Punjab News: ਝੋਨੇ ਦੀ ਬਿਜਾਈ ਲਈ ਮੁਸ਼ਕਲਾਂ 'ਚ ਕਿਸਾਨ, ਨਹੀਂ ਮਿਲ ਰਹੀ ਲੇਬਰ
ਸ਼੍ਰੀ ਮੁਕਤਸਰ ਸਾਹਿਬ: ਪੰਜਾਬ ਸਰਕਾਰ ਅਤੇ ਖੇਤੀ ਬਾੜੀ ਵਿਭਾਗ ਵੱਲੋਂ ਪੰਜਾਬ ਭਰ ਵਿਚ ਝੋਨਾ ਲਗਾਉਣ ਲਈ ਦਿੱਤੀਆਂ ਵੱਖ-ਵੱਖ ਤਰੀਕ ਕਾਰਨ ਬਿਜਾਈ ਦੀ ਸ਼ੁਰੂਆਤ ਹੋਣ ਕਰਕੇ ਕਿਸਾਨਾਂ ਨੂੰ ਲੇਬਰ ਦੀ ਭਾਰੀ ਦਿਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਸ਼੍ਰੀ ਮੁਕਤਸਰ ਸਾਹਿਬ: ਪੰਜਾਬ ਸਰਕਾਰ ਅਤੇ ਖੇਤੀ ਬਾੜੀ ਵਿਭਾਗ ਵੱਲੋਂ ਪੰਜਾਬ ਭਰ ਵਿਚ ਝੋਨਾ ਲਗਾਉਣ ਲਈ ਦਿੱਤੀਆਂ ਵੱਖ-ਵੱਖ ਤਰੀਕ ਕਾਰਨ ਬਿਜਾਈ ਦੀ ਸ਼ੁਰੂਆਤ ਹੋਣ ਕਰਕੇ ਕਿਸਾਨਾਂ ਨੂੰ ਲੇਬਰ ਦੀ ਭਾਰੀ ਦਿਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਹਲਕਾ ਲੰਬੀ ਅਤੇ ਮਲੌਟ ਦੇ ਕਿਸਾਨਾਂ ਦਾ ਕਹਿਣਾ ਹੈ ਕੇ ਲੇਬਰ ਨਾ ਮਿਲਣ ਕਰਕੇ ਉਹਨਾਂ ਦੇ ਝੋਨੇ ਦੀ ਲਵਾਈ ਵਿਚ ਦੇਰੀ ਹੋ ਰਹੀ ਹੈ।
ਪੰਜਾਬ ਸਰਕਾਰ ਵੱਲੋਂ ਬੇਸ਼ਕ ਝੋਨੇ ਦੀ ਸਿੱਧੀ ਬਿਜਾਈ 'ਤੇ ਜੋਰ ਦਿੱਤਾ ਗਿਆ ਹੈ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦਾ ਕਹਿਣਾ ਹੈ ਕੇ ਪਹਿਲਾਂ ਝੋਨੇ ਦੀ ਲਵਾਈ ਲਈ ਕਾਫੀ ਟਾਈਮ ਮਿਲ ਜਾਂਦਾ ਦੀ ਹੁਣ ਸਰਕਾਰ ਵਲੋਂ 18 ਤਰੀਕ ਦੇ ਐਲਾਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਕਰਨ ਦੇ ਕਿਸਾਨਾਂ ਨੇ ਇਕ ਦਮ ਸ਼ੁਰੂ ਕਰ ਦਿੱਤੀ ਹੈ ਜਿਸ ਕਰਕੇ ਲੇਬਰ ਦੀ ਕਾਫੀ ਘਾਟ ਹੈ। ਲੇਬਰ ਨਾ ਮਿਲਣ ਕਰਕੇ ਕਿਸਾਨਾਂ ਵਲੋਂ ਕੱਦੂ ਕੀਤੀ ਜਮੀਨ ਵਿਚ ਖ਼ਰਾਬ ਹੋ ਰਹੀ ਹੈ।
ਕਿਸਾਨਾਂ ਦਾ ਕਹਿਣਾ ਹੈ ਕੇ ਪਹਿਲਾਂ ਬਿਜਲੀ ਪਾਣੀ ਦੀ ਕਮੀ ਰਹੀ ਜਿਸ ਕਾਰਨ ਝੋਨੇ ਦੀ ਪਨੀਰੀ ਵੀ ਪੂਰੀ ਤਰਾਂ ਤਿਆਰ ਨਹੀਂ ਹੋਈ । ਝੋਨੇ ਦੀ ਸਿੱਧੀ ਬਿਜਾਈ 15 ਤੋਂ 20 ਪ੍ਰਤੀਸ਼ਤ ਹੋਈ ਹੈ ਬਾਕੀ 80 ਪ੍ਰਤੀਸਤ ਝੋਨੇ ਦੀ ਬਿਜਾਈ ਆਮ ਹੋਣੀ ਹੈ ਜਿਸ ਲਈ ਲੇਬਰ ਦੀ ਕਾਫੀ ਘਾਟ ਪਾਈ ਜਾ ਰਹੀ ਹੈ । ਪਰਵਾਸੀ ਮਜਦੂਰ ਵੀ ਇਸ ਵਾਰ ਘੱਟ ਹਨ ਜਿਸ ਕਰਕੇ ਝੋਨੇ ਦੀ ਬਿਜਾਈ ਲੇਟ ਹੋਣ ਕਰਕੇ ਆਉਣ ਵਾਲੀ ਫਸਲ ਦੀ ਬਜਾਈ ਕਾਫੀ ਪਛੜ ਜਾਵੇਗੀ।
ਦਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਵਾਹੀ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ ਅਤੇ ਪੰਜਾਬ ਵਿੱਚ ਝੋਨੇ ਦੀ ਪਨੀਰੀ ਦੀ ਬਿਜਾਈ ਲਈ ਵੱਖ-ਵੱਖ ਜ਼ੋਨ ਬਣਾ ਕੇ ਵੱਖ-ਵੱਖ ਤਰੀਕਿਆਂ ਨਾਲ ਝੋਨੇ ਦੀ ਬਿਜਾਈ ਕਰਨ ਦੇ ਹੁਕਮ ਦਿੱਤੇ ਗਏ ਸਨ ਪਰ ਹੁਣ ਪੰਜਾਬ ਵਿੱਚ ਝੋਨੇ ਦੀ ਬਿਜਾਈ ਜ਼ੋਰਾਂ ’ਤੇ ਹੈ, ਬਿਜਾਈ ਦੀ ਮਿਤੀ ਹਲਕਾ ਲੰਬੀ ਦੇ ਜਿਸ ਜ਼ੋਨ ਵਿੱਚ ਝੋਨਾ ਲਾਇਆ ਗਿਆ ਸੀ, ਉਸ ਵਿੱਚ 18 ਜੂਨ ਨੂੰ ਝੋਨਾ ਲਾਇਆ ਗਿਆ ਸੀ, ਜਿਸ ਲਈ ਹੁਣ ਤੱਕ ਕਿਸਾਨ ਮਜ਼ਦੂਰਾਂ ਦੀ ਘਾਟ ਮਹਿਸੂਸ ਕਰ ਰਹੇ ਹਨ ਅਤੇ ਇਸ ਸਮੇਂ ਝੋਨੇ ਦੀ ਬਿਜਾਈ ਨਹੀਂ ਹੋ ਰਹੀ ਹੈ।
ਜੇਕਰ ਕਿਸਾਨਾਂ ਨੂੰ ਸਮੇਂ ਸਿਰ ਨਹੀਂ ਮਿਲਦਾ ਤਾਂ ਉਨ੍ਹਾਂ ਦੇ ਝੋਨੇ ਦੀ ਫ਼ਸਲ ਬਹੁਤ ਲੇਟ ਹੋਵੇਗੀ ਅਤੇ ਜਦੋਂ ਉਹ ਝੋਨੇ ਦੀ ਕਟਾਈ ਕਰਕੇ ਮੰਡੀ ਵਿੱਚ ਝੋਨਾ ਲੈ ਕੇ ਜਾਣਗੇ ਤਾਂ ਉਨ੍ਹਾਂ ਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਜਦੋਂ ਉਹ ਝੋਨਾ ਮੰਡੀ ਵਿੱਚ ਲੈ ਕੇ ਜਾਣਗੇ ਤਾਂ ਕੰਪਨੀਆਂ ਉਨ੍ਹਾਂ ਨੂੰ ਝੋਨਾ ਵੇਚਣ ਦੇ ਸਮਰੱਥ ਹੋਣਗੀਆਂ। ਜਿਨ੍ਹਾਂ ਨੇ ਨਮੀ ਦਾ ਬਹਾਨਾ ਲਾ ਕੇ ਝੋਨੇ ਦੀ ਖਰੀਦ ਬੰਦ ਕਰ ਦਿੰਦੇ ਹਨ ਤੇ ਕਿਸਾਨ ਨੂੰ ਕਈ-ਕਈ ਦਿਨ ਮੰਡੀਆਂ 'ਚ ਬਿਤਾਉਣੇ ਪੈਂਦੇ ਹਨ।