Punjab News: ਮੁੜ ਵੱਡਾ ਪ੍ਰਸ਼ਾਸ਼ਨਿਕ ਫੇਰ-ਬਦਲ! ਪੰਜਾਬ 'ਚ IPS ਅਤੇ PPS ਅਧਿਕਾਰੀਆਂ ਦੇ ਤਬਾਦਲੇ, ਹੁਣ ਇੱਥੇ ਕੀਤੀ ਤਾਇਨਾਤੀ
ਸੂਬੇ 'ਚ ਤਬਾਦਲੇ ਲਗਾਤਾਰ ਜਾਰੀ ਹਨ। ਪਿਛਲੇ ਕੁੱਝ ਮਹੀਨਿਆਂ ਤੋਂ ਸੂਬਾ ਸਰਕਾਰ ਵੱਲੋਂ ਵੱਡੇ ਪ੍ਰਸ਼ਾਸ਼ਨਿਕ ਫੇਰ ਬਦਲ ਕੀਤੇ ਗਏ ਹਨ। ਇਸ ਕੜੀ ਦੇ ਤਹਿਤ ਇੱਕ ਵਾਰ ਫਿਰ ਤੋਂ ਆਈ.ਪੀ.ਐਸ. ਅਤੇ ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ

Major Administrative Shuffle In Punjab: ਪੰਜਾਬ ਵਿੱਚ ਤਬਾਦਲੇ ਲਗਾਤਾਰ ਜਾਰੀ ਹਨ। ਇਸ ਸਾਲ ਚ ਪਿਛਲੇ ਕੁੱਝ ਮਹੀਨਿਆਂ ਤੋਂ ਸੂਬਾ ਸਰਕਾਰ ਵੱਲੋਂ ਵੱਡੇ ਪ੍ਰਸ਼ਾਸ਼ਨਿਕ ਫੇਰ ਬਦਲ ਕੀਤੇ ਗਏ ਹਨ। ਇਸ ਕੜੀ ਦੇ ਤਹਿਤ ਇੱਕ ਵਾਰ ਫਿਰ ਤੋਂ ਆਈ.ਪੀ.ਐਸ. ਅਤੇ ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।
14 ਜੂਨ ਦਿਨ ਸ਼ਨੀਵਾਰ ਨੂੰ ਆਈ.ਪੀ.ਐਸ. ਅਤੇ ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ 1 ਆਈ.ਪੀ.ਐਸ. ਅਤੇ 2 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜਿਨ੍ਹਾਂ ਵਿੱਚ ਆਈ.ਪੀ.ਐਸ. ਤੁਸ਼ਾਰ ਗੁਪਤਾ, ਪੀ.ਪੀ.ਐਸ. ਪ੍ਰਭਜੋਤ ਕੌਰ ਅਤੇ ਦਿਗਵਿਜੈ ਕਪਿਲ ਦੇ ਨਾਮ ਸ਼ਾਮਿਲ ਹਨ। ਹੇਠਾਂ ਉਨ੍ਹਾਂ ਅਧਿਕਾਰੀਆਂ ਦੀ ਲਿਸਟ ਦਿੱਤੀ ਗਈ ਹੈ, ਜਿਨ੍ਹਾਂ ਦੇ ਤਬਾਦਲੇ ਹੋਏ ਹਨ।

ਇਹ ਇੱਕ ਅਧਿਕਾਰਿਕ ਆਦੇਸ਼ ਹੈ ਜੋ ਵਿਜੀਲੈਂਸ ਬਿਊਰੋ, ਪੰਜਾਬ ਵਲੋਂ ਜਾਰੀ ਕੀਤਾ ਗਿਆ ਹੈ। ਇਸ ਆਦੇਸ਼ ਅਨੁਸਾਰ ਤਿੰਨ ਅਧਿਕਾਰੀਆਂ ਦੇ ਤਬਾਦਲੇ ਜਾਂ ਨਵੀਂ ਤਾਇਨਾਤੀਆਂ ਕੀਤੀਆਂ ਗਈਆਂ ਹਨ। ਇਹ ਆਦੇਸ਼ ਤਾਰੀਖ 14 ਜੂਨ 2025 ਨੂੰ ਜਾਰੀ ਕੀਤਾ ਗਿਆ ਹੈ।
ਤਬਾਦਲਾ ਹੋਣ ਵਾਲੇ ਅਧਿਕਾਰੀ ਅਤੇ ਉਨ੍ਹਾਂ ਦੀ ਨਵੀਂ ਤਾਇਨਾਤੀ ਇਹ ਹੈ:
- ਸ਼੍ਰੀ ਤੁਸ਼ਾਰ ਗੁਪਤਾ, ਆਈ.ਪੀ.ਐਸ.
ਮੌਜੂਦਾ ਪੋਸਟਿੰਗ: ਤਾਇਨਾਤੀ ਲਈ ਉਪਲਬਧ
ਨਵੀਂ ਤਾਇਨਾਤੀ: ਜੋਇੰਟ ਡਾਇਰੈਕਟਰ, ਕਰਾਈਮ, ਵਿਜੀਲੈਂਸ ਬਿਊਰੋ, ਪੰਜਾਬ
- ਸ੍ਰੀਮਤੀ ਪ੍ਰਭਜੋਤ ਕੌਰ, ਪੀ.ਪੀ.ਐਸ. (ਡਿਪਟੀ ਰੈਂਕ)
ਮੌਜੂਦਾ ਪੋਸਟਿੰਗ: ਤਾਇਨਾਤੀ ਲਈ ਉਪਲਬਧ
ਨਵੀਂ ਤਾਇਨਾਤੀ: ਜੋਇੰਟ ਡਾਇਰੈਕਟਰ, ਕੰਪਲੇਨਟ ਸੈੱਲ, ਵਿਜੀਲੈਂਸ ਬਿਊਰੋ, ਪੰਜਾਬ
ਵਾਧੂ ਚਾਰਜ: ਏ.ਆਈ.ਜੀ., ਵਿਜੀਲੈਂਸ ਬਿਊਰੋ, EOW-2, ਪੰਜਾਬ
- ਸ਼੍ਰੀ ਦਿਗਵਿਜੈ ਕਪਿਲ, ਪੀ.ਪੀ.ਐਸ.
ਮੌਜੂਦਾ ਪੋਸਟਿੰਗ: ਜੋਇੰਟ ਡਾਇਰੈਕਟਰ, ਕੰਪਲੇਨਟ ਸੈੱਲ, ਵਿਜੀਲੈਂਸ ਬਿਊਰੋ, ਪੰਜਾਬ
ਵਾਧੂ ਚਾਰਜ: ਏ.ਆਈ.ਜੀ., EOW-2, ਵਿਜੀਲੈਂਸ ਬਿਊਰੋ
ਨਵੀਂ ਤਾਇਨਾਤੀ: ਸੀਨੀਅਰ ਸੂਪਰਿੰਟੇਂਡੈਂਟ ਆਫ਼ ਪੁਲਿਸ, ਵਿਜੀਲੈਂਸ ਬਿਊਰੋ, ਬਠਿੰਡਾ ਰੇਂਜ, ਬਠਿੰਡਾ
ਇਹ ਤਬਾਦਲੇ ਪ੍ਰਸ਼ਾਸਕੀ ਆਧਾਰ 'ਤੇ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















