ਹੌਟ ਸੀਟ 'ਤੇ ਡਟਕੇ ਪ੍ਰਚਾਰ ਕਰ ਰਹੇ ਬਿਕਰਮ ਮਜੀਠੀਆ, ਲਾਉਣਗੇ ਅੱਡੀ ਚੋਟੀ ਦਾ ਜ਼ੋਰ
ਅੰਮ੍ਰਿਤਸਰ ਪੂਰਬੀ ਹਲਕੇ 'ਚ ਅਕਾਲੀ ਦਲ ਤੇ ਬਸਪਾ ਗਠਜੋੜ ਦਾ ਚੋਣ ਪ੍ਰਚਾਰ ਜ਼ੋਰਾਂ 'ਤੇ ਹੈ।ਨਵਜੋਤ ਸਿੱਧੂ ਖਿਲਾਫ ਚੋਣ ਲੜ੍ਹ ਰਹੇ ਅਕਾਲੀ ਆਗੂ ਬਿਕਰਮ ਮਜੀਠੀਆ ਡਟਕੇ ਪ੍ਰਚਾਰ ਕਰ ਰਹੇ ਹਨ

ਅੰਮ੍ਰਿਤਸਰ: ਅੰਮ੍ਰਿਤਸਰ ਪੂਰਬੀ ਹਲਕੇ 'ਚ ਅਕਾਲੀ ਦਲ ਤੇ ਬਸਪਾ ਗਠਜੋੜ ਦਾ ਚੋਣ ਪ੍ਰਚਾਰ ਜ਼ੋਰਾਂ 'ਤੇ ਹੈ।ਨਵਜੋਤ ਸਿੱਧੂ ਖਿਲਾਫ ਚੋਣ ਲੜ੍ਹ ਰਹੇ ਅਕਾਲੀ ਆਗੂ ਬਿਕਰਮ ਮਜੀਠੀਆ ਡਟਕੇ ਪ੍ਰਚਾਰ ਕਰ ਰਹੇ ਹਨ ਅਤੇ ਆਪਣੇ ਵਿਰੋਧ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ 'ਤੇ ਵੀ ਹਮਲਾ ਬੋਲ ਰਹੇ ਹਨ।
ਅੱਜ ਫੋਕਲ ਪੁਆਇੰਟ ਵਿਖੇ ਮਾਗਮ ਵਿਚ ਇੰਡਸਟਰੀ ਐਸੋਸੀਏਸ਼ਨਾਂ ਦੇ ਆਗੂ ਸੰਜੀਵ ਖੋਸਲਾ, ਕਮਲ ਡਾਲਮੀਆ, ਦਲਜਿੰਦਰ ਸਿੰਘ ਤੇ ਹੋਰ ਆਗੂ ਤੇ ਵੱਖੋ ਵੱਖ ਇੰਡਸਟਰੀਆਂ ਦੇ ਮਾਲਕਾਂ ਨੇ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਵਿਚ ਇਹਨਾਂ ਐਸੋਸੀਏਸ਼ਨਾ ਨੇ ਮਜੀਠੀਆ ਦੀ ਹਮਾਇਤ ਦਾ ਐਲਾਨ ਕੀਤਾ।
ਇਸ ਮੌਕੇ ਇੰਡਸਟਰੀ ਲੀਡਰਾਂ ਨੇ ਮਜੀਠੀਆ ਦੇ ਸਾਹਮਣੇ ਕੁਝ ਮੰਗਾਂ ਰੱਖੀਆਂ ਜਿਸਦੇ ਜਵਾਬ ਵਿਚ ਮਜੀਠੀਆ ਨੇ ਉਹਨਾਂ ਨੁੰ ਭਰੋਸਾ ਦੁਆਇਆ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਦਿਆਂ ਹੀ ਫੋਕਲ ਪੁਆਇੰਟ ਵਿਚ ਈ ਐਸ ਆਈ ਹਸਪਤਾਲ ਬਣਾਉਣ ਦੀ ਮੰਗ ਪੂਰੀ ਕੀਤੀ ਜਾਵੇਗੀ, ਫੋਕਲ ਪੁਆਇੰਟ ਵਿਚ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ, ਫਾਇਰ ਬਿਗ੍ਰੇਡ ਲਈ ਢੁਕਵੇਂ ਫੰਡ ਉਪਲਬਧ ਕਰਵਾਏ ਜਾਣਗੇ ਅਤੇ ਫੋਕਲ ਪੁਆਇੰਟ ਵਿਚ ਹਾਈ ਟੈਨਸ਼ਨ ਵਾਇਰਜ਼ ਦਾ ਵੀ ਸਹੀ ਪ੍ਰਬੰਧ ਕੀਤਾ ਜਾਵੇਗਾ।
ਉਹਨਾਂ ਇਹ ਵੀ ਐਲਾਨ ਕੀਤਾ ਕਿ ਜਿਹੜੇ ਸਨਅੱਤਕਾਰਾਂ ਦੇ ਪਲਾਟ ਕੈਂਸਲ ਕੀਤੇ ਹਨ, ਉਹ ਬਹਾਲ ਕੀਤੇ ਜਾਣਗੇ ਅਤੇ ਇਸ ਫੋਕਲ ਪੁਆਇੰਟ ਦੇ 33 ਫੀਸਦੀ ਇਲਾਕੇ ਨੁੰ ਰਿਹਾਇਸ਼ੀ ਕੀਤਾ ਜਾਵੇਗਾ।ਇਸ ਮੌਕੇ ਵਰਕਰ ਯੂਨੀਅਨ ਦੇ ਆਗੂ ਉਮਾ ਸ਼ੰਕਰ ਨੇ ਵੀ ਮਜੀਠੀਆ ਦੀ ਹਮਾਇਤ ਦਾ ਐਲਾਨ ਕੀਤਾ।
ਸਮਾਗਮ ਵਿਚ ਭਾਜਪਾ ਦੇ ਸਕੱਤਰ ਰਾਜੀਵ ਸ਼ਰਮਾ ਤੇ ਚਰਨਜੀਤ ਸ਼ਰਮਾ ਨੇ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।ਇਸ ਦੌਰਾਨ ਨਿਊ ਪ੍ਰੀਤ ਨਗਰ ਵਿਚ ਮਜੀਠੀਆ ਨੇ ਪ੍ਰਵਾਸੀ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ। ਮਜ਼ਦੂਰਾਂ ਨੇ ਉਹਨਾਂ ਨੂੰ ਦੱਸਿਆ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਉਹਨਾਂ ਦੇ ਨੀਲੇ ਕਾਰਡ ਕਟਵਾ ਦਿੱਤੇ ਹਨ ਅਤੇ ਕੋਰੋਨਾ ਕਾਲ ਵਿਚ ਉਹਨਾਂ ਦੀ ਕੋਈ ਬਾਤ ਨਹੀਂ ਪੁੱਛੀ।
ਇਸ ਮੌਕੇ ਮਜੀਠੀਆ ਨੇ ਪ੍ਰਵਾਸੀ ਮਜ਼ਦੂਰਾਂ ਨੁੰ ਭਰੋਸਾ ਦੁਆਇਆ ਕਿ ਅਕਾਲੀ ਦਲ ਤੇ ਬਸਪਾ ਸਰਕਾਰ ਬਣਨ ਤੋਂ ਬਾਅਦ ਉਹਨਾਂ ਦੇ ਕੱਟੇ ਹੋਏ ਨੀਲੇ ਕਾਰਡ ਬਹਾਲ ਕੀਤੇ ਜਾਣਗੇ ਤੇ ਉਹਨਾਂ ਨੁੰ ਹੋਰ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :






















