Punjab Election: ਕਤਲ ਕੇਸ 'ਚ ਨਾਮਜ਼ਦ AAP 'ਚ ਸ਼ਾਮਲ, ਮੱਚਿਆ ਬਵਾਲ
ਖੰਨਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਤਲ ਕੇਸ 'ਚ ਨਾਮਜ਼ਦ ਵਿਅਕਤੀ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਮਗਰੋਂ ਵਿਵਾਦ ਛਿੜ ਗਿਆ।
ਖੰਨਾ: ਖੰਨਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਤਲ ਕੇਸ 'ਚ ਨਾਮਜ਼ਦ ਵਿਅਕਤੀ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਮਗਰੋਂ ਵਿਵਾਦ ਛਿੜ ਗਿਆ। ਇੱਥੋਂ 'ਆਪ' ਉਮੀਦਵਾਰ ਤਰਨਪ੍ਰੀਤ ਸਿੰਘ ਸੌਂਦ ਵੱਲੋਂ ਕਤਲ ਕੇਸ ਦੇ ਕਥਿਤ ਮੁਲਜ਼ਮ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦਾ ਪੀੜਤ ਪਰਿਵਾਰ ਨੇ ਵਿਰੋਧ ਕੀਤਾ।
ਉਧਰ, ਵਿਰੋਧੀਆਂ ਨੇ ਵੀ 'ਆਪ' ਦੀ ਇਸ ਹਰਕਤ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਪੀੜਤ ਪਰਿਵਾਰ ਨੇ ਪਿੰਡ ਵਿੱਚ ਆਉਣ 'ਤੇ 'ਆਪ' ਆਗੂਆਂ ਨੂੰ ਇੱਟਾਂ ਵੱਟੇ ਮਾਰਨ ਦਾ ਐਲਾਨ ਕੀਤਾ। ਖੰਨਾ ਦੇ ਪਿੰਡ ਭੱਟੀਆਂ ਵਿਖੇ ਸਤੰਬਰ 2021 'ਚ ਕੁਲਵਿੰਦਰ ਸਿੰਘ ਗਾਂਧੀ ਨਾਮਕ ਵਿਅਕਤੀ ਦਾ ਕਤਲ ਹੋਇਆ ਸੀ।
ਇਸ ਕੇਸ ਵਿੱਚ ਕੁਲਵਿੰਦਰ ਦੀ ਪਤਨੀ ਤੇ ਰਾਮ ਸਿੰਘ ਵਾਸੀ ਖੰਨਾ ਖੁਰਦ ਸਮੇਤ ਪੰਜ ਵਿਅਕਤੀਆਂ ਖਿਲਾਫ ਕਤਲ ਕੇਸ ਦਰਜ ਕੀਤਾ ਗਿਆ ਸੀ। ਇਸ ਕਤਲ ਕੇਸ ਵਿੱਚ ਰਾਮ ਸਿੰਘ ਪੁਲਿਸ ਹਿਰਾਸਤ 'ਚ ਨਹੀਂ ਆਇਆ ਸੀ। ਰਾਮ ਸਿੰਘ ਦੀ ਗ੍ਰਿਫ਼ਤਾਰੀ ਦੀ ਲਗਾਤਾਰ ਮੰਗ ਹੋ ਰਹੀ ਹੈ ਤੇ ਪੀੜਤ ਪਰਿਵਾਰ ਮੁਤਾਬਕ ਰਾਮ ਸਿੰਘ ਅਦਾਲਤ ਵੱਲੋਂ ਵੀ ਭਗੌੜਾ ਕਰਾਰ ਦਿੱਤਾ ਗਿਆ ਹੈ। ਹੁਣ ਆਮ ਆਦਮੀ ਪਾਰਟੀ ਵੱਲੋਂ ਰਾਮ ਸਿੰਘ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ।
ਕੁਲਵਿੰਦਰ ਸਿੰਘ ਗਾਂਧੀ ਦੇ ਪਰਿਵਾਰ ਵਾਲਿਆਂ ਨੇ ਆਮ ਆਦਮੀ ਪਾਰਟੀ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਇਸ ਪਾਰਟੀ ਨੂੰ ਕਾਤਲਾਂ ਦੀ ਸਾਥੀ ਪਾਰਟੀ ਕਰਾਰ ਦਿੱਤਾ। ਪੀੜਤ ਪਰਿਵਾਰ ਨੇ ਪਿੰਡ ਵਿੱਚ ਆਉਣ ਤੇ ਆਪ ਆਗੂਆਂ ਨੂੰ ਇੱਟਾਂ ਵੱਟੇ ਮਾਰਨ ਦਾ ਐਲਾਨ ਕੀਤਾ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਇਸ ਹਰਕਤ ਨਾਲ ਇਲਾਕੇ 'ਚ ਸਿਆਸੀ ਮਾਹੌਲ ਵੀ ਗਰਮਾ ਗਿਆ। ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਇੱਕ ਪਾਸੇ ਪਰਿਵਾਰ ਇਨਸਾਫ਼ ਮੰਗ ਰਿਹਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਵਾਲੇ ਕਾਤਲਾਂ ਨੂੰ ਪਾਰਟੀ 'ਚ ਸ਼ਾਮਲ ਕਰਦੇ ਹਨ। ਲੋਕਾਂ ਨੂੰ ਅਜਿਹੀ ਪਾਰਟੀ ਤੋਂ ਸਚੇਤ ਰਹਿਣਾ ਚਾਹੀਦਾ ਹੈ।
ਇਸ ਮੁੱਦੇ 'ਤੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ, "ਆਮ ਆਦਮੀ ਪਾਰਟੀ ਦੀ ਸਾਖ਼ ਕਿੰਨੀ ਕੁ ਸਾਫ ਸੁਥਰੀ ਹੈ ਇੱਥੋਂ ਹੀ ਪਤਾ ਲਗਾਇਆ ਜਾ ਸਕਦਾ ਹੈ। ਆਮ ਆਦਮੀ ਪਾਰਟੀ ਵਾਲੇ ਇੱਕ ਕਤਲ ਕੇਸ ਦੇ ਕਥਿਤ ਆਰੋਪੀ ਨੂੰ ਪਾਰਟੀ 'ਚ ਸ਼ਾਮਲ ਕਰਦੇ ਹਨ ਜੋਂ ਕਿ ਬਹੁਤ ਗਲਤ ਹੈ।"
ਇਸ ਪੂਰੇ ਮਾਮਲੇ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਤਰਨਪ੍ਰੀਤ ਸਿੰਘ ਸੌਂਦ ਨੇ ਵਿਰੋਧੀਆਂ ਦੀ ਚਾਲ ਦਸਦੇ ਹੋਏ ਕਿਹਾ ਕਿ ਜਦੋਂ ਉਹ ਦਹੇੜੂ ਪਿੰਡ ਵਿਖੇ ਡੇਢ ਸੌ ਲੋਕਾਂ ਨੂੰ ਪਾਰਟੀ ਅੰਦਰ ਸ਼ਾਮਲ ਕਰ ਰਹੇ ਸੀ ਤਾਂ ਇਸ ਦੌਰਾਨ ਉਕਤ ਵਿਅਕਤੀ ਨੇ ਵੀ ਆ ਕੇ ਸਿਰੋਪਾ ਪਵਾ ਲਿਆ। ਉਹ ਨਹੀਂ ਜਾਣਦੇ ਕਿ ਵਿਅਕਤੀ ਕੌਣ ਹੈ। ਪੀੜਤ ਪਰਿਵਾਰ ਨਾਲ ਉਹਨਾਂ ਦੀ ਗੱਲ ਹੋ ਗਈ ਹੈ। ਉਹ ਅਜਿਹੇ ਅਨਸਰਾਂ ਨੂੰ ਪਾਰਟੀ ਅੰਦਰ ਕਦੇ ਵੀ ਥਾਂ ਨਹੀਂ ਦੇਣਗੇ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :