Punjab News: ਪੰਜਾਬ ਸਰਕਾਰ ਨੇ ਮੁੜ ਤੋਂ IAS ਅਧਿਕਾਰੀ ਕੀਤੇ ਇਧਰੋਂ-ਓਧਰ, ਜਾਣੋ ਹੁਣ ਕਿਸ ਨੂੰ ਕਿੱਥੇ ਤੇ ਕਿਹੜੀ ਮਿਲੀ ਜ਼ਿੰਮੇਵਾਰੀ ?
ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਤਿੰਨ ਸੀਨੀਅਰ IAS ਅਧਿਕਾਰੀਆਂ ਦੇ ਤਬਾਦਲੇ ਕੀਤੇ। ਇਹ ਬਦਲਾਅ ਪ੍ਰਸ਼ਾਸਕੀ ਆਧਾਰ 'ਤੇ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਵਿੱਚ ਡੀਕੇ ਤਿਵਾੜੀ ਨੂੰ ਟਰਾਂਸਪੋਰਟ ਵਿਭਾਗ ਤੋਂ ਸੰਸਦੀ ਮਾਮਲਿਆਂ ਦੇ ਵਿਭਾਗ ਵਿੱਚ ਭੇਜਿਆ ਗਿਆ ਹੈ।

Punjab News: ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਤਿੰਨ ਸੀਨੀਅਰ IAS ਅਧਿਕਾਰੀਆਂ ਦੇ ਤਬਾਦਲੇ ਕੀਤੇ। ਇਹ ਬਦਲਾਅ ਪ੍ਰਸ਼ਾਸਕੀ ਆਧਾਰ 'ਤੇ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਵਿੱਚ ਡੀਕੇ ਤਿਵਾੜੀ ਨੂੰ ਟਰਾਂਸਪੋਰਟ ਵਿਭਾਗ ਤੋਂ ਸੰਸਦੀ ਮਾਮਲਿਆਂ ਦੇ ਵਿਭਾਗ ਵਿੱਚ ਭੇਜਿਆ ਗਿਆ ਹੈ। ਜਦੋਂ ਕਿ ਦਿਲਰਾਜ ਸਿੰਘ (IAS - 2005) ਅਜੇ ਵੀ ਸਿਹਤ ਤੇ ਪਰਿਵਾਰ ਭਲਾਈ ਸਕੱਤਰ, ਖੁਰਾਕ ਅਤੇ ਡਰੱਗ ਪ੍ਰਸ਼ਾਸਨ ਕਮਿਸ਼ਨਰਅਤੇ ਪੰਜਾਬ ਦੇ ਗੁਰਦੁਆਰਾ ਚੋਣ ਕਮਿਸ਼ਨਰ ਦੇ ਅਹੁਦੇ ਸੰਭਾਲਦੇ ਰਹਿਣਗੇ।
ਜਾਣੋ ਹੁਣ ਕਿਹੜੇ ਅਧਿਕਾਰੀ ਨੂੰ ਕਿੱਥੇ ਕੀਤਾ ਗਿਆ ਤੈਨਾਤ ?
ਡੀ. ਕੇ ਤਿਵਾਰੀ, IAS (1994) ਵਧੀਕ ਮੁੱਖ ਸਕੱਤਰ, ਟਰਾਂਸਪੋਰਟ ਵਿਭਾਗ
ਨਵੀਂ ਤੈਨਾਤੀ
ਵਧੀਕ ਮੁੱਖ ਸਕੱਤਰ, ਸੰਸਦੀ ਕਾਜ ਮਾਮਲੇ ਵਿਭਾਗ (ਸ੍ਰੀ ਦਿਲਰਾਜ ਸਿੰਘ, ਆਈ.ਏ.ਐਸ. ਦੀ ਥਾਂ ਤੇ)
2-ਕਮਲ ਕਿਸ਼ੋਰ ਯਾਦਵ, IAS (2003)
ਨਵੀਂ ਤੈਨਾਤੀ
ਪ੍ਰਬੰਧਕੀ ਸਕੱਤਰ, ਉਦਯੋਗ ਤੇ ਵਣਜ ਵਿਭਾਗ ਅਤੇ ਵਾਧੂ ਚਾਰਜ ਪ੍ਰਬੰਧਕੀ ਸਕੱਤਰ, ਪੂੰਜੀ ਪ੍ਰੋਤਸਾਹਨ ਵਿਭਾਗ ਅਤੇ ਵਾਧੂ ਚਾਰਜ ਪ੍ਰਬੰਧਕੀ ਸਕੱਤਰ, ਸੂਚਨਾ ਤਕਨੀਕ ਉਦਯੋਗ ਤਰੱਕੀ ਵਿਭਾਗ (ਸ੍ਰੀ ਤੇਜਵੀਰ ਸਿੰਘ, ਆਈ.ਏ.ਐਸ. ਨੂੰ ਵਾਧੂ ਚਾਰਜਾਂ ਤੋਂ ਰਲੀਵ ਕਰਦੇ ਹੋਏ
3-ਵਰੁਣ ਰੁਜੂਮ IAS (2004) ਆਬਕਾਰੀ ਕਮਿਸ਼ਨਰ, ਪੰਜਾਬ ਤੇ ਵਾਧੂ ਚਾਰਜ ਕਰ ਕਮਿਸ਼ਨਰ, ਪੰਜਾਬ
ਨਵੀਂ ਤੈਨਾਤੀ
ਪ੍ਰਬੰਧਕੀ ਸਕੱਤਰ, ਟਰਾਂਸਪੋਰਟ (ਸ੍ਰੀ ਡੀ. ਕੇ. ਤਿਵਾਰੀ, ਆਈ.ਏ.ਐਸ. ਦੀ ਥਾਂ ਤੇ) ਅਤੇ ਵਾਧੂ ਚਾਰਜ ਆਬਕਾਰੀ ਕਮਿਸ਼ਨਰ, ਪੰਜਾਬ ਅਤੇ ਵਾਧੂ ਚਾਰਜ ਕਰ ਕਮਿਸ਼ਨਰ, ਪੰਜਾਬ
ਇਸ ਦੇ ਨਾਲ ਹੀ ਨੋਟਿਸ ਉੱਤੇ ਲਿਖਿਆ ਗਿਆ ਹੈ ਕਿ ਪ੍ਰਬੰਧਕੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੇਠ ਲਿਖੇ ਅਨੁਸਾਰ ਅਧਿਕਾਰੀਆਂ ਦੀਆਂ ਬਦਲੀਆਂ/ ਤੈਨਾਤੀਆਂ ਤੁਰੰਤ ਪ੍ਰਭਾਵ ਨਾਲ ਕੀਤੀਆ ਜਾਂਦੀਆਂ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ






















