ਪੰਜਾਬ ਸਰਕਾਰ ਵੱਲੋਂ 3 IAS ਤੇ 5 IPS ਅਧਿਕਾਰੀਆਂ ਨੂੰ ਤਰੱਕੀ, ਸੰਭਾਲਣਗੇ ਅਹਿਮ ਅਹੁਦੇ
ਪੰਜਾਬ ਸਰਕਾਰ ਨੇ 3 IAS ਅਧਿਕਾਰੀਆਂ ਨੂੰ ਤਰੱਕੀ ਦੇਣ ਦੇ ਹੁਕਮ ਜਾਰੀ ਕੀਤੇ ਹਨ। ਇਹ ਤਰੱਕੀਆਂ 1 ਜਨਵਰੀ 2026 ਤੋਂ ਲਾਗੂ ਹੋਣਗੀਆਂ। ਤਰੱਕੀ ਪ੍ਰਾਪਤ ਕਰਨ ਵਾਲੇ ਅਧਿਕਾਰੀਆਂ ਵਿੱਚ ਘਨਸ਼ਿਆਮ ਥੋਰੀ, ਕੁਮਾਰ ਅਮਿਤ ਅਤੇ ਵਿਮਲ ਕੁਮਾਰ ਸੇਤੀਆ..

ਪੰਜਾਬ ਸਰਕਾਰ ਨੇ 3 ਆਈਏਐਸ (IAS) ਅਧਿਕਾਰੀਆਂ ਨੂੰ ਤਰੱਕੀ ਦੇਣ ਦੇ ਹੁਕਮ ਜਾਰੀ ਕੀਤੇ ਹਨ। ਇਹ ਤਰੱਕੀਆਂ 1 ਜਨਵਰੀ 2026 ਤੋਂ ਲਾਗੂ ਹੋਣਗੀਆਂ। ਤਰੱਕੀ ਪ੍ਰਾਪਤ ਕਰਨ ਵਾਲੇ ਅਧਿਕਾਰੀਆਂ ਵਿੱਚ ਘਨਸ਼ਿਆਮ ਥੋਰੀ, ਕੁਮਾਰ ਅਮਿਤ ਅਤੇ ਵਿਮਲ ਕੁਮਾਰ ਸੇਤੀਆ ਦੇ ਨਾਮ ਸ਼ਾਮਲ ਹਨ, ਜਿਨ੍ਹਾਂ ਨੂੰ ਪੰਜਾਬ ਸਰਕਾਰ ਵਿੱਚ ਸਕੱਤਰ ਪੱਧਰ ‘ਤੇ ਤਰੱਕੀ ਦਿੱਤੀ ਗਈ ਹੈ। ਬੁਲਾਰੇ ਮੁਤਾਬਕ ਇਹ ਤਿੰਨੇ ਅਧਿਕਾਰੀ ਅਗਲੇ ਹੁਕਮਾਂ ਤੱਕ ਆਪਣੇ ਮੌਜੂਦਾ ਅਹੁਦਿਆਂ ‘ਤੇ ਹੀ ਸੇਵਾ ਨਿਭਾਉਂਦੇ ਰਹਿਣਗੇ ਅਤੇ ਇਸ ਦੌਰਾਨ ਉੱਚੇ ਤਨਖਾਹ ਸਕੇਲ ਦਾ ਲਾਭ ਵੀ ਪ੍ਰਾਪਤ ਕਰਨਗੇ।
ਇਹ ਵਾਲੇ ਅਧਿਕਾਰੀ ਬਣੇ IGP
ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਚਾਰ ਆਈਪੀਐਸ ਅਧਿਕਾਰੀਆਂ ਨੂੰ ਆਈਜੀਪੀ (IGP) ਦੇ ਅਹੁਦੇ ‘ਤੇ ਤਰੱਕੀ ਦਿੱਤੀ ਹੈ। ਆਈਜੀਪੀ ਅਹੁਦੇ ‘ਤੇ ਤਰੱਕੀ ਪਾਉਣ ਵਾਲੇ ਆਈਪੀਐਸ ਅਧਿਕਾਰੀਆਂ ਵਿੱਚ ਜਗਦਾਲੇ ਨੀਲਾਂਬਰੀ ਵਿਜੈ, ਰਾਹੁਲ ਐਸ., ਬਿਕਰਮ ਪਾਲ ਸਿੰਘ ਭੱਟੀ ਅਤੇ ਰਾਜਪਾਲ ਸਿੰਘ ਸ਼ਾਮਲ ਹਨ। ਹਾਲਾਂਕਿ, ਇੰਦਰਬੀਰ ਸਿੰਘ ਦਾ ਨਾਮ ਆਈਜੀਪੀ ਅਹੁਦੇ ਲਈ ਸੀਲਡ ਕਵਰ ਵਿੱਚ ਰੱਖਿਆ ਗਿਆ ਹੈ, ਕਿਉਂਕਿ ਉਨ੍ਹਾਂ ਦੇ ਖ਼ਿਲਾਫ਼ ਫੌਜਦਾਰੀ ਅਤੇ ਵਿਭਾਗੀ ਕਾਰਵਾਈਆਂ ਲੰਬਿਤ ਹਨ। ਇਹ ਸੀਲਡ ਕਵਰ ਕੇਵਲ ਕਾਰਵਾਈਆਂ ਦੇ ਅੰਤਿਮ ਨਿਪਟਾਰੇ ਤੋਂ ਬਾਅਦ ਹੀ ਖੋਲ੍ਹਿਆ ਜਾਵੇਗਾ।
ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਇੱਕ ਭਾਰਤੀ ਪੁਲਿਸ ਸੇਵਾ (IPS) ਅਧਿਕਾਰੀ ਨੂੰ ਅਤਿਰਿਕਤ ਪੁਲਿਸ ਮਹਾਨਿਰਦੇਸ਼ਕ (ADGP) ਦੇ ਅਹੁਦੇ ‘ਤੇ ਤਰੱਕੀ ਦੇਣ ਦੇ ਹੁਕਮ ਜਾਰੀ ਕੀਤੇ ਹਨ। ਜਾਣਕਾਰੀ ਮੁਤਾਬਕ, ਕੌਸਤੁਭ ਸ਼ਰਮਾ, IPS ਨੂੰ ਇਹ ਤਰੱਕੀ ਦਿੱਤੀ ਗਈ ਹੈ। ਦੋ ਹੋਰ ਅਧਿਕਾਰੀਆਂ ਦੇ ਨਾਮ ਸੀਲਡ ਕਵਰ ਵਿੱਚ ਰੱਖੇ ਗਏ ਹਨ, ਜਿਨ੍ਹਾਂ ਵਿੱਚ ਗੌਤਮ ਚੀਮਾ ਅਤੇ ਪਰਮਰਾਜ ਸਿੰਘ ਉਮਰਾਨਾਂਗਲ ਸ਼ਾਮਲ ਹਨ। ਹੁਕਮਾਂ ਮੁਤਾਬਕ, ਸੰਬੰਧਿਤ ਅਧਿਕਾਰੀਆਂ ਦੇ ਖ਼ਿਲਾਫ਼ ਲੰਬਿਤ ਮਾਮਲਿਆਂ ਦੇ ਨਿਪਟਾਰੇ ਤੋਂ ਬਾਅਦ ਹੀ ਇਹ ਸੀਲਡ ਕਵਰ ਖੋਲ੍ਹਿਆ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















