲ ਸਿੰਘ ਭੁੱਲਰ, ਖਡੂਰ ਸਾਹਿਬ ਤੋਂ ਰਮਨਜੀਤ ਸਿੰਘ ਸਿੱਕੀ, ਫਿਰੋਜ਼ਪੁਰ ਦਿਹਾਤੀ ਤੋਂ ਸਤਕਾਰ ਕੌਰ ਅਤੇ ਅਮਰਗੜ੍ਹ ਤੋਂ ਸੁਰਜੀਤ ਧੀਮਾਨ ਆਪਣੀਆਂ ਟਿਕਟਾਂ ਦੀ ਉਡੀਕ ਕਰ ਰਹੇ ਹਨ।
31 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ
ਕਾਂਗਰਸ ਨੇ ਕੁੱਲ 117 ਚੋਂ 86 ਸੀਟਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਫਿਲਹਾਲ 31 ਸੀਟਾਂ ਦੀ ਸੂਚੀ ਦਾ ਇੰਤਜ਼ਾਰ ਹੈ। ਕਾਂਗਰਸ ਨੇ ਪਹਿਲੀ ਸੂਚੀ ਨੂੰ ਅੰਤਿਮ ਰੂਪ ਦੇਣ ਲਈ ਸਖ਼ਤ ਮਿਹਨਤ ਕੀਤੀ। ਕਈ ਵਾਰ ਟਿਕਟਾਂ ਨੂੰ ਲੈ ਕੇ ਵਿਵਾਦ ਵੀ ਹੋਏ। ਅੰਤ ਵਿੱਚ ਸਰਬਸੰਮਤੀ ਨਾਲ 86 ਨਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ। ਹਾਲਾਂਕਿ ਟਿਕਟ ਫਾਈਨਲ ਹੋਣ ਤੋਂ ਬਾਅਦ ਕੁਝ ਥਾਵਾਂ 'ਤੇ ਬਗਾਵਤ ਵੀ ਵੇਖਣ ਨੂੰ ਮਿਲੀ।
ਕੇਂਦਰੀ ਚੋਣ ਕਮੇਟੀ ਨੇ ਇਨ੍ਹਾਂ ਸੀਟਾਂ ਲਈ ਉਮੀਦਵਾਰਾਂ ਦੇ ਐਲਾਨ ਨੂੰ ਲੈ ਕੇ ਵਿਚਾਰ-ਵਟਾਂਦਰਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਸੂਤਰਾਂ ਮੁਤਾਬਕ ਕੇਂਦਰੀ ਲੀਡਰਸ਼ਿਪ ਇਨ੍ਹਾਂ ਬਾਕੀ 31 ਸੀਟਾਂ 'ਤੇ 12 ਵਿਧਾਇਕਾਂ ਦੀ ਉਮੀਦਵਾਰੀ ਬਾਰੇ ਵੀ ਫੈਸਲਾ ਕਰੇਗੀ। ਫਿਲਹਾਲ ਪਾਰਟੀ ਦੇ ਇਹ ਵਿਧਾਇਕ ਦੁਚਿੱਤੀ ਵਿੱਚ ਹਨ ਕਿ ਉਨ੍ਹਾਂ ਨੂੰ ਚੋਣ ਪ੍ਰਚਾਰ ਕਰਨਾ ਚਾਹੀਦਾ ਹੈ ਜਾਂ ਨਹੀਂ। ਜਾਂ ਕਿਸੇ ਹੋਰ ਪਾਰਟੀ ਨਾਲ ਗੱਲਬਾਤ ਸ਼ੁਰੂ ਕਰਨੀ ਚਾਹਿਦੀ ਹੈ।
ਪਾਰਟੀ ਸੂਤਰਾਂ ਮੁਤਾਬਕ ਦੂਜੀ ਸੂਚੀ 'ਤੇ ਸੋਮਵਾਰ ਦੁਪਹਿਰ ਤੱਕ ਫੈਸਲਾ ਲਿਆ ਗਿਆ ਹੈ। ਕੇਂਦਰੀ ਲੀਡਰਸ਼ਿਪ ਵੱਲੋਂ ਸ਼ਾਮ ਨੂੰ ਦੂਜੀ ਸੂਚੀ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: Weather Report: ਇਸ ਹਫ਼ਤੇ ਦਿੱਲੀ ਤੋਂ ਪੰਜਾਬ 'ਚ ਠੰਡ ਅਤੇ ਬਾਰਿਸ਼ ਦਾ ਅਲਰਟ, ਜਾਣੋ ਤੁਹਾਡੇ ਇਲਾਕੇ 'ਚ ਕਿਹੋ ਜਿਹਾ ਰਹੇਗਾ ਮੌਸਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin