ਪੰਜਾਬ, ਹਰਿਆਣਾ, ਦਿੱਲੀ ਤੇ ਯੂਪੀ 'ਚ ਇੰਝ ਕਰ ਰਹੇ ਸੀ ਕਾਰਾਂ ਚੋਰੀ, ਪੁਲਿਸ ਨੇ 15 ਐਸਯੂਵੀ ਬਰਾਮਦ ਕਰ ਖੋਲ੍ਹੀ ਪੋਲ
ਪੰਜਾਬ ਪੁਲਿਸ ਵਾਹਨ ਚੋਰੀ ਕਰਨ ਵਾਲਿਆਂ ਦੇ ਇੱਕ ਗਰੋਹ ਤੋਂ 15 ਲਗਜ਼ਰੀ ਕਾਰਾਂ ਬਰਾਮਦ ਕਰਨ ਵਿੱਚ ਕਾਮਯਾਬ ਰਹੀ। ਇਸ ਅਤਿ ਸੰਗਠਿਤ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਚੰਡੀਗੜ੍ਹ/ਅੰਮ੍ਰਿਤਸਰ: ਪੰਜਾਬ ਪੁਲਿਸ ਵਾਹਨ ਚੋਰੀ ਕਰਨ ਵਾਲਿਆਂ ਦੇ ਇੱਕ ਗਰੋਹ ਤੋਂ 15 ਲਗਜ਼ਰੀ ਕਾਰਾਂ ਬਰਾਮਦ ਕਰਨ ਵਿੱਚ ਕਾਮਯਾਬ ਰਹੀ। ਇਸ ਅਤਿ ਸੰਗਠਿਤ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਪੰਜਾਬ, ਹਰਿਆਣਾ, ਦਿੱਲੀ ਤੇ ਯੂਪੀ ਵਿੱਚ ਕੰਮ ਕਰ ਰਿਹਾ ਸੀ।
ਸਵਪਨ ਸ਼ਰਮਾ, ਐਸਐਸਪੀ ਅੰਮ੍ਰਿਤਸਰ ਦਿਹਾਤੀ ਨੇ ਦੱਸਿਆ ਕਿ 'ਇਸ ਗਰੋਹ ਦੇ ਮੈਂਬਰ ਮਾਸਟਰ ਚਾਬੀ ਤੇ ਇਲੈਕਟ੍ਰਾਨਿਕ ਉਪਕਰਣਾਂ ਦੀ ਵਰਤੋਂ ਕਰਕੇ ਵਾਹਨ ਚੋਰੀ ਕਰਦੇ ਸਨ। ਜਾਅਲੀ ਨੰਬਰ ਪਲੇਟਾਂ ਤੇ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਇਹ ਵਾਹਨ ਸੂਬੇ ਦੇ ਸਰਹੱਦੀ ਇਲਾਕਿਆਂ ਵਿੱਚ ਵੇਚਦੇ ਸਨ। ਕੁਝ ਖਰੀਦਦਾਰੀ ਨੂੰ ਇਹ ਵੀ ਨਹੀਂ ਪਤਾ ਹੁੰਦਾ ਸੀ ਕਿ ਉਹ ਜੋ ਵਾਹਨ ਖਰੀਦ ਰਹੇ ਹਨ ਉਹ ਚੋਰੀ ਦੇ ਹਨ।
ਇਸ ਗਰੋਹ ਦੀਆਂ ਕਾਰਵਾਈਆਂ ਮਹਿਤਾ ਵਿੱਚ ਇੱਕ ਚੋਰੀ ਦੇ ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਈਆਂ ਸਨ। ਪੁਲਿਸ ਇਸ ਗਰੋਹ ਦੇ ਮੈਂਬਰਾਂ ਵਜੋਂ ਵੱਖ-ਵੱਖ ਰਾਜਾਂ ਦੇ 11 ਵਿਅਕਤੀਆਂ ਦੀ ਸਨਾਖਤ ਕਰਨ ਵਿੱਚ ਕਾਮਯਾਬ ਰਹੀ ਹੈ। ਨਿਸ਼ਾਨ ਸਿੰਘ ਉਰਫ ਮਿੱਠੂ ਅਤੇ ਹਰਪ੍ਰੀਤ ਸਿੰਘ ਉਰਫ ਹਨੀ ਖਿਲਾਫ ਲੁੱਟ-ਖੋਹ, ਚੋਰੀ ਤੇ ਨਸ਼ੀਲੇ ਪਦਾਰਥਾਂ ਦੇ 8 ਕੇਸ ਦਰਜ ਹਨ। ਇਨ੍ਹਾਂ ਦੀ ਗ੍ਰਿਫਤਾਰੀ ਨਾਲ ਇਲਾਕੇ ਵਿੱਚ ਲੁੱਟ-ਖੋਹ ਦੀਆਂ ਸੱਤ ਅਣਪਛਾਤੀਆਂ ਵਾਰਦਾਤਾਂ ਨੂੰ ਹੱਲ ਕੀਤਾ ਗਿਆ ਹੈ।
ਇਹ ਦੋਵੇਂ ਚੋਰੀ ਦਾ ਸਮਾਨ ਅੰਮ੍ਰਿਤਸਰ ਸ਼ਹਿਰ ਦੇ ਅਵਤਾਰ ਸਿੰਘ ਉਰਫ ਸੰਨੀ ਨੂੰ ਵੇਚਦੇ ਸਨ। ਅਵਤਾਰ ਮਜੀਠਾ ਰੋਡ ਬਾਈਪਾਸ, ਅੰਮ੍ਰਿਤਸਰ 'ਤੇ ਇੱਕ ਕੰਟੀਨ ਦਾ ਮਾਲਕ ਹੈ। ਅਵਤਾਰ ਸਿੰਘ ਵੀ 3 ਵਿਅਕਤੀਆਂ ਦੇ ਗਰੋਹ ਤੋਂ ਚੋਰੀ ਦੀਆਂ ਗੱਡੀਆਂ ਖਰੀਦ ਕੇ ਅੱਗੇ ਵੇਚਦਾ ਸੀ।
ਇਨ੍ਹਾਂ ਤਿੰਨਾਂ ਵਿੱਚੋਂ ਇੱਕ ਵਿਅਕਤੀ ਕਸ਼ਮੀਰਪਾਲ ਉਰਫ ਬੱਬੀ ਵਾਸੀ ਅੰਮ੍ਰਿਤਸਰ ਸ਼ਹਿਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੱਬੀ ਇੱਕ ਵਾਹਨ ਡੀਲਰ ਹੈ ਤੇ ਉਸ ਦੇ ਖਿਲਾਫ ਦੋ ਅਜਿਹੇ ਹੀ ਮਾਮਲੇ ਦਰਜ ਹਨ। ਐਸਐਸਪੀ ਅੰਮ੍ਰਿਤਸਰ ਦਿਹਾਤੀ ਨੇ ਦੱਸਿਆ ਕਿ ਬਾਕੀ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।