(Source: ECI/ABP News)
ਪੰਜਾਬ ਸਰਕਾਰ ਦਾ 39.57 ਲੱਖ ਲੋਕਾਂ ਲਈ ਵੱਡਾ ਐਲਾਨ, ਮੁਫ਼ਤ ਹੋਏਗਾ ਕੋਰੋਨਾ ਇਲਾਜ
ਸਰਬੱਤ ਸਿਹਤ ਬੀਮਾ ਯੋਜਨਾ (SSBY) ਅਧੀਨ ਰਜਿਸਟਰਡ 39.57 ਲੱਖ ਲੋਕਾਂ ਨੂੰ ਮੁਫਤ ਵਿੱਚ ਕੋਰੋਨਾ ਇਲਾਜ ਮਿਲੇਗਾ। ਪੰਜਾਬ ਸਰਕਾਰ ਨੇ ਐਲਾਨ ਕੀਤੀ ਹੈ ਕਿ ਇਹ ਇਲਾਜ ਯੋਜਨਾ ਦੇ ਤਹਿਤ ਸੂਚੀਬੱਧ ਹਸਪਤਾਲਾਂ ਵਿੱਚ ਹੀ ਕੀਤਾ ਜਾਵੇਗਾ। ਨਾਲ ਹੀ ਹਸਪਤਾਲਾਂ ਵਿੱਚ ਰੋਜ਼ਾਨਾ ਇਲਾਜ ਦੇ ਖਰਚਿਆਂ ਨੂੰ 8000 ਤੋਂ ਵਧਾ ਕੇ 18000 ਰੁਪਏ ਕਰ ਦਿੱਤਾ ਗਿਆ ਹੈ।
![ਪੰਜਾਬ ਸਰਕਾਰ ਦਾ 39.57 ਲੱਖ ਲੋਕਾਂ ਲਈ ਵੱਡਾ ਐਲਾਨ, ਮੁਫ਼ਤ ਹੋਏਗਾ ਕੋਰੋਨਾ ਇਲਾਜ Punjab governments big announcement for 39.57 lakh people, free corona treatment ਪੰਜਾਬ ਸਰਕਾਰ ਦਾ 39.57 ਲੱਖ ਲੋਕਾਂ ਲਈ ਵੱਡਾ ਐਲਾਨ, ਮੁਫ਼ਤ ਹੋਏਗਾ ਕੋਰੋਨਾ ਇਲਾਜ](https://feeds.abplive.com/onecms/images/uploaded-images/2021/05/26/ea38bb1a6e40bb28e92222d944348f22_original.png?impolicy=abp_cdn&imwidth=1200&height=675)
ਚੰਡੀਗੜ੍ਹ: ਸਰਬੱਤ ਸਿਹਤ ਬੀਮਾ ਯੋਜਨਾ (SSBY) ਅਧੀਨ ਰਜਿਸਟਰਡ 39.57 ਲੱਖ ਲੋਕਾਂ ਨੂੰ ਮੁਫਤ ਵਿੱਚ ਕੋਰੋਨਾ ਇਲਾਜ ਮਿਲੇਗਾ। ਪੰਜਾਬ ਸਰਕਾਰ ਨੇ ਐਲਾਨ ਕੀਤੀ ਹੈ ਕਿ ਇਹ ਇਲਾਜ ਯੋਜਨਾ ਦੇ ਤਹਿਤ ਸੂਚੀਬੱਧ ਹਸਪਤਾਲਾਂ ਵਿੱਚ ਹੀ ਕੀਤਾ ਜਾਵੇਗਾ। ਨਾਲ ਹੀ ਹਸਪਤਾਲਾਂ ਵਿੱਚ ਰੋਜ਼ਾਨਾ ਇਲਾਜ ਦੇ ਖਰਚਿਆਂ ਨੂੰ 8000 ਤੋਂ ਵਧਾ ਕੇ 18000 ਰੁਪਏ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਹੁਣ ਇਸ ਯੋਜਨਾ ਦੇ ਲਾਭਪਾਤਰੀ ਸਰਕਾਰੀ ਹਸਪਤਾਲਾਂ ਤੋਂ ਬਿਨਾਂ ਕਿਸੇ ਰੈਫ਼ਰਲ ਦੇ ਸਿੱਧਾ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿਚ ਕੋਰੋਨਾ ਇਲਾਜ ਕਰਵਾ ਸਕਣਗੇ। ਪਹਿਲਾਂ, ਇਹ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਨੂੰ ਖੁਦ ਕੋਰੋਨਾ ਦੇ ਇਲਾਜ ਲਈ ਭੁਗਤਾਨ ਕਰਨਾ ਪੈਂਦਾ ਸੀ। ਇਲਾਜ ਦੇ ਰੇਟ 1,800 ਰੁਪਏ ਤੋਂ ਲੈ ਕੇ 4,500 ਰੁਪਏ ਤੱਕ ਸੀ, ਜੋ ਕਿ ਬਹੁਤ ਘੱਟ ਸੀ। ਇਸ ਵਿੱਚ ਪੀਪੀਈ ਕਿੱਟਾਂ, ਮਾਸਕ, ਆਈਸੋਲੇਸ਼ਨ ਆਦਿ ਲਈ ਵਾਧੂ ਖਰਚੇ ਸ਼ਾਮਲ ਹਨ।
ਸਿਹਤ ਮੰਤਰੀ ਨੇ ਦੱਸਿਆ ਕਿ ਇਸ ਯੋਜਨਾ ਤਹਿਤ 748 ਕਰੋੜ ਰੁਪਏ ਦੀ ਲਾਗਤ ਨਾਲ 6.77 ਲੱਖ ਤੋਂ ਵੱਧ ਕੇਸ ਭੇਜੇ ਗਏ ਹਨ। ਇਸ ਦੇ ਤਹਿਤ 867 ਹਸਪਤਾਲ ਸੂਚੀਬੱਧ ਕੀਤੇ ਗਏ ਸੀ। ਇਨ੍ਹਾਂ ਵਿੱਚ 241 ਸਰਕਾਰੀ ਅਤੇ 626 ਨਿੱਜੀ ਹਸਪਤਾਲ ਸ਼ਾਮਲ ਹਨ। ਇਸ ਤੋਂ ਇਲਾਵਾ, 76 ਪ੍ਰਤੀਸ਼ਤ ਤੋਂ ਵੱਧ ਯੋਗ ਪਰਿਵਾਰਾਂ ਨੂੰ ਈ-ਕਾਰਡ ਜਾਰੀ ਕੀਤੇ ਗਏ ਸਨ।
ਇਹ ਵੀ ਪੜ੍ਹੋ:ਖੁਸ਼ਖ਼ਬਰੀ! ਹੁਣ ਭਾਰਤੀ ਨੌਜਵਾਨ ਅਸਾਨੀ ਨਾਲ ਜਾ ਸਕਣਗੇ ਬ੍ਰਿਟੇਨ, ਦੋਵਾਂ ਦੇਸ਼ਾਂ ਵਿਚਾਲੇ ਅਹਿਮ ਸਮਝੌਤਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)