(Source: ECI/ABP News)
Punjab Municipal Election 2021: ਨਗਰ ਨਿਗਮ ਚੋਣਾਂ ਲਈ ਵੋਟਿੰਗ ਜਾਰੀ, ਇੰਨੇ ਫੀਸਦ ਹੋਇਆ ਮਤਦਾਨ
ਪੰਜਾਬ ਦੀ ਲੋਕਲ ਬਾਡੀ ਚੋਣ ਲਈ ਐਤਵਾਰ ਨੂੰ ਸੂਬੇ ਭਰ ਵਿੱਚ ਵੋਟਿੰਗ ਹੋ ਰਹੀ ਹੈ। ਵੋਟਿੰਗ ਸਵੇਰੇ ਅੱਠ ਵਜੇ ਸ਼ੁਰੂ ਹੋਈ ਤੇ ਸ਼ਾਮ ਚਾਰ ਵਜੇ ਤੱਕ ਜਾਰੀ ਰਹੇਗੀ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਇੱਕਾ-ਦੁਕਾ ਥਾਵਾਂ ਨੂੰ ਛੱਡ ਕੇ ਸਭ ਜਗ੍ਹਾ ਸ਼ਾਂਤਮਈ ਢੰਗ ਨਾਲ ਵੋਟਿੰਗ ਹੋ ਰਹੀ ਹੈ। ਗੁਰਦਾਸਪੁਰ ਵਿੱਚ ਹੁਣ ਤੱਕ 15 ਫੀਸਦ ਵੋਟਿੰਗ ਹੋ ਚੁੱਕੀ ਹੈ।
![Punjab Municipal Election 2021: ਨਗਰ ਨਿਗਮ ਚੋਣਾਂ ਲਈ ਵੋਟਿੰਗ ਜਾਰੀ, ਇੰਨੇ ਫੀਸਦ ਹੋਇਆ ਮਤਦਾਨ Punjab Municipal Election 2021: Voting continues for municipal elections, till now Punjab Municipal Election 2021: ਨਗਰ ਨਿਗਮ ਚੋਣਾਂ ਲਈ ਵੋਟਿੰਗ ਜਾਰੀ, ਇੰਨੇ ਫੀਸਦ ਹੋਇਆ ਮਤਦਾਨ](https://feeds.abplive.com/onecms/images/uploaded-images/2021/02/14/f99c2e5edefe51d119fc48ec71e38c64_original.jpeg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ ਦੀ ਲੋਕਲ ਬਾਡੀ ਚੋਣ ਲਈ ਐਤਵਾਰ ਨੂੰ ਸੂਬੇ ਭਰ ਵਿੱਚ ਵੋਟਿੰਗ ਹੋ ਰਹੀ ਹੈ। ਵੋਟਿੰਗ ਸਵੇਰੇ ਅੱਠ ਵਜੇ ਸ਼ੁਰੂ ਹੋਈ ਤੇ ਸ਼ਾਮ ਚਾਰ ਵਜੇ ਤੱਕ ਜਾਰੀ ਰਹੇਗੀ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਇੱਕਾ-ਦੁਕਾ ਥਾਵਾਂ ਨੂੰ ਛੱਡ ਕੇ ਸਭ ਜਗ੍ਹਾ ਸ਼ਾਂਤਮਈ ਢੰਗ ਨਾਲ ਵੋਟਿੰਗ ਹੋ ਰਹੀ ਹੈ। ਗੁਰਦਾਸਪੁਰ ਵਿੱਚ ਹੁਣ ਤੱਕ 15 ਫੀਸਦ ਵੋਟਿੰਗ ਹੋ ਚੁੱਕੀ ਹੈ।
ਜਲੰਧਰ ਵਿੱਚ ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਲਈ ਕਰੀਬ 14% ਪੌਲਿੰਗ ਹੋ ਚੁੱਕੀ
Punjab Municipal Elections 2021: ਜਲੰਧਰ ਵਿੱਚ ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਲਈ ਕਰੀਬ 14% ਪੌਲਿੰਗ ਹੋ ਚੁੱਕੀ।#PunjabMunicipalElections pic.twitter.com/BRbhR2Vwwk
— ABP Sanjha (@abpsanjha) February 14, 2021
ਹੁਣ ਤੱਕ ਬਰਨਾਲਾ ਵਿੱਚ 20.96% ਹੋ ਚੁੱਕੀ ਵੋਟਿੰਗ
Punjab Municipal Election 2021: ਹੁਣ ਤੱਕ ਬਰਨਾਲਾ ਵਿੱਚ 20.96% ਹੋ ਚੁੱਕੀ ਵੋਟਿੰਗ pic.twitter.com/AceikLEP8M
— ABP Sanjha (@abpsanjha) February 14, 2021
ਉਧਰ ਫ਼ਾਜ਼ਿਲਕਾ ਜ਼ਿਲ੍ਹੇ 'ਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸ਼ਾਂਤੀਮਈ ਵੋਟਿੰਗ ਹੋ ਰਹੀ ਹੈ। ਜਾਣਕਾਰੀ ਮੁਤਾਬਿਕ ਹੁਣ ਤੱਕ ਫ਼ਾਜ਼ਿਲਕਾ 'ਚ 25% ਵੋਟਿੰਗ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਅਬੋਹਰ 'ਚ 13%, ਜਲਾਲਾਬਾਦ 19.5 % ਤੇ ਅਰਨੀਵਾਲਾ ਵਿੱਚ 27 % ਵੋਟਿੰਗ ਹੋ ਚੁੱਕੀ ਹੈ।
ਅੰਮ੍ਰਿਤਸਰ ਦੇ ਨਗਰ ਕੌਂਸਲ ਰਮਦਾਸ ਵਿੱਚ 18%, ਮਜੀਠਾ 16%, ਜੰਡਿਆਲਾ ਗੁਰੂ 8%, ਅਜਨਾਲਾ 15%, ਰਈਆ 17% ਅਤੇ ਵਾਰਡ ਨੰਬਰ 37 (BC) ਵਿੱਚ 10 ਵਜੇ ਤੱਕ 13% ਵੋਟਿੰਗ ਹੋ ਚੁੱਕੀ ਹੈ।
Punjab Municipal Election 2021: ਅੰਮ੍ਰਿਤਸਰ ਵਿੱਚ 10ਵਜੇ ਤੱਕ ਪਏ ਇੰਨੇ ਫੀਸਦ ਵੋਟ pic.twitter.com/5DU8Fjd0vg
— ABP Sanjha (@abpsanjha) February 14, 2021
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)