ਪੜਚੋਲ ਕਰੋ

Rain In Punjab: ਬਰਾਤੀਆਂ 'ਤੇ ਕਹਿਰ ਬਣ ਵਰ੍ਹਿਆ ਮੀਂਹ, ਹੜ੍ਹ 'ਚ 12 ਰੁੜ੍ਹੇ, 9 ਦੀ ਮੌਤ: ਇੱਕ ਨੂੰ ਬਚਾਇਆ ਗਿਆ, 2 ਅਜੇ ਵੀ ਲਾਪਤਾ

Rain In Punjab: ਪੰਜਾਬ-ਹਿਮਾਚਲ ਵਿੱਚ ਭਾਰੀ ਮੀਂਹ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਜਿੱਥੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਕਈ ਲੋਕਾਂ ਦਾ ਜਾਨ ਮਾਲ ਦਾ ਨੁਕਸਾਨ ਵੀ ਹੋਇਆ ਹੈ। ਇਸ ਵਿਚਾਲੇ ਇੱਕ ਬੁਰੀ

Rain In Punjab: ਪੰਜਾਬ-ਹਿਮਾਚਲ ਵਿੱਚ ਭਾਰੀ ਮੀਂਹ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਜਿੱਥੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਕਈ ਲੋਕਾਂ ਦਾ ਜਾਨ ਮਾਲ ਦਾ ਨੁਕਸਾਨ ਵੀ ਹੋਇਆ ਹੈ। ਇਸ ਵਿਚਾਲੇ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਪੰਜਾਬ-ਹਿਮਾਚਲ ਦੇ ਸਰਹੱਦੀ ਖੇਤਰ ਜੇਜੋ ਦੁਆਬਾ ਵਿੱਚ ਅੱਜ ਭਾਰੀ ਮੀਂਹ ਪੈਣ ਕਾਰਨ ਇੱਕ ਇਨੋਵਾ ਕਾਰ ਚੋਅ ਖੱਡ ਵਿੱਚ ਰੁੜ੍ਹ ਗਈ। ਇਸ ਕਾਰਨ ਇਸ ਵਿੱਚ ਸਵਾਰ 9 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 2 ਲੋਕ ਲਾਪਤਾ ਹਨ। ਪੁਲਿਸ ਨੇ ਇੱਕ ਵਿਅਕਤੀ ਨੂੰ ਬਚਾਇਆ ਹੈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਪੁਲਿਸ ਨੇ ਬਰਾਮਦ ਕੀਤੀਆਂ 9 ਲਾਸ਼ਾਂ

ਪੁਲਿਸ ਦਾ ਕਹਿਣਾ ਹੈ ਕਿ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਪੁਲਿਸ ਨੇ 9 ਲਾਸ਼ਾਂ ਬਰਾਮਦ ਕੀਤੀਆਂ ਹਨ। ਇਹ ਲੋਕ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਹਿਮਾਚਲ ਦੇ ਊਨਾ ਜ਼ਿਲ੍ਹੇ ਦੇ ਦੇਹਲਾ ਤੋਂ ਇਹ ਲੋਕ ਇੱਕ ਕਾਰ ਵਿੱਚ ਪੰਜਾਬ ਦੇ ਨਵਾਂਸ਼ਹਿਰ ਆ ਰਹੇ ਸਨ। ਇਸ ਦੌਰਾਨ ਖੱਡ ਪਾਰ ਕਰਦੇ ਸਮੇਂ ਇਹ ਹਾਦਸਾ ਵਾਪਰਿਆ। ਹੁਸ਼ਿਆਰਪੁਰ ਦੇ ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਇਸ ਕਾਰਨ ਚੋਅ ਵਿੱਚ ਹੜ੍ਹ ਆ ਗਿਆ। ਇਨੋਵਾ ਕਾਰ ਇਸ ਹੜ੍ਹ ਵਿੱਚ ਰੁੜ੍ਹ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਮੌਜੂਦ ਲੋਕ ਮੌਕੇ 'ਤੇ ਪਹੁੰਚ ਗਏ।

ਲੋਕਾਂ ਨੇ JCB ਮੰਗਵਾ ਕੇ ਲੋਕਾਂ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਲੋਕਾਂ ਨੇ ਕਾਰ ਵਿੱਚ ਫਸੇ ਇੱਕ ਵਿਅਕਤੀ ਨੂੰ ਬਚਾਇਆ। ਇਸ ਤੋਂ ਇਲਾਵਾ ਕਾਰ ਦੇ ਦਰਵਾਜ਼ੇ ਖੋਲ੍ਹ ਕੇ ਬਾਕੀ ਸਾਰੇ ਲੋਕ ਹੜ੍ਹ ਵਿੱਚ ਵਹਿ ਗਏ। ਇਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ NDRF ਟੀਮ ਨੂੰ ਬੁਲਾਇਆ। ਟੀਮ ਦੇ ਆਉਣ ਤੋਂ ਬਾਅਦ ਲਾਪਤਾ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਇਸ ਖੋਜ ਵਿੱਚ ਹੁਣ ਤੱਕ 9 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਬਾਕੀ ਲਾਪਤਾ ਲੋਕਾਂ ਦੀ ਭਾਲ ਲਈ ਖੱਡ 'ਚ ਤਲਾਸ਼ੀ ਮੁਹਿੰਮ ਜਾਰੀ ਹੈ।

ਐਸਐਸਪੀ ਨੇ ਦੱਸਿਆ ਕਿ ਇਹ ਲੋਕ ਹਿਮਾਚਲ ਤੋਂ ਪੰਜਾਬ ਦੇ ਨਵਾਂਸ਼ਹਿਰ ਵਿੱਚ ਬਰਾਤ ਲਈ ਆ ਰਹੇ ਸਨ। ਸਾਰੇ ਲੋਕ ਇੱਕੋ ਪਰਿਵਾਰ ਨਾਲ ਸਬੰਧਤ ਹਨ। ਇਹ ਲੋਕ ਸੜਕ ਤੋਂ ਲੰਘ ਰਹੇ ਸਨ ਜਦੋਂ ਨਾਲੇ ਦਾ ਪਾਣੀ ਸੜਕ ਉੱਤੇ ਵਹਿ ਰਿਹਾ ਸੀ। ਉਨ੍ਹਾਂ ਸੋਚਿਆ ਕਿ ਉਹ ਕਾਰ ਵਿਚ ਸੜਕ ਨੂੰ ਪਾਰ ਕਰ ਲੈਣਗੇ। ਹਾਲਾਂਕਿ, ਭਾਰੀ ਮੀਂਹ ਸੀ ਅਤੇ ਪਾਣੀ ਦਾ ਵਹਾਅ ਤੇਜ਼ ਸੀ, ਜਿਸ ਕਾਰਨ ਉਨ੍ਹਾਂ ਦੀ ਕਾਰ ਸੜਕ ਤੋਂ ਦੂਰ ਖੱਡ ਵਿੱਚ ਰੁੜ੍ਹ ਗਈ। ਗੱਡੀ 'ਚ ਸਵਾਰ ਵਿਅਕਤੀਆਂ ਦੀ ਪਛਾਣ ਦੀਪਕ ਪੁੱਤਰ ਸੁਰਜੀਤ ਭਾਟੀਆ, ਸੁਰਜੀਤ ਪੁੱਤਰ ਗੁਰਦਾਸ ਰਾਮ, ਪਰਮਜੀਤ ਕੌਰ, ਸਰੂਪ ਚੰਦ, ਬਿੰਦਰ, ਸ਼ਿੰਨੋ, ਭਾਵਨਾ (18), ਅੰਜੂ (20), ਹਰਮੀਤ (12) ਸਾਰੇ ਨਿਵਾਸੀ ਦੇਹਲਾ ਹਿਮਾਚਲ ਵਜੋਂ ਹੋਈ ਹੈ।
 
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਸਵੇਰੇ-ਸਵੇਰੇ ਭਿਆਨਕ ਭੂਚਾਲ ਨਾਲ ਧਰਤੀ ਕੰਬੀ, 6.2 ਤੀਬਰਤਾ ਦੇ ਝਟਕੇ; ਲੋਕ ਚੀਕਾਂ ਮਾਰਦੇ ਘਰਾਂ ਤੋਂ ਬਾਹਰ ਨਿਕਲੇ
ਸਵੇਰੇ-ਸਵੇਰੇ ਭਿਆਨਕ ਭੂਚਾਲ ਨਾਲ ਧਰਤੀ ਕੰਬੀ, 6.2 ਤੀਬਰਤਾ ਦੇ ਝਟਕੇ; ਲੋਕ ਚੀਕਾਂ ਮਾਰਦੇ ਘਰਾਂ ਤੋਂ ਬਾਹਰ ਨਿਕਲੇ
Punjab News: 'ਆਪ' MLA ਦੇ ਭਤੀਜੇ ਅਤੇ ਕਬੱਡੀ ਖਿਡਾਰੀ ਦੇ ਕਤਲ ਮਾਮਲੇ 'ਚ 12 ਲੋਕ ਸ਼ਾਮਲ, 5 ਨਾਮਜ਼ਦ ਅਤੇ 7-8 ਅਣਪਛਾਤੇ ਲੋਕਾਂ ਵਿਰੁੱਧ FIR, 1 ਗ੍ਰਿਫ਼ਤਾਰ...
'ਆਪ' MLA ਦੇ ਭਤੀਜੇ ਅਤੇ ਕਬੱਡੀ ਖਿਡਾਰੀ ਦੇ ਕਤਲ ਮਾਮਲੇ 'ਚ 12 ਲੋਕ ਸ਼ਾਮਲ, 5 ਨਾਮਜ਼ਦ ਅਤੇ 7-8 ਅਣਪਛਾਤੇ ਲੋਕਾਂ ਵਿਰੁੱਧ FIR, 1 ਗ੍ਰਿਫ਼ਤਾਰ...
ਸਰਬਜੀਤ ਕੌਰ ਦੀ ਵਾਪਸੀ 'ਤੇ ਸਸਪੈਂਸ: ਅਟਾਰੀ ਬਾਰਡਰ 'ਤੇ ਉਡੀਕ, ਕੀ ਭਾਰਤ ਪਰਤੇਗੀ ਪੰਜਾਬੀ ਔਰਤ? DSP ਦਾ ਵੱਡਾ ਬਿਆਨ!
ਸਰਬਜੀਤ ਕੌਰ ਦੀ ਵਾਪਸੀ 'ਤੇ ਸਸਪੈਂਸ: ਅਟਾਰੀ ਬਾਰਡਰ 'ਤੇ ਉਡੀਕ, ਕੀ ਭਾਰਤ ਪਰਤੇਗੀ ਪੰਜਾਬੀ ਔਰਤ? DSP ਦਾ ਵੱਡਾ ਬਿਆਨ!
ਪਤੰਗ ਉਡਾਉਂਦੇ 8 ਸਾਲ ਦੇ ਬੱਚੇ ਦੀ ਹਾਰਟ ਅਟੈਕ ਨਾਲ ਮੌਤ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ, ਸ਼ਹਿਰ ‘ਚ ਸੋਗ ਦੀ ਲਹਿਰ
ਪਤੰਗ ਉਡਾਉਂਦੇ 8 ਸਾਲ ਦੇ ਬੱਚੇ ਦੀ ਹਾਰਟ ਅਟੈਕ ਨਾਲ ਮੌਤ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ, ਸ਼ਹਿਰ ‘ਚ ਸੋਗ ਦੀ ਲਹਿਰ

ਵੀਡੀਓਜ਼

ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
“ਪੁਲਿਸ ਨੇ ਗੁੰਮ ਹੋਏ ਮੋਬਾਈਲ ਲੱਭੇ, ਲੋਕਾਂ ਦੀ ਹੋਈ ਬੱਲੇ ਬੱਲੇ।”
ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਵੇਰੇ-ਸਵੇਰੇ ਭਿਆਨਕ ਭੂਚਾਲ ਨਾਲ ਧਰਤੀ ਕੰਬੀ, 6.2 ਤੀਬਰਤਾ ਦੇ ਝਟਕੇ; ਲੋਕ ਚੀਕਾਂ ਮਾਰਦੇ ਘਰਾਂ ਤੋਂ ਬਾਹਰ ਨਿਕਲੇ
ਸਵੇਰੇ-ਸਵੇਰੇ ਭਿਆਨਕ ਭੂਚਾਲ ਨਾਲ ਧਰਤੀ ਕੰਬੀ, 6.2 ਤੀਬਰਤਾ ਦੇ ਝਟਕੇ; ਲੋਕ ਚੀਕਾਂ ਮਾਰਦੇ ਘਰਾਂ ਤੋਂ ਬਾਹਰ ਨਿਕਲੇ
Punjab News: 'ਆਪ' MLA ਦੇ ਭਤੀਜੇ ਅਤੇ ਕਬੱਡੀ ਖਿਡਾਰੀ ਦੇ ਕਤਲ ਮਾਮਲੇ 'ਚ 12 ਲੋਕ ਸ਼ਾਮਲ, 5 ਨਾਮਜ਼ਦ ਅਤੇ 7-8 ਅਣਪਛਾਤੇ ਲੋਕਾਂ ਵਿਰੁੱਧ FIR, 1 ਗ੍ਰਿਫ਼ਤਾਰ...
'ਆਪ' MLA ਦੇ ਭਤੀਜੇ ਅਤੇ ਕਬੱਡੀ ਖਿਡਾਰੀ ਦੇ ਕਤਲ ਮਾਮਲੇ 'ਚ 12 ਲੋਕ ਸ਼ਾਮਲ, 5 ਨਾਮਜ਼ਦ ਅਤੇ 7-8 ਅਣਪਛਾਤੇ ਲੋਕਾਂ ਵਿਰੁੱਧ FIR, 1 ਗ੍ਰਿਫ਼ਤਾਰ...
ਸਰਬਜੀਤ ਕੌਰ ਦੀ ਵਾਪਸੀ 'ਤੇ ਸਸਪੈਂਸ: ਅਟਾਰੀ ਬਾਰਡਰ 'ਤੇ ਉਡੀਕ, ਕੀ ਭਾਰਤ ਪਰਤੇਗੀ ਪੰਜਾਬੀ ਔਰਤ? DSP ਦਾ ਵੱਡਾ ਬਿਆਨ!
ਸਰਬਜੀਤ ਕੌਰ ਦੀ ਵਾਪਸੀ 'ਤੇ ਸਸਪੈਂਸ: ਅਟਾਰੀ ਬਾਰਡਰ 'ਤੇ ਉਡੀਕ, ਕੀ ਭਾਰਤ ਪਰਤੇਗੀ ਪੰਜਾਬੀ ਔਰਤ? DSP ਦਾ ਵੱਡਾ ਬਿਆਨ!
ਪਤੰਗ ਉਡਾਉਂਦੇ 8 ਸਾਲ ਦੇ ਬੱਚੇ ਦੀ ਹਾਰਟ ਅਟੈਕ ਨਾਲ ਮੌਤ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ, ਸ਼ਹਿਰ ‘ਚ ਸੋਗ ਦੀ ਲਹਿਰ
ਪਤੰਗ ਉਡਾਉਂਦੇ 8 ਸਾਲ ਦੇ ਬੱਚੇ ਦੀ ਹਾਰਟ ਅਟੈਕ ਨਾਲ ਮੌਤ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ, ਸ਼ਹਿਰ ‘ਚ ਸੋਗ ਦੀ ਲਹਿਰ
ਭਾਰਤ 'ਚ ਸਿਗਰਟ ਪੀਣ ਵਾਲਿਆਂ ਲਈ ਵੱਡੀ ਖ਼ਬਰ! 2026 ਤੋਂ ਕੀਮਤਾਂ 'ਚ ਭਾਰੀ ਵਾਧਾ, ਜਾਣੋ ਕੀ ਹੋਵੇਗਾ ਅਸਰ?
ਭਾਰਤ 'ਚ ਸਿਗਰਟ ਪੀਣ ਵਾਲਿਆਂ ਲਈ ਵੱਡੀ ਖ਼ਬਰ! 2026 ਤੋਂ ਕੀਮਤਾਂ 'ਚ ਭਾਰੀ ਵਾਧਾ, ਜਾਣੋ ਕੀ ਹੋਵੇਗਾ ਅਸਰ?
Crime: ਲੁਧਿਆਣਾ 'ਚ ਫੰਦੇ ‘ਤੇ ਲਟਕੀ ਮਿਲੀ ਮੁਟਿਆਰ ਦੀ ਲਾਸ਼; 11 ਮਹੀਨੇ ਪਹਿਲਾਂ ਹੋਈ ਸੀ ਲਵ ਮੈਰਿਜ, ਮਾਂ ਦਾ ਦੋਸ਼- ਪਤੀ ਨੇ ਗਲਾ ਘੋਟ ਕੇ ਕੀਤਾ ਕਤਲ
Crime: ਲੁਧਿਆਣਾ 'ਚ ਫੰਦੇ ‘ਤੇ ਲਟਕੀ ਮਿਲੀ ਮੁਟਿਆਰ ਦੀ ਲਾਸ਼; 11 ਮਹੀਨੇ ਪਹਿਲਾਂ ਹੋਈ ਸੀ ਲਵ ਮੈਰਿਜ, ਮਾਂ ਦਾ ਦੋਸ਼- ਪਤੀ ਨੇ ਗਲਾ ਘੋਟ ਕੇ ਕੀਤਾ ਕਤਲ
Punjab News: ਪੰਜਾਬ 'ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, 8 ਘੰਟੇ ਬੱਤੀ ਰਹੇਗੀ ਗੁੱਲ; ਜਾਣੋ ਕਿਹੜੇ-ਕਿਹੜੇ ਇਲਾਕੇ ਅਤੇ ਪਿੰਡ ਸ਼ਾਮਲ...
ਪੰਜਾਬ 'ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, 8 ਘੰਟੇ ਬੱਤੀ ਰਹੇਗੀ ਗੁੱਲ; ਜਾਣੋ ਕਿਹੜੇ-ਕਿਹੜੇ ਇਲਾਕੇ ਅਤੇ ਪਿੰਡ ਸ਼ਾਮਲ...
ਅਮਰੀਕਾ 'ਚ ਕਤਲ ਹੋਈ ਨਿਕਿਤਾ ਦੇ ਪਿਤਾ ਦਾ ਵੱਡਾ ਖੁਲਾਸਾ! ਚੰਡੀਗੜ੍ਹ ਦੇ ਨੌਜਵਾਨ ਨਾਲ ਕੀ ਸੀ ਰਿਸ਼ਤਾ? ਪੈਸਿਆਂ ਦਾ ਕੀ ਸੀ ਮਾਮਲਾ?
ਅਮਰੀਕਾ 'ਚ ਕਤਲ ਹੋਈ ਨਿਕਿਤਾ ਦੇ ਪਿਤਾ ਦਾ ਵੱਡਾ ਖੁਲਾਸਾ! ਚੰਡੀਗੜ੍ਹ ਦੇ ਨੌਜਵਾਨ ਨਾਲ ਕੀ ਸੀ ਰਿਸ਼ਤਾ? ਪੈਸਿਆਂ ਦਾ ਕੀ ਸੀ ਮਾਮਲਾ?
Embed widget