ਪੜਚੋਲ ਕਰੋ
Advertisement
ਲੋਕ ਸਭਾ ਚੋਣਾਂ ਬਾਰੇ ਪੰਜਾਬ ਚੋਣ ਕਮਿਸ਼ਨ ਵੱਲੋਂ ਅਹਿਮ ਐਲਾਨ
ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਡਾ. ਐਸ ਕਰੁਨਾ ਰਾਜੂ ਨੇ ਐਲਾਨ ਕੀਤਾ ਹੈ ਕਿ ਭਲਕੇ ਯਾਨੀ 22 ਅਪਰੈਲ ਤੋਂ ਲੋਕ ਸਭਾ ਚੋਣਾਂ 2019 ਲਈ ਨਾਮਜ਼ਦਗੀਆਂ ਦਾਖ਼ਲ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਕਾਗ਼ਜ਼ ਦਾਖ਼ਲ ਕਰਨ ਲਈ 29 ਅਪਰੈਲ ਆਖ਼ਰੀ ਦਿਨ ਹੋਵੇਗਾ।
ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਡਾ. ਐਸ ਕਰੁਨਾ ਰਾਜੂ ਨੇ ਐਲਾਨ ਕੀਤਾ ਹੈ ਕਿ ਭਲਕੇ ਯਾਨੀ 22 ਅਪਰੈਲ ਤੋਂ ਲੋਕ ਸਭਾ ਚੋਣਾਂ 2019 ਲਈ ਨਾਮਜ਼ਦਗੀਆਂ ਦਾਖ਼ਲ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਕਾਗ਼ਜ਼ ਦਾਖ਼ਲ ਕਰਨ ਲਈ 29 ਅਪਰੈਲ ਆਖ਼ਰੀ ਦਿਨ ਹੋਵੇਗਾ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੋਂ ਚੋਣ ਲੜਨ ਦੇ ਇਛੁੱਕ ਭਲਕੇ ਤੋਂ ਆਪਣੀ ਦਾਅਵੇਦਾਰੀ ਪੇਸ਼ ਕਰ ਸਕਦੇ ਹਨ।
13 ਲੋਕ ਸਭਾ ਹਲਕਿਆਂ ਦੇ ਸਬੰਧਤ ਡਿਪਟੀ ਕਮਿਸ਼ਨਰ ਸਹਿ ਚੋਣ ਅਧਿਕਾਰੀ (ਰੀਟਰਨਿੰਗ ਅਫ਼ਸਰ) ਕੋਲ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਸਵੇਰੇ 11 ਤੋਂ ਬਾਅਦ ਦੁਪਹਿਰ ਤਿੰਨ ਵਜੇ ਤਕ ਜਮ੍ਹਾ ਕਰਵਾ ਸਕਦੇ ਹਨ। ਚੋਣ ਅਧਿਕਾਰੀ 30 ਅਪਰੈਲ ਨੂੰ ਸਾਰੇ ਉਮੀਦਵਾਰਾਂ ਦੀ ਨਾਮਜ਼ਦਗੀ ਪਰਖਣਗੇ ਤੇ ਉਮੀਦਵਾਰ ਦੋ ਮਈ ਤਕ ਆਪਣੇ ਪਰਚੇ ਵਾਪਸ ਲੈ ਸਕਦੇ ਹਨ। ਇਸ ਵਾਰ ਚੋਣ ਕਮਿਸ਼ਨ ਨੇ ਵੋਟਿੰਗ ਪ੍ਰਕਿਰਿਆ ਨੂੰ ਕਾਫੀ ਬੂਥਾਂ 'ਤੇ ਇੰਟਰਨੈੱਟ 'ਤੇ ਲਾਈਵ ਭਾਵ ਵੈਬ-ਕਾਸਟਿੰਗ ਨਾਲ ਦੇਖਿਆ ਜਾ ਸਕਦਾ ਹੈ।
ਲੋਕ ਸਭਾ ਚੋਣਾਂ 2019 ਲਈ ਕੁਝ ਮਹੱਤਵਪੂਰਨ ਤੱਥ-
- ਚੋਣਾਂ ਦਾ ਦਿਨ - 19 ਮਈ 2019
- ਮੱਤਦਾਨ ਦਾ ਸਮਾਂ - 7:00 ਵਜੇ ਸਵੇਰੇ ਤੋਂ 6:00 ਸ਼ਾਮ
- ਨਤੀਜਿਆਂ ਦਾ ਦਿਨ ਤੇ ਸਮਾਂ - 23 ਮਈ 2019 ਸਵੇਰੇ ਅੱਠ ਵਜੇ ਤੋਂ
- ਪੰਜਾਬ ਦੇ ਕੁੱਲ ਵੋਟਰ - 2,03,74,375
- ਮਰਦ - 1,07,54,157
- ਔਰਤਾਂ - 96,19,711
- ਤੀਜਾ ਲਿੰਗ - 507
- ਪੋਲਿੰਗ ਕੇਂਦਰ - 14,460
- ਪੋਲਿੰਗ ਬੂਥ - 23,213
- ਗੰਭੀਰ ਬੂਥ - 249
- ਅਤਿ-ਸੰਵੇਦਨਸ਼ੀਲ ਬੂਥ - 509
- ਸੰਵੇਦਨਸ਼ੀਲ ਬੂਥ - 719
- ਵੈਬ-ਕਾਸਟਿੰਗ ਬੂਥ - 12002
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕ੍ਰਿਕਟ
Advertisement