ਪੜਚੋਲ ਕਰੋ

Punjab News: ਕਿਸਾਨਾਂ ਨੂੰ ਸ਼ਨੀਵਾਰ ਨੂੰ ਮਿਲੇਗੀ 2000 ਕਰੋੜ ਰੁਪਏ ਤੋਂ ਵੱਧ ਰਾਸ਼ੀ, ਕੇਂਦਰੀ ਟੀਮਾਂ ਵੱਲੋਂ ਸਰਵੇਖਣ ਮੁਕੰਮਲ

ਚੰਡੀਗੜ੍ਹ, ਅਪ੍ਰੈਲ 15 : ਕੱਲ੍ਹ ਪੰਜਾਬ ਸਰਕਾਰ 2000 ਕਰੋੜ ਰੁਪਏ ਤੋਂ ਵੱਧ ਦੇ ਐਮਐਸਪੀ ਭੁਗਤਾਨ ਨੂੰ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰੇਗੀ। 

ਇਹ ਪ੍ਰਗਟਾਵਾ ਕਰਦੇ ਹੋਏ ਅੱਜ ਰਾਜ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਕਿਸਾਨਾਂ ਨੂੰ 828 ਕਰੋੜ ਰੁਪਏ ਟਰਾਂਸਫਰ ਕੀਤੇ ਜਾ ਚੁੱਕੇ ਹਨ। ਹੁਣ ਵਿਭਾਗ ਨੇ 2137 ਕਰੋੜ ਰੁਪਏ ਦੇ ਭੁਗਤਾਨਾਂ ਦੀ ਪ੍ਰਕਿਰਿਆ ਅਤੇ ਮਨਜ਼ੂਰੀ ਦਿੱਤੀ ਹੈ ਅਤੇ ਭਲਕੇ ਬੈਂਕਾਂ ਵੱਲੋਂ ਇਹ ਰਾਸ਼ੀ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾ ਕਇਤੀ ਜਾਵੇਗੀ ।

ਮੰਡੀਆਂ ਵਿੱਚ ਸੁੰਗੜੇ ਹੋਏ ਅਨਾਜ ਦੀ ਆਮਦ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮਾਂ ਦੇ ਚੱਲ ਰਹੇ ਦੌਰਿਆਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਟੀਮਾਂ ਵੱਲੋਂ 17 ਜ਼ਿਲ੍ਹਿਆਂ ਦਾ ਸਰਵੇਖਣ ਕੀਤਾ ਜਾ ਚੁੱਕਾ ਹੈ ਅਤੇ ਉਮੀਦ ਹੈ ਕਿ ਭਲਕੇ ਬਾਕੀ ਛੇ ਜ਼ਿਲ੍ਹਿਆਂ ਨੂੰ ਵੀ ਕਵਰ ਕਰ ਲਿਆ ਜਾਵੇਗਾ।

ਰਾਤ ਭਰ ਪਏ ਮੀਂਹ ਅਤੇ ਮੰਡੀਆਂ ਵਿੱਚ ਖੜ੍ਹੇ ਪਾਣੀ ਕਾਰਨ ਖਰੀਦ ਕਾਰਜਾਂ ਵਿੱਚ ਆਉਣ ਵਾਲੇ ਵਿਘਨ ਬਾਰੇ ਉਨ੍ਹਾਂ ਕਿਹਾ ਕਿ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਮੰਡੀਆਂ ਵਿੱਚ ਖੜ੍ਹੇ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਉਣ ਲਈ ਰਾਤ ਭਰ ਕੰਮ ਕੀਤਾ ਸੀ ਅਤੇ ਸਿੱਟੇ ਵਜੋਂ ਖਰੀਦ ਕਾਰਜ ਵਿਚ ਅੱਜ ਇੱਕ ਮਿੰਟ ਵੀ ਵਿਘਨ ਨਹੀਂ ਪਿਆ।

ਖਰੀਦ ਦੀ ਚੱਲ ਰਹੀ ਸਥਿਤੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸੂਬੇ ਵਿੱਚ ਕਣਕ ਦੀ ਆਮਦ ਸਿਖਰ ‘ਤੇ ਪਹੁੰਚ ਗਈ ਹੈ ਅਤੇ ਅੱਜ ਇੱਕ ਦਿਨ ਵਿੱਚ 8.2 ਲੱਖ ਟਨ ਤੋਂ ਵੱਧ ਕਣਕ ਦੀ ਆਮਦ ਹੋਈ ਹੈ। ਹੁਣ ਤੱਕ ਮੰਡੀਆਂ ਵਿੱਚ 36 ਲੱਖ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਸਰਕਾਰੀ ਖਰੀਦ ਏਜੰਸੀਆਂ 33 ਲੱਖ ਟਨ ਕਣਕ ਦੀ ਖਰੀਦ ਕਰ ਚੁੱਕੀਆਂ ਹਨ। ਸੂਬੇ ਭਰ ਵਿੱਚ ਪਈ ਅਣਵਿਕੀ ਕਣਕ ਦੀ ਕੁੱਲ ਮਾਤਰਾ ਮਹਿਜ਼ 3 ਲੱਖ ਟਨ ਹੈ ਜੋ ਕਿ ਇੱਕ ਦਿਨ ਦੀ ਆਮਦ ਦਾ 40 ਫੀਸਦੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਮੰਡੀਆਂ ਦਾ ਕੰਮ ਬਹੁਤ ਹੀ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਅਤੇ ਦਿਨ ਦੀ 60 ਫੀਸਦੀ ਤੋਂ ਵੱਧ ਆਮਦ ਉਸੇ ਦਿਨ ਹੀ ਖਰੀਦੀ ਜਾ ਰਹੀ ਹੈ। 

ਬੁਲਾਰੇ ਨੇ ਇਹ ਯਕੀਨੀ ਬਣਾਉਣ ਲਈ ਰਾਜ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਕਿ ਕਿਸਾਨਾਂ ਦੀ ਉਪਜ ਪਹਿਲ ਦੇ ਆਧਾਰ ‘ਤੇ ਖਰੀਦੀ ਜਾਵੇਗੀ ਅਤੇ ਖਰੀਦ ਦੇ 48 ਘੰਟਿਆਂ ਦੇ ਅੰਦਰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਅਦਾਇਗੀਆਂ ਜਮ੍ਹਾਂ ਹੋ ਜਾਣਗੀਆਂ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅਮਨ ਅਰੋੜਾ ਦੀ ਤਸਕਰਾਂ ਨੂੰ ਚੇਤਾਵਨੀ, 'ਜਾਂ ਤਾਂ ਨਸ਼ਾ ਛੱਡ ਦੇਣ ਜਾਂ ਪੰਜਾਬ'

SKM ਦੀ ਬੈਠਕ ਅੱਜ, ਕੀ ਹੋਵੇਗੀ ਅੱਗੇ ਦੀ ਰਣਨੀਤੀ?

ਨਾਗਪੁਰ 'ਚ 'ਪਤੰਜਲੀ ਮੈਗਾ ਫੂਡ ਐਂਡ ਹਰਬਲ ਪਾਰਕ' ਨਾਲ ਵਧੇਗੀ ਕਿਸਾਨਾਂ ਦੀ ਆਮਦਨ, 1500 ਕਰੋੜ ਦਾ ਨਿਵੇਸ਼

Video Viral: ਖਾਲਿਸਤਾਨੀ ਚਾਵਲਾ ਨੇ ਨਾਕੇ 'ਤੇ ਪੁਲਿਸ ਨੂੰ ਸ਼ਰੇਆਮ ਕੱਢੀਆਂ ਮਾਵਾਂ-ਭੈਣਾਂ ਦੀਆਂ ਗਾਲਾਂ, ਵੀਡੀਓ ਵਾਇਰਲ ਹੋਣ ਮਗਰੋਂ ਮੰਗੀ ਮਾਫੀ

ABP Premium

ਵੀਡੀਓਜ਼

Sanjeev Arora| Ludhiana West|ਕੇਜਰੀਵਾਲ ਜਾਣਗੇ ਰਾਜ ਸਭਾ!, ਸੰਜੀਵ ਅਰੋੜਾ ਨੇ ਕਰ ਦਿੱਤਾ ਖੁਲਾਸਾRohtak Murder|ਦੋਸਤੀ, ਬਲੈਕਮੇਲਿੰਗ ਤੇ ਫਿਰ ਕਤਲ, ਹਿਮਾਨੀ ਦੇ ਕਤਲ ਬਾਰੇ ਵੱਡੇ ਖੁਲਾਸੇ |Congress|Himani NarwalSayunkat Kisam Morcha | ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ! ਛਾਪੇਮਾਰੀ ਕਰ ਚੁੱਕੇ ਕਿਸਾਨ ਲੀਡਰSKM ਦੇ ਕਿਸਾਨ ਲੀਡਰਾਂ 'ਤੇ ਪੰਜਾਬ ਪੁਲਿਸ ਵੱਲੋਂ ਛਾਪੇਮਾਰੀ, ਹਿਰਾਸਤ 'ਚ ਲਏ ਲੀਡਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਮਨ ਅਰੋੜਾ ਦੀ ਤਸਕਰਾਂ ਨੂੰ ਚੇਤਾਵਨੀ, 'ਜਾਂ ਤਾਂ ਨਸ਼ਾ ਛੱਡ ਦੇਣ ਜਾਂ ਪੰਜਾਬ'
ਅਮਨ ਅਰੋੜਾ ਦੀ ਤਸਕਰਾਂ ਨੂੰ ਚੇਤਾਵਨੀ, 'ਜਾਂ ਤਾਂ ਨਸ਼ਾ ਛੱਡ ਦੇਣ ਜਾਂ ਪੰਜਾਬ'
SKM ਦੀ ਬੈਠਕ ਅੱਜ, ਕੀ ਹੋਵੇਗੀ ਅੱਗੇ ਦੀ ਰਣਨੀਤੀ?
SKM ਦੀ ਬੈਠਕ ਅੱਜ, ਕੀ ਹੋਵੇਗੀ ਅੱਗੇ ਦੀ ਰਣਨੀਤੀ?
ਨਾਗਪੁਰ 'ਚ 'ਪਤੰਜਲੀ ਮੈਗਾ ਫੂਡ ਐਂਡ ਹਰਬਲ ਪਾਰਕ' ਨਾਲ ਵਧੇਗੀ ਕਿਸਾਨਾਂ ਦੀ ਆਮਦਨ, 1500 ਕਰੋੜ ਦਾ ਨਿਵੇਸ਼
ਨਾਗਪੁਰ 'ਚ 'ਪਤੰਜਲੀ ਮੈਗਾ ਫੂਡ ਐਂਡ ਹਰਬਲ ਪਾਰਕ' ਨਾਲ ਵਧੇਗੀ ਕਿਸਾਨਾਂ ਦੀ ਆਮਦਨ, 1500 ਕਰੋੜ ਦਾ ਨਿਵੇਸ਼
Video Viral: ਖਾਲਿਸਤਾਨੀ ਚਾਵਲਾ ਨੇ ਨਾਕੇ 'ਤੇ ਪੁਲਿਸ ਨੂੰ ਸ਼ਰੇਆਮ ਕੱਢੀਆਂ ਮਾਵਾਂ-ਭੈਣਾਂ ਦੀਆਂ ਗਾਲਾਂ, ਵੀਡੀਓ ਵਾਇਰਲ ਹੋਣ ਮਗਰੋਂ ਮੰਗੀ ਮਾਫੀ
Video Viral: ਖਾਲਿਸਤਾਨੀ ਚਾਵਲਾ ਨੇ ਨਾਕੇ 'ਤੇ ਪੁਲਿਸ ਨੂੰ ਸ਼ਰੇਆਮ ਕੱਢੀਆਂ ਮਾਵਾਂ-ਭੈਣਾਂ ਦੀਆਂ ਗਾਲਾਂ, ਵੀਡੀਓ ਵਾਇਰਲ ਹੋਣ ਮਗਰੋਂ ਮੰਗੀ ਮਾਫੀ
Khalistan Protestor: ਲੰਡਨ 'ਚ ਖਾਲਿਸਤਾਨੀਆਂ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਘੇਰਿਆ, ਕਾਰ ਸਾਹਮਣੇ ਆ ਕੇ ਤਿਰੰਗਾ ਪਾੜਿਆ
ਲੰਡਨ 'ਚ ਖਾਲਿਸਤਾਨੀਆਂ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਘੇਰਿਆ, ਕਾਰ ਸਾਹਮਣੇ ਆ ਕੇ ਤਿਰੰਗਾ ਪਾੜਿਆ
Mohali News: ਸਾਵਧਾਨ! ਹੁਣ ਮੁਹਾਲੀ 'ਚ ਵੀ ਚੰਡੀਗੜ੍ਹ ਵਾਲੇ ਰੂਲ, ਸੋਚ-ਸਮਝ ਕੇ ਸ਼ਹਿਰ 'ਚ ਵੜਿਓ

Tariff War: ਟਰੰਪ ਦਾ ਐਲਾਨ, ਤਿਆਰ ਹੋ ਜਾਏ ਭਾਰਤ, ਹੁਣ ਅਸੀਂ ਵੀ ਠੋਕਾਂਗਾ 100% ਟੈਰਿਫ

Punjab News: ਭਗਵੰਤ ਮਾਨ ਸਰਕਾਰ ਵੱਲੋਂ ਔਰਤਾਂ ਨੂੰ ਵੱਡੀ ਰਾਹਤ! ਬੱਸ 181 'ਤੇ ਕਾਲ ਕਰੋ, 10 ਮਿੰਟ 'ਚ ਐਕਸ਼ਨ

Embed widget