(Source: ECI/ABP News/ABP Majha)
Punjab News: ਸਰਕਾਰੀ ਅਧਿਕਾਰੀ ਤੇ ਕਰਮਚਾਰੀ ਹੁਣ ਮੋਬਾਈਲ ਨਹੀਂ ਕਰ ਸਕਣਗੇ ਬੰਦ, ਪੰਜਾਬ ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ
Punjab News: ਪੰਜਾਬ ਸਰਕਾਰ ਦੇ ਵਿੱਤੀ ਕਮਿਸ਼ਨਰੇਟ ਸਕੱਤਰੇਤ ਵੱਲੋਂ ਵਿਭਾਗਾਂ ਦੇ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਲਈ ਸਖਤ ਹੁਕਮ ਜਾਰੀ ਕੀਤੇ ਗਏ ਹਨ। ਜਿਸ ਨੇ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵੀ ਵਧਾ ਦਿੱਤੀ ਹੈ। ਦਰਅਸਲ,
Punjab News: ਪੰਜਾਬ ਸਰਕਾਰ ਦੇ ਵਿੱਤੀ ਕਮਿਸ਼ਨਰੇਟ ਸਕੱਤਰੇਤ ਵੱਲੋਂ ਵਿਭਾਗਾਂ ਦੇ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਲਈ ਸਖਤ ਹੁਕਮ ਜਾਰੀ ਕੀਤੇ ਗਏ ਹਨ। ਜਿਸ ਨੇ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵੀ ਵਧਾ ਦਿੱਤੀ ਹੈ। ਦਰਅਸਲ, ਇਨ੍ਹਾਂ ਹੁਕਮਾਂ ਮੁਤਾਬਕ ਹੁਣ ਸਰਕਾਰੀ ਕਰਮਚਾਰੀ ਦਫਤਰ ਤੋਂ ਜਾਣ ਤੋਂ ਬਾਅਦ ਆਪਣਾ ਮੋਬਾਇਲ ਫੋਨ ਬੰਦ ਨਹੀਂ ਕਰ ਸਕਣਗੇ। ਇਸਦੇ ਚੱਲਦੇ ਡਿਊਟੀ ਸਮੇਂ ਜਾਂ ਉਸ ਤੋਂ ਬਾਅਦ ਜਾਂ ਫਿਰ ਛੁੱਟੀ ਦੌਰਾਨ ਵੀ ਕਰਮਚਾਰੀ ਆਪਣਾ ਮੋਬਾਈਲ ਫੋਨ ਬੰਦ ਨਹੀਂ ਕਰ ਸਕਣਗੇ।
ਜਾਣੋ ਕਿਹੜੇ ਅਧਿਕਾਰੀਆਂ ਤੇ ਲਾਗੂ ਹੋਇਆ ਇਹ ਨਿਯਮ
ਇਸਦੇ ਨਾਲ ਹੀ ਵਿੱਤੀ ਕਮਿਸ਼ਨਰਜ਼ ਸਕੱਤਰੇਤ ਨੇ ਮੋਬਾਈਲ ਬੰਦ ਹੋਣ ਕਰਕੇ ਜਰੂਰੀ ਕੰਮ ਸਮੇਂ ਸੰਪਰਕ ਨਾ ਹੋਣਾ ਹਵਾਲਾ ਦਿੱਤਾ ਹੈ। ਵਿੱਤ ਕਮਿਸ਼ਨਰੇਟ ਸਕੱਤਰੇਤ, ਪੰਜਾਬ ਸਰਕਾਰ ਨੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਫ਼ਤਰੀ ਸਮੇਂ ਤੋਂ ਬਾਅਦ ਮੋਬਾਈਲ ਫ਼ੋਨ ਬੰਦ ਨਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਦੱਸ ਦਈਏ ਕਿ ਇਹ ਹੁਕਮ ਗਰੁੱਪ ਏ, ਗਰੁੱਪ ਬੀ, ਗਰੁੱਪ ਸੀ ਅਤੇ ਗਰੁੱਪ ਡੀ ਦੇ ਅਧਿਕਾਰੀਆਂ/ਕਰਮਚਾਰੀਆਂ 'ਤੇ ਲਾਗੂ ਹੁੰਦਾ ਹੈ।
ਇਸ ਕਾਰਨ ਜਾਰੀ ਕੀਤੇ ਅਜਿਹੇ ਹੁਕਮ
ਦੱਸ ਦੇਈਏ ਕਿ ਵਿੱਤ ਕਮਿਸ਼ਨਰੇਟ ਸਕੱਤਰੇਤ ਮੁਤਾਬਕ ਕੁਝ ਅਧਿਕਾਰੀ ਜਾਂ ਫਿਰ ਕਰਮਚਾਰੀ ਦਫ਼ਤਰੀ ਸਮੇਂ ਤੋਂ ਬਾਅਦ ਜਾਂ ਛੁੱਟੀ ਵਾਲੇ ਦਿਨ ਆਪਣੇ ਮੋਬਾਈਲ ਫੋਨ ਬੰਦ ਕਰ ਦਿੰਦੇ ਹਨ ਜਾਂ ਕਾਲ ਰਿਸੀਵ ਨਹੀਂ ਕਰਦੇ, ਜਿਸ ਕਾਰਨ ਜ਼ਰੂਰੀ ਕੰਮ ਲਈ ਉਨ੍ਹਾਂ ਨਾਲ ਸੰਪਰਕ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਦਫ਼ਤਰੀ ਸਮੇਂ ਤੋਂ ਬਾਅਦ ਜਾਂ ਛੁੱਟੀ ਵਾਲੇ ਦਿਨ ਆਪਣੇ ਮੋਬਾਈਲ ਫ਼ੋਨ ਕਦੇ ਵੀ ਬੰਦ ਨਾ ਕਰਨ ਅਤੇ ਦਫ਼ਤਰੀ ਫ਼ੋਨ ਪ੍ਰਾਪਤ ਕਰਨਾ ਯਕੀਨੀ ਬਣਾਉਣ। ਜਿਸ ਤੋਂ ਬਾਅਦ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਉੱਪਰ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ।