ਪੜਚੋਲ ਕਰੋ

Punjab News : ਕੁਲਦੀਪ ਧਾਲੀਵਾਲ ਵੱਲੋਂ ਰੰਗਲਾ ਪੰਜਾਬ ਬਣਾਉਣ ਲਈ ਪ੍ਰਵਾਸੀ ਭਾਰਤੀਆਂ ਨੂੰ ਖੁੱਲ੍ਹਾ ਸੱਦਾ

Punjab News : ਕੁਲਦੀਪ ਧਾਲੀਵਾਲ ਨੇ ਇਹ ਵੀ ਕਿਹਾ ਕਿ ਕਈ ਪ੍ਰਵਾਸੀ ਭਾਰਤੀ ਪਿੰਡਾਂ ਵਿੱਚ ਲਾਇਬ੍ਰੇਰੀਆਂ ਬਣਾਉਣ ਵਿਚ ਕਾਫੀ ਦਿਲਚਸਪੀ ਰੱਖਦੇੇ ਹਨ। ਜਿਸ ਲਈ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ

ਚੰਡੀਗੜ੍ਹ : ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬੁੱਧਵਾਰ ਨੂੰ ਦੁਨੀਆਂ ਭਰ `ਚ ਵਸਦੇ ਪੰਜਾਬੀਆਂ ਨੂੰ ਆਪਣੀ ਪਿੱਠ ਭੂਮੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਅੱਗੇ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ। ਧਾਲੀਵਾਲ ਨੇ ਅੱਜ ਇੱਥੇ ਆਪਣੇ ਦਫ਼ਤਰ ਵਿਖੇ ਪ੍ਰਵਾਸੀ ਭਾਰਤੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪ੍ਰਵਾਸੀ ਭਾਰਤੀਆਂ (NRIs) ਨੂੰ ਆਪਣੀ ਮਾਤ ਭੂਮੀ ਦੀ ਬਿਹਤਰੀ ਅਤੇ ਖੁਸ਼ਹਾਲੀ ਲਈ ਮੋਹਰੀ ਭੂਮਿਕਾ ਨਿਭਾਉਣ ਚਾਹੀਦੀ ਹੈ। 

ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ। ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ  ਦੋ ਹਫ਼ਤਿਆਂ ਵਿੱਚ ਐਨਆਰਆਈ ਨੀਤੀ ਦਾ ਖਰੜਾ ਪੇਸ਼ ਕੀਤਾ ਜਾਵੇ। ਜਿਸ ਨੂੰ ਮੁੱਖ ਮੰਤਰੀ ਨਾਲ ਪੂਰੀ ਬਾਰੀਕੀ ਨਾਲ ਵਿਚਾਰਨ ਮਗਰੋਂ ਪ੍ਰਵਾਨਗੀ ਦਿੱਤੀ ਜਾਵੇਗੀ।

ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੀ ਭਲਾਈ ਅਤੇ ਸੁਵਿਧਾ ਲਈ ਪਾਰਦਰਸ਼ੀ ਅਤੇ ਤਰਕਸੰਗਤ ਐਨ.ਆਰ.ਆਈ ਨੀਤੀ ਤਿਆਰ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਜਲਦ ਨਿਪਟਾਰੇ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਨਵੀਂ ਐਨਆਰਆਈ ਨੀਤੀ ਨਿਵੇਸ਼ ਲਈ ਆਸਾਨ ਅਤੇ ਵਨ ਸਟਾਪ ਕਲੀਅਰੈਂਸ ਦੀ ਸਹੂਲਤ ਪ੍ਰਦਾਨ ਕਰੇਗੀ।

ਮੰਤਰੀ ਨੇ ਅੱਗੇ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਜ਼ਿਆਦਾਤਰ ਪੰਜਾਬੀ ਆਪਣੇ ਜੱਦੀ ਪਿੰਡਾਂ ਦੀ ਬਿਹਤਰੀ ਅਤੇ ਵਿਕਾਸ ਲਈ ਸੇਵਾ ਵਜੋਂ ਵੱਡੇ ਯੋਗਦਾਨ ਪਾਉਣਾ ਚਾਹੁੰਦੇ ਹਨ। ਸਿਹਤ, ਖੇਡਾਂ, ਸਿੱਖਿਆ ਦੇ ਖੇਤਰਾਂ ਅਤੇ ਪਿੰਡਾਂ ਦੇ ਛੱਪੜਾਂ ਦੀ ਨੁਹਾਰ ਬਦਲਣ ਵਿੱਚ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਅਤੇ ਯੋਗਦਾਨ ਦਾ ਸਵਾਗਤ ਕਰਦਿਆਂ ਮੰਤਰੀ ਨੇ ਕਿਹਾ ਕਿ ਨਵੀਂ ਨੀਤੀ ਉਨ੍ਹਾਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰੇਗੀ ਜੋ ਪ੍ਰਵਾਸੀਆਂ ਨੂੰ ਸੂਬੇ ਦੇ ਵਿਕਾਸ ਲਈ ਅਜਿਹੇ ਨੇਕ ਕਾਰਜਾਂ ਦੇ ਅਮਲ ਵਿੱਚ ਅੜਿੱਕਾ ਬਣਦੀਆਂ ਹਨ।

ਕੁਲਦੀਪ ਧਾਲੀਵਾਲ ਨੇ ਇਹ ਵੀ ਕਿਹਾ ਕਿ ਕਈ ਪ੍ਰਵਾਸੀ ਭਾਰਤੀ ਪਿੰਡਾਂ ਵਿੱਚ ਲਾਇਬ੍ਰੇਰੀਆਂ ਬਣਾਉਣ ਵਿਚ ਕਾਫੀ ਦਿਲਚਸਪੀ ਰੱਖਦੇੇ ਹਨ। ਜਿਸ ਲਈ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਇਸ ਨੇਕ ਕਾਰਜ ਲਈ ਸਮੂਹ ਐਨ.ਆਰ.ਆਈਜ਼ ਨੂੰ ਸਹੀ ਸੇਧ ਅਤੇ ਸਹਾਇਤਾ ਕੀਤੀ ਜਾਵੇ। ਮੰਤਰੀ ਨੇ ਪੰਜਾਬ ਦੇ ਵਿਰਸੇ ਅਤੇ ਸਭਿਆਚਾਰ ਨੂੰ ਸੰਭਾਲਣ ਲਈ ਵੀ ਪ੍ਰਵਾਸੀ ਭਾਰਤੀਆਂ ਦਾ ਸਵਾਗਤ ਕੀਤਾ ਜਿਸ ਲਈ ਉਨ੍ਹਾਂ ਨੇ ਪ੍ਰਵਾਸੀ ਪੰਜਾਬੀਆਂ ਨੂੰ ਠੋਸ ਤਜਵੀਜ਼ਾਂ ਪੇਸ਼ ਕਰਨ ਲਈ ਕਿਹਾ।

ਮੀਟਿੰਗ ਵਿੱਚ ਐਨ.ਆਰ.ਆਈ. ਮਾਮਲਿਆਂ ਦੇ ਵਿਸ਼ੇਸ਼ ਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ, ਮੈਂਬਰ ਐਨ.ਆਰ.ਆਈ. ਕਮਿਸ਼ਨ ਐਮ.ਪੀ ਸਿੰਘ, ਐਨ.ਆਰ.ਆਈ. ਮਾਮਲਿਆਂ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਤੋਂ ਇਲਾਵਾ ਉੱਪ ਸਕੱਤਰ ਸੁਰਿੰਦਰ ਕੌਰ ਅਤੇ ਏ.ਆਈ.ਜੀ. ਐਨ.ਆਰ.ਆਈ. ਮਾਮਲੇ ਰਾਜਿੰਦਰ ਸਿੰਘ ਹਾਜ਼ਰ ਸਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਨਿਗਮਬੋਧ ਘਾਟ 'ਤੇ ਹੋਵੇਗਾ ਮਨਮੋਹਨ ਸਿੰਘ ਦਾ ਅੰਤਿਮ ਸਸਕਾਰ, ਕਾਂਗਰਸ ਹੈਡਕੁਆਰਟਰ 'ਚ ਅੰਤਿਮ ਦਰਸ਼ਨਾਂ ਲਈ ਰੱਖੀ ਜਾਵੇਗੀ ਮ੍ਰਿਤਕ ਦੇਹ
ਨਿਗਮਬੋਧ ਘਾਟ 'ਤੇ ਹੋਵੇਗਾ ਮਨਮੋਹਨ ਸਿੰਘ ਦਾ ਅੰਤਿਮ ਸਸਕਾਰ, ਕਾਂਗਰਸ ਹੈਡਕੁਆਰਟਰ 'ਚ ਅੰਤਿਮ ਦਰਸ਼ਨਾਂ ਲਈ ਰੱਖੀ ਜਾਵੇਗੀ ਮ੍ਰਿਤਕ ਦੇਹ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
Advertisement
ABP Premium

ਵੀਡੀਓਜ਼

ਪੰਜਾਬ 'ਚ ਸਭ ਕੁਝ ਰਹੇਗਾ ਬੰਦ!  ਕਿਸਾਨਾਂ ਨਾਲ ਡਟ ਗਈਆਂ ਸਾਰੀਆਂ ਯੂਨੀਅਨਾਂ,ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਵਿਸ਼ਾਲ ਨਗਰ ਕੀਰਤਨਨਾ ਤੈਥੋਂ ਪਹਿਲਾਂ ਕੋਈ ਸੀ ਤੇ ਨਾ ਤੇਰੇ ਤੋਂ ਬਾਅਦ ਕੋਈ ਹੋਵੇਗਾ ! ਨਵਜੋਤ ਸਿੱਧੂ ਨੇ ਦਿੱਤੀ ਡਾ. ਮਨਮੋਹਨ ਲਈ....ਸਾਬਕਾ PM ਡਾ. ਮਨਮੋਹਨ ਸਿੰਘ ਦਾ ਘਾਟਾ ਨਾ ਪੂਰਾ ਹੋਣ ਵਾਲਾ ਹੈ ਨਰਿੰਦਰ ਮੋਦੀ ਨੇ ਕਹੀਆਂ ਕੁੱਝ ਅਜਿਹੀਆਂ ਗੱਲਾਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਨਿਗਮਬੋਧ ਘਾਟ 'ਤੇ ਹੋਵੇਗਾ ਮਨਮੋਹਨ ਸਿੰਘ ਦਾ ਅੰਤਿਮ ਸਸਕਾਰ, ਕਾਂਗਰਸ ਹੈਡਕੁਆਰਟਰ 'ਚ ਅੰਤਿਮ ਦਰਸ਼ਨਾਂ ਲਈ ਰੱਖੀ ਜਾਵੇਗੀ ਮ੍ਰਿਤਕ ਦੇਹ
ਨਿਗਮਬੋਧ ਘਾਟ 'ਤੇ ਹੋਵੇਗਾ ਮਨਮੋਹਨ ਸਿੰਘ ਦਾ ਅੰਤਿਮ ਸਸਕਾਰ, ਕਾਂਗਰਸ ਹੈਡਕੁਆਰਟਰ 'ਚ ਅੰਤਿਮ ਦਰਸ਼ਨਾਂ ਲਈ ਰੱਖੀ ਜਾਵੇਗੀ ਮ੍ਰਿਤਕ ਦੇਹ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਸਰਦੀਆਂ 'ਚ ਹਾਰਟ ਅਟੈਕ ਤੋਂ ਇਦਾਂ ਬਚੋ? ਇਸ ਤੋਂ ਜ਼ਿਆਦਾ ਨਾ ਹੋਣ ਦਿਓ ਬੀਪੀ ਰੇਟ
ਸਰਦੀਆਂ 'ਚ ਹਾਰਟ ਅਟੈਕ ਤੋਂ ਇਦਾਂ ਬਚੋ? ਇਸ ਤੋਂ ਜ਼ਿਆਦਾ ਨਾ ਹੋਣ ਦਿਓ ਬੀਪੀ ਰੇਟ
ਹੁਣ ਇਨ੍ਹਾਂ ਲੋਕਾਂ ਦੀ ਖੈਰ ਨਹੀਂ! ਸਰਕਾਰ ਤਿਆਰ ਕਰ ਰਹੀ ਲਿਸਟ, 3 ਸਾਲ ਤੱਕ ਨਹੀਂ ਮਿਲੇਗਾ ਸਿਮ ਕੁਨੈਕਸ਼ਨ
ਹੁਣ ਇਨ੍ਹਾਂ ਲੋਕਾਂ ਦੀ ਖੈਰ ਨਹੀਂ! ਸਰਕਾਰ ਤਿਆਰ ਕਰ ਰਹੀ ਲਿਸਟ, 3 ਸਾਲ ਤੱਕ ਨਹੀਂ ਮਿਲੇਗਾ ਸਿਮ ਕੁਨੈਕਸ਼ਨ
ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਟ੍ਰੈਫਿਕ ਐਡਵਾਈਜ਼ਰੀ, ਕਈ ਰੂਟ ਹੋਣਗੇ ਡਾਇਵਰਟ, ਮਨਮੋਹਨ ਸਿੰਘ ਦਾ ਅੰਤਿਮ ਸਫਰ ਅੱਜ
ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਟ੍ਰੈਫਿਕ ਐਡਵਾਈਜ਼ਰੀ, ਕਈ ਰੂਟ ਹੋਣਗੇ ਡਾਇਵਰਟ, ਮਨਮੋਹਨ ਸਿੰਘ ਦਾ ਅੰਤਿਮ ਸਫਰ ਅੱਜ
ਅੱਜ ਡੱਲੇਵਾਲ ਦਾ ਪੱਖ ਸੁਣੇਗੀ ਸੁਪਰੀਮ ਕੋਰਟ, Online ਹੋਵੇਗੀ ਗੱਲਬਾਤ
ਅੱਜ ਡੱਲੇਵਾਲ ਦਾ ਪੱਖ ਸੁਣੇਗੀ ਸੁਪਰੀਮ ਕੋਰਟ, Online ਹੋਵੇਗੀ ਗੱਲਬਾਤ
Embed widget