Punjab News: ਹੜ੍ਹ ਦੇ ਦਰਮਿਆਨ ਪੰਜਾਬ ਦੇ ਪਿੰਡਾਂ ਨੂੰ ਲੈ ਕੇ ਸੂਬਾ ਸਰਕਾਰ ਦਾ ਵੱਡਾ ਫੈਸਲਾ, ਇੰਝ ਹੱਲ ਕੀਤੀਆਂ ਜਾਣਗੀਆਂ ਸਮੱਸਿਆਵਾਂ
ਪੰਜਾਬ ਜੋ ਕਿ ਇਸ ਸਮੇਂ ਆਪਣੇ ਬਹੁਤ ਹੀ ਮੁਸ਼ਕਿਲ ਦੌਰ 'ਚੋਂ ਲੰਘ ਰਿਹਾ ਹੈ। ਚਾਰੇ ਪਾਸੇ ਪਾਣੀ ਨੇ ਕਹਿਰ ਮਚਾ ਰੱਖਿਆ ਹੈ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ। ਖੇਤ ਡੁੱਬ ਗਏ, ਫਸਲਾਂ ਖਰਾਬ ਹੋ ਗਈਆਂ, ਪਸ਼ੂ ਰੁੜ ਗਏ ਹਨ। ਸਰਕਾਰ ਤੇ ਸਮਾਜ ਸੇਵੀ..

Punjab News: ਪੰਜਾਬ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਕਈ ਪਿੰਡ ਹੜ੍ਹ ਦੀ ਚਪੇਟ ਵਿੱਚ ਆ ਗਏ ਹਨ। ਲੋਕਾਂ ਨੂੰ ਰਾਹਤ ਦੇਣ ਲਈ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਵੱਖ-ਵੱਖ ਫੈਸਲੇ ਲਏ ਜਾ ਰਹੇ ਹਨ। ਇਸ ਕੜੀ ਵਿੱਚ ਹੁਣ ਪੰਜਾਬ ਸਰਕਾਰ ਨੇ ਹਰ ਪਿੰਡ ਵਿੱਚ ਇੱਕ ਗਜ਼ਟਿਡ ਅਫ਼ਸਰ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਇਸਦਾ ਐਲਾਨ ਕੀਤਾ ਹੈ।
ਹਰ ਪਿੰਡ ਲਈ ਇੱਕ-ਇੱਕ ਗਜ਼ਟਿਡ ਅਫ਼ਸਰ ਦੀ ਤਾਇਨਾਤੀ
ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ (ਪਹਿਲਾਂ ਟਵਿੱਟਰ) ਉੱਤੇ ਪੋਸਟ ਕਰਦੇ ਹੋਏ ਕਿਹਾ, "ਸੂਬੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦਾ ਪ੍ਰਸ਼ਾਸਨ ਨਾਲ ਸਿੱਧਾ ਸੰਪਰਕ ਹੋ ਸਕੇ, ਇਸ ਲਈ ਅਸੀਂ ਹਰ ਪਿੰਡ ਲਈ ਇੱਕ-ਇੱਕ ਗਜ਼ਟਿਡ ਅਫ਼ਸਰ ਦੀ ਤਾਇਨਾਤੀ ਕਰ ਰਹੇ ਹਾਂ, ਤਾਂ ਜੋ ਕੁਦਰਤੀ ਆਫ਼ਤ ਨਾਲ ਪ੍ਰਭਾਵਿਤ ਲੋਕ ਆਪਣੀ ਹਰ ਸਮੱਸਿਆ ਉਹਨਾਂ ਨੂੰ ਦੱਸ ਸਕਣ ਅਤੇ ਉਹਨਾਂ ਦਾ ਜਲਦੀ ਅਤੇ ਢੁੱਕਵਾਂ ਹੱਲ ਹੋ ਸਕੇ।"
ਸੂਬੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨਾਲ ਪ੍ਰਸ਼ਾਸਨ ਦਾ ਸਿੱਧਾ ਰਾਬਤਾ ਹੋ ਸਕੇ, ਇਸਨੂੰ ਲੈਕੇ ਅਸੀਂ ਹਰੇਕ ਪਿੰਡ ਲਈ ਇੱਕ-ਇੱਕ ਗਜ਼ਟਿਡ ਅਫ਼ਸਰ ਦੀ ਤਾਇਨਾਤੀ ਕਰ ਰਹੇ ਹਾਂ, ਤਾਂ ਜੋ ਕੁਦਰਤੀ ਮਾਰ ਨਾਲ ਪ੍ਰਭਾਵਿਤ ਲੋਕ ਆਪਣੀ ਹਰ ਤਰ੍ਹਾਂ ਦੀ ਸਮੱਸਿਆ ਉਹਨਾਂ ਨੂੰ ਦੱਸ ਸਕਣ ਤੇ ਉਹਨਾਂ ਦਾ ਜਲਦ ਅਤੇ ਢੁੱਕਵਾਂ ਹੱਲ ਹੋ ਸਕੇ।
— Bhagwant Mann (@BhagwantMann) September 4, 2025
----
राज्य के…
ਇਸ ਨਾਲ ਹੋਏ ਜਲਦੀ ਤੇ ਸਹੀ ਹੱਲ
ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਇਸ ਫ਼ੈਸਲੇ ਦਾ ਮਕਸਦ ਇਹ ਹੈ ਕਿ ਹੜ੍ਹ ਨਾਲ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਪ੍ਰਸ਼ਾਸਨ ਨਾਲ ਸਿੱਧਾ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਨਾਲ ਪ੍ਰਭਾਵਿਤ ਲੋਕ ਆਪਣੀ ਹਰ ਸਮੱਸਿਆ ਇਨ੍ਹਾਂ ਗਜ਼ਟਿਡ ਅਫ਼ਸਰਾਂ ਨੂੰ ਦੱਸ ਸਕਣਗੇ ਅਤੇ ਉਹਨਾਂ ਦਾ ਜਲਦੀ ਤੇ ਸਹੀ ਹੱਲ ਕੀਤਾ ਜਾਵੇਗਾ।






















