Sidhu vs Captain: ਨਵਜੋਤ ਸਿੱਧੂ ਨੇ ਕੱਢੀ ਕੈਪਟਨ 'ਤੇ ਭੜਾਸ, ਬੁਝਦਿਲ ਤੇ ਨਲਾਇਕ ਮੁੱਖ ਮੰਤਰੀ ਕਰਾਰ
Navjot Singh Sidhu: ਅਮਰਿੰਦਰ ਸਿੰਘ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਰੇਤ ਮਾਫੀਆ ਨਾਲ ਜੁੜੇ ਵਿਧਾਇਕਾਂ ਖਿਲਾਫ ਕਾਰਵਾਈ ਨਹੀਂ ਕੀਤੀ। ਸਿੱਧੂ ਨੇ ਇਸ ਨੂੰ ਪੰਜਾਬ ਦੀ ਸਿਆਸਤ ਵਿੱਚ ਵੱਡਾ ਮੁੱਦਾ ਬਣਾ ਦਿੱਤਾ ਹੈ।
Punjab Congress: ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਕੈਪਟਨ ਉੱਪਰ ਤਿੱਖਾ ਹਮਲਾ ਬੋਲਿਆ। ਉਹ ਇੰਨੇ ਤੈਸ਼ ਵਿੱਚ ਆ ਗਏ ਕਿ ਭਾਸ਼ਾ ਦੀ ਸਭ ਮਰਿਆਦਾ ਵੀ ਭੁੱਲ ਗਏ। ਉਨ੍ਹਾਂ ਨੇ ਕੈਪਟਨ ਨੂੰ ਬੁਝਦਿਲ ਤੇ ਨਲਾਇਕ ਮੁੱਖ ਮੰਤਰੀ ਕਰਾਰ ਦਿੱਤਾ ਜਿਸ ਨੇ ਆਪਣੀ ਸਰਕਾਰ ਵੇਲੇ ਕੁਝ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇ ਕੈਪਟਨ ਨੂੰ ਉਸ ਵੇਲੇ ਮਾਫੀਆ ਬਾਰੇ ਪਤਾ ਸੀ ਤਾਂ ਨਾਂ ਕਿਉਂ ਨਹੀਂ ਦੱਸੇ, ਇਹੀ ਬੁਝਦਿਲੀ ਹੈ।
ਨਵਜੋਤ ਸਿੱਧੂ ਨੇ ਦੋਸ਼ ਲਾਇਆ ਕਿ ਅੰਮ੍ਰਿਤਸਰ 'ਚ ਵਿਕਾਸ ਦੇ ਕੰਮ ਰੋਕੇ ਗਏ। ਗੁਰੂ ਨਗਰੀ ਨਾਲ ਧ੍ਰੋਹ ਕਮਾਇਆ ਤੇ ਇਸ ਕਰਕੇ ਕੈਪਟਨ ਨੂੰ ਅੱਜ ਮੂੰਹ ਦੀ ਖਾਣੀ ਪਈ। ਉਨ੍ਹਾਂ ਕਿਹਾ ਕਿ ਕੈਪਟਨ ਸਵੇਰੇ ਪੰਜ ਪੁੱਲਾਂ ਦਾ ਉਦਘਾਟਨ ਕਰਕੇ ਗਏ ਤੇ ਸ਼ਾਮ ਨੂੰ ਫੋਨ ਕਰਕੇ ਕੰਮ ਰੁਕਵਾ ਦਿੱਤੇ।
ਉਨ੍ਹਾਂ ਕਿਹਾ ਕਿ ਜਿਹੜੇ ਕੰਮ ਮਾੜੀ ਸੋਚ ਵਾਲਿਆਂ ਨੇ ਰੋਕੇ ਸੀ, ਉਹ ਅੱਜ ਮੁੜ ਸ਼ੁਰੂ ਹੋ ਗਏ। ਸਿੱਧੂ ਨੇ ਕਿਹਾ ਕਿ ਨਿੱਜੀ ਕਿੜ ਕੱਢਣ ਲਈ ਅੰਮ੍ਰਿਤਸਰ ਦੇ ਵਿਕਾਸ ਦੇ ਕੰਮ ਰੋਕੇ ਗਏ ਸੀ। ਉਨ੍ਹਾਂ ਕਿਹਾ ਕਿ ਮੈਂ ਕਦੇ ਸ਼ਿਕਾਇਤ ਨਹੀਂ ਕੀਤੀ, ਸ਼ਿਕਸਤ ਦਿੱਤੀ। ਮਿੱਟੀ 'ਚ ਮਿਲ ਗਏ ਜਿਨਾਂ ਨੇ ਕੰਮ ਰੋਕੇ ਸੀ।
ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਤੈਅ ਕਰਨਾ ਪਵੇਗਾ, ਕੌਣ ਕੁਰਸੀਆਂ ਨਾਲ ਲੱਗੇ ਰਹੇ ਤੇ ਪੰਜਾਬ ਕੌਣ ਨਾਲ ਖੜ੍ਹੇ। ਪਹਿਲੇ ਤਿੰਨ ਸਾਲ ਕੋਈ ਨਹੀਂ ਬੋਲਿਆ। ਮੈਂ ਉਸ ਵੇਲੇ ਵੀ ਪੰਜਾਬ ਲਈ ਬੋਲਦਾ ਰਿਹਾ। ਭਾਜਪਾ ਦੇ ਕਈ ਅਹੁਦੇ ਠੁਕਰਾਏ।
ਉਨ੍ਹਾਂ ਕਿਹਾ ਕਿ ਕੈਪਟਨ ਨੂੰ ਕਿਹਾ ਸੀ ਕਿ ਰੇਤੇ ਦੀ ਟਰਾਲੀ 1000 ਰੁਪਏ ਦੀ ਕਰ ਦਿਓ। ਕੈਪਟਨ ਅੱਜ ਕਹਿ ਰਿਹਾ ਸੀ ਕਿ ਉਸ ਵੇਲੇ ਰੇਤ ਮਾਫੀਆ ਬਾਰੇ ਪਤਾ ਸੀ ਤਾਂ ਕੀ ਕੈਪਟਨ ਉਸ ਵੇਲੇ ਸੁੱਤਾ ਸੀ। ਪੰਜਾਬ ਦੇ ਸ੍ਰੋਤਾਂ ਦੀ ਲੁੱਟ ਪੰਜਾਬ ਦੀ ਬਦਹਾਲੀ ਦਾ ਕਾਰਨ ਹੈ। ਉਨ੍ਹਾਂ ਸਵਾਲ ਕੀਤਾ ਕਿ ਕੌਣ ਪੰਜਾਬ ਲਈ ਲੜਦਾ ਸੀ ਤੇ ਕੌਣ ਪੌਂਟੀ ਚੱਢਾ ਦੀ ਕੁੱਛੜ 'ਚ ਲੁਕਦਾ ਸੀ। ਇਹ ਚੋਰ ਇਕੱਠੇ ਹੋਏ ਹਨ। ਸ਼ਰਾਬ ਜੇ ਵਿਕਣੀ ਹੈ ਤਾਂ ਤਰੀਕੇ ਨਾਲ ਵਿਕੇ। ਰੈਵਨਿਊ ਇਕੱਠਾ ਕਰਨ ਵਿੱਚ ਬਾਕੀ ਸੂਬਿਆਂ ਨਾਲੋਂ ਪੰਜਾਬ ਪਛੜ ਗਿਆ।
ਇਹ ਵੀ ਪੜ੍ਹੋ: Congress Chief Attacks Center: ਜ਼ਿਮਨੀ ਚੋਣਾਂ ਜਿੱਤਦਿਆਂ ਹੀ ਸੋਨੀਆ ਗਾਂਧੀ ਦੀ ਦਹਾੜ੍ਹ, ਮੋਦੀ ਸਰਕਾਰ 'ਤੇ ਵੱਡਾ ਹਮਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin