ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਤੀਬਰਤਾ 6.1, ਲੋਕ ਘਰਾਂ ਤੋਂ ਬਾਹਰ ਦੌੜੇ, ਜਾਣੋ ਤਾਜ਼ਾ ਸਥਿਤੀ
ਇਸ ਦੇਸ਼ ਦੇ ਵਿੱਚ ਭੂਚਾਲ ਦੇ ਤੀਬਰ ਝਟਕੇ ਮਹਿਸੂਸ ਕੀਤੇ ਗਏ। ਸ਼ੁੱਕਰਵਾਰ ਯਾਨਕੀ 17 ਅਕਤੂਬਰ 2025 ਨੂੰ ਮਿੰਡਾਨਾਓ ਖੇਤਰ ਵਿੱਚ 6.1 ਤੀਬਰਤਾ ਦਾ ਭੂਚਾਲ ਆਇਆ, ਜਿਸ ਦੀ ਪੁਸ਼ਟੀ ਜਰਮਨ ਰਿਸਰਚ ਸੈਂਟਰ ਫਾਰ ਜਿਓਸਾਇੰਸਜ਼ (GFZ) ਨੇ ਕੀਤੀ ਹੈ

ਫਿਲੀਪੀਨਸ ਵਿੱਚ ਭੂਚਾਲ ਦੇ ਤੀਬਰ ਝਟਕੇ ਮਹਿਸੂਸ ਕੀਤੇ ਗਏ। ਸ਼ੁੱਕਰਵਾਰ ਯਾਨਕੀ 17 ਅਕਤੂਬਰ 2025 ਨੂੰ ਮਿੰਡਾਨਾਓ ਖੇਤਰ ਵਿੱਚ 6.1 ਤੀਬਰਤਾ ਦਾ ਭੂਚਾਲ ਆਇਆ, ਜਿਸ ਦੀ ਪੁਸ਼ਟੀ ਜਰਮਨ ਰਿਸਰਚ ਸੈਂਟਰ ਫਾਰ ਜਿਓਸਾਇੰਸਜ਼ (GFZ) ਨੇ ਕੀਤੀ ਹੈ। ਫਿਲੀਪੀਨਸ ਦੇ ਮਿੰਡਾਨਾਓ ਖੇਤਰ ਵਿੱਚ ਇੱਕ ਹਫ਼ਤਾ ਪਹਿਲਾਂ ਵੀ ਭਾਰੀ 7.5 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਨੇ ਪੂਰੇ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹੁਣ 6.1 ਤੀਬਰਤਾ ਦਾ ਇਹ ਝਟਕਾ ਉਸੇ ਖੇਤਰ ਵਿੱਚ ਆਇਆ, ਜਿਸ ਨਾਲ ਸਥਾਨਕ ਲੋਕ ਡਰੇ ਹੋਏ ਹਨ। ਯੂਰਪੀ-ਮੀਡੀਟਰਰੇਨੀਅਨ ਐਰਥਕੁਏਕ ਸੈਂਟਰ (EMSC) ਦੇ ਅਨੁਸਾਰ, ਇਹ ਭੂਚਾਲ 62 ਕਿਲੋਮੀਟਰ ਦੀ ਗਹਿਰਾਈ ਵਿੱਚ ਆਇਆ ਸੀ।
ਫਿਲੀਪੀਨਸ ਦੇ ਮਿੰਡਾਨਾਓ ਖੇਤਰ ਵਿੱਚ ਭੂਚਾਲ ਦੇ ਝਟਕਿਆਂ ਨਾਲ ਕਈ ਸਕੂਲ ਬਿਲਡਿੰਗਾਂ ਅਤੇ ਇੱਕ ਹਸਪਤਾਲ ਨੁਕਸਾਨਿਆ ਗਿਆ। ਕਈ ਖੇਤਰਾਂ ਵਿੱਚ ਬਿਜਲੀ ਸਪਲਾਈ ਰੁਕੀ ਅਤੇ ਲੋਕ ਖੁੱਲ੍ਹੇ ਮੈਦਾਨਾਂ ਵਿੱਚ ਰਾਤ ਬਿਤਾਉਣ ਲਈ ਮਜ਼ਬੂਰ ਹੋਏ। ਅਧਿਕਾਰੀਆਂ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਹੈ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਮੈਡੀਕਲ ਟੀਮਾਂ ਭੇਜੀਆਂ ਜਾ ਰਹੀਆਂ ਹਨ।
ਸੂਨਾਮੀ ਦੀ ਚੇਤਾਵਨੀ, ਫਿਰ ਹਟਾਈ ਗਈ
ਭੂਚਾਲ ਦੇ ਤੁਰੰਤ ਬਾਅਦ ਮਿੰਡਾਨਾਓ ਵਿੱਚ ਸੂਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ, ਕਿਉਂਕਿ ਝਟਕੇ ਕਾਫ਼ੀ ਸ਼ਕਤੀਸ਼ਾਲੀ ਸਨ। ਖਤਰਨਾਕ ਲਹਿਰਾਂ ਦੀ ਸੰਭਾਵਨਾ ਦੱਸ ਕੇ ਤਟੀਏ ਖੇਤਰਾਂ ਨੂੰ ਖਾਲੀ ਕਰਵਾਇਆ ਗਿਆ। ਹਾਲਾਂਕਿ ਕੁਝ ਘੰਟਿਆਂ ਬਾਅਦ, ਜਦੋਂ ਸਥਿਤੀ ਨਿਯੰਤਰਣ ਵਿੱਚ ਆਈ, ਤਾਂ ਚੇਤਾਵਨੀ ਹਟਾ ਦਿੱਤੀ ਗਈ।
ਦਾਵਾਉ ਸ਼ਹਿਰ ਵਿੱਚ ਮਚੀ ਹਲਚਲ
ਦਾਵਾਉ ਸਿਟੀ, ਜਿੱਥੇ ਲਗਭਗ 54 ਲੱਖ ਦੀ ਆਬਾਦੀ ਵੱਸਦੀ ਹੈ, ਭੂਚਾਲ ਦੇ ਕੇਂਦਰ ਦੇ ਸਭ ਤੋਂ ਨੇੜੇ ਸੀ। ਇੱਥੇ ਸਕੂਲਾਂ ਅਤੇ ਸਰਕਾਰੀ ਦਫ਼ਤਰਾਂ ਨੂੰ ਖਾਲੀ ਕਰਵਾਇਆ ਗਿਆ ਅਤੇ ਲੋਕਾਂ ਨੂੰ ਉੱਚੇ ਸਥਾਨਾਂ ਤੇ ਜਾਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਆਫਟਰਸ਼ੌਕਸ ਦੀ ਸੰਭਾਵਨਾ ਹਜੇ ਵੀ ਬਣੀ ਹੋਈ ਹੈ।
ਫਿਲੀਪੀਨਸ ਦਾ ਭੂਚਾਲੀ ਇਤਿਹਾਸ
ਫਿਲੀਪੀਨਸ ਪੈਸਿਫਿਕ ਮਹਾਂਸਾਗਰ ਦੀ ਰਿੰਗ ਆਫ ਫਾਇਰ ਵਿੱਚ ਸਥਿਤ ਹੈ, ਜੋ ਦੁਨੀਆ ਦੇ ਸਭ ਤੋਂ ਜ਼ਿਆਦਾ ਭੂਚਾਲ-ਸੰਵੇਦਨਸ਼ੀਲ ਖੇਤਰਾਂ ਵਿੱਚੋਂ ਇੱਕ ਹੈ। ਇੱਥੇ ਹਰ ਸਾਲ ਦਸਾਂ-ਦਸਾਂ ਛੋਟੇ-ਵੱਡੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚ ਕਈ ਵਾਰੀ ਸੂਨਾਮੀ ਦਾ ਖਤਰਾ ਵੀ ਬਣਿਆ ਰਹਿੰਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















