ਪੜਚੋਲ ਕਰੋ

ਕਿਸਾਨ ਸੰਘਰਸ਼ ਨੂੰ ਭਟਕਾਉਣ ਦੇ ਕੌਣ ਕਰ ਰਿਹਾ ਯਤਨ? ਕਿਸਾਨ ਲੀਡਰਾਂ ਨੇ ਜਤਾਇਆ ਖਦਸ਼ਾ, ਲੋਕਾਂ ਨੂੰ ਅਪੀਲ

ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸਾਡੀ ਲੜਾਈ ਜਾਤੀ ਨਾ ਹੋ ਕੇ ਜਮਾਤੀ ਹੈ ਯਾਨੀ ਕਿ ਸਰਕਾਰ ਦੇ ਫੈਸਲਿਆਂ ਖਿਲਾਫ। ਉਨ੍ਹਾਂ ਕਿਹਾ ਸਾਨੂੰ ਕਿਸਾਨ ਘੋਲਾਂ ਦੀ ਰਾਖੀ ਕਰਨੀ ਪਵੇਗੀ ਕਿ ਕੋਈ ਸ਼ਰਾਰਤੀ ਅਨਸਰ ਦਾਖਲ ਨਾ ਹੋ ਸਕਣ।

ਰਮਨਦੀਪ ਕੌਰ ਦੀ ਰਿਪੋਰਟ

ਚੰਡੀਗੜ੍ਹ: ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪੰਜਾਬ 'ਚ ਕਿਸਾਨ ਅੰਦੋਲਨ ਪੂਰੇ ਸਿਖਰਾਂ 'ਤੇ ਹੈ। ਇਸ ਦਾ ਸੇਕ ਕੇਂਦਰ ਤਕ ਵੀ ਪਹੁੰਚ ਰਿਹਾ ਹੈ, ਨਤੀਜਾ ਕੇਂਦਰ ਵੱਲੋਂ ਦੋ ਵਾਰ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦੇਣਾ ਤੇ ਕੇਂਦਰੀ ਮੰਤਰੀਆਂ ਦੀ ਟੀਮ ਬਣਾਉਣਾ। ਅਜਿਹੇ 'ਚ ਕਿਸਾਨ ਲੀਡਰਾਂ ਨੇ ਖਦਸ਼ਾ ਜਤਾਇਆ ਕਿ ਸਿਖਰ 'ਤੇ ਪਹੁੰਚ ਚੁੱਕੇ ਕਿਸਾਨ ਸੰਘਰਸ਼ ਦਾ ਰਾਹ ਭਟਕਾਉਣ ਦੀਆਂ ਕੋਸ਼ਿਸ਼ਾਂ ਵੀ ਅੰਦਰਖਾਤੇ ਤੇਜ਼ ਹੋ ਗਈਆਂ ਹਨ।

ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੀਆਂ ਸਿਆਸੀ ਧਿਰਾਂ 'ਇਕੋ ਥਾਲੀ ਦੇ ਵੱਟੇ' ਹਨ। ਅਜਿਹੇ 'ਚ ਇਨ੍ਹਾਂ ਤੋਂ ਬਚ ਕੇ ਰਿਹਾ ਜਾਵੇ। ਉਨ੍ਹਾਂ ਕਿਹਾ ਬੀਜੇਪੀ ਲੀਡਰਸ਼ਿਪ ਦਾ ਇਸ ਵੇਲੇ ਪੂਰਾ ਜ਼ੋਰ ਲੱਗਾ ਹੈ ਕਿ ਕਿਸਾਨ ਅੰਦੋਲਨ 'ਚ ਫੁੱਟ ਕਿਵੇਂ ਪਾਈ ਜਾਵੇ। ਉਨ੍ਹਾਂ ਕਿਹਾ ਹਿੰਦੂ ਸਿਖਾਂ 'ਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਤਾਂ ਜੋ ਇਹ ਕੂੜ ਪ੍ਰਚਾਰ ਕਰਕੇ ਕਿਸਾਨ ਅੰਦੋਲਨ ਫਿੱਕਾ ਪਾ ਸਕਣ।

ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸਾਡੀ ਲੜਾਈ ਜਾਤੀ ਨਾ ਹੋ ਕੇ ਜਮਾਤੀ ਹੈ ਯਾਨੀ ਕਿ ਸਰਕਾਰ ਦੇ ਫੈਸਲਿਆਂ ਖਿਲਾਫ। ਉਨ੍ਹਾਂ ਕਿਹਾ ਸਾਨੂੰ ਕਿਸਾਨ ਘੋਲਾਂ ਦੀ ਰਾਖੀ ਕਰਨੀ ਪਵੇਗੀ ਕਿ ਕੋਈ ਸ਼ਰਾਰਤੀ ਅਨਸਰ ਦਾਖਲ ਨਾ ਹੋ ਸਕਣ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਹਿਲਾਂ ਵੀ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਦੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਆਇਆ ਤੇ ਹੁਣ ਫਿਰ ਉਵੇਂ ਹੀ ਹੋਇਆ ਹੈ।

ਪੰਧੇਰ ਨੇ ਕਿਹਾ ਸਰਕਾਰਾਂ ਜ਼ੋਰ ਲਾਉਣਗੀਆਂ ਕਿ ਧਾਰਮਿਕ ਭਾਵਨਾਵਾਂ ਭੜਕਾਈਆਂ ਜਾਣ। ਜਾਤੀ ਆਧਾਰਤ ਫੁੱਟ ਪਾਈ ਜਾਵੇ ਤੇ ਧਿਆਨ ਭਟਕਾਇਆ ਜਾਵੇ। ਉਨ੍ਹਾਂ ਜਾਗਰੂਕ ਕੀਤਾ ਕਿ ਸਾਨੂੰ ਕਿਸਾਨ ਸੰਘਰਸ਼ ਕਾਮਯਾਬ ਬਣਾਉਣ ਲਈ ਜਾਗਦੇ ਰਹਿਣ ਦੀ ਲੋੜ ਹੈ। ਉਨ੍ਹਾਂ ਮੀਡੀਆ 'ਤੇ ਵੀ ਤੰਜ ਕੱਸਦਿਆਂ ਕਿਹਾ ਮੀਡੀਆ ਕਾਰਪੋਰੇਟ ਘਰਾਣਿਆਂ ਦਾ ਹੈ। ਕਿਸਾਨ ਸੰਘਰਸ਼ ਤੋਂ ਧਿਆਨ ਭਟਕਾਉਣ ਲਈ ਕੋਈ ਵੀ ਪ੍ਰਚਾਰ ਕੀਤਾ ਜਾ ਸਕਦਾ ਹੈ।

ਉਨ੍ਹਾਂ ਹਰ ਉਹ ਪਹਿਲੂ ਦੱਸਿਆ ਕਿ ਕਿਸਾਨ ਸੰਘਰਸ਼ ਲਹਿਰ ਕਮਜ਼ੋਰ ਕਰਨ ਲਈ ਹਾਕਮ ਧਿਰ ਕਿਵੇਂ ਹਰ ਚਾਰਾਜ਼ੋਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪੰਜਾਬ 'ਚ ਬਲੈਕਆਊਟ ਦੀ ਗੱਲ ਕੀਤੀ ਜਾ ਰਹੀ ਹੈ, ਚੀਜ਼ਾਂ ਵਸਤਾਂ ਘਟ ਰਹੀਆਂ ਹਨ। ਉਨ੍ਹਾਂ ਸਪਸ਼ਟ ਕੀਤਾ ਤਿ ਮੁਹਾਲੀ ਤਕ ਰੇਲ ਆ ਰਹੀ ਹੈ। ਸੋ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਤੇ ਉੱਥੋਂ ਸਮਾਨ ਢੋਇਆ ਜਾ ਸਕਦਾ ਹੈ।

Lead Story- ਅਸੀਂ ਖੇਤਾਂ ਦੇ ਜਾਏ, ਸਰਕਾਰ ਨਾ ਸਮਝਾਏ

ਪੰਧੇਰ ਨੇ ਕਿਹਾ ਕਿਸਾਨ ਸੰਘਰਸ਼ ਦੀ ਸ਼ਾਂਤਮਈ ਲਹਿਰ ਹੈ ਤੇ ਜਿੱਤ ਵੱਲ ਜਾਵੇਗੀ। ਉਨ੍ਹਾਂ ਸਮਝਾਉਣ ਦੇ ਲਹਿਜ਼ੇ 'ਚ ਕਿਹਾ ਕਿਸੇ ਦੇ ਬਹਿਕਾਵੇ 'ਚ ਨਾ ਆਇਓ। ਲਹਿਰ ਨੂੰ ਨੁਕਸਾਨ ਨਹੀਂ ਹੋਣ ਦੇਣਾ ਤੇ ਲੋਕਤੰਤਰਿਕ ਕਦਰਾਂ ਕੀਮਤਾਂ ਦੇ ਨਾਲ ਚੱਲਦਿਆਂ ਅੰਦੋਲਨ ਹੋਰ ਤੇਜ਼ ਕਰਨਾ ਹੈ ਤੇ ਆਸ ਹੈ ਜਿੱਤ ਸਾਡੀ ਜ਼ਰੂਰ ਹੋਵੇਗੀ।

ਕੇਂਦਰ ਤਕ ਪਹੁੰਚਿਆ ਕਿਸਾਨ ਅੰਦੋਲਨ ਦਾ ਸੇਕ, ਕਿਸਾਨਾਂ ਨੂੰ ਸਮਝਾਉਣ ਲਈ ਘੜੀ ਰਣਨੀਤੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪ੍ਰੈਗਨੈਂਟ ਕਰੋ ਤੇ ਕਮਾਓ 5 ਲੱਖ ਰੁਪਏ! ਮੁੰਡਿਆਂ ਨੂੰ ਦਿੱਤਾ ਜਾ ਰਿਹਾ ਸੀ ਪੈਸਾ ਕਮਾਉਣ ਦਾ ਵੱਖਰਾ ਆਫਰ, ਪਰ ਜੋ ਅੱਗੇ ਹੋਇਆ..
ਪ੍ਰੈਗਨੈਂਟ ਕਰੋ ਤੇ ਕਮਾਓ 5 ਲੱਖ ਰੁਪਏ! ਮੁੰਡਿਆਂ ਨੂੰ ਦਿੱਤਾ ਜਾ ਰਿਹਾ ਸੀ ਪੈਸਾ ਕਮਾਉਣ ਦਾ ਵੱਖਰਾ ਆਫਰ, ਪਰ ਜੋ ਅੱਗੇ ਹੋਇਆ..
Amritpal Singh: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਲਿਆਂਦਾ ਸਿਆਸੀ ਭੂਚਾਲ! ਐਲਾਨ ਤੋਂ ਪਹਿਲਾਂ ਹੀ ਐਕਸ਼ਨ ਮੋਡ 'ਚ ਪੁਰਾਣੀਆਂ ਪਾਰਟੀਆਂ
Amritpal Singh: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਲਿਆਂਦਾ ਸਿਆਸੀ ਭੂਚਾਲ! ਐਲਾਨ ਤੋਂ ਪਹਿਲਾਂ ਹੀ ਐਕਸ਼ਨ ਮੋਡ 'ਚ ਪੁਰਾਣੀਆਂ ਪਾਰਟੀਆਂ
Milk Production in Punjab: ਪੰਜਾਬੀਆਂ ਨੇ ਵਹਾਈਆਂ ਦੁੱਧ ਦੀਆਂ ਨਦੀਆਂ! ਪੂਰੇ ਦੇਸ਼ ਨੂੰ ਪਿਛਾੜ ਗੱਡ ਦਿੱਤੇ ਜਿੱਤ ਦੇ ਝੰਡੇ
Milk Production in Punjab: ਪੰਜਾਬੀਆਂ ਨੇ ਵਹਾਈਆਂ ਦੁੱਧ ਦੀਆਂ ਨਦੀਆਂ! ਪੂਰੇ ਦੇਸ਼ ਨੂੰ ਪਿਛਾੜ ਗੱਡ ਦਿੱਤੇ ਜਿੱਤ ਦੇ ਝੰਡੇ
Wheat Rate: ਕਣਕ ਦੇ ਭਾਅ ਨੇ ਤੋੜੇ ਰਿਕਾਰਡ! ਮਾਲ ਨਾ ਮਿਲਣ ਕਰਕੇ ਆਟਾ ਮਿੱਲਾਂ ਨੂੰ ਲੱਗੀ ਬ੍ਰੇਕ
Wheat Rate: ਕਣਕ ਦੇ ਭਾਅ ਨੇ ਤੋੜੇ ਰਿਕਾਰਡ! ਮਾਲ ਨਾ ਮਿਲਣ ਕਰਕੇ ਆਟਾ ਮਿੱਲਾਂ ਨੂੰ ਲੱਗੀ ਬ੍ਰੇਕ
Advertisement
ABP Premium

ਵੀਡੀਓਜ਼

Women Cricket Team | ਅੰਡੇ ਵੇਚਣ ਵਾਲੇ ਦੀ ਧੀ ਬਣੀ ਕ੍ਰਿਕਟ ਟੀਮ ਦੀ ਕਪਤਾਨਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਦੋਵੇਂ ਪਾਸਿਓਂ ਚੱਲੀਆਂ ਗੋਲ਼ੀਆਂJagjit Singh Dhallewal | ਕੌਮੀ ਇਨਸਾਫ ਮੌਰਚਾ ਤੇ ਪੁਲਸ ਦੀ ਕਾਰਵਾਈ 'ਤੇ ਬੋਲੇ ਕਿਸਾਨਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ ਹੋਈ ਖ਼ਤਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪ੍ਰੈਗਨੈਂਟ ਕਰੋ ਤੇ ਕਮਾਓ 5 ਲੱਖ ਰੁਪਏ! ਮੁੰਡਿਆਂ ਨੂੰ ਦਿੱਤਾ ਜਾ ਰਿਹਾ ਸੀ ਪੈਸਾ ਕਮਾਉਣ ਦਾ ਵੱਖਰਾ ਆਫਰ, ਪਰ ਜੋ ਅੱਗੇ ਹੋਇਆ..
ਪ੍ਰੈਗਨੈਂਟ ਕਰੋ ਤੇ ਕਮਾਓ 5 ਲੱਖ ਰੁਪਏ! ਮੁੰਡਿਆਂ ਨੂੰ ਦਿੱਤਾ ਜਾ ਰਿਹਾ ਸੀ ਪੈਸਾ ਕਮਾਉਣ ਦਾ ਵੱਖਰਾ ਆਫਰ, ਪਰ ਜੋ ਅੱਗੇ ਹੋਇਆ..
Amritpal Singh: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਲਿਆਂਦਾ ਸਿਆਸੀ ਭੂਚਾਲ! ਐਲਾਨ ਤੋਂ ਪਹਿਲਾਂ ਹੀ ਐਕਸ਼ਨ ਮੋਡ 'ਚ ਪੁਰਾਣੀਆਂ ਪਾਰਟੀਆਂ
Amritpal Singh: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਲਿਆਂਦਾ ਸਿਆਸੀ ਭੂਚਾਲ! ਐਲਾਨ ਤੋਂ ਪਹਿਲਾਂ ਹੀ ਐਕਸ਼ਨ ਮੋਡ 'ਚ ਪੁਰਾਣੀਆਂ ਪਾਰਟੀਆਂ
Milk Production in Punjab: ਪੰਜਾਬੀਆਂ ਨੇ ਵਹਾਈਆਂ ਦੁੱਧ ਦੀਆਂ ਨਦੀਆਂ! ਪੂਰੇ ਦੇਸ਼ ਨੂੰ ਪਿਛਾੜ ਗੱਡ ਦਿੱਤੇ ਜਿੱਤ ਦੇ ਝੰਡੇ
Milk Production in Punjab: ਪੰਜਾਬੀਆਂ ਨੇ ਵਹਾਈਆਂ ਦੁੱਧ ਦੀਆਂ ਨਦੀਆਂ! ਪੂਰੇ ਦੇਸ਼ ਨੂੰ ਪਿਛਾੜ ਗੱਡ ਦਿੱਤੇ ਜਿੱਤ ਦੇ ਝੰਡੇ
Wheat Rate: ਕਣਕ ਦੇ ਭਾਅ ਨੇ ਤੋੜੇ ਰਿਕਾਰਡ! ਮਾਲ ਨਾ ਮਿਲਣ ਕਰਕੇ ਆਟਾ ਮਿੱਲਾਂ ਨੂੰ ਲੱਗੀ ਬ੍ਰੇਕ
Wheat Rate: ਕਣਕ ਦੇ ਭਾਅ ਨੇ ਤੋੜੇ ਰਿਕਾਰਡ! ਮਾਲ ਨਾ ਮਿਲਣ ਕਰਕੇ ਆਟਾ ਮਿੱਲਾਂ ਨੂੰ ਲੱਗੀ ਬ੍ਰੇਕ
ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ, ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ
ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਵੇਗਾ ਐਲਾਨ, ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ
HMPV ਵਾਇਰਸ ਇਸ ਉਮਰ ਦੇ ਬੱਚਿਆਂ ਲਈ ਵੱਧ ਖਤਰਨਾਕ, ਨਾ ਦਵਾਈ, ਨਾ ਵੈਕਸੀਨ...ਇਦਾਂ ਕਰੋ ਬਚਾਅ
HMPV ਵਾਇਰਸ ਇਸ ਉਮਰ ਦੇ ਬੱਚਿਆਂ ਲਈ ਵੱਧ ਖਤਰਨਾਕ, ਨਾ ਦਵਾਈ, ਨਾ ਵੈਕਸੀਨ...ਇਦਾਂ ਕਰੋ ਬਚਾਅ
Gold Silver Rate Today: ਮੰਗਲਵਾਰ ਨੂੰ 18 ਕੈਰੇਟ ਸੋਨਾ 60 ਹਜ਼ਾਰ ਤੋਂ ਹੇਠਾਂ ਡਿੱਗੀਆਂ, ਜਾਣੋ ਆਪਣੇ ਸ਼ਹਿਰ ਸੋਨੇ-ਚਾਂਦੀ ਦੇ ਤਾਜ਼ਾ ਰੇਟ ?
ਮੰਗਲਵਾਰ ਨੂੰ 18 ਕੈਰੇਟ ਸੋਨਾ 60 ਹਜ਼ਾਰ ਤੋਂ ਹੇਠਾਂ ਡਿੱਗੀਆਂ, ਜਾਣੋ ਆਪਣੇ ਸ਼ਹਿਰ ਸੋਨੇ-ਚਾਂਦੀ ਦੇ ਤਾਜ਼ਾ ਰੇਟ ?
Ꮪhubman Gill: ਸ਼ੁਭਮਨ ਗਿੱਲ ਦੀ ਟੀਮ ਇੰਡੀਆ ਤੋਂ ਛੁੱਟੀ ਤੈਅ? ਦਿੱਗਜ ਖਿਡਾਰੀ ਨੇ ਮਾੜੀ ਕਾਰਗੁਜ਼ਾਰੀ 'ਤੇ ਕੱਢਿਆ ਗੁੱਸਾ, ਬੋਲੇ...
ਸ਼ੁਭਮਨ ਗਿੱਲ ਦੀ ਟੀਮ ਇੰਡੀਆ ਤੋਂ ਛੁੱਟੀ ਤੈਅ? ਦਿੱਗਜ ਖਿਡਾਰੀ ਨੇ ਮਾੜੀ ਕਾਰਗੁਜ਼ਾਰੀ 'ਤੇ ਕੱਢਿਆ ਗੁੱਸਾ, ਬੋਲੇ...
Embed widget