ਪੜਚੋਲ ਕਰੋ

Punjab News: ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਕੈਬਨਿਟ ਸਬ-ਕਮੇਟੀ ਦੀ ਮੀਟਿੰਗ ਅੱਜ, ਹੋ ਸਕਦਾ ਕੋਈ ਅਹਿਮ ਫੈਸਲਾ

ਮੁੱਖ ਮੰਤਰੀ ਭਗਵੰਤ ਮਾਨ (Mann Government) ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਬਣਾਈ ਗਈ ਸਬ ਕਮੇਟੀ ਦੀ ਮੀਟਿੰਗ ਅੱਜ 3 ਵਜੇ ਸੈਕਟਰ-3 ਪੰਜਾਬ ਭਵਨ 'ਚ ਹੋਏਗੀ।

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ (Mann Government) ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਬਣਾਈ ਗਈ ਸਬ ਕਮੇਟੀ ਦੀ ਮੀਟਿੰਗ ਅੱਜ 3 ਵਜੇ ਸੈਕਟਰ-3 ਪੰਜਾਬ ਭਵਨ 'ਚ ਹੋਏਗੀ।ਇਸ ਮੀਟਿੰਗ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ 'ਤੇ ਵਿਚਾਰ ਚਰਚਾ ਹੋਏਗੀ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 36000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਗਿਆ ਹੈ ਅਤੇ ਮੁੱਖ ਮੰਤਰੀ ਵੀ ਇਸ ਸਬੰਧੀ ਆਪਣਾ ਵਾਅਦਾ ਪੂਰਾ ਕਰਨ ਲਈ ਵਾਰ-ਵਾਰ ਕਹਿ ਚੁੱਕੇ ਹਨ।ਇਹ ਮੀਟਿੰਗ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਵੇਗੀ।

ਪੰਜਾਬ ਦੇ 36000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਕਈ ਵਾਰ ਮੀਟਿੰਗ ਕਰ ਚੁੱਕੀ ਹੈ ਪਰ ਅਜੇ ਤੱਕ ਕਿਸੇ ਵੀ ਠੋਸ ਕਦਮ 'ਤੇ ਨਹੀਂ ਪਹੁੰਚੀ। ਬੇਸ਼ੱਕ ‘ਆਪ’ ਸਰਕਾਰ ਜਲਦ ਤੋਂ ਜਲਦ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਚਾਹੁੰਦੀ ਹੈ ਪਰ ਕਈ ਕਾਨੂੰਨੀ ਅੜਿੱਕੇ ਇਸ ਪ੍ਰਕ੍ਰਿਆ ਨੂੰ ਮੱਠਾ ਕਰ ਰਹੇ ਹਨ। ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਲਈ ਬਣਾਈ ਗਈ ਕੈਬਨਿਟ ਸਬ ਕਮੇਟੀ ਲਗਾਤਾਰ ਮੀਟਿੰਗ ਕਰਕੇ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਫਿਰ ਵੀ ਸਰਕਾਰ ਸਾਹਮਣੇ ਕਈ ਚੁਣੌਤੀਆਂ ਹਨ।

ਸੂਤਰਾਂ ਮੁਤਾਬਕ 36 ਹਜ਼ਾਰ ਕੱਚੇ ਕਾਮਿਆਂ ਵਿੱਚ ਬਹੁਤ ਸਾਰੇ ਅਜਿਹੇ ਉਮੀਦਵਾਰ ਹਨ ਜਿਹੜੇ ਮੌਜੂਦਾ ਨਿਯਮਾਂ ਮੁਤਾਬਕ ਪੱਕੇ ਹੋਣ ਲਈ ਯੋਗ ਹੀ ਨਹੀਂ ਹਨ। ਸੂਤਰਾਂ ਮੁਤਾਬਕ ਉਮਾ ਦੇਵੀ ਜੱਜਮੈਂਟ ਬਹੁਤੇ ਕੱਚੇ ਕਾਮਿਆਂ ਦਾ ਰਾਹ ਰੋਕ ਰਹੀ ਹੈ। ਉਮਾ ਦੇਵੀ ਜੱਜਮੈਂਟ ਅਨੁਸਾਰ ਉਹੀ ਕੱਚੇ ਕਾਮੇ ਰੈਗੂਲਰ ਹੋ ਸਕਦੇ ਹਨ, ਜਿਨ੍ਹਾਂ ਦੀ ਭਰਤੀ ਪ੍ਰਵਾਨਿਤ ਅਸਾਮੀਆਂ ’ਤੇ ਹੋਈ ਹੈ। ਆਊਟ ਸੋਰਸਿੰਗ ਵਾਲੇ ਕਾਮੇ ਫਿਲਹਾਲ ਕੈਬਨਿਟ ਸਬ ਕਮੇਟੀ ਦੀ ਵਿਚਾਰ ਚਰਚਾ ਤੋਂ ਬਾਹਰ ਹਨ। ਇਸ ਜੱਜਮੈਂਟ ਦੇ ਮੱਦੇਨਜ਼ਰ ਪੂਰੇ 36 ਹਜ਼ਾਰ ਕੱਚੇ ਕਾਮੇ ਰੈਗੂਲਰ ਹੋਣ ਲਈ ਯੋਗਤਾ ਪੂਰੀ ਨਹੀਂ ਕਰਦੇ। ਦੂਜੇ ਪਾਸੇ ਸਰਕਾਰ ਨੇ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਹੋਇਆ ਹੈ।

ਇਹ ਵੀ ਅਹਿਮ ਹੈ ਕਿ ਪਿਛਲੀਆਂ ਸਰਕਾਰਾਂ ਨੇ ਵੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਹੀ ਕਾਨੂੰਨੀ ਅੜਿੱਕਿਆਂ ਕਰਕੇ ਉਹ ਸਫਲ ਨਹੀਂ ਹੋ ਸਕੀਆਂ ਸੀ। ਅਕਾਲੀ ਦਲ-ਬੀਜੇਪੀ ਗੱਠਜੋੜ ਸਰਕਾਰ ਨੇ 2016 ਵਿੱਚ ਤੇ ਕਾਂਗਰਸ ਦੀ ਚੰਨੀ ਸਰਕਾਰ ਨੇ 2021 ਵਿੱਚ 36 ਹਜ਼ਾਰ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਲਈ ਬਿੱਲ ਪਾਸ ਕੀਤੇ ਸਨ। ਇਨ੍ਹਾਂ ਨੂੰ ਹਾਲੇ ਤੱਕ ਰਾਜਪਾਲ ਤੋਂ ਪ੍ਰਵਾਨਗੀ ਨਹੀਂ ਮਿਲੀ। ਕਾਨੂੰਨੀ ਅੜਚਣਾਂ ਨੇ ਇਨ੍ਹਾਂ ਬਿੱਲਾਂ ਦੇ ਰਾਹ ਰੋਕੇ ਹੋਏ ਹਨ।

ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕੋਈ ਅਜਿਹਾ ਹੱਲ ਲੱਭਣ ਵਿੱਚ ਜੁੱਟੀ ਹੈ ਜਿਸ ਰਾਹੀਂ ਇਨ੍ਹਾਂ ਕਾਨੂੰਨੀ ਅੜਿੱਕਿਆਂ ਤੋਂ ਬਚਿਆ ਜਾ ਸਕੇ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਕੱਚੇ ਕਾਮਿਆਂ ਨੂੰ ਪੱਕੇ ਕਰਨ ਵਾਸਤੇ ਪਾਲਿਸੀ ਲੈ ਕੇ ਆਵੇਗੀ ਤਾਂ ਜੋ ਕਾਨੂੰਨੀ ਰੋਕਾਂ ਤੋਂ ਬਚਿਆ ਜਾ ਸਕੇ। ਇਹ ਵੀ ਪਤਾ ਲੱਗਾ ਹੈ ਕਿ ਕੈਬਨਿਟ ਸਬ ਕਮੇਟੀ ਨੂੰ ਮੁੱਢਲੇ ਪੜਾਅ ’ਤੇ ਸਿਰਫ 10 ਹਜ਼ਾਰ ਕੱਚੇ ਕਾਮੇ ਹੀ ਸ਼ਨਾਖਤ ਹੋਏ ਸਨ, ਜੋ ਰੈਗੂਲਰ ਹੋਣ ਦੇ ਯੋਗ ਸਨ ਪ੍ਰੰਤੂ ਹੁਣ ਆਮ ਆਦਮੀ ਪਾਰਟੀ ਨੇ ਇਹ ਮਨ ਬਣਾਇਆ ਹੈ ਕਿ ਰੈਗੂਲਰ ਹੋਣ ਵਾਲੇ ਮੁਲਾਜ਼ਮਾਂ ਦਾ ਅੰਕੜਾ 36 ਹਜ਼ਾਰ ਤੋਂ ਘੱਟ ਨਾ ਹੋਵੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਹਨੀ ਸਿੰਘ ਦੇ ਸ਼ੋਅ ਨੂੰ ਲੈਕੇ ਐਡਵਾਈਜ਼ਰੀ ਜਾਰੀ, ਸਰੋਤਿਆਂ ਲਈ ਅਹਿਮ ਖ਼ਬਰ, ਜਾਣ ਤੋਂ ਪਹਿਲਾਂ ਪੜ੍ਹ ਲਓ, ਨਹੀਂ ਤਾਂ ਫਸੋਗੇ ਬੁਰੇ...

ਮਹਿੰਗੇ ਬ੍ਰਾਂਡ ਦੀਆਂ ਬੋਤਲਾਂ 'ਚ ਸਸਤੀ ਸ਼ਰਾਬ ਵੇਚਣ ਵਾਲਿਆਂ ਦਾ ਪਰਦਾਫਾਸ਼, ਆਬਕਾਰੀ ਨੇ ਮਾਰਿਆ ਛਾਪਾ, ਤਾਂ ਖੁੱਲ੍ਹ ਗਈ ਸਾਰੀ ਪੋਲ

ਕਰਨਲ ਕੁੱਟਮਾਰ ਮਾਮਲਾ: ਪਟਿਆਲਾ 'ਚ ਸਾਬਕਾ ਫੌਜੀਆਂ ਵੱਲੋਂ ਪ੍ਰਦਰਸ਼ਨ, CRPF ਜਵਾਨ ਨੇ ਕਿਹਾ-ਮੇਰੇ ਨਾਲ ਆਓ, ਤੁਹਾਨੂੰ ਮੈਂ ਦੱਸਾਂਗਾ ਕਿ Encounter  ਕੀ ਹੁੰਦਾ ?

Farmer Protest: ਸਰਕਾਰ ਨੂੰ ਪਈ ਬਿਪਤਾ ! ਡੱਲੇਵਾਲ ਨੇ ਪਿਛਲੇ 73 ਘੰਟਿਆਂ ਤੋਂ ਨਹੀਂ ਪੀਤਾ ਪਾਣੀ, ਮੈਡੀਕਲ ਸਹੂਲਤ ਲੈਣ ਤੋਂ ਵੀ ਇਨਕਾਰ

ABP Premium

ਵੀਡੀਓਜ਼

ਕਿਸਾਨਾਂ ਦੀਆਂ ਟਰਾਲੀਆਂ ਤੇ ਟਰੈਕਟਰ ਚੋਰੀKisan| Shambhu| Khanauri Morcha| ਸ਼ੰਭੂ ਤੇ ਖਨੌਰੀ ਤੋਂ ਕਿਸਾਨਾਂ ਨੂੰ ਚੁੱਕਣ ਦਾ ਮਾਮਲਾ ਅਸਲ ਸੱਚ ਆਇਆ ਸਾਮਣੇ|abpShambhu Border| Khanauri Kisan Morcha| ਕਿਸਾਨਾਂ 'ਤੇ ਦੋਹਰੀ ਮਾਰ, ਪੁਲਿਸ ਨੇ ਕੁੱਟੇ, ਲੋਕਾਂ ਨੇ ਲੁੱਟੇ|PunjabKisan Khanauri Border| ਲੋਕਾਂ ਨੂੰ ਗੈਰਤ ਪਿਆਰੀ ਨਹੀਂ, ਕਿਸਾਨਾਂ ਦਾ ਲੱਖਾਂ ਦਾ ਸਮਾਨ ਲੁੱਟਿਆ|Punjab News|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹਨੀ ਸਿੰਘ ਦੇ ਸ਼ੋਅ ਨੂੰ ਲੈਕੇ ਐਡਵਾਈਜ਼ਰੀ ਜਾਰੀ, ਸਰੋਤਿਆਂ ਲਈ ਅਹਿਮ ਖ਼ਬਰ, ਜਾਣ ਤੋਂ ਪਹਿਲਾਂ ਪੜ੍ਹ ਲਓ, ਨਹੀਂ ਤਾਂ ਫਸੋਗੇ ਬੁਰੇ...
ਹਨੀ ਸਿੰਘ ਦੇ ਸ਼ੋਅ ਨੂੰ ਲੈਕੇ ਐਡਵਾਈਜ਼ਰੀ ਜਾਰੀ, ਸਰੋਤਿਆਂ ਲਈ ਅਹਿਮ ਖ਼ਬਰ, ਜਾਣ ਤੋਂ ਪਹਿਲਾਂ ਪੜ੍ਹ ਲਓ, ਨਹੀਂ ਤਾਂ ਫਸੋਗੇ ਬੁਰੇ...
ਮਹਿੰਗੇ ਬ੍ਰਾਂਡ ਦੀਆਂ ਬੋਤਲਾਂ 'ਚ ਸਸਤੀ ਸ਼ਰਾਬ ਵੇਚਣ ਵਾਲਿਆਂ ਦਾ ਪਰਦਾਫਾਸ਼, ਆਬਕਾਰੀ ਨੇ ਮਾਰਿਆ ਛਾਪਾ, ਤਾਂ ਖੁੱਲ੍ਹ ਗਈ ਸਾਰੀ ਪੋਲ
ਮਹਿੰਗੇ ਬ੍ਰਾਂਡ ਦੀਆਂ ਬੋਤਲਾਂ 'ਚ ਸਸਤੀ ਸ਼ਰਾਬ ਵੇਚਣ ਵਾਲਿਆਂ ਦਾ ਪਰਦਾਫਾਸ਼, ਆਬਕਾਰੀ ਨੇ ਮਾਰਿਆ ਛਾਪਾ, ਤਾਂ ਖੁੱਲ੍ਹ ਗਈ ਸਾਰੀ ਪੋਲ
ਕਰਨਲ ਕੁੱਟਮਾਰ ਮਾਮਲਾ: ਪਟਿਆਲਾ 'ਚ ਸਾਬਕਾ ਫੌਜੀਆਂ ਵੱਲੋਂ ਪ੍ਰਦਰਸ਼ਨ, CRPF ਜਵਾਨ ਨੇ ਕਿਹਾ-ਮੇਰੇ ਨਾਲ ਆਓ, ਤੁਹਾਨੂੰ ਮੈਂ ਦੱਸਾਂਗਾ ਕਿ Encounter  ਕੀ ਹੁੰਦਾ ?
ਕਰਨਲ ਕੁੱਟਮਾਰ ਮਾਮਲਾ: ਪਟਿਆਲਾ 'ਚ ਸਾਬਕਾ ਫੌਜੀਆਂ ਵੱਲੋਂ ਪ੍ਰਦਰਸ਼ਨ, CRPF ਜਵਾਨ ਨੇ ਕਿਹਾ-ਮੇਰੇ ਨਾਲ ਆਓ, ਤੁਹਾਨੂੰ ਮੈਂ ਦੱਸਾਂਗਾ ਕਿ Encounter ਕੀ ਹੁੰਦਾ ?
Farmer Protest: ਸਰਕਾਰ ਨੂੰ ਪਈ ਬਿਪਤਾ ! ਡੱਲੇਵਾਲ ਨੇ ਪਿਛਲੇ 73 ਘੰਟਿਆਂ ਤੋਂ ਨਹੀਂ ਪੀਤਾ ਪਾਣੀ, ਮੈਡੀਕਲ ਸਹੂਲਤ ਲੈਣ ਤੋਂ ਵੀ ਇਨਕਾਰ
Farmer Protest: ਸਰਕਾਰ ਨੂੰ ਪਈ ਬਿਪਤਾ ! ਡੱਲੇਵਾਲ ਨੇ ਪਿਛਲੇ 73 ਘੰਟਿਆਂ ਤੋਂ ਨਹੀਂ ਪੀਤਾ ਪਾਣੀ, ਮੈਡੀਕਲ ਸਹੂਲਤ ਲੈਣ ਤੋਂ ਵੀ ਇਨਕਾਰ
ਸ਼ੰਭੂ-ਖਨੌਰੀ ਸਰਹੱਦ ਤੋਂ ਕਿਸਾਨਾਂ ਦੀਆਂ ਟਰਾਲੀਆਂ ਤੇ ਟਰੈਕਟਰ ਚੋਰੀ, ਵਿਧਾਇਕ ਦੇ ਘਰੋਂ ਮਿਲਣ ਦਾ ਦਾਅਵਾ, ਗੁਰਲਾਲ ਘਨੌਰ ਨੇ ਜਾਰੀ ਕੀਤੀ ਵੀਡੀਓ, ਜਾਣੋ ਕੀ ਹੈ ਸੱਚਾਈ ?

ਅੰਮ੍ਰਿਤਸਰ 'ਚ ਹਿਮਾਚਲ ਦੀਆਂ ਸਰਕਾਰੀ ਬੱਸਾਂ ਦੀ ਕੀਤੀ ਭੰਨਤੋੜ, ਲਿਖੇ ਖਾਲਿਸਤਾਨੀ ਨਾਅਰੇ, ਡਰਾਈਵਰਾਂ ਨੇ ਪੰਜਾਬ 'ਚ ਬੱਸਾਂ ਚਲਾਉਣ ਤੋਂ ਕੀਤਾ ਇਨਕਾਰ

Punjab News: ਪੰਜਾਬ 'ਚ ਇਹ 5 ਟ੍ਰੇਨਾਂ ਰੱਦ, ਯਾਤਰੀਆਂ ਨੂੰ ਮੁਸ਼ਕਲਾਂ ਦਾ ਕਰਨਾ ਪਏਗਾ ਸਾਹਮਣਾ; ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਖਬਰ...
ਪੰਜਾਬ 'ਚ ਇਹ 5 ਟ੍ਰੇਨਾਂ ਰੱਦ, ਯਾਤਰੀਆਂ ਨੂੰ ਮੁਸ਼ਕਲਾਂ ਦਾ ਕਰਨਾ ਪਏਗਾ ਸਾਹਮਣਾ; ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਖਬਰ...
Punjab News: ਪੰਜਾਬ 'ਚ ਕਰਨਲ 'ਤੇ ਹਮਲੇ ਮਾਮਲੇ ਨੂੰ ਲੈ ਮੱਚੀ ਹਲਚਲ, ਜਾਂਚ ਲਈ SIT ਦਾ ਗਠਨ; ਨਵੀਂ FIR ਦਰਜ

Embed widget