Punjab News: ਪੰਜਾਬ ਦੇ ਪੰਜ ਸ਼ਹਿਰ ਅੰਮ੍ਰਿਤਸਰ, ਰੂਪਨਗਰ, ਲੁਧਿਆਣਾ, ਪਟਿਆਲਾ ਤੇ ਫਤਿਹਗੜ੍ਹ ਸਾਹਿਬ ਵਿਦੇਸ਼ੀ ਸੈਲਾਨੀਆਂ ਲਈ ਚੋਟੀ ਦੇ ਸਥਾਨਾਂ ਵਜੋਂ ਉਭਰੇ
ਪੰਜਾਬ ਦੇ ਪੰਜ ਸ਼ਹਿਰ ਅੰਮ੍ਰਿਤਸਰ, ਰੂਪਨਗਰ, ਲੁਧਿਆਣਾ, ਪਟਿਆਲਾ ਤੇ ਫਤਿਹਗੜ੍ਹ ਸਾਹਿਬ ਵਿਦੇਸ਼ੀ ਸੈਲਾਨੀਆਂ ਲਈ ਚੋਟੀ ਦੇ ਸਥਾਨਾਂ ਵਜੋਂ ਉਭਰੇ
Punjab News: ਪੰਜਾਬ ਸਰਕਾਰ ਨੇ ਸੂਬੇ ਦੀ ਅਮੀਰ ਵਿਰਾਸਤ, ਪਰੰਪਰਾਵਾਂ, ਕਲਾ ਦੇ ਰੂਪਾਂ ਤੇ ਰੀਤੀ-ਰਿਵਾਜਾਂ ਦੇ ਪਸਾਰ ਲਈ ਆਪਣੀ ਕਿਸਮ ਦੇ ਪਹਿਲੇ ‘ਪੰਜਾਬ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ’ ਦੀ ਸ਼ੁਰੂਆਤ ਕਰਨ ਲਈ ਕਈ ਰਣਨੀਤਕ ਪਹਿਲਕਦਮੀਆਂ ਦਾ ਐਲਾਨ ਕੀਤਾ ਹੈ। ਇਹ ਨਵੀਨਤਮ ਸਮਾਗਮ 11 ਤੋਂ 13 ਸਤੰਬਰ ਤੱਕ ਮੋਹਾਲੀ ਵਿਖੇ ਆਯੋਜਿਤ ਕੀਤਾ ਜਾਵੇਗਾ ਤਾਂ ਜੋ ਸੂਬੇ ਨੂੰ ਸੈਰ-ਸਪਾਟੇ ਦੇ ਨਜ਼ਰੀਏ ਤੋਂ ਸਭ ਤੋਂ ਵੱਧ ਪਸੰਦੀਦਾ ਸਥਾਨ ਵਜੋਂ ਉਭਾਰਿਆ ਜਾ ਸਕੇ।
ਪੰਜਾਬ ਟਰੈਵਲ ਮਾਰਟ ਦਾ ਉਦੇਸ਼ ਦੇਸ਼ ਦੇ ਅਗਾਂਹਵਧੂ ਸੈਰ-ਸਪਾਟਾ ਪੇਸ਼ੇਵਰਾਂ ਨੂੰ ਪੰਜਾਬ ਲਿਆਉਣਾ ਤੇ ਸੂਬੇ ਨੂੰ ਚੋਟੀ ਦੇ ਸੈਰ-ਸਪਾਟਾ ਸਥਾਨ ਵਜੋਂ ਸ਼ੁਮਾਰ ਕਰਨਾ ਹੈ। ਇਸ ਈਵੈਂਟ ਵਿੱਚ ਵਿਦੇਸ਼ੀ ਤੇ ਘਰੇਲੂ ਟੂਰ ਆਪਰੇਟਰਾਂ, ਡੀਐਮਸੀਐਸ, ਡੀਐਸਓਐਸ, ਟਰੈਵਲ ਟਰੇਡ ਮੀਡੀਆ, ਟਰੈਵਲ ਇੰਫਲੂਐਂਸਰਜ, ਹੋਟਲ ਆਪਰੇਟਰ, ਬੀਐਂਡਬੀ ਤੇ ਫਾਰਮ ਸਟੇਅ ਮਾਲਕ, ਸੈਰ-ਸਪਾਟਾ ਬੋਰਡ ਆਦਿ ਦੀ ਭਾਗੀਦਾਰੀ ਵੀ ਦੇਖਣ ਨੂੰ ਮਿਲੇਗੀ।
ਪੰਜਾਬ ਦੇ ਪੰਜ ਸ਼ਹਿਰ ਅੰਮ੍ਰਿਤਸਰ, ਰੂਪਨਗਰ, ਲੁਧਿਆਣਾ, ਪਟਿਆਲਾ ਤੇ ਫਤਿਹਗੜ੍ਹ ਸਾਹਿਬ ਵਿਦੇਸ਼ੀ ਸੈਲਾਨੀਆਂ ਲਈ ਚੋਟੀ ਦੇ ਸਥਾਨਾਂ ਵਜੋਂ ਉਭਰੇ ਹਨ ਤੇ ਸੈਰ-ਸਪਾਟਾ ਵਿਭਾਗ ਹੁਣ ਰਾਜ ਨੂੰ ਭਾਰਤੀ ਸੈਰ-ਸਪਾਟੇ ਵਿੱਚ ਮੋਹਰੀ ਬਣਾਉਣ ਤੇ 2030 ਤੱਕ ਪੰਜਾਬ ਇੱਕ ਪ੍ਰਮੁੱਖ ਅੰਤਰਰਾਸ਼ਟਰੀ ਸੈਰ-ਸਪਾਟਾ ਸਥਾਨ ਬਣਨ ਦੀ ਦਿਸ਼ਾ ਵੱਲ ਲਈ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
ਸੈਰ ਸਪਾਟਾ ਵਿਭਾਗ ਨੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਵੱਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਨੂੰ ਦਰਸਾਉਣ ਲਈ ਇੱਥੇ ਮੈਰੀਅਟ ਹੋਟਲ ਵਿਖੇ ਆਪਣੇ ਚਾਰ ਸ਼ਹਿਰਾਂ ਦੇ ਰੋਡ ਸ਼ੋਅ ਦਾ ਉਦਘਾਟਨ ਕੀਤਾ। ਅਗਲਾ ਰੋਡ ਸ਼ੋਅ ਮੁੰਬਈ (24 ਅਗਸਤ), ਹੈਦਰਾਬਾਦ (25 ਅਗਸਤ) ਤੇ ਦਿੱਲੀ (26 ਅਗਸਤ) ਵਿੱਚ ਹੋਵੇਗਾ। ਇੱਥੇ ਉਦਘਾਟਨੀ ਰੋਡ ਸ਼ੋਅ ਦੀ ਮੁੱਖ ਮਹਿਮਾਨ ਅਨਮੋਲ ਗਗਨ ਮਾਨ, ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਮੰਤਰੀ, ਨਿਵੇਸ਼ ਪ੍ਰੋਤਸਾਹਨ, ਪੰਜਾਬ ਅਤੇ ਗੈਸਟ ਆਫ ਆਨਰ ਰਾਖੀ ਗੁਪਤਾ ਭੰਡਾਰੀ, ਆਈਏਐਸ ਪ੍ਰਮੁੱਖ ਸਕੱਤਰ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਸ਼ਾਮਲ ਹੋਏ।
ਪੰਜਾਬ ਸਰਕਾਰ ਵੱਲੋਂ ਕੀਤੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਅਨਮੋਲ ਗਗਨ ਮਾਨ ਨੇ ਕਿਹਾ, “ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਸੈਰ- ਸਪਾਟੇ ਨੂੰ ਹੁਲਾਰਾ ਦੇਣ ਲਈ ਲਗਾਤਾਰ ਕੰਮ ਕਰ ਰਹੀ ਹੈ, ਜਿਸ ਨਾਲ ਅੰਤਰਰਾਸ਼ਟਰੀ ਅਤੇ ਘਰੇਲੂ ਦੋਵਾਂ ਖੇਤਰਾਂ ਵਿੱਚ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ। ਇਹ ਬਦਲੇ ਵਿੱਚ ਔਰਤਾਂ ਅਤੇ ਨੌਜਵਾਨਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰੇਗਾ।
ਇਸ ਨੂੰ ਪ੍ਰਾਪਤ ਕਰਨ ਲਈ, ਸਰਕਾਰ ਨੇ ਨਿਵੇਸ਼ ਪੰਜਾਬ, ਉਦਯੋਗਿਕ ਨੀਤੀ- 2022 ਵਿੱਚ ਸੈਰ-ਸਪਾਟੇ ’ਤੇ ਵਿੱਤੀ ਪ੍ਰੋਤਸਾਹਨ, ਤੰਦਰੁਸਤੀ ਨੀਤੀ ਦੀ ਸ਼ੁਰੂਆਤ, ਈਕੋ ਟੂਰਿਜ਼ਮ ਅਤੇ ਸੱਭਿਆਚਾਰ ਨੀਤੀ ਦੀ ਸੋਧ, ਅਤੇ ਅਡਵੈਂਚਰ ਸੈਰ-ਸਪਾਟਾ ਅਤੇ ਜਲ ਸੈਰ-ਸਪਾਟਾ ਨੀਤੀ ਨੂੰ ਲਾਗੂ ਕਰਨ ਆਦਿ ਵਰਗੀਆਂ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। ਸਾਡਾ ਪੱਕਾ ਵਿਸ਼ਵਾਸ ਹੈ ਕਿ ਏਕਤਾ ਦੀਆਂ ਸਾਰੀਆਂ ਪਹਿਲਕਦਮੀਆਂ ਵਪਾਰ ਦੇ ਮਾਮਲੇ ਵਿੱਚ ਰਾਜ ਦੇ ਅਕਸ ਨੂੰ ਹੋਰ ਉਭਾਰਨਗੀਆਂ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਤੋਂ ਵਧੇਰੇ ਸੈਲਾਨੀਆਂ ਨੂੰ ਆਕਰਸਿਤ ਕਰਨਗੀਆਂ।