Lok Sabha Election 7th Phase Voting: ਵੋਟਿੰਗ ਦਾ ਸਮਾਂ ਖ਼ਤਮ, ਲਾਈਨਾਂ 'ਚ ਲੱਗੇ ਲੋਕ ਹੀ ਪਾ ਸਕਣਗੇ ਵੋਟ
Punjab Lok Sabha Election 2024: ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਅੱਜ ਵੋਟਾਂ ਪੈਣਗੀਆਂ। ਪੰਜਾਬ ਵਿੱਚ ਕੁੱਲ 2.14 ਕਰੋੜ ਵੋਟਰ ਹਨ। ਇੱਥੇ 1.12 ਕਰੋੜ ਪੁਰਸ਼ ਅਤੇ 1.1 ਕਰੋੜ ਮਹਿਲਾ ਵੋਟਰ ਹਨ।

Background
Punjab Lok Sabha Election 2024: ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਅੱਜ ਵੋਟਾਂ ਪੈਣਗੀਆਂ। ਪੰਜਾਬ ਵਿੱਚ ਕੁੱਲ 2.14 ਕਰੋੜ ਵੋਟਰ ਹਨ। ਇੱਥੇ 1.12 ਕਰੋੜ ਪੁਰਸ਼ ਅਤੇ 1.1 ਕਰੋੜ ਮਹਿਲਾ ਵੋਟਰ ਹਨ। 18 ਤੋਂ 19 ਸਾਲ ਦੇ 5.38 ਲੱਖ ਵੋਟਰ ਪਹਿਲੀ ਵਾਰ ਵੋਟ ਪਾਉਣਗੇ। ਪੰਜਾਬ ਵਿੱਚ 4 ਪਾਰਟੀਆਂ ਵਿੱਚ ਮੁਕਾਬਲਾ ਹੈ। ਇਨ੍ਹਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ), ਵਿਰੋਧੀ ਧਿਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ਾਮਲ ਹਨ। ਪੰਜਾਬ 'ਚ ਪਹਿਲੀ ਵਾਰ ਸਾਰੀਆਂ ਪਾਰਟੀਆਂ ਬਿਨਾਂ ਕਿਸੇ ਗਠਜੋੜ ਤੋਂ ਇਕੱਲਿਆਂ ਚੋਣਾਂ ਲੜ ਰਹੀਆਂ ਹਨ।
ਸੂਬੇ ਵਿੱਚ 24451 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 5694 ਸੰਵੇਦਨਸ਼ੀਲ ਹਨ। ਸਾਰੇ ਪੋਲਿੰਗ ਬੂਥਾਂ 'ਤੇ ਲਾਈਵ ਵੈਬਕਾਸਟਿੰਗ ਕੀਤੀ ਜਾਵੇਗੀ। ਸੁਰੱਖਿਆ ਲਈ 70 ਹਜ਼ਾਰ ਪੁਲਿਸ, ਹੋਮ ਗਾਰਡ ਅਤੇ ਕੇਂਦਰੀ ਸੁਰੱਖਿਆ ਬਲ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਸਿਰਫ ਪੋਲਿੰਗ ਬੂਥਾਂ 'ਤੇ 6 ਹਜ਼ਾਰ ਤੋਂ ਵੱਧ ਥਾਵਾਂ 'ਤੇ ਮਾਈਕਰੋ ਅਬਜ਼ਰਵਰ ਲਗਾਏ ਗਏ ਹਨ। ਤਾਂ ਜੋ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ।
ਸ਼ਨੀਵਾਰ ਨੂੰ ਹੋਣ ਵਾਲੀ ਵੋਟਿੰਗ 'ਚ ਕੁੱਲ 904 ਉਮੀਦਵਾਰ ਮੈਦਾਨ 'ਚ ਹਨ। ਕੁੱਲ ਉਮੀਦਵਾਰਾਂ 'ਚੋਂ 328 ਪੰਜਾਬ ਤੋਂ, 144 ਉੱਤਰ ਪ੍ਰਦੇਸ਼ ਤੋਂ, 134 ਬਿਹਾਰ ਤੋਂ, 66 ਓਡੀਸ਼ਾ ਤੋਂ, 52 ਝਾਰਖੰਡ ਤੋਂ, 37 ਹਿਮਾਚਲ ਪ੍ਰਦੇਸ਼ ਅਤੇ 4 ਚੰਡੀਗੜ੍ਹ ਤੋਂ ਹਨ। 7ਵੇਂ ਅਤੇ ਆਖ਼ਰੀ ਪੜਾਅ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਦਾਕਾਰਾ ਕੰਗਨਾ ਰਨੌਤ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਅਨੁਰਾਗ ਠਾਕੁਰ, ਮਨੀਸ਼ ਤਿਵਾੜੀ, ਹਰਸਿਮਰਤ ਕੌਰ ਬਾਦਲ, ਅਭਿਸ਼ੇਕ ਬੈਨਰਜੀ, ਅਫਜ਼ਾਲ ਅੰਸਾਰੀ, ਰਵੀਸ਼ੰਕਰ ਪ੍ਰਸਾਦ, ਪਵਨ ਸਿੰਘ, ਰਵੀ ਕਿਸ਼ਨ, ਮੀਸਾ ਭਾਰਤੀ ਆਦਿ ਸਮੇਤ ਕਈ ਹਸਤੀਆਂ ਦੀ ਕਿਸਮਤ ਦਾ ਫ਼ੈਸਲਾ ਇਸੇ ਪੜਾਅ 'ਚ ਈ.ਵੀ.ਐੱਮ. 'ਚ ਕੈਦ ਹੋਵੇਗਾ।
7ਵੇਂ ਪੜਾਅ 'ਚ ਜਿਨ੍ਹਾਂ ਸੀਟਾਂ 'ਤੇ ਵੋਟਿੰਗ ਹੋਣੀ ਹੈ, ਉਨ੍ਹਾਂ ’ਚ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਇਕ, ਪੰਜਾਬ ਦੀਆਂ ਸਾਰੀਆਂ 13, ਹਿਮਾਚਲ ਪ੍ਰਦੇਸ਼ ਦੀਆਂ 4, ਉੱਤਰ ਪ੍ਰਦੇਸ਼ ਦੀਆਂ 13, ਪੱਛਮੀ ਬੰਗਾਲ ਦੀਆਂ 9, ਬਿਹਾਰ ਦੀਆਂ 8, ਓਡੀਸ਼ਾ ਦੀਆਂ 6 ਅਤੇ ਝਾਰਖੰਡ ਦੀਆਂ 3 ਲੋਕ ਸਭਾ ਸੀਟਾਂ ਸ਼ਾਮਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ ਦੇ ਵਾਰਾਣਸੀ ਸੰਸਦੀ ਹਲਕੇ ਤੋਂ ਲਗਾਤਾਰ ਤੀਜੀ ਵਾਰ ਚੋਣ ਮੈਦਾਨ ’ਚ ਹਨ। ਦੇਸ਼ ਦੇ 28 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 486 ਸੀਟਾਂ ’ਤੇ ਵੋਟਿੰਗ ਹੋ ਚੁੱਕੀ ਹੈ। ਪਹਿਲੇ 6 ਪੜਾਵਾਂ ’ਚ ਵੋਟਿੰਗ ਕ੍ਰਮਵਾਰ 66.14, 66.71, 65.68, 69.16, 62.2 ਅਤੇ 63.36 ਫੀਸਦੀ ਰਹੀ। ਦੱਸ ਦੇਈਏ ਕਿ ਪਹਿਲਾ ਪੜਾਅ 19 ਅਪ੍ਰੈਲ, ਦੂਜਾ ਪੜਾਅ 26 ਅਪ੍ਰੈਲ, ਤੀਜਾ ਪੜਾਅ 7 ਮਈ, ਚੌਥਾ ਪੜਾਅ 13 ਮਈ, 5ਵਾਂ ਪੜਾਅ 20 ਮਈ ਅਤੇ 6ਵੇਂ ਪੜਾਅ ਦੀਆਂ ਚੋਣਾਂ 25 ਮਈ ਨੂੰ ਹੋਈਆਂ ਸਨ। ਸਾਰੇ ਸੱਤ ਪੜਾਵਾਂ ਲਈ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।
Punjab Election Update: ਵੋਟਿੰਗ ਦਾ ਸਮਾਂ ਖ਼ਤਮ, ਲਾਈਨਾਂ 'ਚ ਲੱਗੇ ਲੋਕ ਹੀ ਪਾ ਸਕਣਗੇ ਵੋਟ
ਚੰਡੀਗੜ੍ਹ ਅਤੇ ਪੰਜਾਬ ਵਿੱਚ ਵੋਟਿੰਗ ਦਾ ਸਮਾਂ ਖਤਮ ਹੋ ਗਿਆ ਹੈ। ਸੀਵੋਟਰ ਦੁਆਰਾ ਕਰਵਾਏ ਗਏ ਐਗਜ਼ਿਟ ਪੋਲ ਦੇ ਨਤੀਜੇ ਜਲਦੀ ਹੀ ਸਾਹਮਣੇ ਆਉਣਗੇ।
ਚੰਡੀਗੜ੍ਹ ਵਿੱਚ ਸ਼ਾਮ 5 ਵਜੇ ਤੱਕ 62.8 ਫੀਸਦੀ ਵੋਟਿੰਗ, ਪੰਜਾਬ ਵਿੱਚ 55.20 ਫੀਸਦੀ ਹੋਈ ਵੋਟਿੰਗ
ਸੀਟ ਵੋਟਿੰਗ ਪ੍ਰਤੀਸ਼ਤ
ਅੰਮ੍ਰਿਤਸਰ 48.55
ਆਨੰਦਪੁਰ ਸਾਹਿਬ 55.02
ਬਠਿੰਡਾ 59.25
ਫਰੀਦਕੋਟ 54.38
ਫਤਹਿਗੜ੍ਹ ਸਾਹਿਬ 54.55
ਫ਼ਿਰੋਜ਼ਪੁਰ 57.68
ਗੁਰਦਾਸਪੁਰ 58.34
ਹੁਸ਼ਿਆਰਪੁਰ 52.39
ਜਲੰਧਰ 53.66
ਖਡੂਰ ਸਾਹਿਬ 55.90
ਲੁਧਿਆਣਾ 52.22
ਪਟਿਆਲਾ 58.18
ਸੰਗਰੂਰ 57.21






















