ਪੜਚੋਲ ਕਰੋ

ਲਿਖਤੀ ਵਾਅਦੇ ਕਰਕੇ ਲੋਕ ਸਭਾ ਚੋਣਾਂ ਮਗਰੋਂ ਮੁੱਕਰੀ ਕੈਪਟਨ ਸਰਕਾਰ

ਲੋਕ ਸਭਾ ਚੋਣਾਂ ਮਗਰੋਂ ਕੈਪਟਨ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਆਪਣੇ ਵਾਅਦਿਆਂ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ। ਲਿਖਤੀ ਕਰਾਰ ਕਰਕੇ ਵੀ ਮੰਗਾਂ ਪੂਰੀਆਂ ਨਾ ਹੋਣ ਕਰਕੇ ਮੁਲਾਜ਼ਮ ਠੱਗੇ ਮਹਿਸੂਸ ਕਰ ਰਹੇ ਹਨ। ਇਸ ਤੋਂ ਅੱਕੇ ਮੁਲਾਜ਼ਮ ਸੰਘਰਸ਼ ਦਾ ਬਿਗੁਲ ਵਜਾਉਣ ਲਈ ਤਿਆਰ ਹਨ। ਮੁਲਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਲਿਖਤੀ ਸਮਝੌਤਾ ਕਰਨ ਦੇ ਬਾਵਜੂਦ ਮੰਗਾਂ ਨਾ ਮੰਨਣ ਕਾਰਨ 24 ਜੂਨ ਤੋਂ ਮੁੜ ਸੰਘਰਸ਼ ਛੇੜਿਆ ਜਾ ਰਿਹਾ ਹੈ।

ਚੰਡੀਗੜ੍ਹ: ਲੋਕ ਸਭਾ ਚੋਣਾਂ ਮਗਰੋਂ ਕੈਪਟਨ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਆਪਣੇ ਵਾਅਦਿਆਂ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ। ਲਿਖਤੀ ਕਰਾਰ ਕਰਕੇ ਵੀ ਮੰਗਾਂ ਪੂਰੀਆਂ ਨਾ ਹੋਣ ਕਰਕੇ ਮੁਲਾਜ਼ਮ ਠੱਗੇ ਮਹਿਸੂਸ ਕਰ ਰਹੇ ਹਨ। ਇਸ ਤੋਂ ਅੱਕੇ ਮੁਲਾਜ਼ਮ ਸੰਘਰਸ਼ ਦਾ ਬਿਗੁਲ ਵਜਾਉਣ ਲਈ ਤਿਆਰ ਹਨ। ਮੁਲਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਲਿਖਤੀ ਸਮਝੌਤਾ ਕਰਨ ਦੇ ਬਾਵਜੂਦ ਮੰਗਾਂ ਨਾ ਮੰਨਣ ਕਾਰਨ 24 ਜੂਨ ਤੋਂ ਮੁੜ ਸੰਘਰਸ਼ ਛੇੜਿਆ ਜਾ ਰਿਹਾ ਹੈ। ਦਰਅਸਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਨਿਸਟੀਰੀਅਲ ਸਟਾਫ, ਪੰਜਾਬ ਸਕੱਤਰੇਤ ਦੇ ਮੁਲਾਜ਼ਮਾਂ ਤੇ ਹੋਰ ਵਰਗਾਂ ਨੇ ਹੜਤਾਲ ਕਰ ਕੇ ਧਮਕੀ ਦੇ ਦਿੱਤੀ ਸੀ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਉਹ ਚੋਣ ਡਿਊਟੀਆਂ ਦਾ ਬਾਈਕਾਟ ਕਰਨਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਵੇਲੇ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਮੰਤਰੀਆਂ ਦੀ ਕਮੇਟੀ ਬਣਾ ਕੇ ਮੁਲਾਜ਼ਮ ਜਥੇਬੰਦੀਆਂ ਨਾਲ ਗੱਲਬਾਤ ਕਰਨ ਲਈ ਕਿਹਾ ਸੀ। ਇਸ ਤਹਿਤ ਕਮੇਟੀ ਦੀ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਤੇ ਹੋਰ ਆਗੂਆਂ ਨਾਲ 27 ਫਰਵਰੀ ਨੂੰ ਮੀਟਿੰਗ ਹੋਈ ਸੀ। ਸਰਕਾਰ ਨੇ ਇਸ ਮੀਟਿੰਗ ਦੇ ਫੈਸਲੇ ਮਹਿੰਦਰਾ ਦੇ ਦਸਤਖਤਾਂ ਹੇਠ ਲਿਖਤੀ ਰੂਪ ਵਿਚ 27 ਫਰਵਰੀ, 2019 ਨੂੰ ਹੀ ਜਾਰੀ ਕੀਤੇ ਸਨ। ਇਸ ਤਹਿਤ ਨਵੇਂ ਭਰਤੀ ਹੋਏ ਮੁਲਾਜ਼ਮਾਂ ਵੱਲੋਂ ਪਰਖ ਕਾਲ ਦੌਰਾਨ ਕੀਤੀ ਗਈ ਸੇਵਾ ਪੈਨਸ਼ਨ ਤੇ ਸੀਨੀਆਰਤਾ ਵਾਸਤੇ ਯੋਗ ਸੇਵਾ ਵਜੋਂ ਗਿਣੀ ਜਾਵੇਗੀ ਪਰ ਇਸ ਸਮੇਂ ਦੀ ਕੋਈ ਇਨਕਰੀਮੈਂਟ ਮਿਲਣਯੋਗ ਨਹੀਂ ਹੋਵੇਗਾ। ਮੀਟਿੰਗ ਦੇ ਵੇਰਵਿਆਂ ਵਿੱਚ ਇਹ ਵੀ ਸਾਫ਼ ਲਿਖਿਆ ਹੈ ਕਿ ਇਸ ਸਬੰਧ ਵਿੱਚ ਵਿੱਤ ਵਿਭਾਗ ਵੱਲੋਂ ਜਲਦੀ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇਗੀ ਪਰ ਅੱਜ ਤਕ ਕੁਝ ਨਹੀਂ ਹੋਇਆ। ਇਸੇ ਤਰ੍ਹਾਂ ਮੀਟਿੰਗ ਦੇ ਵੇਰਵਿਆਂ ਵਿੱਚ ਇਹ ਵੀ ਅੰਕਿਤ ਕੀਤਾ ਹੈ ਕਿ ਨਵੇਂ ਭਰਤੀ ਕੀਤੇ ਜਾਂਦੇ ਮੁਲਾਜ਼ਮਾਂ ਦੇ ਪਰਖ ਕਾਲ ਦਾ ਸਮਾਂ ਘਟਾਉਣ ਦੇ ਮਾਮਲੇ ਵਿੱਚ ਪ੍ਰਮੱਖ ਸਕੱਤਰ ਵਿੱਤ ਤੇ ਪ੍ਰਮੱਖ ਸਕੱਤਰ ਆਮ ਰਾਜ ਪ੍ਰਬੰਧ ਦੇ ਅਧਾਰਤ ਕਮੇਟੀ ਵੱਲੋਂ ਇਸ ਸਬੰਧ ਵਿੱਚ ਵਿਚਾਰ ਕਰਕੇ ਸਿਫਾਰਸ਼ਾਂ ਕੀਤੀਆਂ ਜਾਣਗੀਆਂ ਪਰ ਇਹ ਮੰਗ ਵੀ ਫਾਈਲਾਂ ਵਿਚ ਦੱਬੀ ਪਈ ਹੈ। ਸਰਕਾਰ ਵੱਲੋਂ ਜਾਰੀ ਵੇਰਵਿਆਂ ਵਿਚ ਮੰਨਿਆ ਹੈ ਕਿ ਪਰਖ ਕਾਲ ਸਮੇਂ ਦੌਰਾਨ ਪੂਰੀ ਤਨਖਾਹ ਦੇਣ ਦੇ ਮਾਮਲੇ ਸਬੰਧੀ ਚੋਣਾਂ ਤੋਂ ਬਾਅਦ ਵਿਚਾਰ ਕੀਤਾ ਜਾਵੇਗਾ ਪਰ ਅੱਜ ਤਕ ਸਰਕਾਰ ਨੂੰ ਇਸ ਉਪਰ ਵਿਚਾਰ ਕਰਨ ਦਾ ਸਮਾਂ ਹੀ ਨਹੀਂ ਮਿਲਿਆ।

ਟਾਪ ਹੈਡਲਾਈਨ

Canada 'ਚ 26 ਸਾਲਾ ਨਵਨੀਤ ਕੌਰ ਦਾ ਗੋਲੀ ਮਾਰ ਕੇ ਕਤਲ, ਪਰਿਵਾਰ ਨੇ ਲਗਾਏ ਇਲਜ਼ਾਮ
Canada 'ਚ 26 ਸਾਲਾ ਨਵਨੀਤ ਕੌਰ ਦਾ ਗੋਲੀ ਮਾਰ ਕੇ ਕਤਲ, ਪਰਿਵਾਰ ਨੇ ਲਗਾਏ ਇਲਜ਼ਾਮ
Dubai ਤੋਂ 24 ਦਿਨਾਂ ਬਾਅਦ ਪਿੰਡ ਪਹੁੰਚੀ ਨੌਜਵਾਨ ਦੀ ਮ੍ਰਿਤਕ ਦੇਹ ,ਦਿਲ ਦਾ ਦੌਰਾ ਪੈਣ ਨਾਲ ਹੋਈ ਸੀ ਮੌਤ
Dubai ਤੋਂ 24 ਦਿਨਾਂ ਬਾਅਦ ਪਿੰਡ ਪਹੁੰਚੀ ਨੌਜਵਾਨ ਦੀ ਮ੍ਰਿਤਕ ਦੇਹ ,ਦਿਲ ਦਾ ਦੌਰਾ ਪੈਣ ਨਾਲ ਹੋਈ ਸੀ ਮੌਤ
ਆਜ਼ਾਦੀ ਦਿਵਸ ਤੋਂ ਪਹਿਲਾਂ ਪੰਜਾਬ 'ਚ ਹਾਈ ਅਲਰਟ, ISI ਦੀ ਸਾਜ਼ਿਸ਼ ਬੇਨਕਾਬ
ਆਜ਼ਾਦੀ ਦਿਵਸ ਤੋਂ ਪਹਿਲਾਂ ਪੰਜਾਬ 'ਚ ਹਾਈ ਅਲਰਟ, ISI ਦੀ ਸਾਜ਼ਿਸ਼ ਬੇਨਕਾਬ
Punjab News: ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਫ਼ਾਈ ਸੇਵਕਾਂ-ਸੀਵਰਮੈਨਾਂ ਦੀ 10,500 ਤੋਂ ਵਧ ਕੇ 20,520 ਰੁਪਏ ਹੋਏਗੀ ਤਨਖ਼ਾਹ; ਜਾਣੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਿਯਮ? ਹਰਜੋਤ ਬੈਂਸ ਬੋਲੇ...
ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਫ਼ਾਈ ਸੇਵਕਾਂ-ਸੀਵਰਮੈਨਾਂ ਦੀ 10,500 ਤੋਂ ਵਧ ਕੇ 20,520 ਰੁਪਏ ਹੋਏਗੀ ਤਨਖ਼ਾਹ; ਜਾਣੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਿਯਮ? ਹਰਜੋਤ ਬੈਂਸ ਬੋਲੇ...

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Child Passport Rule :  ਕੀ ਬਿਨਾਂ ਆਧਾਰ ਕਾਰਡ ਦੇ ਬੱਚੇ ਦਾ ਪਾਸਪੋਰਟ ਬਣ ਸਕਦਾ ਹੈ? ਜਾਣੋ ਸਰਕਾਰੀ ਨਿਯਮ
Child Passport Rule :  ਕੀ ਬਿਨਾਂ ਆਧਾਰ ਕਾਰਡ ਦੇ ਬੱਚੇ ਦਾ ਪਾਸਪੋਰਟ ਬਣ ਸਕਦਾ ਹੈ? ਜਾਣੋ ਸਰਕਾਰੀ ਨਿਯਮ
Johnson baby powder : ਪਾਊਡਰ ਨਾਲ ਹੋਇਆ ਕੈਂਸਰ , ਕੇਸ ਬੰਦ ਕਰਨ ਲਈ ਜੌਨਸਨ ਬੇਬੀ ਦੇਵੇਗੀ 52 ਹਜ਼ਾਰ ਕਰੋੜ ਰੁਪਏ
Johnson baby powder : ਪਾਊਡਰ ਨਾਲ ਹੋਇਆ ਕੈਂਸਰ , ਕੇਸ ਬੰਦ ਕਰਨ ਲਈ ਜੌਨਸਨ ਬੇਬੀ ਦੇਵੇਗੀ 52 ਹਜ਼ਾਰ ਕਰੋੜ ਰੁਪਏ
Team India Coach Resign: ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਭਾਰਤੀ ਕੋਚ ਨੇ ਅਚਾਨਕ ਦਿੱਤਾ ਅਸਤੀਫਾ! IPL 2027 'ਚ ਇਸ ਫਰੈਂਚਾਇਜ਼ੀ ਦੀ ਸੰਭਾਲਣਗੇ ਕਮਾਨ...
ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਭਾਰਤੀ ਕੋਚ ਨੇ ਅਚਾਨਕ ਦਿੱਤਾ ਅਸਤੀਫਾ! IPL 2027 'ਚ ਇਸ ਫਰੈਂਚਾਇਜ਼ੀ ਦੀ ਸੰਭਾਲਣਗੇ ਕਮਾਨ...
Television Actress : 42 ਸਾਲ ਦੀ ਉਮਰ 'ਚ ਮਾਂ ਬਣੀ ਕਰਿਸ਼ਮਾ ਤੰਨਾ, ਪੁੱਤਰ ਨੂੰ ਦਿੱਤਾ ਜਨਮ
Television Actress : 42 ਸਾਲ ਦੀ ਉਮਰ 'ਚ ਮਾਂ ਬਣੀ ਕਰਿਸ਼ਮਾ ਤੰਨਾ, ਪੁੱਤਰ ਨੂੰ ਦਿੱਤਾ ਜਨਮ
Punjab News: ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਫ਼ਾਈ ਸੇਵਕਾਂ-ਸੀਵਰਮੈਨਾਂ ਦੀ 10,500 ਤੋਂ ਵਧ ਕੇ 20,520 ਰੁਪਏ ਹੋਏਗੀ ਤਨਖ਼ਾਹ; ਜਾਣੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਿਯਮ? ਹਰਜੋਤ ਬੈਂਸ ਬੋਲੇ...
ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਫ਼ਾਈ ਸੇਵਕਾਂ-ਸੀਵਰਮੈਨਾਂ ਦੀ 10,500 ਤੋਂ ਵਧ ਕੇ 20,520 ਰੁਪਏ ਹੋਏਗੀ ਤਨਖ਼ਾਹ; ਜਾਣੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਿਯਮ? ਹਰਜੋਤ ਬੈਂਸ ਬੋਲੇ...
UP News: 'ਦੋਵੇਂ ਜੀਜਿਆਂ ਨਾਲ ਸਨ ਪਤਨੀ ਦੇ ਨਾਜਾਇਜ਼ ਸਬੰਧ', ਰੋਕਿਆ ਤਾਂ ਪਤੀ ਦੇ ਖਾਣੇ 'ਚ ਮਿਲਾਇਆ ਜ਼ਹਿਰ
UP News: 'ਦੋਵੇਂ ਜੀਜਿਆਂ ਨਾਲ ਸਨ ਪਤਨੀ ਦੇ ਨਾਜਾਇਜ਼ ਸਬੰਧ', ਰੋਕਿਆ ਤਾਂ ਪਤੀ ਦੇ ਖਾਣੇ 'ਚ ਮਿਲਾਇਆ ਜ਼ਹਿਰ
ਪੰਜਾਬ 'ਚ ਲਗਾਤਾਰ 3 ਦਿਨ ਦੀਆਂ ਛੁੱਟੀਆਂ ! ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
ਪੰਜਾਬ 'ਚ ਲਗਾਤਾਰ 3 ਦਿਨ ਦੀਆਂ ਛੁੱਟੀਆਂ ! ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
ਸੁਹਾਗਰਾਤ ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
ਸੁਹਾਗਰਾਤ ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
Embed widget