Punjab News: ਪੁਲਿਸ ਪ੍ਰਸ਼ਾਸਨ 'ਚ ਵੱਡਾ ਫੇਰਬਦਲ, DSP ਰੈਂਕ ਦੇ ਅਧਿਕਾਰੀਆਂ ਦੇ ਟ੍ਰਾਂਸਫਰ, ਮਹਿਕਮੇ 'ਚ ਹਲਚਲ
ਪੰਜਾਬ ਪੁਲਿਸ ਮਹਿਕਮੇ ਦੇ ਵਿੱਚ ਪਿਛਲੇ ਕੁੱਝ ਮਹੀਨਿਆਂ ਦੇ ਵਿੱਚ ਵੱਡੇ ਫੇਰਬਦਲ ਹੋਏ ਹਨ। ਜਿਸ ਦੇ ਚੱਲਦੇ ਅਧਿਕਾਰੀਆਂ ਨੂੰ ਇੱਧਰ-ਉੱਧਰ ਤਬਾਦਲੇ ਕੀਤੇ ਗਏ ਹਨ। ਇਸ ਲੜੀ ਦੇ ਤਹਿਤ ਮੁੜ ਤੋਂ DSP ਰੈਂਕ ਦੇ ਅਧਿਕਾਰੀਆਂ ਦੇ ਟ੍ਰਾਂਸਫਰ ਕੀਤੇ ਗਏ...

ਪਿਛਲੇ ਕੁੱਜ ਮਹੀਨਿਆਂ ਤੋਂ ਲਗਾਤਾਰ ਪੰਜਾਬ ਦੇ ਪੁਲਿਸ ਮਹਿਕਮੇ ਦੇ ਵਿੱਚ ਬਦਲਾਅ ਕੀਤੇ ਜਾ ਰਹੇ ਹਨ। ਜਿਸ ਦੇ ਚੱਲਦੇ ਉੱਚ ਅਧਿਕਾਰੀਆਂ ਤੋਂ ਲੈ ਕੇ ਮੁਲਾਜ਼ਮਾਂ ਤੱਕ ਤਬਾਦਲੇ ਕੀਤੇ ਜਾ ਰਹੇ ਹਨ। ਇਸ ਦੌਰਾਨ ਪੰਜਾਬ ਪੁਲਿਸ ਵਿਭਾਗ 'ਚ ਮੁੜ ਤੋਂ ਤਬਾਦਲੇ ਕੀਤੇ ਗਏ ਹਨ। ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ DSP ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।
14 DSP ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ
ਜਾਰੀ ਹੁਕਮਾਂ ਦੇ ਅਨੁਸਾਰ ਵਿਜੀਲੈਂਸ ਬਿਊਰੋ ਵਲੋਂ 14 DSP ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਅਧਿਕਾਰੀਆਂ ਵਿੱਚ ਕ੍ਰਿਸ਼ਨ, ਸ਼ਰਨਜੀਤ ਸਿੰਘ, ਸੁਰਿੰਦਰ ਸਿੰਘ, ਅਸ਼ਵਨੀ ਕੁਮਾਰ, ਮਨਦੀਪ ਸਿੰਘ, ਲਖਵਿੰਦਰ ਸਿੰਘ, ਲਵਪ੍ਰੀਤ ਸਿੰਘ, ਜਤਿੰਦਰ ਪਾਲ ਸਿੰਘ, ਹਰਮਿੰਦਰ ਸਿੰਘ, ਸੋਹਨ ਸਿੰਘ, ਅਨੂਪ ਕੁਮਾਰ, ਵਿਨੋਦ ਕੁਮਾਰ, ਤਜਿੰਦਰ ਸਿੰਘ ਅਤੇ ਹਰੀਸ਼ ਕੁਮਾਰ ਸ਼ਾਮਲ ਹਨ। ਇਹ ਤਬਾਦਲੇ ਸਰਕਾਰੀ ਹੁਕਮਾਂ ਦੇ ਅਧਾਰ 'ਤੇ ਕੀਤੇ ਗਏ ਹਨ, ਜਿਸ ਦਾ ਉਦੇਸ਼ ਪੁਲਿਸ ਪ੍ਰਸ਼ਾਸਨ ਵਿੱਚ ਸੁਚਾਰੂ ਕਾਰਜਵਾਹੀ ਨੂੰ ਯਕੀਨੀ ਬਣਾਉਣਾ ਅਤੇ ਵਿਭਿੰਨ ਖੇਤਰਾਂ ਵਿੱਚ ਕੰਮ ਦੇ ਲੋੜ ਮੁਤਾਬਕ ਅਧਿਕਾਰੀਆਂ ਦੀ ਨਿਯੁਕਤੀ ਕਰਨੀ ਹੈ। ਇਸ ਤਬਾਦਲੇ ਨਾਲ ਪ੍ਰਸ਼ਾਸਨਿਕ ਹਲਚਲ ਵੇਖਣ ਨੂੰ ਮਿਲੀ ਹੈ ਅਤੇ ਲੋਕਾਂ ਵਿੱਚ ਇਸ ਬਾਰੇ ਚਰਚਾ ਜਾਰੀ ਹੈ।
ਆਦੇਸ਼ਾਂ ਅਨੁਸਾਰ ਇਹ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਮੰਨੇ ਜਾਣਗੇ। ਪੁਲਿਸ ਅਧਿਕਾਰੀਆਂ ਨੂੰ ਆਪਣੇ ਨਵੇਂ ਪਦਭਾਰ ਨੂੰ ਫੌਰੀ ਤੌਰ ‘ਤੇ ਸੰਭਾਲਣ ਦੇ ਹੁਕਮ ਦਿੱਤੇ ਗਏ ਹਨ।
ਪਿਛਲੇ ਹਫਤੇ ਹੀ ਪੰਜ ਆਈਪੀਐਸ ਸਮੇਤ 133 ਡੀਐਸਪੀ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸਨ। ਇਸੇ ਤਰ੍ਹਾਂ ਡੀਜੀਪੀ ਨੇ ਵੀ ਪੰਜ ਆਈਪੀਐਸ ਅਧਿਕਾਰੀਆਂ ਨੂੰ ਨਵੀਂ ਤੈਨਾਤੀ ਦੇਣ ਦੇ ਨਾਲ ਕੁੱਲ 133 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸਨ। ਇਨ੍ਹਾਂ ਵਿੱਚ ਜ਼ਿਆਦਾਤਰ ਡੀਐਸਪੀ ਪੱਧਰ ਦੇ ਅਧਿਕਾਰੀ ਸ਼ਾਮਲ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















