Punjab News: ਪੰਜਾਬ 'ਚ ਪੈਰ ਪਸਾਰ ਰਿਹੈ ਕੋਰੋਨਾ! ਹੁਣ ਇਸ ਜ਼ਿਲ੍ਹੇ 'ਚ ਸਾਹਮਣੇ ਆਇਆ ਮਰੀਜ਼
ਭਾਰਤ ਦੇ ਵਿੱਚ ਮੁੜ ਤੋਂ ਕੋਰੋਨਾ ਆਪਣੇ ਪੈਰ ਪਸਾਰ ਰਿਹਾ ਹੈ। ਜਿਸ ਦੇ ਚੱਲਦਿਆਂ ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ ਬਾਅਦ ਹੁਣ ਪੰਜਾਬ ‘ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਵਾਇਰਸ ਨੇ ਪੰਜਾਬ 'ਚ ਵੀ ਮੁੜ ਪੈਰ ਪਸਾਰਣੇ ਸ਼ੁਰੂ ਕਰ

Punjab News: ਭਾਰਤ ਦੇ ਵਿੱਚ ਮੁੜ ਤੋਂ ਕੋਰੋਨਾ ਆਪਣੇ ਪੈਰ ਪਸਾਰ ਰਿਹਾ ਹੈ। ਜਿਸ ਦੇ ਚੱਲਦਿਆਂ ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ ਬਾਅਦ ਹੁਣ ਪੰਜਾਬ ‘ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਵਾਇਰਸ ਨੇ ਪੰਜਾਬ 'ਚ ਵੀ ਮੁੜ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ। ਦੱਸਣਯੋਗ ਹੈ ਕਿ ਹੁਣ ਫਿਰੋਜ਼ਪੁਰ ਤੋਂ ਕੋਰੋਨਾ ਵਾਇਰਸ ਦਾ ਕੇਸ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ, ਇਹ ਮਰੀਜ਼ ਹਰਿਆਣਾ ਦੇ ਅੰਬਾਲਾ ਸ਼ਹਿਰ ਤੋਂ ਆਇਆ ਸੀ ਅਤੇ ਹੁਣ ਇਸ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਹੈ। ਮਰੀਜ਼ ਦਾ ਇਸ ਵੇਲੇ ਇਲਾਜ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਕ, ਉਕਤ ਨੌਜਵਾਨ ਅੰਬਾਲਾ ਸ਼ਹਿਰ ਵਿੱਚ ਕੰਮ ਕਰਦਾ ਹੈ। ਉਹ ਆਪਣੇ ਪਿਤਾ ਨੂੰ ਮਿਲਣ ਅੰਬਾਲਾ ਆਇਆ ਸੀ। ਇਥੇ ਆਉਣ ਤੋਂ ਬਾਅਦ ਉਸ ਦੀ ਤਬੀਅਤ ਖਰਾਬ ਹੋ ਗਈ। ਜਦੋਂ ਉਸ ਨੇ ਕੋਰੋਨਾ ਦਾ ਰੈਪਿਡ ਟੈਸਟ ਕਰਵਾਇਆ ਤਾਂ ਉਸ ਦੀ ਰਿਪੋਰਟ ਪੌਜ਼ੀਟਿਵ ਆਈ।
ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਵੀ ਉਕਤ ਮਾਮਲੇ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਕਤ ਨੌਜਵਾਨ ਦੀ ਸਿਹਤ ਠੀਕ ਹੈ, ਲੋਕ ਬਿਲਕੁਲ ਵੀ ਘਬਰਾਉਣ ਨਾ।
ਮੋਹਾਲੀ 'ਚ ਵੀ ਸਾਹਮਣੇ ਆਇਆ ਸੀ ਇੱਕ ਮਾਮਲਾ
ਦੱਸ ਦਈਏ ਕਿ ਹਾਲ ਦੇ ਵਿੱਚ ਮੋਹਾਲੀ ਤੋਂ ਵੀ ਕੋਰੋਨਾ ਦਾ ਇੱਕ ਕੇਸ ਮਿਲਿਆ। ਜਿਸ ਕਰਕੇ ਪੰਜਾਬ ਸਰਕਾਰ ਹੁਣ ਚੌਕਸ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਸੁਰੱਖਿਆ ਨੂੰ ਲੈ ਕੇ ਤਿਆਰੀਆਂ ਵੀ ਮੁਕੰਮਲ ਤੌਰ ‘ਤੇ ਕਰ ਲਈਆਂ ਹਨ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ 26 ਮਈ 2025 ਨੂੰ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਸੰਦਰਭ ਵਿੱਚ ਕਿਹਾ ਸੀ ਕਿ ਸੂਬਾ ਸਰਕਾਰ ਅਲਰਟ ਮੋਡ 'ਤੇ ਹੈ, ਪਰ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਸਾਰੇ ਸਿਵਲ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਕੋਵਿਡ-19 ਦੀ ਜਾਂਚ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਕੋਰੋਨਾ ਤੋਂ ਬਚਾਅ ਲਈ ਸਾਵਧਾਨੀਆਂ:
ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਵੋ ਜਾਂ ਸੈਨਿਟਾਈਜ਼ਰ ਵਰਤੋਂ।
ਮਾਸਕ ਪਹਿਨੋ, ਖਾਸ ਕਰਕੇ ਭੀੜ ਵਾਲੀ ਥਾਂ 'ਤੇ।
ਸੋਸ਼ਲ ਡਿਸਟੈਂਸ ਬਣਾਈ ਰੱਖੋ (ਕੰਮ ਤੋਂ ਘੱਟ 6 ਫੁੱਟ ਦੂਰੀ)
ਭੀੜ ਵਾਲੀਆਂ ਥਾਵਾਂ ਤੋਂ ਬਚੋ।
ਘਰ ਰਹੋ ਜੇਕਰ ਤੁਸੀਂ ਬਿਮਾਰ ਹੋ।
ਖੰਘਣ ਜਾਂ ਛੀਂਕਣ ਸਮੇਂ ਆਪਣੀ ਕੋਹਣੀ ਜਾਂ ਰੁਮਾਲ ਦੀ ਵਰਤੋਂ ਕਰੋ।
ਟੈਸਟ ਕਰਵਾਓ ਜੇਕਰ ਲੱਛਣ ਹਨ।
ਟੀਕਾਕਰਣ (Vaccination) ਜਰੂਰ ਕਰਵਾਓ।






















