ਬਰਡ ਫਲੂ ਦੇ ਖਤਰੇ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਲਾਈ ਨਵੀਂ ਪਾਬੰਦੀ
ਪੰਜਾਬ 'ਚ 15 ਜਨਵਰੀ ਤਕ ਦੂਜੇ ਸੂਬਿਆਂ ਤੋਂ ਆਉਣ ਵਾਲੇ ਪੋਲਟਰੀ ਪ੍ਰੋਡਕਸ਼ਨਜ਼ 'ਤੇ ਪਾਬੰਦੀ ਲਾ ਦਿੱਤੀ ਹੈ। ਪੰਜਾਬ ਨੂੰ ਕੰਟਰੋਲਡ ਏਰੀਆ ਐਲਾਨ ਦਿੱਤਾ ਗਿਆ ਹੈ।
ਚੰਡੀਗੜ੍ਹ: ਪੰਜਾਬ ਸਰਕਾਰ ਨੇ ਬਰਡ ਫਲੂ ਦੇ ਕਾਰਨ 15 ਜਨਵਰੀ ਤਕ ਦੂਜੇ ਸੂਬਿਆਂ ਤੋਂ ਆਉਣ ਵਾਲੇ ਪੋਲਟਰੀ ਪ੍ਰੋਡਕਸ਼ਨਜ਼ 'ਤੇ ਪਾਬੰਦੀ ਲਾ ਦਿੱਤੀ ਹੈ। ਪੰਜਾਬ ਨੂੰ ਕੰਟਰੋਲਡ ਏਰੀਆ ਐਲਾਨ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਹਰਿਆਣਾ 'ਚ ਬਰਡ ਫਲੂ ਦੀ ਦਸਤਕ ਦੀ ਪੁਸ਼ਟੀ ਹੋ ਗਈ ਹੈ। ਹਰਿਆਣਾ 'ਚ ਤਿੰਨ 'ਚੋਂ ਦੋ ਮੁਰਗੀਆਂ ਫਾਰਮ ਦੇ ਸੈਂਪਲ ਪੌਜ਼ਿਟਿਵ ਪਾਏ ਗਏ ਹਨ। ਪੰਚਕੂਲਾ ਦੇ ਬਰਵਾਲਾ 'ਚ ਪੋਲਟਰੀ ਬੈਲਟ ਬਰਡ ਫਲੂ ਦੀ ਪੁਸ਼ਟੀ ਹੋਈ ਹੈ।
ਭੋਪਾਲ ਦੀ ਲੈਬ ਤੋਂ ਸੈਂਪਲ ਜਾਂਚ ਮਗਰੋਂ ਹਰਿਆਣਾ 'ਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਹਰਿਆਣਾ 'ਚ ਇਕ ਲੱਖ ਤੋਂ ਜ਼ਿਆਦਾ ਮੁਰਗੀਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚੋਂ ਜਿਹੜੇ ਦੋ ਮੁਰਗੀ ਫਾਰਮਾਂ ਦੀ 75 ਹਜ਼ਾਰ ਦੇ ਕਰੀਬ ਮੁਰਗੀਆਂ ਮਰੀਆਂ ਉਨ੍ਹਾਂ ਦੇ ਸੈਂਪਲ ਪੌਜ਼ਿਟਿਵ ਪਾਏ ਗਏ ਹਨ।
ਸੈਂਪਲ ਪੌਜ਼ਿਟਿਵ ਆਉਣ ਮਗਰੋਂ ਹਰਿਆਣਾ 'ਚ ਪਸ਼ੂਪਾਲਣ ਮੰਤਰਾਲੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕੇਂਦਰ ਦੀਆਂ ਟੀਮਾਂ ਵੀ ਪੰਚਕੂਲਾ ਪਹੁੰਚੀਆਂ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ