Punjab Election: ਵੋਟਾਂ ਮਗਰੋਂ ਕਾਂਗਰਸ ਨੇ ਕੀਤਾ ਮੰਥਨ, ਦੋਆਬੇ ਤੇ ਮਾਝੇ ਤੋਂ ਚੰਗੀ ਉਮੀਦ, ਮਾਲਵਾ ਨੇ ਵਧਾਈਆਂ ਧੜਕਣਾਂ
ਪੰਜਾਬ ਚੋਣਾਂ ਲਈ ਵੋਟਾਂ ਪੈਣ ਤੋਂ ਬਾਅਦ ਚੰਡੀਗੜ੍ਹ 'ਚ ਕਾਂਗਰਸ ਦਾ ਮੰਥਨ ਦੇਖਣ ਨੂੰ ਮਿਲਿਆ, ਜਿਸ ਵਿੱਚ ਸੀਐਮ ਚੰਨੀ ਸਮੇਤ ਕਈ ਮੰਤਰੀ ਨਜ਼ਰ ਆਏ ਪਰ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਗੈਰਹਾਜ਼ਰ ਰਹੇ।
Punjab Election: ਪੰਜਾਬ ਚੋਣਾਂ ਲਈ ਵੋਟਾਂ ਪੈਣ ਤੋਂ ਬਾਅਦ ਚੰਡੀਗੜ੍ਹ 'ਚ ਕਾਂਗਰਸ ਦਾ ਮੰਥਨ ਦੇਖਣ ਨੂੰ ਮਿਲਿਆ, ਜਿਸ ਵਿੱਚ ਸੀਐਮ ਚੰਨੀ ਸਮੇਤ ਕਈ ਮੰਤਰੀ ਨਜ਼ਰ ਆਏ ਪਰ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਗੈਰਹਾਜ਼ਰ ਰਹੇ। ਮੰਥਨ ਦੌਰਾਨ ਕਾਂਗਰਸ ਨੂੰ ਦੋਆਬੇ ਤੇ ਮਾਝੇ ਤੋਂ ਸਰਕਾਰ ਦੀ ਵਾਪਸੀ ਦੀ ਉਮੀਦ ਹੈ। ਉਂਜ ਮਾਲਵੇ ਵਿੱਚ ਵਧੀ ਪੋਲਿੰਗ ਕਾਰਨ ਤਣਾਅ ਵੀ ਬਣਿਆ ਹੋਇਆ ਹੈ। ਹੁਣ ਸਭ ਦੀਆਂ ਨਜ਼ਰਾਂ 10 ਮਾਰਚ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ 'ਤੇ ਟਿਕੀਆਂ ਹੋਈਆਂ ਹਨ।
ਇਸ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ, ਸੀਐਮ ਚਰਨਜੀਤ ਚੰਨੀ, ਡਿਪਟੀ ਸੀਐਮ ਸੁਖਜਿੰਦਰ ਰੰਧਾਵਾ, ਪ੍ਰਗਟ ਸਿੰਘ, ਤ੍ਰਿਪਤ ਰਾਜਿੰਦਰ ਬਾਜਵਾ ਤੇ ਭਾਰਤ ਭੂਸ਼ਣ ਆਸ਼ੂ ਸਮੇਤ ਕੁਝ ਹੋਰ ਵੱਡੇ ਆਗੂ ਨਜ਼ਰ ਆਏ।
ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਇਸ ਗੱਲ ਦਾ ਅੰਦਾਜ਼ਾ ਲਾ ਰਹੀ ਹੈ ਕਿ ਦੋਆਬੇ 'ਚ ਕਾਂਗਰਸ ਚੰਗਾ ਪ੍ਰਦਰਸ਼ਨ ਕਰ ਸਕਦੀ ਹੈ। ਇੱਥੇ ਕੁੱਲ 23 ਸੀਟਾਂ ਹਨ, ਜਿਨ੍ਹਾਂ ਵਿੱਚੋਂ ਪਿਛਲੀ ਵਾਰ 15 ਸੀਟਾਂ ਜਿੱਤੀਆਂ ਸਨ। ਇਸ ਵਾਰ ਕਾਂਗਰਸ ਨੂੰ ਇੱਥੋਂ 18 ਤੋਂ 20 ਸੀਟਾਂ ਮਿਲਣ ਦੀ ਉਮੀਦ ਹੈ। ਮਾਝੇ ਵਿੱਚ ਪਿਛਲੀ ਵਾਰ ਕਾਂਗਰਸ ਨੇ 25 ਵਿੱਚੋਂ 22 ਸੀਟਾਂ ਜਿੱਤੀਆਂ ਸਨ। ਇਸ ਵਾਰ ਕਾਂਗਰਸ ਪ੍ਰਦਰਸ਼ਨ ਨੂੰ ਦੁਹਰਾਉਣ ਦੀ ਉਮੀਦ ਕਰ ਰਹੀ ਹੈ।
ਕਾਂਗਰਸ ਨੇ ਪਿਛਲੀ ਵਾਰ ਮਾਲਵੇ ਵਿੱਚ 69 ਵਿੱਚੋਂ 40 ਸੀਟਾਂ ਜਿੱਤੀਆਂ ਸਨ। ਇੱਥੇ ਬੰਪਰ ਵੋਟਿੰਗ ਹੋਈ ਹੈ, ਇਸ ਲਈ ਕਾਂਗਰਸ ਨੂੰ ਹਾਰ ਦੀ ਚਿੰਤਾ ਹੈ। ਹਾਲਾਂਕਿ, ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਵੇਂ ਉਹ ਪਿਛਲੀ ਵਾਰ ਦੀ ਤਰ੍ਹਾਂ 40 ਸੀਟਾਂ ਨਾ ਜਿੱਤ ਸਕੇ ਪਰ ਕੁਝ ਨਵੀਆਂ ਸੀਟਾਂ ਜਿੱਤ ਸਕਦਾ ਹੈ। ਕਾਂਗਰਸ ਨੂੰ ਉਮੀਦ ਹੈ ਕਿ ਸੀਐਮ ਚੰਨੀ ਦੇ ਕਾਰਨ ਕੁਝ ਐਸਸੀ ਵੋਟ ਬੈਂਕ ਜ਼ਰੂਰ ਉਨ੍ਹਾਂ ਦੇ ਹੱਕ ਵਿੱਚ ਆ ਜਾਵੇਗਾ। ਪਿਛਲੀ ਵਾਰ ਕਾਂਗਰਸ ਨੂੰ 77 ਸੀਟਾਂ ਮਿਲੀਆਂ ਸਨ, ਇਸ ਵਾਰ ਕਾਂਗਰਸ ਦਾ ਧਿਆਨ ਬਹੁਮਤ ਦੇ ਅੰਕੜੇ 59 ਤੱਕ ਪਹੁੰਚਣ 'ਤੇ ਹੈ।
ਕਾਂਗਰਸ ਨੇ ਇਸ ਚੋਣ ਵਿੱਚ ਨਵਜੋਤ ਸਿੱਧੂ ਨੂੰ ਲਾਂਭੇ ਕਰ ਦਿੱਤਾ ਸੀ। ਉਹ ਲਗਾਤਾਰ ਮੁੱਖ ਮੰਤਰੀ ਦੇ ਚਿਹਰੇ 'ਤੇ ਦਾਅਵਾ ਪੇਸ਼ ਕਰ ਰਹੇ ਸਨ। ਕਾਂਗਰਸ ਨੇ ਸਿੱਧੂ ਦੀ ਬਜਾਏ CM ਚਰਨਜੀਤ ਚੰਨੀ 'ਤੇ ਬਾਜ਼ੀ ਖੇਡੀ। ਇਸ ਦਾ ਮੁੱਖ ਕਾਰਨ ਦੁਆਬੇ ਦਾ ਵੋਟ ਬੈਂਕ ਹੈ। ਜਿਸ ਵਿੱਚ ਫਿਲਹਾਲ ਚੰਨੀ ਫੈਕਟਰ ਦੇਖਣ ਨੂੰ ਮਿਲਿਆ ਹੈ। ਉਂਜ ਪੰਜਾਬ ਦੇ ਵੋਟਰ ਕੀ ਫੈਸਲਾ ਲੈਂਦੇ ਹਨ, ਇਹ ਤਾਂ 10 ਮਾਰਚ ਨੂੰ ਹੀ ਪਤਾ ਲੱਗੇਗਾ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :