ਠੰਡ ਵੀ ਨਹੀਂ ਰੋਕ ਸਕੇਗੀ ਕਿਸਾਨਾਂ ਦਾ ਰਾਹ, ਸਰਕਾਰ ਨਾਲ ਆਰ-ਪਾਰ ਦੀ ਲੜਾਈ ਵਿੱਢੀ
ਕਿਸਾਨਾਂ ਦਾ ਮੰਨਣਾ ਹੈ ਕਿ ਹੁਣ ਕਣਕ ਦੀ ਬਿਜਾਈ ਦਾ ਕੰਮ ਕਰੀਬ ਮਕੰਮਲ ਹੋ ਚੁੱਕਾ ਹੈ। ਹੁਣ ਉਹ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜਨ ਲਈ ਉਤਾਵਲੇ ਹਨ।
ਚੰਡੀਗੜ੍ਹ: ਕੇਂਦਰ-ਸਰਕਾਰ ਦੇ ਤਿੰਨ ਖੇਤੀ-ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੇ ਪੰਜਾਬ ਭਰ 'ਚ ਟੋਲ-ਪਲਾਜ਼ਿਆਂ, ਰੇਲਵੇ-ਪਾਰਕਾਂ ਅਤੇ ਬੀਜੇਪੀ ਲੀਡਰਾਂ ਦੇ ਘਰਾਂ ਅੱਗੇ ਚੱਲ ਰਹੇ ਧਰਨੇ 50ਵੇਂ ਦਿਨ ‘ਚ ਦਾਖਲ ਹੋ ਗਏ ਹਨ। ਇਸ ਦੌਰਾਨ ਧਰਨ ‘ਤੇ ਬੈਠੇ ਕਿਸਾਨਾਂ ਵੱਲੋਂ 26-27 ਨਵੰਬਰ ਨੂੰ ਦਿੱਲੀ ਵੱਲ ਲੱਖਾਂ ਦੀ ਗਿਣਤੀ 'ਚ ਕਾਫ਼ਲੇ ਜਾਣ ਦੇ ਨਾਲ-ਨਾਲ ਪੰਜਾਬ ਭਰ 'ਚ ਪੱਕੇ-ਮੋਰਚੇ ਜਾਰੀ ਰੱਖੇ ਜਾਣ ਦੇ ਫੈਸਲੇ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਕਿਸਾਨਾਂ ਦਾ ਮੰਨਣਾ ਹੈ ਕਿ ਹੁਣ ਕਣਕ ਦੀ ਬਿਜਾਈ ਦਾ ਕੰਮ ਕਰੀਬ ਮਕੰਮਲ ਹੋ ਚੁੱਕਾ ਹੈ। ਹੁਣ ਉਹ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜਨ ਲਈ ਉਤਾਵਲੇ ਹਨ। ਇਸੇ ਦੌਰਾਨ ਮਾਲਵੇ ਦੇ ਪਿੰਡਾਂ 'ਚ ਔਰਤਾਂ ਵੱਲੋਂ ਵੀ ਕਿਸਾਨ-ਜਥੇਬੰਦੀਆਂ ਦੀਆਂ ਇਕਾਈਆਂ ਦਾ ਗਠਨ ਜਾਰੀ ਹੈ ਅਤੇ 26-27 ਨਵੰਬਰ ਨੂੰ ਦਿੱਲੀ ਪਹੁੰਚਣ ਲਈ ਘਰ-ਘਰ ਪਹੁੰਚ ਕਰਦਿਆਂ ਕਾਫ਼ਲੇ ਵਿਸ਼ਾਲ ਕੀਤੇ ਜਾ ਰਹੇ ਹਨ।
ਵੱਡੀ ਗੱਲ ਇਹ ਹੈ ਕਿ ਠੰਡ ਵੀ ਦਸਤਕ ਦੇ ਚੁੱਕੀ ਹੈ। ਦਿਨ ਬ ਦਿਨ ਠੰਡ ਵਧਦੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਕਿਸਾਨ ਮੋਰਚਿਆਂ ‘ਤੇ ਡਟੇ ਹੋਏ ਹਨ।
ਚੋਣਾਂ ‘ਚ ਮਿਲੀ ਹਾਰ ਮਗਰੋਂ ਕਾਂਗਰਸ ‘ਚ ਆਪਸੀ ਕਾਟੋ-ਕਲੇਸ਼, ਪਾਰਟੀ ਲੀਡਰਸ਼ਿਪ ‘ਤੇ ਉੱਠੇ ਸਵਾਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ