ਪੜਚੋਲ ਕਰੋ

Punjab News: ਇੰਗਲੈਂਡ ਨੂੰ ਪਸੰਦ ਆਈ ਪੰਜਾਬੀ ਦੀ ਲੀਚੀ, ਹੁਣ ਕੈਰੋਲਿਨ ਰੋਵੇਟ ਨੇ ਕੀਤੀ ਜੌੜਾਮਾਜਰਾ ਨਾਲ ਮੁਲਾਕਾਤ 

Punjab News: ਪੰਜਾਬ ਦੀ ਲੀਚੀ ਦੀ ਪਹਿਲੀ ਖੇਪ ਹਾਲ ਹੀ ਵਿੱਚ ਇੰਗਲੈਂਡ ਨੂੰ ਸਫ਼ਲਤਾਪੂਰਵਕ ਐਕਸਪੋਰਟ ਕਰਨ ਤੋਂ ਬਾਅਦ ਅੱਜ ਇੰਗਲੈਂਡ (ਯੂਕੇ) ਦੀ ਡਿਪਟੀ ਹਾਈ ਕਮਿਸ਼ਨਰ ਕੈਰੋਲਿਨ ਰੋਵੇਟ ਵੱਲੋਂ ਪੰਜਾਬ ਦੇ ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ

Punjab News: ਪੰਜਾਬ ਦੀ ਲੀਚੀ ਦੀ ਪਹਿਲੀ ਖੇਪ ਹਾਲ ਹੀ ਵਿੱਚ ਇੰਗਲੈਂਡ ਨੂੰ ਸਫ਼ਲਤਾਪੂਰਵਕ ਐਕਸਪੋਰਟ ਕਰਨ ਤੋਂ ਬਾਅਦ ਅੱਜ ਇੰਗਲੈਂਡ (ਯੂਕੇ) ਦੀ ਡਿਪਟੀ ਹਾਈ ਕਮਿਸ਼ਨਰ ਕੈਰੋਲਿਨ ਰੋਵੇਟ ਵੱਲੋਂ ਪੰਜਾਬ ਦੇ ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨਾਲ ਮੁਲਾਕਾਤ ਕਰਕੇ ਭਵਿੱਖ ਵਿੱਚ ਲੀਚੀ ਦੇ ਨਿਰਯਾਤ ਸਬੰਧੀ ਅਗਲੇਰੀ ਰਣਨੀਤੀ ਤੇ ਖੇਤੀ ਸਹਾਇਕ ਤਕਨੀਕਾਂ ਨੂੰ ਸਾਂਝਾ ਤੇ ਉਤਸ਼ਾਹਿਤ ਕਰਨ ਦੇ ਮੱਦੇਨਜ਼ਰ ਵਿਚਾਰ-ਵਟਾਂਦਰਾ ਕੀਤਾ ਗਿਆ।

ਪੰਜਾਬ ਤੋਂ ਖੇਤੀਬਾੜੀ ਨਾਲ ਸਬੰਧਤ ਨਿਰਯਾਤ ਸੰਭਾਵਨਾਵਾਂ ਨੂੰ ਵਧਾਉਣ ਤੇ ਕੌਮਾਂਤਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ’ਤੇ ਕੇਂਦਰਿਤ ਇਸ ਉੱਚ ਪੱਧਰੀ ਮੀਟਿੰਗ ਦੌਰਾਨ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਉਤਪਾਦਾਂ ਨੂੰ ਆਲਮੀ ਪੱਧਰ ’ਤੇ ਬਣਦੀ ਥਾਂ ਦਿਵਾਉਣ ਦੀ ਦੂਰ-ਦਰਸ਼ੀ ਸੋਚ ਰੱਖਦੀ ਹੈ। ਇਸ ਦਿਸ਼ਾ 'ਚ ਹਾਲ ਹੀ ਵਿੱਚ ਸੂਬੇ ਤੋਂ ਲੀਚੀ ਐਕਸਪੋਰਟ ਕਰਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਰਾਜ ਦੇ ਉਤਪਾਦਾਂ ਨੂੰ ਦੁਨੀਆਂ ਭਰ ਦੇ ਨਵੇਂ ਬਾਜ਼ਾਰਾਂ ਵਿੱਚ ਹੋਰ ਪ੍ਰਫੁੱਲਿਤ ਕਰਨ ਮੱਦੇਨਜ਼ਰ ਸਰਕਾਰ ਦੀ ਇਹ ਪਹਿਲਕਦਮੀ ਇੱਕ ਨਵੇਕਲੀ ਉਦਾਹਰਣ ਹੈ।

ਮੀਟਿੰਗ ਦੌਰਾਨ ਪੰਜਾਬ ਦੇ ਨਿਰਯਾਤ ਲਈ ਏਕੀਕ੍ਰਿਤ ਬ੍ਰਾਂਡ ਦੇ ਵਿਕਾਸ ਸਣੇ ਸੂਰਜੀ ਊਰਜਾ, ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਡਰੋਨ ਮੈਪਿੰਗ, ਖੇਤੀ ਦੀਆਂ ਉੱਨਤ ਤਕਨੀਕਾਂ, ਖੇਤੀ ਕਾਰੋਬਾਰ ਉੱਦਮਾਂ ਸਬੰਧੀ ਮੌਕੇ ਤੇ ਕਾਰਬਨ ਅਤੇ ਵਾਟਰ ਕ੍ਰੈਡਿਟ ਦੀ ਖੋਜ ਬਾਰੇ ਸੰਭਾਵੀ ਸਹਿਯੋਗ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਗਈ। ਰੋਵੇਟ ਨੇ ਲੀਚੀ ਨਿਰਯਾਤ ਪ੍ਰੋਗਰਾਮ ਵਿੱਚ ਡੂੰਘੀ ਦਿਲਚਸਪੀ ਜ਼ਾਹਰ ਕੀਤੀ ਤੇ ਪੰਜਾਬ ਤੇ ਬਰਤਾਨੀਆ ਦਰਮਿਆਨ ਭਵਿੱਖੀ ਸਹਿਯੋਗ ਲਈ ਅਗਲੇਰੀ ਰੂਪ-ਰੇਖਾ ਉਲੀਕਣ ਦਾ ਭਰੋਸਾ ਦਿੱਤਾ।

ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਸੂਬੇ ਤੋਂ ਲੀਚੀ ਦੀ ਅਗਲੀ ਵੱਡੀ ਖੇਪ ਛੇਤੀ ਇੰਗਲੈਂਡ ਨੂੰ ਐਕਸਪੋਰਟ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਖੇਤੀਬਾੜੀ ਤੇ ਪ੍ਰੋਸੈਸਡ ਫ਼ੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਅਪੇਡਾ) ਦੇ ਸਹਿਯੋਗ ਨਾਲ ਹਾਲ ਹੀ ਵਿੱਚ ਸ਼ੁਰੂ ਕੀਤਾ ਗਿਆ ਲੀਚੀ ਨਿਰਯਾਤ ਪੰਜਾਬ ਦੇ ਖੇਤੀਬਾੜੀ ਖੇਤਰ ਦੇ ਵਿਕਾਸ ਲਈ ਇੱਕ ਅਹਿਮ ਮੀਲ ਪੱਥਰ ਸਾਬਤ ਹੋਇਆ ਹੈ।

ਸੂਬੇ ਦੇ ਨੀਮ-ਪਹਾੜੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ ਤੇ ਹੁਸ਼ਿਆਰਪੁਰ ਤੋਂ ਐਕਸਪੋਰਟ ਕੀਤੀ ਗਈ ਲੀਚੀ ਇਸ ਖੇਤਰ ਦੇ ਅਨੁਕੂਲ ਮਾਹੌਲ ਕਰਕੇ ਆਪਣੇ ਗੂੜ੍ਹੇ ਲਾਲ ਰੰਗ ਤੇ ਚੋਖੀ ਮਿਠਾਸ ਕਾਰਨ ਮਸ਼ਹੂਰ ਹੈ। ਦੱਸ ਦਈਏ ਕਿ ਪੰਜਾਬ ਵਿੱਚ ਲੀਚੀ ਦੀ ਕਾਸ਼ਤ 3,250 ਹੈਕਟੇਅਰ ਰਕਬੇ ਵਿੱਚ ਕੀਤੀ ਜਾਂਦੀ ਹੈ, ਜਿੱਥੋਂ ਲਗਪਗ 13,000 ਮੀਟਰਕ ਟਨ ਸਾਲਾਨਾ ਲੀਚੀ ਦੀ ਪੈਦਾਵਾਰ ਹੁੰਦੀ ਹੈ, ਜਿਸ ਸਦਕਾ ਪੰਜਾਬ ਨੂੰ ਵਿਸ਼ਵ ਲੀਚੀ ਮੰਡੀ ਵਿੱਚ ਵੱਡੇ ਕਾਸ਼ਤਕਾਰ ਵਜੋਂ ਸਥਾਨ ਪ੍ਰਾਪਤ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Infosys 'ਤੇ ਛਾਏ ਸੰਕਟ ਦੇ ਬੱਦਲ, GST ਚੋਰੀ ਦਾ ਦੋਸ਼, 32 ਹਜ਼ਾਰ ਕਰੋੜ ਰੁਪਏ ਦਾ ਮਾਮਲਾ!
Infosys 'ਤੇ ਛਾਏ ਸੰਕਟ ਦੇ ਬੱਦਲ, GST ਚੋਰੀ ਦਾ ਦੋਸ਼, 32 ਹਜ਼ਾਰ ਕਰੋੜ ਰੁਪਏ ਦਾ ਮਾਮਲਾ!
Delhi Rainfall:  ਦਿੱਲੀ 'ਚ ਆਫਤ ਵਾਲਾ ਮੀਂਹ, ਡਿੱਗੀ ਇਮਾਰਤ, ਕਈ ਥਾਵਾਂ 'ਤੇ ਫਿਰ ਭਰਿਆ ਪਾਣੀ, ਟ੍ਰੈਫਿਕ ਜਾਮ
Delhi Rainfall: ਦਿੱਲੀ 'ਚ ਆਫਤ ਵਾਲਾ ਮੀਂਹ, ਡਿੱਗੀ ਇਮਾਰਤ, ਕਈ ਥਾਵਾਂ 'ਤੇ ਫਿਰ ਭਰਿਆ ਪਾਣੀ, ਟ੍ਰੈਫਿਕ ਜਾਮ
ਇਸ ਹਾਰਮੋਨ ਕਾਰਨ ਬੇਵਫ਼ਾਈ ਕਰਦੀਆਂ ਔਰਤਾਂ, ਹੋਸ਼ ਉਡਾ ਦੇਵੇਗੀ ਇਹ ਹਕੀਕਤ
ਇਸ ਹਾਰਮੋਨ ਕਾਰਨ ਬੇਵਫ਼ਾਈ ਕਰਦੀਆਂ ਔਰਤਾਂ, ਹੋਸ਼ ਉਡਾ ਦੇਵੇਗੀ ਇਹ ਹਕੀਕਤ
ਹਰ ਕਿਸੇ ਲਈ ਮੁਫਤ ਹੋਇਆ Google Photos ਦਾ AI ਐਡੀਟਿੰਗ ਫੀਚਰ, ਇੰਝ 4 ਤਰੀਕਿਆਂ ਨਾਲ ਕਰੋ ਵਰਤੋਂ
ਹਰ ਕਿਸੇ ਲਈ ਮੁਫਤ ਹੋਇਆ Google Photos ਦਾ AI ਐਡੀਟਿੰਗ ਫੀਚਰ, ਇੰਝ 4 ਤਰੀਕਿਆਂ ਨਾਲ ਕਰੋ ਵਰਤੋਂ
Advertisement
ABP Premium

ਵੀਡੀਓਜ਼

ਗੰਗਾ ਨਦੀ 'ਚ ਫਸੇ ਕਾਂਵੜੀਏ, SDRF ਦੀਆਂ ਟੀਮਾਂ ਨੇ ਬਚਾਈ ਜਾਨਅਕਾਲੀ ਦਲ 'ਚ ਵੱਡਾ ਧਮਕਾ! ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਹੁਣ ਦਾ ਐਲਾਨAkali Dal ਦੇ ਬਾਗੀ ਧੜੇ ਦੇ ਲੀਡਰ ਹੋਏ ਇੱਕਠੇ ਕੀ ਬਣਾਉਣਗੇ ਅਗਲੀ ਰਣਨੀਤੀ ?Bhagwant Mann| ਕੇਜਰੀਵਾਲ ਲਈ ਭੁੱਬਾਂ ਮਾਰ ਕੇ ਰੋਏ ਮੁੱਖ ਮੰਤਰੀ ਭਗਵੰਤ ਮਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Infosys 'ਤੇ ਛਾਏ ਸੰਕਟ ਦੇ ਬੱਦਲ, GST ਚੋਰੀ ਦਾ ਦੋਸ਼, 32 ਹਜ਼ਾਰ ਕਰੋੜ ਰੁਪਏ ਦਾ ਮਾਮਲਾ!
Infosys 'ਤੇ ਛਾਏ ਸੰਕਟ ਦੇ ਬੱਦਲ, GST ਚੋਰੀ ਦਾ ਦੋਸ਼, 32 ਹਜ਼ਾਰ ਕਰੋੜ ਰੁਪਏ ਦਾ ਮਾਮਲਾ!
Delhi Rainfall:  ਦਿੱਲੀ 'ਚ ਆਫਤ ਵਾਲਾ ਮੀਂਹ, ਡਿੱਗੀ ਇਮਾਰਤ, ਕਈ ਥਾਵਾਂ 'ਤੇ ਫਿਰ ਭਰਿਆ ਪਾਣੀ, ਟ੍ਰੈਫਿਕ ਜਾਮ
Delhi Rainfall: ਦਿੱਲੀ 'ਚ ਆਫਤ ਵਾਲਾ ਮੀਂਹ, ਡਿੱਗੀ ਇਮਾਰਤ, ਕਈ ਥਾਵਾਂ 'ਤੇ ਫਿਰ ਭਰਿਆ ਪਾਣੀ, ਟ੍ਰੈਫਿਕ ਜਾਮ
ਇਸ ਹਾਰਮੋਨ ਕਾਰਨ ਬੇਵਫ਼ਾਈ ਕਰਦੀਆਂ ਔਰਤਾਂ, ਹੋਸ਼ ਉਡਾ ਦੇਵੇਗੀ ਇਹ ਹਕੀਕਤ
ਇਸ ਹਾਰਮੋਨ ਕਾਰਨ ਬੇਵਫ਼ਾਈ ਕਰਦੀਆਂ ਔਰਤਾਂ, ਹੋਸ਼ ਉਡਾ ਦੇਵੇਗੀ ਇਹ ਹਕੀਕਤ
ਹਰ ਕਿਸੇ ਲਈ ਮੁਫਤ ਹੋਇਆ Google Photos ਦਾ AI ਐਡੀਟਿੰਗ ਫੀਚਰ, ਇੰਝ 4 ਤਰੀਕਿਆਂ ਨਾਲ ਕਰੋ ਵਰਤੋਂ
ਹਰ ਕਿਸੇ ਲਈ ਮੁਫਤ ਹੋਇਆ Google Photos ਦਾ AI ਐਡੀਟਿੰਗ ਫੀਚਰ, ਇੰਝ 4 ਤਰੀਕਿਆਂ ਨਾਲ ਕਰੋ ਵਰਤੋਂ
Neem Juice: ਨਿੰਮ ਦਾ ਕੌੜਾ ਰੱਸ ਸਿਹਤ ਲਈ ਵਰਦਾਨ, ਤੁਸੀਂ ਸੋਚ ਵੀ ਨਹੀਂ ਸਕਦੇ ਕਿੰਨਾ ਫਾਇਦੇਮੰਦ
Neem Juice: ਨਿੰਮ ਦਾ ਕੌੜਾ ਰੱਸ ਸਿਹਤ ਲਈ ਵਰਦਾਨ, ਤੁਸੀਂ ਸੋਚ ਵੀ ਨਹੀਂ ਸਕਦੇ ਕਿੰਨਾ ਫਾਇਦੇਮੰਦ
Gurmeet Ram Rahim: ਡੇਰਾ ਮੁਖੀ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਕੋਈ ਰਾਹਤ, ਜਾਣੋ 21 ਦਿਨਾਂ ਦੀ ਫਰਲੋ ਨੂੰ ਲੈ ਕੇ ਕੋਰਟ ਨੇ ਕੀ ਕਿਹਾ?
Gurmeet Ram Rahim: ਡੇਰਾ ਮੁਖੀ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਕੋਈ ਰਾਹਤ, ਜਾਣੋ 21 ਦਿਨਾਂ ਦੀ ਫਰਲੋ ਨੂੰ ਲੈ ਕੇ ਕੋਰਟ ਨੇ ਕੀ ਕਿਹਾ?
Amritpal Singh: ਅੰਮ੍ਰਿਤਪਾਲ ਸਿੰਘ 'ਤੇ ਐਨਐਸਏ ਲਾਉਣ ਖਿਲਾਫ ਪਟੀਸ਼ਨ 'ਤੇ ਹਾਈਕੋਰਟ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਨੋਟਿਸ
Amritpal Singh: ਅੰਮ੍ਰਿਤਪਾਲ ਸਿੰਘ 'ਤੇ ਐਨਐਸਏ ਲਾਉਣ ਖਿਲਾਫ ਪਟੀਸ਼ਨ 'ਤੇ ਹਾਈਕੋਰਟ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਨੋਟਿਸ
Akali Dal Crisis: ਅਕਾਲੀ ਦਲ 'ਚ ਵੱਡਾ ਧਮਾਕਾ! ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਹੁਣ ਦਾ ਐਲਾਨ
Akali Dal Crisis: ਅਕਾਲੀ ਦਲ 'ਚ ਵੱਡਾ ਧਮਾਕਾ! ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਹੁਣ ਦਾ ਐਲਾਨ
Embed widget