ਪੜਚੋਲ ਕਰੋ

Punjab Election: ਪੰਜਾਬ ਦੇ ਹੁਣ ਤੱਕ ਦੇ 12 ਮੁੱਖ ਮੰਤਰੀ ਕਿੰਨਾ ਪੜ੍ਹੇ-ਲਿਖੇ? ਕੋਈ ਲਾਅ ਗ੍ਰੈਜੂਏਟ ਤੇ ਕੋਈ ਅੰਡਰ ਗ੍ਰੈਜੂਏਟ, ਜਾਣੋ ਪੂਰੀ ਡਿਟੇਲ

ਕੈਪਟਨ ਅਮਰਿੰਦਰ ਸਿੰਘ ਨੇ ਗ੍ਰੈਜੂਏਸ਼ਨ ਤੋਂ ਬਾਅਦ 1963 ਤੋਂ 1965 ਤੱਕ ਭਾਰਤੀ ਫੌਜ ਵਿੱਚ ਸੇਵਾ ਕੀਤੀ। ਉਹ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਦਾ ਪਹਿਲਾ ਕਾਰਜਕਾਲ 26 ਫਰਵਰੀ 2002 ਤੋਂ 1 ਫਰਵਰੀ 2007 ...

Education Qualification of all Punjab CMs: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਰੌਲਾ ਹੈ। ਪਾਰਟੀਆਂ ਜ਼ੋਰਦਾਰ ਪ੍ਰਚਾਰ ਕਰ ਰਹੀਆਂ ਹਨ। ਇਸ ਵਾਰ ਮੁਕਾਬਲਾ ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ ਵਿਚਾਲੇ ਹੈ। ਦੂਜੇ ਪਾਸੇ ਭਾਜਪਾ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਕਾਂਗਰਸ ਦੀ ਖੇਡ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਦੇ ਲੋਕ 20 ਫਰਵਰੀ ਨੂੰ ਵੋਟ ਪਾਉਣਗੇ ਤੇ ਸੂਬੇ ਦਾ 13ਵਾਂ ਮੁੱਖ ਮੰਤਰੀ ਕੌਣ ਹੋਵੇਗਾ, ਇਸ ਦਾ ਫੈਸਲਾ 10 ਮਾਰਚ ਨੂੰ ਹੋਵੇਗਾ ਪਰ ਇਸ ਤੋਂ ਪਹਿਲਾਂ ਸੂਬੇ ਦੇ ਹੁਣ ਤੱਕ ਜਿਹੜੇ 12 ਮੁੱਖ ਮੰਤਰੀ ਰਹਿ ਚੁੱਕੇ ਹਨ, ਉਹ ਕਿੰਨੇ ਪੜ੍ਹੇ ਲਿਖੇ ਹਨ, ਅੱਜ ਅਸੀਂ ਉਸ 'ਤੇ ਰੋਸ਼ਨੀ ਪਾਉਂਦੇ ਹਾਂ।

ਸੂਬੇ ਦੇ 12 ਮੁੱਖ ਮੰਤਰੀਆਂ ਵਿੱਚੋਂ 7 ਸਧਾਰਨ ਗ੍ਰੈਜੂਏਟ ਤੇ 3 ਲਾਅ ਗ੍ਰੈਜੂਏਟ ਹਨ। ਦੋ ਅਜਿਹੇ ਵੀ ਹਨ ਜੋ ਆਪਣੀ ਗ੍ਰੈਜੂਏਸ਼ਨ ਵੀ ਪੂਰੀ ਨਹੀਂ ਕਰ ਸਕੇ। ਪੰਜਾਬ ਦੇ ਪਹਿਲੇ ਮੁੱਖ ਮੰਤਰੀ ਗੁਰਮੁਖ ਸਿੰਘ ਮੁਸਾਫਿਰ ਸਨ। ਉਹ ਇੱਕ ਅਧਿਆਪਕ, ਲੇਖਕ ਤੇ ਕਵੀ ਸਨ। ਉਹ 1 ਨਵੰਬਰ 1966 ਤੋਂ 8 ਮਾਰਚ 1967 ਤੱਕ ਮੁੱਖ ਮੰਤਰੀ ਰਹੇ।

ਜਸਟਿਸ ਗੁਰਨਾਮ ਸਿੰਘ
ਪੰਜਾਬ ਦੇ ਦੂਜੇ ਮੁੱਖ ਮੰਤਰੀ ਸਨ। ਉਨ੍ਹਾਂ ਲਾਹੌਰ ਕਾਲਜ ਤੋਂ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਲਾਇਲਪੁਰ ਵਿੱਚ ਪ੍ਰੈਕਟਿਸ ਸ਼ੁਰੂ ਕੀਤੀ। ਉਹ 1950 ਤੋਂ 1959 ਤੱਕ ਪੰਜਾਬ ਹਾਈ ਕੋਰਟ ਦੇ ਜੱਜ ਰਹੇ। ਉਹ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਤੇ ਦੋ ਵਾਰ ਮੁੱਖ ਮੰਤਰੀ ਬਣੇ। ਉਨ੍ਹਾਂ ਦਾ ਪਹਿਲਾ ਕਾਰਜਕਾਲ 8 ਮਾਰਚ 1967 ਤੋਂ 25 ਨਵੰਬਰ 1967 ਤੇ ਦੂਜਾ 17 ਫਰਵਰੀ 1969 ਤੋਂ 27 ਮਾਰਚ 1970 ਤੱਕ ਸੀ।

ਲਕਸ਼ਮਣ ਸਿੰਘ ਗਿੱਲ
ਪੰਜਾਬ ਦੇ ਤੀਜੇ ਮੁੱਖ ਮੰਤਰੀ ਸਨ। ਉਹ ਅੰਡਰ ਗਰੈਜੂਏਟ ਸੀ। ਮੁੱਖ ਮੰਤਰੀ ਬਣਨ ਤੋਂ ਇਲਾਵਾ ਉਹ ਪੰਜਾਬ ਦੇ ਸਿੱਖਿਆ ਤੇ ਮਾਲ ਮੰਤਰੀ ਵੀ ਰਹੇ। ਮੁੱਖ ਮੰਤਰੀ ਵਜੋਂ ਉਨ੍ਹਾਂ ਦਾ ਕਾਰਜਕਾਲ 25 ਨਵੰਬਰ 1967 ਤੋਂ 22 ਅਗਸਤ 1968 ਤੱਕ ਰਿਹਾ।

ਪ੍ਰਕਾਸ਼ ਸਿੰਘ ਬਾਦਲ
ਪੰਜਾਬ ਦੇ ਚੌਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਣੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ। ਉਹ 1970-71, 1977-80, 1997-2002, 2007-2012 ਤੇ 2012-2017 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਕ੍ਰਿਸ਼ਚੀਅਨ ਕਾਲਜ, ਲਾਹੌਰ ਤੋਂ ਗ੍ਰੈਜੂਏਸ਼ਨ ਕੀਤੀ ਹੈ।

ਗਿਆਨੀ ਜ਼ੈਲ ਸਿੰਘ
ਪੰਜਾਬ ਦੇ 5ਵੇਂ ਮੁੱਖ ਮੰਤਰੀ ਸਨ। ਗਿਆਨੀ ਜ਼ੈਲ ਸਿੰਘ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਾਈ ਤੇ ਸਿਖਲਾਈ ਲਈ। ਉਹ 1972 ਤੋਂ 1977 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। 1982 ਤੋਂ 1987 ਤੱਕ ਉਹ ਦੇਸ਼ ਦੇ ਪਹਿਲੇ ਸਿੱਖ ਰਾਸ਼ਟਰਪਤੀ ਵੀ ਰਹੇ।

ਦਰਬਾਰਾ ਸਿੰਘ
ਅੰਮ੍ਰਿਤਸਰ ਦੇ ਖਾਲਸਾ ਕਾਲਜ ਤੋਂ ਪੜ੍ਹੇ ਦਰਬਾਰਾ ਸਿੰਘ 1980 ਤੋਂ 1983 ਤੱਕ ਮੁੱਖ ਮੰਤਰੀ ਰਹੇ।

ਸੁਰਜੀਤ ਸਿੰਘ ਬਰਨਾਲਾ
ਬਰਨਾਲਾ ਨੇ 1946 ਵਿੱਚ ਲਖਨਊ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਉਹ 1985 ਤੋਂ 1987 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ।

ਬੇਅੰਤ ਸਿੰਘ
ਬੇਅੰਤ ਸਿੰਘ 1992 ਤੋਂ 1995 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਨੇ ਸਰਕਾਰੀ ਕਾਲਜ ਲਾਹੌਰ ਤੋਂ ਬੀਏ ਪਾਸ ਕੀਤੀ ਪਰ ਪਿਤਾ ਦੀ ਮੌਤ ਕਾਰਨ ਉਨ੍ਹਾਂ ਨੂੰ ਕਾਨੂੰਨ ਦੀ ਪੜ੍ਹਾਈ ਅੱਧ ਵਿਚਾਲੇ ਛੱਡਣੀ ਪਈ।

ਹਰਚਰਨ ਸਿੰਘ ਬਰਾੜ
ਹਰਚਰਨ ਸਿੰਘ ਬਰਾੜ ਨੇ ਆਪਣੀ ਗ੍ਰੈਜੂਏਸ਼ਨ ਸਰਕਾਰੀ ਕਾਲਜ ਲਾਹੌਰ ਤੋਂ ਕੀਤੀ। ਬੇਅੰਤ ਸਿੰਘ ਦੀ ਹੱਤਿਆ ਤੋਂ ਬਾਅਦ ਉਹ 31 ਅਗਸਤ 1995 ਤੋਂ 21 ਨਵੰਬਰ 1996 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਉਹ ਸਿੰਚਾਈ ਤੇ ਬਿਜਲੀ ਮੰਤਰੀ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਵੀ ਰਹੇ।

ਰਜਿੰਦਰ ਕੌਰ ਭੱਠਲ
ਰਜਿੰਦਰ ਕੌਰ ਭੱਠਲ ਨੇ ਆਪਣੀ ਗ੍ਰੈਜੂਏਸ਼ਨ ਸਰਕਾਰੀ ਕਾਲਜ ਸੰਗਰੂਰ ਤੋਂ ਕੀਤੀ। ਉਹ ਹੁਣ ਤੱਕ ਪੰਜਾਬ ਦੀ ਪਹਿਲੀ ਤੇ ਇਕਲੌਤੀ ਮਹਿਲਾ ਮੁੱਖ ਮੰਤਰੀ ਰਹੀ ਹੈ। ਉਨ੍ਹਾਂ ਦਾ ਕਾਰਜਕਾਲ ਨਵੰਬਰ 1996 ਤੋਂ ਫਰਵਰੀ 1997 ਤੱਕ ਰਿਹਾ।

ਕੈਪਟਨ ਅਮਰਿੰਦਰ ਸਿੰਘ
ਕੈਪਟਨ ਅਮਰਿੰਦਰ ਸਿੰਘ ਨੇ ਗ੍ਰੈਜੂਏਸ਼ਨ ਤੋਂ ਬਾਅਦ 1963 ਤੋਂ 1965 ਤੱਕ ਭਾਰਤੀ ਫੌਜ ਵਿੱਚ ਸੇਵਾ ਕੀਤੀ। ਉਹ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਦਾ ਪਹਿਲਾ ਕਾਰਜਕਾਲ 26 ਫਰਵਰੀ 2002 ਤੋਂ 1 ਫਰਵਰੀ 2007 ਅਤੇ ਦੂਜਾ 16 ਮਾਰਚ 2017 ਤੋਂ 19 ਸਤੰਬਰ 2021 ਤੱਕ ਸੀ।

ਚਰਨਜੀਤ ਸਿੰਘ ਚੰਨੀ
ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਹਨ। ਉਹ ਸੂਬੇ ਦੇ ਪਹਿਲੇ ਦਲਿਤ ਮੁੱਖ ਮੰਤਰੀ ਹਨ। ਉਨ੍ਹਾਂ ਪੰਜਾਬ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਨ੍ਹਾਂ ਪੀਟੀਯੂ ਤੋਂ ਐਮਬੀਏ ਦੀ ਡਿਗਰੀ ਪੂਰੀ ਕੀਤੀ। ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੀਐਚਡੀ ਕਰ ਰਹੇ ਹਨ। ਉਨ੍ਹਾਂ ਨੂੰ ਸਤੰਬਰ 2021 ਵਿੱਚ ਮੁੱਖ ਮੰਤਰੀ ਬਣਾਇਆ ਗਿਆ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਲੁਧਿਆਣਾ 'ਚ ਕੱਪੜਿਆਂ ਦੀ ਦੁਕਾਨ ‘ਤੇ ਫਾਇਰਿੰਗ, ਬਦਮਾਸ਼ਾਂ ਨੇ 5 ਰਾਊਂਡ ਫਾਇਰ ਕੀਤੇ, ਪੁਲਿਸ ਜਾਂਚ ਜਾਰੀ, ਕੀ ਰੰਗਦਾਰੀ ਦਾ ਮਾਮਲਾ?
ਲੁਧਿਆਣਾ 'ਚ ਕੱਪੜਿਆਂ ਦੀ ਦੁਕਾਨ ‘ਤੇ ਫਾਇਰਿੰਗ, ਬਦਮਾਸ਼ਾਂ ਨੇ 5 ਰਾਊਂਡ ਫਾਇਰ ਕੀਤੇ, ਪੁਲਿਸ ਜਾਂਚ ਜਾਰੀ, ਕੀ ਰੰਗਦਾਰੀ ਦਾ ਮਾਮਲਾ?
Punjab Woman Sarabjeet Kaur: ਪੰਜਾਬੀ ਔਰਤ ਸਰਬਜੀਤ ਕੌਰ ਦੀ ਪੁਲਿਸ ਹਿਰਾਸਤ ਦੌਰਾਨ ਪਹਿਲੀ ਤਸਵੀਰ ਆਈ ਸਾਹਮਣੇ, ਜਾਣੋ ਪਾਕਿ ਗ੍ਰਹਿ ਮੰਤਰਾਲੇ ਨੇ ਭਾਰਤ ਵਾਪਸੀ 'ਤੇ ਕਿਉਂ ਰੋਕ ਲਗਾਈ ? ਬੋਲੇ...
ਪੰਜਾਬੀ ਔਰਤ ਸਰਬਜੀਤ ਕੌਰ ਦੀ ਪੁਲਿਸ ਹਿਰਾਸਤ ਦੌਰਾਨ ਪਹਿਲੀ ਤਸਵੀਰ ਆਈ ਸਾਹਮਣੇ, ਜਾਣੋ ਪਾਕਿ ਗ੍ਰਹਿ ਮੰਤਰਾਲੇ ਨੇ ਭਾਰਤ ਵਾਪਸੀ 'ਤੇ ਕਿਉਂ ਰੋਕ ਲਗਾਈ ? ਬੋਲੇ...
ਸਵੇਰੇ-ਸਵੇਰੇ ਭਿਆਨਕ ਭੂਚਾਲ ਨਾਲ ਧਰਤੀ ਕੰਬੀ, 6.2 ਤੀਬਰਤਾ ਦੇ ਝਟਕੇ; ਲੋਕ ਚੀਕਾਂ ਮਾਰਦੇ ਘਰਾਂ ਤੋਂ ਬਾਹਰ ਨਿਕਲੇ
ਸਵੇਰੇ-ਸਵੇਰੇ ਭਿਆਨਕ ਭੂਚਾਲ ਨਾਲ ਧਰਤੀ ਕੰਬੀ, 6.2 ਤੀਬਰਤਾ ਦੇ ਝਟਕੇ; ਲੋਕ ਚੀਕਾਂ ਮਾਰਦੇ ਘਰਾਂ ਤੋਂ ਬਾਹਰ ਨਿਕਲੇ
Punjab News: 'ਆਪ' MLA ਦੇ ਭਤੀਜੇ ਅਤੇ ਕਬੱਡੀ ਖਿਡਾਰੀ ਦੇ ਕਤਲ ਮਾਮਲੇ 'ਚ 12 ਲੋਕ ਸ਼ਾਮਲ, 5 ਨਾਮਜ਼ਦ ਅਤੇ 7-8 ਅਣਪਛਾਤੇ ਲੋਕਾਂ ਵਿਰੁੱਧ FIR, 1 ਗ੍ਰਿਫ਼ਤਾਰ...
'ਆਪ' MLA ਦੇ ਭਤੀਜੇ ਅਤੇ ਕਬੱਡੀ ਖਿਡਾਰੀ ਦੇ ਕਤਲ ਮਾਮਲੇ 'ਚ 12 ਲੋਕ ਸ਼ਾਮਲ, 5 ਨਾਮਜ਼ਦ ਅਤੇ 7-8 ਅਣਪਛਾਤੇ ਲੋਕਾਂ ਵਿਰੁੱਧ FIR, 1 ਗ੍ਰਿਫ਼ਤਾਰ...

ਵੀਡੀਓਜ਼

ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
“ਪੁਲਿਸ ਨੇ ਗੁੰਮ ਹੋਏ ਮੋਬਾਈਲ ਲੱਭੇ, ਲੋਕਾਂ ਦੀ ਹੋਈ ਬੱਲੇ ਬੱਲੇ।”
ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ ਕੱਪੜਿਆਂ ਦੀ ਦੁਕਾਨ ‘ਤੇ ਫਾਇਰਿੰਗ, ਬਦਮਾਸ਼ਾਂ ਨੇ 5 ਰਾਊਂਡ ਫਾਇਰ ਕੀਤੇ, ਪੁਲਿਸ ਜਾਂਚ ਜਾਰੀ, ਕੀ ਰੰਗਦਾਰੀ ਦਾ ਮਾਮਲਾ?
ਲੁਧਿਆਣਾ 'ਚ ਕੱਪੜਿਆਂ ਦੀ ਦੁਕਾਨ ‘ਤੇ ਫਾਇਰਿੰਗ, ਬਦਮਾਸ਼ਾਂ ਨੇ 5 ਰਾਊਂਡ ਫਾਇਰ ਕੀਤੇ, ਪੁਲਿਸ ਜਾਂਚ ਜਾਰੀ, ਕੀ ਰੰਗਦਾਰੀ ਦਾ ਮਾਮਲਾ?
Punjab Woman Sarabjeet Kaur: ਪੰਜਾਬੀ ਔਰਤ ਸਰਬਜੀਤ ਕੌਰ ਦੀ ਪੁਲਿਸ ਹਿਰਾਸਤ ਦੌਰਾਨ ਪਹਿਲੀ ਤਸਵੀਰ ਆਈ ਸਾਹਮਣੇ, ਜਾਣੋ ਪਾਕਿ ਗ੍ਰਹਿ ਮੰਤਰਾਲੇ ਨੇ ਭਾਰਤ ਵਾਪਸੀ 'ਤੇ ਕਿਉਂ ਰੋਕ ਲਗਾਈ ? ਬੋਲੇ...
ਪੰਜਾਬੀ ਔਰਤ ਸਰਬਜੀਤ ਕੌਰ ਦੀ ਪੁਲਿਸ ਹਿਰਾਸਤ ਦੌਰਾਨ ਪਹਿਲੀ ਤਸਵੀਰ ਆਈ ਸਾਹਮਣੇ, ਜਾਣੋ ਪਾਕਿ ਗ੍ਰਹਿ ਮੰਤਰਾਲੇ ਨੇ ਭਾਰਤ ਵਾਪਸੀ 'ਤੇ ਕਿਉਂ ਰੋਕ ਲਗਾਈ ? ਬੋਲੇ...
ਸਵੇਰੇ-ਸਵੇਰੇ ਭਿਆਨਕ ਭੂਚਾਲ ਨਾਲ ਧਰਤੀ ਕੰਬੀ, 6.2 ਤੀਬਰਤਾ ਦੇ ਝਟਕੇ; ਲੋਕ ਚੀਕਾਂ ਮਾਰਦੇ ਘਰਾਂ ਤੋਂ ਬਾਹਰ ਨਿਕਲੇ
ਸਵੇਰੇ-ਸਵੇਰੇ ਭਿਆਨਕ ਭੂਚਾਲ ਨਾਲ ਧਰਤੀ ਕੰਬੀ, 6.2 ਤੀਬਰਤਾ ਦੇ ਝਟਕੇ; ਲੋਕ ਚੀਕਾਂ ਮਾਰਦੇ ਘਰਾਂ ਤੋਂ ਬਾਹਰ ਨਿਕਲੇ
Punjab News: 'ਆਪ' MLA ਦੇ ਭਤੀਜੇ ਅਤੇ ਕਬੱਡੀ ਖਿਡਾਰੀ ਦੇ ਕਤਲ ਮਾਮਲੇ 'ਚ 12 ਲੋਕ ਸ਼ਾਮਲ, 5 ਨਾਮਜ਼ਦ ਅਤੇ 7-8 ਅਣਪਛਾਤੇ ਲੋਕਾਂ ਵਿਰੁੱਧ FIR, 1 ਗ੍ਰਿਫ਼ਤਾਰ...
'ਆਪ' MLA ਦੇ ਭਤੀਜੇ ਅਤੇ ਕਬੱਡੀ ਖਿਡਾਰੀ ਦੇ ਕਤਲ ਮਾਮਲੇ 'ਚ 12 ਲੋਕ ਸ਼ਾਮਲ, 5 ਨਾਮਜ਼ਦ ਅਤੇ 7-8 ਅਣਪਛਾਤੇ ਲੋਕਾਂ ਵਿਰੁੱਧ FIR, 1 ਗ੍ਰਿਫ਼ਤਾਰ...
ਸਰਬਜੀਤ ਕੌਰ ਦੀ ਵਾਪਸੀ 'ਤੇ ਸਸਪੈਂਸ: ਅਟਾਰੀ ਬਾਰਡਰ 'ਤੇ ਉਡੀਕ, ਕੀ ਭਾਰਤ ਪਰਤੇਗੀ ਪੰਜਾਬੀ ਔਰਤ? DSP ਦਾ ਵੱਡਾ ਬਿਆਨ!
ਸਰਬਜੀਤ ਕੌਰ ਦੀ ਵਾਪਸੀ 'ਤੇ ਸਸਪੈਂਸ: ਅਟਾਰੀ ਬਾਰਡਰ 'ਤੇ ਉਡੀਕ, ਕੀ ਭਾਰਤ ਪਰਤੇਗੀ ਪੰਜਾਬੀ ਔਰਤ? DSP ਦਾ ਵੱਡਾ ਬਿਆਨ!
ਪਤੰਗ ਉਡਾਉਂਦੇ 8 ਸਾਲ ਦੇ ਬੱਚੇ ਦੀ ਹਾਰਟ ਅਟੈਕ ਨਾਲ ਮੌਤ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ, ਸ਼ਹਿਰ ‘ਚ ਸੋਗ ਦੀ ਲਹਿਰ
ਪਤੰਗ ਉਡਾਉਂਦੇ 8 ਸਾਲ ਦੇ ਬੱਚੇ ਦੀ ਹਾਰਟ ਅਟੈਕ ਨਾਲ ਮੌਤ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ, ਸ਼ਹਿਰ ‘ਚ ਸੋਗ ਦੀ ਲਹਿਰ
ਭਾਰਤ 'ਚ ਸਿਗਰਟ ਪੀਣ ਵਾਲਿਆਂ ਲਈ ਵੱਡੀ ਖ਼ਬਰ! 2026 ਤੋਂ ਕੀਮਤਾਂ 'ਚ ਭਾਰੀ ਵਾਧਾ, ਜਾਣੋ ਕੀ ਹੋਵੇਗਾ ਅਸਰ?
ਭਾਰਤ 'ਚ ਸਿਗਰਟ ਪੀਣ ਵਾਲਿਆਂ ਲਈ ਵੱਡੀ ਖ਼ਬਰ! 2026 ਤੋਂ ਕੀਮਤਾਂ 'ਚ ਭਾਰੀ ਵਾਧਾ, ਜਾਣੋ ਕੀ ਹੋਵੇਗਾ ਅਸਰ?
Crime: ਲੁਧਿਆਣਾ 'ਚ ਫੰਦੇ ‘ਤੇ ਲਟਕੀ ਮਿਲੀ ਮੁਟਿਆਰ ਦੀ ਲਾਸ਼; 11 ਮਹੀਨੇ ਪਹਿਲਾਂ ਹੋਈ ਸੀ ਲਵ ਮੈਰਿਜ, ਮਾਂ ਦਾ ਦੋਸ਼- ਪਤੀ ਨੇ ਗਲਾ ਘੋਟ ਕੇ ਕੀਤਾ ਕਤਲ
Crime: ਲੁਧਿਆਣਾ 'ਚ ਫੰਦੇ ‘ਤੇ ਲਟਕੀ ਮਿਲੀ ਮੁਟਿਆਰ ਦੀ ਲਾਸ਼; 11 ਮਹੀਨੇ ਪਹਿਲਾਂ ਹੋਈ ਸੀ ਲਵ ਮੈਰਿਜ, ਮਾਂ ਦਾ ਦੋਸ਼- ਪਤੀ ਨੇ ਗਲਾ ਘੋਟ ਕੇ ਕੀਤਾ ਕਤਲ
Embed widget