ਪੜਚੋਲ ਕਰੋ

Punjab news: ਪੰਜਾਬ ਸਰਕਾਰ ਨੇ PSPCL ਮੁਲਾਜ਼ਮਾਂ ਨੂੰ ਦਿੱਤੀ ਖ਼ੁਸ਼ਖ਼ਬਰੀ, ਸ਼ੁਰੂਆਤੀ ਤਨਖ਼ਾਹ 'ਚ ਕੀਤਾ ਵਾਧਾ

Punjab news: ਪੰਜਾਬ ਸਰਕਾਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੇ ਮੁਲਾਜ਼ਮਾਂ ਦੀ ਸ਼ੁਰੂਆਤੀ ਤਨਖ਼ਾਹ ਦੇ ਸਕੇਲ ਵਿੱਚ ਅਹਿਮ ਵਾਧੇ ਕਰਨ ਦਾ ਐਲਾਨ ਕੀਤਾ ਹੈ।

Punjab news: ਪੰਜਾਬ ਸਰਕਾਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੇ ਮੁਲਾਜ਼ਮਾਂ ਦੀ ਸ਼ੁਰੂਆਤੀ ਤਨਖ਼ਾਹ ਦੇ ਸਕੇਲ ਵਿੱਚ ਅਹਿਮ ਵਾਧੇ ਕਰਨ ਦਾ ਐਲਾਨ ਕੀਤਾ ਹੈ। ਇਸ ਲੜੀ ਹੇਠ, ਜੂਨੀਅਰ ਇੰਜੀਨੀਅਰਾਂ ਦੀ ਸ਼ੁਰੂਆਤੀ ਤਨਖਾਹ 17,450 ਰੁਪਏ ਤੋਂ ਵਧਾ ਕੇ 19,260 ਰੁਪਏ ਕਰ ਦਿੱਤੀ ਗਈ ਹੈ।

ਇਹ ਐਲਾਨ ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਪੀ.ਐੱਸ.ਪੀ.ਸੀ.ਐੱਲ. ਦੇ ਮੁਲਾਜ਼ਮਾਂ ਵੱਲੋਂ ਆਪਣੇ ਤਨਖਾਹ ਦੇ ਸਕੇਲ ਨੂੰ ਪੰਜਾਬ ਸਰਕਾਰ ਦੇ ਹੋਰਨਾਂ ਕਰਮਚਾਰੀਆ ਦੇ ਬਰਾਬਰ ਕਰਨ ਸਬੰਧੀ ਲਗਾਤਾਰ ਕੀਤੀ ਜਾ ਰਹੀ ਮੰਗ ਦੇ ਜਵਾਬ ਵਿੱਚ ਕੀਤਾ। ਉਨ੍ਹਾਂ ਦੱਸਿਆ ਕਿ ਪੀ.ਐਸ.ਪੀ.ਸੀ.ਐਲ ਵੱਲੋਂ ਸੋਧੇ ਹੋਏ ਤਨਖਾਹ ਦੇ ਸਕੇਲ ਸਬੰਧੀ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਡਿਵੀਜ਼ਨਲ ਸੁਪਰਡੈਂਟ ਅਕਾਊਂਟਸ, ਰੈਵੇਨਿਊ ਅਕਾਊਂਟੈਂਟ ਆਦਿ ਸ਼੍ਰੇਣੀ ਗਰੁੱਪ 14 ਤੋਂ 16 ਵਿੱਚ ਰੱਖੇ ਗਏ ਹਨ ਅਤੇ ਉਨ੍ਹਾਂ ਦੀ ਸ਼ੁਰੂਆਤੀ ਤਨਖਾਹ 17,960 ਰੁਪਏ ਤੋਂ ਵਧਾ ਕੇ 19,260 ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਸੁਪਰਡੈਂਟ ਗ੍ਰੇਡ-2, ਪੀ.ਏ., ਐਸ.ਏ.ਐਸ. ਅਕਾਉਂਟਸ ਆਦਿ ਨੂੰ ਗਰੁੱਪ 15 ਤੋਂ 17 ਵਿੱਚ ਰੱਖਿਆ ਗਿਆ ਹੈ, ਜਿਨ੍ਹਾਂ ਦੀ ਸ਼ੁਰੂਆਤੀ ਤਨਖਾਹ 18,690 ਰੁਪਏ ਤੋਂ ਵਧਾ ਕੇ 19,260 ਰੁਪਏ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: Farmer Protets: ਸਿੱਧੂ ਨੇ ਭਗਵੰਤ ਮਾਨ ਤੋਂ ਹਰਿਆਣਾ ਦੀ ਕਾਰਵਾਈ ਖ਼ਿਲਾਫ਼ ਮੰਗਿਆ ਜਵਾਬ, ਕਿਹਾ- ਕਾਇਰਤਾ ਦੀ ਸਜ਼ਾ ਸਿਆਸੀ ਮੌਤ

ਇਸ ਮੌਕੇ ਮੰਤਰੀ ਹਰਭਜਨ ਸਿੰਘ ਈਟੀਓ ਨੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਭਲਾਈ ਲਈ ਵਚਨਬੱਧਤਾ ਦੀ ਦੁਹਰਾਇਆ। ਬਿਜਲੀ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਸਾਰੇ ਕਰਮਚਾਰੀਆਂ ਦੀਆਂ ਉੱਚਿਤ ਪਰੇਸ਼ਾਨੀਆਂ ਅਤੇ ਮੰਗਾਂ ਨੂੰ ਹੱਲ ਕਰਨ, ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਲਈ ਉਚਿਤ ਮੁਆਵਜ਼ਾ ਅਤੇ ਮਾਨਤਾ ਦੇਣ ਨੂੰ ਯਕੀਨੀ ਬਣਾਉਣ ਲਈ ਸਮਰਪਿਤ ਹੈ।

ਇਸ ਦੌਰਾਨ ਕਰਮਚਾਰੀਆਂ ਦੀਆਂ ਲੋੜਾਂ ਪ੍ਰਤੀ ਸਰਕਾਰ ਦੀ ਜਵਾਬਦੇਹੀ ਦਾ ਜ਼ਿਕਰ ਕਰਦਿਆਂ, ਮੰਤਰੀ ਈ.ਟੀ.ਓ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਤਨਖਾਹ ਦੇ ਸਕੇਲ ਉਦਯੋਗ ਦੇ ਮਾਪਦੰਡਾਂ ਦੇ ਅਨੁਸਾਰ ਹੋਣ ਅਤੇ ਸਾਡੇ ਕਰਮਚਾਰੀਆਂ ਨੂੰ ਉੱਚਿਤ ਮੁਆਵਜ਼ਾ ਮਿਲੇ। ਪੀ.ਐੱਸ.ਪੀ.ਸੀ.ਐੱਲ. ਦੇ ਮੁਲਾਜ਼ਮਾਂ ਦੀ ਸ਼ੁਰੂਆਤੀ ਤਨਖਾਹ ਦੇ ਸਕੇਲ ਵਧਾਉਣ ਦਾ ਫੈਸਲਾ ਉਨ੍ਹਾਂ ਦੀ ਭਲਾਈ ਪ੍ਰਤੀ ਸਰਕਾਰ ਦੀ ਵਚਨਬੱਧਤਾ ਦਾ ਪ੍ਰਮਾਣ ਹੈ।

ਇਸ ਨੂੰ ਲੈ ਕੇ ਪੀ.ਐਸ.ਪੀ.ਸੀ.ਐਲ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਸ. ਭਗਵੰਤ ਮਾਨ ਅਤੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਵੱਲੋਂ ਉਹਨਾਂ ਦੀਆਂ ਦਿੱਕਤਾਂ ਨੂੰ ਦੂਰ ਕਰਨ ਹਿੱਤ ਤੁਰੰਤ ਅਮਲ ਵਿੱਚ ਲਿਆਂਦੀ ਗਈ ਕਾਰਵਾਈ ਲਈ ਦਿਲੋਂ ਧੰਨਵਾਦ ਕਰਦੇ ਹਨ। ਸ਼ੁਰੂਆਤੀ ਤਨਖਾਹ ਦੇ ਸਕੇਲ ਵਿੱਚ ਇਹ ਵਾਧਾ ਉਨ੍ਹਾਂ ਦੀ ਭਲਾਈ ਲਈ ਸਰਕਾਰ ਦੀ ਸੱਚੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ: Ludhiana news: ਪੁਰਾਣੀ ਰੰਜਿਸ਼ ਦੇ ਚਲਦਿਆਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਮਾਮਲਾ ਦਰਜ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Kangana Controversy:'ਪੰਜਾਬੀਆਂ' ਨੂੰ ਨਸ਼ੇੜੀ ਕਹਿਣ 'ਤੇ ਭੜਕੀ AAP, ਕਿਹਾ- ਇਹ ਤਾਂ ਆਪ ਐਵੇਂ ਲਗਦੀ ਜਿਵੇਂ ਨਸ਼ੇ 'ਚ ਟੁੰਨ ਰਹਿੰਦੀ ਹੋਵੇ, ਦੇਖੋ ਵੀਡੀਓ

Ram Rahim: ਹਰਿਆਣਾ 'ਚ ਵੋਟਿੰਗ ਤੋਂ ਪਹਿਲਾਂ ਰਾਮ ਰਹੀਮ ਦਾ ਵੱਡਾ ਐਕਸ਼ਨ, ਸਾਰੇ ਬਲਾਕਾਂ ਨੂੰ ਪਹੁੰਚਾਏ ਸੁਨੇਹੇ...ਸ਼ਾਮ ਨੂੰ ਤਿਆਰ ਹੋ ਜਾਓ
ਹਰਿਆਣਾ 'ਚ ਵੋਟਿੰਗ ਤੋਂ ਪਹਿਲਾਂ ਰਾਮ ਰਹੀਮ ਦਾ ਵੱਡਾ ਐਕਸ਼ਨ, ਸਾਰੇ ਬਲਾਕਾਂ ਨੂੰ ਪਹੁੰਚਾਏ ਸੁਨੇਹੇ...ਸ਼ਾਮ ਨੂੰ ਤਿਆਰ ਹੋ ਜਾਓ
Babbu Maan: ਬੱਬੂ ਮਾਨ ਦੀ ਇਸ ਹਰਕਤ 'ਤੇ ਅਕਸਰ ਭੜਕ ਜਾਂਦੇ ਸੀ ਪਿਤਾ, ਗਾਇਕ ਨੇ ਕੀਤਾ ਹੈਰਾਨੀਜਨਕ ਖੁਲਾਸਾ

Punjab Police: ਜੱਜ ਦੀ ਸੁਰੱਖਿਆ ਚੋਂ ਪੰਜਾਬ ਪੁਲਿਸ ਹਟਾਏ ਜਾਣ ਦਾ ਮਾਮਲਾ, ਮਾਨ ਸਰਕਾਰ ਦਾ HC 'ਚ 'ਤਰਲਾ', ਵਾਪਸ ਲਿਆ ਜਾਵੇਗਾ ਫ਼ੈਸਲਾ, ਪੁਲਿਸ ਦਾ ਅਕਸ ਹੋਵੇਗਾ ਖ਼ਰਾਬ

ABP Premium

ਵੀਡੀਓਜ਼

ਕੰਗਣਾ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ ਇਸ ਲਈ ਅਜਿਹੇ ਬਿਆਨ ਦਿੰਦੀ700 ਰੁਪਏ ਪ੍ਰਤੀ ਕੁੰਅਟਲ ਝੋਨਾ ਵਿਕ ਰਿਹਾ, ਮੰਡੀ ਬੋਰਡ ਦੇ ਅਫਸਰ ਮਿਲੇ ਹੋਏ...ਬਰਨਾਲਾ 'ਚ ਦੋ ਗੁਟ ਭਿੜੇ, ਚੱਲੀਆਂ ਗੋਲੀਆਂਵਿਸ਼ਵ ਪ੍ਰਸਿੱਧ ਲੰਗੂਰ ਮੇਲੇ ਦੀ ਹੋਈ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kangana Controversy:'ਪੰਜਾਬੀਆਂ' ਨੂੰ ਨਸ਼ੇੜੀ ਕਹਿਣ 'ਤੇ ਭੜਕੀ AAP, ਕਿਹਾ- ਇਹ ਤਾਂ ਆਪ ਐਵੇਂ ਲਗਦੀ ਜਿਵੇਂ ਨਸ਼ੇ 'ਚ ਟੁੰਨ ਰਹਿੰਦੀ ਹੋਵੇ, ਦੇਖੋ ਵੀਡੀਓ
Kangana Controversy:'ਪੰਜਾਬੀਆਂ' ਨੂੰ ਨਸ਼ੇੜੀ ਕਹਿਣ 'ਤੇ ਭੜਕੀ AAP, ਕਿਹਾ- ਇਹ ਤਾਂ ਆਪ ਐਵੇਂ ਲਗਦੀ ਜਿਵੇਂ ਨਸ਼ੇ 'ਚ ਟੁੰਨ ਰਹਿੰਦੀ ਹੋਵੇ, ਦੇਖੋ ਵੀਡੀਓ
Ram Rahim: ਹਰਿਆਣਾ 'ਚ ਵੋਟਿੰਗ ਤੋਂ ਪਹਿਲਾਂ ਰਾਮ ਰਹੀਮ ਦਾ ਵੱਡਾ ਐਕਸ਼ਨ, ਸਾਰੇ ਬਲਾਕਾਂ ਨੂੰ ਪਹੁੰਚਾਏ ਸੁਨੇਹੇ...ਸ਼ਾਮ ਨੂੰ ਤਿਆਰ ਹੋ ਜਾਓ
ਹਰਿਆਣਾ 'ਚ ਵੋਟਿੰਗ ਤੋਂ ਪਹਿਲਾਂ ਰਾਮ ਰਹੀਮ ਦਾ ਵੱਡਾ ਐਕਸ਼ਨ, ਸਾਰੇ ਬਲਾਕਾਂ ਨੂੰ ਪਹੁੰਚਾਏ ਸੁਨੇਹੇ...ਸ਼ਾਮ ਨੂੰ ਤਿਆਰ ਹੋ ਜਾਓ
Babbu Maan: ਬੱਬੂ ਮਾਨ ਦੀ ਇਸ ਹਰਕਤ 'ਤੇ ਅਕਸਰ ਭੜਕ ਜਾਂਦੇ ਸੀ ਪਿਤਾ, ਗਾਇਕ ਨੇ ਕੀਤਾ ਹੈਰਾਨੀਜਨਕ ਖੁਲਾਸਾ
Babbu Maan: ਬੱਬੂ ਮਾਨ ਦੀ ਇਸ ਹਰਕਤ 'ਤੇ ਅਕਸਰ ਭੜਕ ਜਾਂਦੇ ਸੀ ਪਿਤਾ, ਗਾਇਕ ਨੇ ਕੀਤਾ ਹੈਰਾਨੀਜਨਕ ਖੁਲਾਸਾ
Punjab Police: ਜੱਜ ਦੀ ਸੁਰੱਖਿਆ ਚੋਂ ਪੰਜਾਬ ਪੁਲਿਸ ਹਟਾਏ ਜਾਣ ਦਾ ਮਾਮਲਾ, ਮਾਨ ਸਰਕਾਰ ਦਾ HC 'ਚ 'ਤਰਲਾ', ਵਾਪਸ ਲਿਆ ਜਾਵੇਗਾ ਫ਼ੈਸਲਾ, ਪੁਲਿਸ ਦਾ ਅਕਸ ਹੋਵੇਗਾ ਖ਼ਰਾਬ
Punjab Police: ਜੱਜ ਦੀ ਸੁਰੱਖਿਆ ਚੋਂ ਪੰਜਾਬ ਪੁਲਿਸ ਹਟਾਏ ਜਾਣ ਦਾ ਮਾਮਲਾ, ਮਾਨ ਸਰਕਾਰ ਦਾ HC 'ਚ 'ਤਰਲਾ', ਵਾਪਸ ਲਿਆ ਜਾਵੇਗਾ ਫ਼ੈਸਲਾ, ਪੁਲਿਸ ਦਾ ਅਕਸ ਹੋਵੇਗਾ ਖ਼ਰਾਬ
ED ਨੇ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਭੇਜਿਆ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ ?

Punjab News: ਪੰਚਾਇਤੀ ਚੋਣਾਂ 'ਚ 'ਆਪ' ਦੇ ਗੈਂਗਸਟਰਾਂ ਨਾਲ ਜੁੜੇ ਕੁਨੈਕਸ਼ਨ? ਮੰਤਰੀ ਕੁਲਦੀਪ ਧਾਲੀਵਾਲ ਨੇ ਕਰ ਦਿੱਤਾ ਸਭ ਕੁਝ ਕਲੀਅਰ

ਨਹੀਂ ਸੁਧਰਦੀ ਕੰਗਨਾ ! ਮੁੜ 'ਪੰਜਾਬੀਆਂ' ਨੂੰ ਦੱਸਿਆ ਨਸ਼ੇੜੀ, ਕਿਹਾ-ਮੋਟਰਸਾਇਕਲਾਂ 'ਤੇ ਆਉਂਦੇ ਨੇ ਚਿੱਟਾ ਤੇ ਸ਼ਰਾਬਾਂ ਪੀਂਦੇ ਨੇ, ਵਿਗਾੜ ਦਿੱਤੇ ਹਿਮਾਚਲੀ ਨੌਜਵਾਨ

Panchayat Election: ‘ਆਪ’ ਵਿਧਾਇਕ ਨੇ ਆਪਣੇ ਘਰੇ ਹੀ ਰੱਖ ਲਈ 'ਸਰਪੰਚੀ', ਹੁਣ ਹਾਈਕੋਰਟ ਪਹੁੰਚਿਆ ਮਾਮਲਾ

Embed widget